bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 17
Matthew 17
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 18 →
1
ਛੇ ਦਿਨਾਂ ਬਾਅਦ ਯਿਸ਼ੂ ਪਤਰਸ, ਯਾਕੋਬ ਅਤੇ ਉਸਦੇ ਭਰਾ ਯੋਹਨ ਨੂੰ ਅਲੱਗ ਇੱਕ ਉੱਚੇ ਪਹਾੜ ਉੱਤੇ ਲੈ ਗਏ।
2
ਉੱਥੇ ਉਹਨਾਂ ਦੇ ਸਾਮ੍ਹਣੇ ਯਿਸ਼ੂ ਦਾ ਰੂਪ ਬਦਲ ਗਿਆ। ਉਹਨਾਂ ਦਾ ਚਿਹਰਾ ਸੂਰਜ ਵਰਗਾ ਚਮਕਿਆ ਅਤੇ ਉਹਨਾਂ ਦੇ ਕੱਪੜੇ ਚਾਨਣ ਵਰਗੇ ਚਿੱਟੇ ਹੋ ਗਏ।
3
ਉਸ ਵੇਲੇ ਮੋਸ਼ੇਹ ਅਤੇ ਏਲੀਯਾਹ ਯਿਸ਼ੂ ਨਾਲ ਗੱਲਾਂ ਕਰਦੇ ਉਹਨਾਂ ਨੂੰ ਵਿਖਾਈ ਦਿੱਤੇ।
4
ਤਦ ਪਤਰਸ ਨੇ ਯਿਸ਼ੂ ਨੂੰ ਆਖਿਆ, “ਪ੍ਰਭੂ ਜੀ, ਸਾਡਾ ਇੱਥੇ ਹੋਣਾ ਕਿੰਨਾ ਚੰਗਾ ਹੈ। ਜੇ ਤੁਸੀਂ ਚਾਹੋ, ਤਾਂ ਮੈਂ ਤਿੰਨ ਡੇਰੇ ਬਣਾਵਾਂ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।”
5
ਜਦੋਂ ਉਹ ਬੋਲ ਹੀ ਰਿਹਾ ਸੀ, ਤਾਂ ਇੱਕ ਚਮਕਦੇ ਬੱਦਲ ਨੇ ਉਨ੍ਹਾਂ ਨੂੰ ਢੱਕ ਲਿਆ, ਅਤੇ ਬੱਦਲ ਵਿੱਚੋਂ ਇੱਕ ਆਵਾਜ਼ ਨੇ ਕਿਹਾ, “ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ; ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਉਸ ਦੀ ਸੁਣੋ!”
6
ਅਤੇ ਜਦੋਂ ਚੇਲਿਆਂ ਨੇ ਇਹ ਸੁਣਿਆ, ਤਾਂ ਉਹ ਮੂੰਹ ਭਾਰ ਡਿੱਗ ਗਏ, ਅਤੇ ਬਹੁਤ ਡਰ ਗਏ।
7
ਪਰ ਯਿਸ਼ੂ ਨੇੜੇ ਆਏ ਅਤੇ ਉਹਨਾਂ ਨੂੰ ਛੋਹਿਆ, ਤੇ ਕਿਹਾ। “ਉੱਠੋ, ਨਾ ਡਰੋ।”
8
ਪਰ ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਚੁੱਕੀਆਂ, ਤਾਂ ਹੋਰ ਕਿਸੇ ਨੂੰ ਨਹੀਂ, ਪਰ ਇਕੱਲੇ ਯਿਸ਼ੂ ਨੂੰ ਹੀ ਵੇਖਿਆ।
9
ਜਦੋਂ ਉਹ ਪਹਾੜ ਤੋਂ ਉੱਤਰ ਰਹੇ ਸਨ, ਤਾਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ, “ਜਦੋਂ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਇਸ ਦਰਸ਼ਨ ਬਾਰੇ ਕਿਸੇ ਨੂੰ ਨਾ ਦੱਸਣਾ।”
10
ਚੇਲਿਆਂ ਨੇ ਉਸਨੂੰ ਪੁੱਛਿਆ, “ਫਿਰ ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”
11
ਯਿਸ਼ੂ ਨੇ ਉੱਤਰ ਦਿੱਤਾ, “ਯਕੀਨਨ, ਏਲੀਯਾਹ ਆਵੇਗਾ ਅਤੇ ਸਭ ਕੁਝ ਠੀਕ ਕਰੇਗਾ।
12
ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਏਲੀਯਾਹ ਤਾਂ ਆ ਚੁੱਕਾ ਹੈ, ਅਤੇ ਉਹਨਾਂ ਨੇ ਉਸ ਨੂੰ ਪਛਾਣਿਆ ਨਹੀਂ, ਪਰ ਜੋ ਕੁਝ ਉਹ ਚਾਹੁੰਦੇ ਉਸ ਨਾਲ ਕੀਤਾ। ਇਸੇ ਤਰ੍ਹਾ ਮਨੁੱਖ ਦਾ ਪੁੱਤਰ ਉਹਨਾਂ ਦੇ ਹੱਥੋਂ ਦੁੱਖ ਝੱਲੇਗਾ।”
13
ਤਦ ਚੇਲਿਆਂ ਨੇ ਸਮਝਿਆ ਜੋ ਉਹ ਨੇ ਸਾਡੇ ਨਾਲ ਯੋਹਨ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ।
14
ਜਦੋਂ ਉਹ ਭੀੜ ਕੋਲ ਆਏ ਤਾਂ ਇੱਕ ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਅੱਗੇ ਗੋਡੇ ਟੇਕੇ।
15
ਉਸਨੇ ਕਿਹਾ, “ਪ੍ਰਭੂ ਜੀ, ਮੇਰੇ ਪੁੱਤਰ ਉੱਤੇ ਕਿਰਪਾ ਕਰੋ, ਉਹ ਮਿਰਗੀ ਦੀ ਬਿਮਾਰੀ ਦੇ ਕਾਰਨ ਬਹੁਤ ਦੁੱਖ ਝੱਲ ਰਿਹਾ ਹੈ। ਅਕਸਰ ਉਹ ਅੱਗ ਅਤੇ ਪਾਣੀ ਵਿੱਚ ਡਿੱਗ ਪੈਂਦਾ ਹੈ।
16
ਮੈਂ ਉਸਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸਨੂੰ ਚੰਗਾ ਕਰ ਨਾ ਸਕੇ।”
17
ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਤੁਸੀਂ ਅਵਿਸ਼ਵਾਸੀ ਅਤੇ ਭ੍ਰਿਸ਼ਟ ਪੀੜ੍ਹੀ, ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ? ਮੈਂ ਤੁਹਾਨੂੰ ਕਿੰਨਾ ਚਿਰ ਸਹਾਰਾਂਗਾ? ਮੁੰਡੇ ਨੂੰ ਮੇਰੇ ਕੋਲ ਲਿਆਓ।”
18
ਅਤੇ ਯਿਸ਼ੂ ਨੇ ਉਸ ਦੁਸ਼ਟ ਆਤਮਾ ਨੂੰ ਝਿੜਕਿਆ, ਅਤੇ ਉਹ ਉਸ ਵਿੱਚੋਂ ਬਾਹਰ ਆ ਗਿਆ, ਅਤੇ ਉਸੇ ਵਕਤ ਉਹ ਮੁੰਡਾ ਚੰਗਾ ਹੋ ਗਿਆ।
19
ਬਾਅਦ ਵਿੱਚ ਜਦੋਂ ਉਹ ਇਕੱਲਾ ਸੀ ਚੇਲੇ ਯਿਸ਼ੂ ਕੋਲ ਆਏ ਅਤੇ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਹੀਂ ਕੱਢ ਸਕੇ?”
20
ਉਸਨੇ ਜਵਾਬ ਦਿੱਤਾ, “ਕਿਉਂਕਿ ਤੁਹਾਡਾ ਵਿਸ਼ਵਾਸ ਬਹੁਤ ਘੱਟ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਹਾਡੇ ਵਿੱਚ ਰਾਈ ਦੇ ਬੀਜ ਸਮਾਨ ਵਿਸ਼ਵਾਸ ਹੈ, ਤਾਂ ਤੁਸੀਂ ਇਸ ਪਹਾੜ ਨੂੰ ਕਹਿ ਸਕਦੇ ਹੋ, ‘ਇੱਥੋ ਹੱਟ ਕੇ ਉਸ ਥਾਂ ਚੱਲਿਆ ਜਾ,’ ਅਤੇ ਉਹ ਚੱਲਿਆ ਜਾਵੇਗਾ। ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੋਵੇਗਾ।”
21
ਪਰ ਇਹ ਜਾਤੀ ਵਰਤ ਅਤੇ ਪ੍ਰਾਰਥਨਾ ਤੋਂ ਬਿਨ੍ਹਾਂ ਨਹੀਂ ਨਿੱਕਲਦੀ।
22
ਜਦੋਂ ਉਹ ਗਲੀਲ ਵਿੱਚ ਇੱਕਠੇ ਹੋਏ, ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀ ਫ਼ੜਵਾ ਦਿੱਤਾ ਜਾਵੇਗਾ।
23
ਉਹ ਉਸਨੂੰ ਮਾਰ ਦੇਣਗੇ, ਅਤੇ ਤੀਸਰੇ ਦਿਨ ਉਹ ਜੀ ਉੱਠੇਗਾ।” ਅਤੇ ਚੇਲੇ ਉਦਾਸ ਹੋ ਗਏ।
24
ਜਦੋਂ ਯਿਸ਼ੂ ਅਤੇ ਉਸਦੇ ਚੇਲੇ ਕਫ਼ਰਨਹੂਮ ਪਹੁੰਚੇ, ਤਾਂ ਹੈਕਲ ਦੇ ਵਸੂਲਣ ਵਾਲੇ ਪਤਰਸ ਕੋਲ ਆਏ ਅਤੇ ਪੁੱਛਿਆ, “ਕੀ ਤੁਹਾਡਾ ਗੁਰੂ ਹੈਕਲ ਦੀ ਚੁੰਗੀ ਨਹੀਂ ਦਿੰਦਾ ਹੈ?”
25
“ਹਾਂ, ਉਹ ਦਿੰਦਾ ਹੈ,” ਉਸਨੇ ਜਵਾਬ ਦਿੱਤਾ। ਜਦੋਂ ਪਤਰਸ ਘਰ ਵਿੱਚ ਆਇਆ, ਤਾਂ ਯਿਸ਼ੂ ਉਸਨੂੰ ਬੋਲਦੇ ਹਨ। “ਸ਼ਿਮਓਨ ਤੁਹਾਨੂੰ ਕੀ ਲਗਦਾ ਹੈ?” ਯਿਸ਼ੂ ਨੇ ਪੁੱਛਿਆ। “ਧਰਤੀ ਦੇ ਰਾਜੇ ਆਪਣੇ ਬੱਚਿਆਂ ਤੋਂ ਜਾਂ ਹੋਰਾਂ ਤੋਂ ਕਿਸ ਤੋਂ ਚੁੰਗੀ ਵਸੂਲਦੇ ਹਨ?”
26
ਤਾਂ ਪਤਰਸ ਬੋਲਿਆ। “ਦੂਸਰਿਆ ਤੋਂ।” ਅਤੇ ਯਿਸ਼ੂ ਨੇ ਉਸਨੂੰ ਆਖਿਆ, “ਫਿਰ ਬੱਚਿਆਂ ਦਾ ਮਾਫ ਹੋਵੇ।
27
ਪਰ ਇਸ ਲਈ ਜੋ ਅਸੀਂ ਉਹਨਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਝੀਲ ਤੇ ਜਾ ਆਪਣੀ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਫੜੇ ਉਸਦਾ ਮੂੰਹ ਖੋਲ੍ਹ ਤੁਹਾਨੂੰ ਇੱਕ ਸਿੱਕਾ ਮਿਲੇਗਾ। ਉਸਨੂੰ ਲਓ ਅਤੇ ਉਹਨਾਂ ਨੂੰ ਮੇਰੇ ਅਤੇ ਤੁਹਾਡੇ ਬਦਲੇ ਕਰਦੇ ਦੇਣਾਂ।”
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28