bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 12
Matthew 12
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
1
ਇੱਕ ਵਾਰ ਯਿਸ਼ੂ ਸਬਤ ਦੇ ਦਿਨ ਖੇਤਾਂ ਵਿੱਚ ਦੀ ਲੰਘ ਰਹੇ ਸਨ, ਅਤੇ ਜਦੋਂ ਉਹਨਾਂ ਦੇ ਚੇਲਿਆਂ ਨੂੰ ਭੁੱਖ ਲੱਗੀ, ਤਾਂ ਉਹਨਾਂ ਨੇ ਸਿੱਟੇ ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ।
2
ਅਤੇ ਜਦੋਂ ਫ਼ਰੀਸੀਆਂ ਨੇ ਵੇਖਿਆ ਤਾਂ ਉਹਨਾਂ ਨੇ ਯਿਸ਼ੂ ਨੂੰ ਕਿਹਾ, “ਵੇਖ! ਤੇਰੇ ਚੇਲੇ ਉਹ ਕੰਮ ਕਰਦੇ ਹਨ, ਜਿਹੜਾ ਸਬਤ ਦੇ ਦਿਨ ਤੇ ਕਰਨਾ ਬਿਵਸਥਾ ਅਨੁਸਾਰ ਮਨ੍ਹਾ ਹੈ।”
3
ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਕੀ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਇਹ ਨਹੀਂ ਪੜ੍ਹਿਆ ਕਿ ਦਾਵੀਦ ਨੇ ਕੀ ਕੀਤਾ ਜਦੋਂ ਉਹ ਅਤੇ ਉਸਦੇ ਸਾਥੀ ਭੁੱਖੇ ਸਨ?
4
ਉਹ ਪਰਮੇਸ਼ਵਰ ਦੇ ਭਵਨ ਵਿੱਚ ਗਿਆ, ਅਤੇ ਉਸਨੇ ਆਪਣੇ ਸਾਥੀਆ ਨਾਲ ਚੜਾਵੇ ਦੀਆਂ ਰੋਟੀਆ ਖਾਧੀਆਂ, ਜਿਹੜੀਆਂ ਉਸਨੂੰ ਅਤੇ ਉਸਦੇ ਸਾਥੀਆ ਲਈ ਖਾਣਾ ਬਿਵਸਥਾ ਦੇ ਅਨੁਸਾਰ ਯੋਗ ਨਹੀਂ ਸੀ, ਪਰ ਉਹ ਸਿਰਫ ਜਾਜਕਾਂ ਲਈ ਸਨ।
5
ਅਤੇ ਕੀ ਤੁਸੀਂ ਬਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰਕੇ ਵੀ ਨਿਰਦੋਸ਼ ਹਨ?
6
ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਇੱਕ ਅਜਿਹਾ ਵੀ ਹੈ, ਜਿਹੜਾ ਹੈਕਲ ਨਾਲੋਂ ਵੱਡਾ ਹੈ।
7
ਪਰ ਜੇ ਤੁਸੀਂ ਇਸਦਾ ਅਰਥ ਜਾਣਦੇ, ‘ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਦੀ ਇੱਛਾ ਰੱਖਦਾ ਹਾਂ,’ ਤਾਂ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ।
8
ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ।”
9
ਫਿਰ ਯਿਸ਼ੂ ਉੱਥੋਂ ਤੁਰ ਕੇ ਪ੍ਰਾਰਥਨਾ ਸਥਾਨ ਵਿੱਚ ਗਏ।
10
ਅਤੇ ਉੱਥੇ ਇੱਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ। ਅਤੇ ਕੁਝ ਫ਼ਰੀਸੀਆ ਨੇ ਯਿਸ਼ੂ ਉੱਤੇ ਦੋਸ਼ ਲਗਾਉਣ ਲਈ ਉਸਨੂੰ ਪੁੱਛਿਆ, “ਕੀ ਬਿਵਸਥਾ ਦੇ ਅਨੁਸਾਰ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ?”
11
ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਹਾਡੇ ਵਿੱਚੋਂ ਅਜਿਹਾ ਕਿਹੜਾ ਮਨੁੱਖ ਹੈ ਜਿਸਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਜਾਵੇ ਤਾਂ ਕੀ ਉਹ ਉਸਨੂੰ ਨਾ ਕੱਢੇਗਾ?
12
ਸੋ ਮਨੁੱਖ ਭੇਡ ਨਾਲੋਂ ਕਿੰਨ੍ਹਾ ਉੱਤਮ ਹੈ! ਇਸ ਲਈ ਬਿਵਸਥਾ ਅਨੁਸਾਰ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ।”
13
ਤਦ ਯਿਸ਼ੂ ਨੇ ਉਸ ਮਨੁੱਖ ਨੂੰ ਆਖਿਆ, “ਆਪਣਾ ਹੱਥ ਵਧਾ।” ਅਤੇ ਉਸਨੇ ਆਪਣਾ ਹੱਥ ਯਿਸ਼ੂ ਅੱਗੇ ਕੀਤਾ ਤਾਂ ਉਸਦਾ ਹੱਥ ਦੂਸਰੇ ਹੱਥ ਵਰਗਾ ਚੰਗਾ ਹੋ ਗਿਆ।
14
ਪਰ ਫ਼ਰੀਸੀ ਪ੍ਰਾਰਥਨਾ ਘਰ ਤੋਂ ਬਾਹਰ ਚਲੇ ਗਏ ਅਤੇ ਯਿਸ਼ੂ ਦੇ ਵਿਰੁੱਧ ਉਸਨੂੰ ਮਾਰਨ ਦੀਆ ਯੋਜਨਾ ਬਣਾਉਣ ਲੱਗੇ।
15
ਉਹ ਕੀ ਯੋਜਨਾ ਬਣਾ ਰਹੇ ਹਨ, ਯਿਸ਼ੂ ਇਹ ਜਾਣਦੇ ਸਨ ਅਤੇ ਉਹ ਉੱਥੋਂ ਤੁਰ ਪਏ ਅਤੇ ਇੱਕ ਵੱਡੀ ਭੀੜ ਉਹਨਾਂ ਦੇ ਮਗਰ ਤੁਰ ਪਈ ਅਤੇ ਉਹਨਾਂ ਨੇ ਸਬ ਬੀਮਾਰਾ ਨੂੰ ਚੰਗਾ ਕੀਤਾ।
16
ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸਦੇ ਬਾਰੇ ਦੂਸਰਿਆ ਨੂੰ ਨਾ ਦੱਸਣ।
17
ਤਾਂ ਜੋ ਉਹ ਵਚਨ ਪੂਰਾ ਹੋਵੇ ਜਿਹੜਾ ਯਸ਼ਾਯਾਹ ਨਬੀ ਨੇ ਬੋਲਿਆ ਸੀ:
18
“ਵੇਖੋ ਮੇਰਾ ਸੇਵਕ ਹੈ ਜਿਸਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ, ਜਿਸ ਤੋਂ ਮੈਂ ਪ੍ਰਸੰਨ ਹਾਂ; ਮੈਂ ਆਪਣਾ ਆਤਮਾ ਉਸ ਉੱਤੇ ਰੱਖਾਗਾ, ਅਤੇ ਉਹ ਰਾਸ਼ਟਰਾਂ ਨੂੰ ਨਿਆਂ ਦਾ ਪ੍ਰਚਾਰ ਕਰੇਗਾ।
19
ਉਹ ਨਾ ਝਗੜਾ ਕਰੇਗਾ ਨਾ ਉੱਚੀ ਬੋਲੇਗਾ, ਨਾ ਚੌਕਾ ਵਿੱਚ ਕੋਈ ਉਸਦੀ ਆਵਾਜ਼ ਸੁਣੇਗਾ।
20
ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ, ਜਦੋਂ ਤੱਕ ਉਹ ਨਿਆਂ ਦੀ ਜਿੱਤ ਨਾ ਕਰਾ ਦੇਵੇ।
21
ਅਤੇ ਉਸ ਦੇ ਨਾਮ ਉੱਤੇ ਰਾਸ਼ਟਰ ਆਸ ਰੱਖਣਗੇ।”
22
ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸ਼ੂ ਨੇ ਉਸ ਨੂੰ ਚੰਗਾ ਕੀਤਾ, ਅਤੇ ਉਹ ਆਦਮੀ ਵੇਖਣ ਅਤੇ ਬੋਲਣ ਲੱਗ ਪਿਆ।
23
ਅਤੇ ਸਾਰੇ ਲੋਕ ਜਿਹੜੇ ਉਸ ਜਗ੍ਹਾ ਤੇ ਇਕੱਠੇ ਹੋਏ ਸਨ ਹੈਰਾਨ ਰਹਿ ਗਏ ਤੇ ਬੋਲੇ, “ਕੀ ਇਹ ਦਾਵੀਦ ਦਾ ਪੁੱਤਰ ਤੇ ਨਹੀਂ ਹੈ?”
24
ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, “ਇਹ ਭੂਤਾਂ ਦੇ ਸਰਦਾਰ ਬੇਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
25
ਯਿਸ਼ੂ ਨੇ ਉਹਨਾਂ ਦੇ ਸੋਚ ਵਿਚਾਰਾ ਨੂੰ ਜਾਣ ਕੇ ਉਹਨਾਂ ਨੂੰ ਕਿਹਾ, “ਹਰ ਇੱਕ ਰਾਜ ਜਿਸ ਵਿੱਚ ਫੁੱਟ ਪੈ ਜਾਂਦੀ ਹੈ ਉਹ ਨਾਸ਼ ਹੋ ਜਾਂਦਾ ਹੈ, ਅਤੇ ਜਿਸ ਕਿਸੇ ਨਗਰ ਜਾਂ ਪਰਿਵਾਰ ਵਿੱਚ ਫੁੱਟ ਪੈਂਦੀ ਹੈ ਉਹ ਕਦੇ ਵੀ ਬਣਿਆ ਨਹੀਂ ਰਹੇਗਾ।
26
ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਸਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਜਾਂਦੀ ਹੈ ਤੇ ਫਿਰ ਉਹਨਾਂ ਦਾ ਰਾਜ ਕਿਵੇਂ ਸਥਿਰ ਰਹਿ ਸਕਦਾ ਹੈ?
27
ਅਤੇ ਜੇ ਮੈਂ ਬੇਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾ ਨੂੰ ਕੱਢਦਾ ਹਾਂ, ਤਾਂ ਫਿਰ ਤੁਹਾਡੇ ਆਪਣੇ ਚੇਲੇ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਉਹ ਹੀ ਤੁਹਾਡਾ ਨਿਆਂ ਕਰਨ ਵਾਲੇ ਹੋਣਗੇ।
28
ਪਰ ਜੇ ਮੈਂ ਪਰਮੇਸ਼ਵਰ ਦੇ ਆਤਮਾ ਦੀ ਸਹਾਇਤਾ ਨਾਲ ਦੁਸ਼ਟ ਆਤਮਾ ਨੂੰ ਕੱਢਦਾ ਹਾਂ, ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਉੱਤੇ ਆ ਚੁੱਕਿਆ ਹੈ।
29
“ਅਤੇ ਕੋਈ ਕਿਸੇ ਤਾਕਤਵਰ ਆਦਮੀ ਦੇ ਘਰ ਵਿੱਚ ਵੜ ਕੇ, ਜੇ ਪਹਿਲਾਂ ਉਸ ਤਾਕਤਵਰ ਆਦਮੀ ਨੂੰ ਬੰਨ੍ਹ ਨਾ ਲਵੇ ਤਾਂ ਉਸਦੀ ਸੰਪਤੀ ਕਿਵੇਂ ਲੁੱਟ ਸਕਦਾ ਹੈ? ਉਹ ਪਹਿਲਾਂ ਉਸਨੂੰ ਬੰਨ੍ਹੇਗਾ ਅਤੇ ਫਿਰ ਉਸ ਦਾ ਘਰ ਲੁੱਟੇਗਾ।
30
“ਜਿਹੜਾ ਕੋਈ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ।
31
ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਹਰੇਕ ਪਾਪ ਅਤੇ ਨਿੰਦਿਆ ਮਨੁੱਖ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਗਲਤ ਬੋਲੇ ਉਹ ਮਾਫ਼ ਨਹੀਂ ਕੀਤਾ ਜਾਵੇਗਾ।
32
ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਬੋਲੇ ਉਹ ਮਾਫ਼ ਕੀਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗਲਤ ਬੋਲੇ, ਉਸ ਨੂੰ ਨਾ ਇਸ ਯੁੱਗ ਵਿੱਚ ਨਾ ਆਉਣ ਵਾਲੇ ਯੁੱਗ ਵਿੱਚ ਮਾਫ਼ ਕੀਤਾ ਜਾਵੇਗਾ।
33
“ਜੇ ਰੁੱਖ ਚੰਗਾ ਹੈ ਤਾਂ ਉਸਦਾ ਫਲ ਵੀ ਚੰਗਾ ਹੋਵੇਗਾ, ਜੇ ਰੁੱਖ ਮਾੜਾ ਹੈ ਤਾਂ ਉਹ ਫਲ ਵੀ ਮਾੜਾ ਦੇਵੇਗਾ। ਕਿਉਂਕਿ ਰੁੱਖ ਆਪਣੇ ਫਲ ਦੁਆਰਾ ਪਛਾਣਿਆ ਜਾਂਦਾ ਹੈ।
34
ਅਤੇ ਤੁਸੀਂ ਜੋ ਸੱਪਾਂ ਦੀ ਸੰਤਾਂਨ ਹੋ! ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੁੰਦਾ ਹੈ ਉਹ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ।
35
ਅਤੇ ਇੱਕ ਚੰਗਾ ਵਿਅਕਤੀ ਆਪਣੇ ਮਨ ਦੇ ਖ਼ਜ਼ਾਨੇ ਵਿੱਚੋਂ ਚੰਗੀਆ ਗੱਲਾਂ ਕੱਢਦਾ ਹੈ ਅਤੇ ਇੱਕ ਬੁਰਾ ਵਿਅਕਤੀ ਆਪਣੇ ਮਨ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆ ਗੱਲਾਂ ਕੱਢਦਾ ਹੈ।
36
ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲਾਂ ਦਾ ਜੋ ਉਹ ਬੋਲਦਾ ਹੈ, ਨਿਆਂ ਦੇ ਦਿਨ ਉਸਦਾ ਹਿਸਾਬ ਦੇਵੇਗਾ।
37
ਇਸ ਲਈ ਤੂੰ ਆਪਣੀਆਂ ਗੱਲਾਂ ਦੇ ਕਾਰਨ ਹੀ ਨਿਰਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਹੀ ਦੋਸ਼ੀ ਠਹਿਰਾਇਆ ਜਾਵੇਂਗਾ।”
38
ਇੱਕ ਦਿਨ ਕੁਝ ਫ਼ਰੀਸੀਆਂ ਅਤੇ ਕਾਨੂੰਨ ਦੇ ਸਿਖਾਉਣ ਵਾਲਿਆ ਨੇ ਉਸਨੂੰ ਕਿਹਾ, “ਗੁਰੂ ਜੀ, ਅਸੀਂ ਤੇਰੇ ਕੋਲੋਂ ਕੋਈ ਚਿੰਨ੍ਹ ਵੇਖਣਾ ਚਾਹੁੰਦੇ ਹਾਂ।”
39
ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕਿ ਦੁਸ਼ਟ ਅਤੇ ਹਰਾਮਕਾਰ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ! ਪਰ ਯੋਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ, ਉਹਨਾਂ ਨੂੰ ਕੋਈ ਹੋਰ ਨਿਸ਼ਾਨ ਨਹੀਂ ਦਿੱਤਾ ਜਾਵੇਗਾ।
40
ਜਿਸ ਤਰ੍ਹਾਂ ਯੋਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਇੱਕ ਵੱਡੀ ਮੱਛੀ ਦੇ ਪੇਟ ਵਿੱਚ ਰਿਹਾ ਉਸੇ ਤਰ੍ਹਾ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ।
41
ਨੀਨਵਾਹ ਸ਼ਹਿਰ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਹਨਾਂ ਨੇ ਯੋਨਾਹ ਨਬੀ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਯੋਨਾਹ ਨਾਲੋਂ ਵੀ ਵੱਡਾ ਹੈ।
42
ਦੱਖਣ ਦੀ ਰਾਣੀ ਨਿਆਂ ਦੇ ਦਿਨ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦ ਤੋਂ ਸ਼ਲੋਮੋਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਸ਼ਲੋਮੋਨ ਨਾਲੋਂ ਵੀ ਵੱਡਾ ਹੈ।
43
“ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਜਾਂਦਾ ਹੈ ਤਾਂ ਉਹ ਸੁੱਕੀਆਂ ਥਾਵਾਂ ਵਿੱਚ ਆਰਾਮ ਲੱਭਦਾ ਫ਼ਿਰਦਾ ਹੈ ਪਰ ਉਸ ਨੂੰ ਨਹੀਂ ਲੱਭਦਾ।
44
ਅਤੇ ਫਿਰ ਉਹ ਆਖਦਾ ਹੈ, ‘ਕਿ ਮੈਂ ਆਪਣੇ ਘਰ ਜਿੱਥੋ ਨਿੱਕਲਿਆ ਸੀ ਵਾਪਸ ਚਲਾ ਜਾਂਵਾਂਗਾ।’ ਅਤੇ ਜਦੋਂ ਆ ਕੇ ਉਸਨੂੰ ਖਾਲੀ ਅਤੇ ਸਾਫ-ਸੁਥਰਾ ਹੋਇਆ ਵੇਖਦਾ ਹੈ।
45
ਤਦ ਉਹ ਜਾ ਕੇ ਆਪਣੇ ਨਾਲੋਂ ਵੱਧ ਭੈੜੀਆਂ ਸੱਤ ਹੋਰ ਆਤਮਾ ਨੂੰ ਆਪਣੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਵਿਅਕਤੀ ਵਿੱਚ ਰਹਿਣਾ ਸ਼ੁਰੂ ਕਰ ਦੇਂਦੇ ਹਨ। ਅਤੇ ਉਸ ਵਿਅਕਤੀ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਵੇਗਾ।”
46
ਜਦੋਂ ਯਿਸ਼ੂ ਇਕੱਠੀ ਹੋਈ ਭੀੜ ਨਾਲ ਗੱਲਾਂ ਕਰ ਰਹੇ ਸਨ, ਉਸ ਸਮੇਂ ਉਹਨਾਂ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਯਿਸ਼ੂ ਨਾਲ ਗੱਲ ਕਰਨੀ ਚਾਹੁੰਦੇ ਸਨ।
47
ਕਿਸੇ ਨੇ ਯਿਸ਼ੂ ਨੂੰ ਆਖਿਆ, “ਤੁਹਾਡੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਹਨ ਅਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ।”
48
ਯਿਸ਼ੂ ਨੇ ਉਸਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾਂ?”
49
ਆਪਣੇ ਚੇਲਿਆਂ ਵੱਲ ਇਸ਼ਾਰਾ ਕਰਦਿਆਂ ਉਸਨੇ ਕਿਹਾ, “ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ।
50
ਕਿਉਂਕਿ ਜਿਹੜਾ ਵੀ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮਾਤਾ ਹੈ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28