bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 4
Matthew 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 5 →
1
ਇਸ ਤੋਂ ਬਾਅਦ ਯਿਸ਼ੂ ਪਵਿੱਤਰ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਤਾਂ ਕਿ ਦੁਸ਼ਟ ਦੇ ਦੁਆਰਾ ਪਰਤਾਇਆ ਜਾਵੇ।
2
ਚਾਲ੍ਹੀ ਦਿਨਾਂ ਅਤੇ ਚਾਲ੍ਹੀ ਰਾਤਾਂ ਦਾ ਵਰਤ ਰੱਖਣ ਤੋਂ ਬਾਅਦ, ਉਸ ਨੂੰ ਭੁੱਖ ਲੱਗੀ।
3
ਪਰਤਾਉਣ ਵਾਲੇ ਨੇ ਉਸ ਕੋਲ ਆਣ ਕੇ ਅਤੇ ਉਸ ਨੂੰ ਕਿਹਾ, “ਅਗਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਤਾਂ ਇਨ੍ਹਾਂ ਪੱਥਰਾਂ ਨੂੰ ਹੁਕਮ ਦੇ ਤਾਂ ਜੋ ਇਹ ਰੋਟੀਆਂ ਬਣ ਜਾਣ।”
4
ਯਿਸ਼ੂ ਨੇ ਉੱਤਰ ਦਿੱਤਾ, “ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਬਚਨ ਨਾਲ ਜੋ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਦਾ ਹੈ।’ ”
5
ਫਿਰ ਦੁਸ਼ਟ ਉਸ ਨੂੰ ਪਵਿੱਤਰ ਸ਼ਹਿਰ ਵਿੱਚ ਲੈ ਗਿਆ ਅਤੇ ਹੈਕਲ ਦੀ ਚੋਟੀ ਉੱਤੇ ਖੜ੍ਹਾ ਕਰ ਦਿੱਤਾ।
6
ਅਤੇ ਉਸ ਨੂੰ ਕਿਹਾ, “ਅਗਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਸੁੱਟ ਦੇ। ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ ‘ਪਰਮੇਸ਼ਵਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਅਤੇ ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।’ ”
7
ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, “ਇਹ ਵੀ ਲਿਖਿਆ ਹੋਇਆ ਹੈ: ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਖ।”
8
ਦੁਬਾਰਾ ਫਿਰ, ਦੁਸ਼ਟ ਯਿਸ਼ੂ ਨੂੰ ਇੱਕ ਹੋਰ ਪਹਾੜ ਦੀ ਚੋਟੀ ਉੱਤੇ ਲੈ ਗਿਆ ਅਤੇ ਉਸ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨ ਵਿਖਾਈ।
9
ਉਸ ਨੇ ਕਿਹਾ, “ਅਗਰ ਤੂੰ ਮੇਰੀ ਅਰਾਧਨਾ ਕਰੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ।”
10
ਯਿਸ਼ੂ ਨੇ ਉਸ ਨੂੰ ਕਿਹਾ, “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ! ਕਿਉਂਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਤੂੰ ਕੇਵਲ ਆਪਣੇ ਪ੍ਰਭੂ ਪਰਮੇਸ਼ਵਰ ਦੀ ਅਰਾਧਨਾ ਕਰ ਅਤੇ ਉਸੇ ਦੀ ਹੀ ਸੇਵਾ ਕਰ।’ ”
11
ਫਿਰ ਦੁਸ਼ਟ ਉਸ ਕੋਲੋਂ ਚਲਾ ਗਿਆ, ਅਤੇ ਸਵਰਗਦੂਤ ਆਣ ਕੇ ਉਸ ਦੀ ਸੇਵਾ ਟਹਿਲ ਕਰਨ ਲੱਗੇ।
12
ਜਦੋਂ ਯਿਸ਼ੂ ਨੂੰ ਇਹ ਪਤਾ ਲੱਗਾ ਕਿ ਯੋਹਨ ਨੂੰ ਕੈਦ ਵਿੱਚ ਪਾ ਦਿੱਤਾ ਗਿਆ ਹੈ, ਤਾਂ ਯਿਸ਼ੂ ਗਲੀਲ ਪ੍ਰਦੇਸ਼ ਵੱਲ ਚਲੇ ਗਏ।
13
ਅਤੇ ਨਾਜ਼ਰੇਥ ਨੂੰ ਛੱਡ ਕੇ, ਉਹ ਗਿਆ ਅਤੇ ਕਫ਼ਰਨਹੂਮ ਸ਼ਹਿਰ ਵਿੱਚ ਰਹਿਣ ਲੱਗਾ, ਜਿਹੜਾ ਝੀਲ ਦੇ ਕੰਢੇ ਜ਼ਬੁਲੂਨ ਅਤੇ ਨਫ਼ਤਾਲੀ ਦੇ ਇਲਾਕੇ ਵਿੱਚ ਸਥਿਤ ਹੈ
14
ਇਹ ਇਸ ਲਈ ਹੋਇਆ ਤਾਂ ਜੋ ਯਸ਼ਾਯਾਹ ਨਬੀ ਦੀ ਭਵਿੱਖਬਾਣੀ ਪੂਰੀ ਹੋਵੇ:
15
“ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਸਮੁੰਦਰ ਦਾ ਰਸਤਾ, ਯਰਦਨ ਦੇ ਪਾਰ, ਗ਼ੈਰ-ਯਹੂਦੀਆਂ ਦੇ ਗਲੀਲ,
16
ਜਿਹੜੇ ਲੋਕ ਅੰਧਕਾਰ ਵਿੱਚ ਜੀਵਨ ਗੁਜਾਰ ਰਹੇ ਹਨ ਉਹਨਾਂ ਨੇ ਵੱਡਾ ਚਾਨਣ ਵੇਖਿਆ; ਅਤੇ ਜਿਹੜੇ ਮੌਤ ਦੇ ਸਾਯੇ ਵਿੱਚ ਜੀ ਰਹੇ ਹਨ ਉਹਨਾਂ ਲਈ ਚਾਨਣ ਪ੍ਰਗਟ ਹੋਇਆ।”
17
ਉਸੇ ਸਮੇਂ ਤੋਂ ਯਿਸ਼ੂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, “ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ।”
18
ਜਦੋਂ ਯਿਸ਼ੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਚੱਲ ਰਿਹਾ ਸੀ, ਤਾਂ ਉਸ ਨੇ ਦੋ ਭਰਾਵਾਂ ਨੂੰ ਵੇਖਿਆ, ਸ਼ਿਮਓਨ ਜਿਸ ਨੂੰ ਪਤਰਸ ਵੀ ਆਖਦੇ ਸਨ ਅਰਥਾਤ ਉਸ ਦੇ ਭਰਾ ਆਂਦਰੇਯਾਸ ਨੂੰ। ਉਹ ਝੀਲ ਵਿੱਚ ਜਾਲ ਪਾ ਰਹੇ ਸਨ ਕਿਉਂ ਜੋ ਉਹ ਮਛੇਰੇ ਸਨ।
19
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ, ਮੇਰੇ ਪਿੱਛੇ ਹੋ ਤੁਰੋ,” ਅਤੇ “ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ”
20
ਉਹ ਉਸੇ ਵੇਲੇ ਆਪਣੇ ਜਾਲਾਂ ਨੂੰ ਛੱਡ ਕੇ ਅਤੇ ਉਹ ਦੇ ਪਿੱਛੇ ਤੁਰ ਪਏ।
21
ਜਦੋਂ ਯਿਸ਼ੂ ਉੱਥੋਂ ਅੱਗੇ ਤੁਰੇ, ਤਾਂ ਉਸ ਨੇ ਦੋ ਹੋਰ ਭਰਾਵਾਂ ਨੂੰ ਵੇਖਿਆ, ਜ਼ਬਦੀ ਦੇ ਪੁੱਤਰ ਯਾਕੋਬ ਅਤੇ ਉਸਦੇ ਭਰਾ ਯੋਹਨ ਨੂੰ। ਉਹ ਆਪਣੇ ਪਿਤਾ ਜ਼ਬਦੀ ਨਾਲ ਕਿਸ਼ਤੀ ਵਿੱਚ ਜਾਲਾਂ ਨੂੰ ਸਾਫ਼ ਕਰ ਰਹੇ ਸਨ। ਅਤੇ ਯਿਸ਼ੂ ਨੇ ਉਨ੍ਹਾਂ ਨੂੰ ਆਵਾਜ਼ ਮਾਰੀ,
22
ਅਤੇ ਉਸੇ ਵੇਲੇ ਉਹ ਕਿਸ਼ਤੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਯਿਸ਼ੂ ਦੇ ਪਿੱਛੇ ਤੁਰ ਪਏ।
23
ਯਿਸ਼ੂ ਸਾਰੇ ਗਲੀਲ ਵਿੱਚ ਜਾ ਕੇ ਅਤੇ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਸਿੱਖਿਆ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ, ਨਾਲੇ ਉਹਨਾਂ ਲੋਕਾਂ ਵਿੱਚੋਂ ਬਿਮਾਰੀਆਂ ਨੂੰ ਅਤੇ ਰੋਗਾਂ ਨੂੰ ਦੂਰ ਕਰਦਾ ਸੀ।
24
ਇਸ ਲਈ ਸਾਰੇ ਸੀਰੀਆ ਪ੍ਰਦੇਸ਼ ਵਿੱਚ ਪ੍ਰਭੂ ਯਿਸ਼ੂ ਦੀ ਚਰਚਾ ਹੋਣ ਲੱਗ ਪਈ ਤਾਂ ਲੋਕ ਉਹਨਾਂ ਸਾਰਿਆ ਰੋਗੀਆਂ ਨੂੰ ਜਿਹੜੇ ਦੁੱਖਾ ਵਿੱਚ ਫਸੇ ਹੋਏ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਸਨ, ਮਿਰਗੀ ਦੇ ਰੋਗੀ, ਅਧਰੰਗੀਆ ਨੂੰ ਯਿਸ਼ੂ ਕੋਲ ਲੈ ਕੇ ਆਏ ਅਤੇ ਯਿਸ਼ੂ ਨੇ ਉਹਨਾਂ ਸਾਰਿਆ ਰੋਗੀਆਂ ਨੂੰ ਚੰਗਿਆ ਕੀਤਾ।
25
ਅਤੇ ਬਹੁਤ ਵੱਡੀ ਭੀੜ ਗਲੀਲ ਤੋਂ, ਡੇਕਾਪੋਲਿਸ, ਯੇਰੂਸ਼ਲੇਮ, ਯਹੂਦਿਯਾ ਅਤੇ ਯਰਦਨ ਨਦੀ ਦੇ ਪਾਰ ਉਸ ਦੇ ਮਗਰ ਤੁਰ ਪਈ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28