bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 9
Matthew 9
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
1
ਯਿਸ਼ੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘੇ ਅਤੇ ਆਪਣੇ ਨਗਰ ਵੱਲ ਆਏ।
2
ਤਾਂ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲੈ ਕੇ ਆਏ, ਯਿਸ਼ੂ ਨੇ ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ, ਉਸ ਅਧਰੰਗੀ ਨੂੰ ਕਿਹਾ, “ਹੌਸਲਾ ਰੱਖ, ਪੁੱਤਰ; ਤੇਰੇ ਪਾਪ ਮਾਫ਼ ਹੋ ਚੁੱਕੇ ਹਨ।”
3
ਤਾਂ ਕੁਝ ਧਰਮ ਦੇ ਉਪਦੇਸ਼ਕਾ ਨੇ ਆਪਣੇ ਮਨ ਵਿੱਚ ਕਿਹਾ, “ਜੋ ਇਹ ਵਿਅਕਤੀ ਪਰਮੇਸ਼ਵਰ ਦੀ ਨਿੰਦਿਆ ਕਰਦਾ ਹੈ!”
4
ਅਤੇ ਯਿਸ਼ੂ ਨੇ ਉਹਨਾਂ ਦੇ ਮਨਾਂ ਦੇ ਵਿਚਾਰਾ ਨੂੰ ਜਾਣ ਕੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ?
5
ਕੀ ਇਹ ਗੱਲ ਕਹਿਣਾ ਸੌਖਾ ਹੈ: ਇਹ ਆਖਣਾ, ਜੋ ਤੇਰੇ ਪਾਪ ਮਾਫ਼ ਹੋਏ, ‘ਜਾਂ ਇਹ ਆਖਣਾ ਉੱਠ ਅਤੇ ਤੁਰ?’
6
ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।” ਫਿਰ ਉਸ ਨੇ ਅਧਰੰਗੀ ਨੂੰ ਕਿਹਾ, “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲਾ ਜਾ।”
7
ਤਦ ਉਹ ਮਨੁੱਖ ਉੱਠਿਆ ਅਤੇ ਆਪਣੇ ਘਰ ਚਲਾ ਗਿਆ।
8
ਜਦ ਭੀੜ ਨੇ ਇਹ ਸਭ ਵੇਖਿਆ, ਤਾਂ ਉਹ ਡਰ ਗਏ; ਅਤੇ ਪਰਮੇਸ਼ਵਰ ਦੀ ਵਡਿਆਈ ਕੀਤੀ, ਜੋ ਉਹ ਨੇ ਮਨੁੱਖ ਨੂੰ ਅਜਿਹਾ ਅਧਿਕਾਰ ਦਿੱਤਾ।
9
ਜਦੋਂ ਯਿਸ਼ੂ ਉੱਥੋਂ ਅੱਗੇ ਗਏ, ਤਾਂ ਉਹਨਾਂ ਨੇ ਇੱਕ ਮੱਤੀਯਾਹ ਨਾਮ ਦੇ ਆਦਮੀ ਨੂੰ ਚੁੰਗੀ ਲੈਣ ਵਾਲੀ ਚੌਕੀ ਤੇ ਬੈਠਾ ਵੇਖਿਆ। ਯਿਸ਼ੂ ਨੇ ਉਸ ਨੂੰ ਕਿਹਾ, “ਮੇਰੇ ਮਗਰ ਚਲ,” ਅਤੇ ਮੱਤੀਯਾਹ ਉੱਠਿਆ ਅਤੇ ਉਸਦੇ ਮਗਰ ਤੁਰ ਪਿਆ।
10
ਜਦੋਂ ਯਿਸ਼ੂ ਮੱਤੀਯਾਹ ਦੇ ਘਰ ਖਾਣਾ ਖਾ ਰਹੇ ਸਨ, ਤਾਂ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਆਏ ਅਤੇ ਯਿਸ਼ੂ ਅਤੇ ਉਹਨਾਂ ਦੇ ਚੇਲਿਆਂ ਨਾਲ ਖਾਧਾ।
11
ਜਦੋਂ ਕੁਝ ਫ਼ਰੀਸੀਆਂ ਨੇ ਇਹ ਵੇਖਿਆ ਤਾਂ ਉਹਨਾਂ ਨੇ ਉਸਦੇ ਚੇਲਿਆਂ ਨੂੰ ਪੁੱਛਿਆ, “ਤੁਹਾਡਾ ਗੁਰੂ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ ਹੈ?”
12
ਇਹ ਸੁਣ ਕੇ ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਵੈਦ ਦੀ ਜ਼ਰੂਰਤ ਹੁੰਦੀ ਹੈ।
13
ਪਰ ਜਾਓ ਅਤੇ ਇਸਦਾ ਅਰਥ ਸਿੱਖੋ: ‘ਮੈਂ ਬਲੀਦਾਨ ਨੂੰ ਨਹੀਂ ਸਗੋਂ, ਦਯਾ ਦੀ ਇੱਛਾ ਰੱਖਦਾ ਹਾਂ।’ ਕਿਉਂਕਿ ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਹਾਂ।”
14
ਫਿਰ ਯੋਹਨ ਦੇ ਚੇਲਿਆਂ ਨੇ ਯਿਸ਼ੂ ਦੇ ਕੋਲ ਆ ਕੇ ਉਹਨਾਂ ਤੋਂ ਪੁੱਛਿਆ, “ਇਸ ਦਾ ਕੀ ਕਾਰਨ ਹੈ, ਕਿ ਅਕਸਰ ਅਸੀਂ ਤੇ ਫ਼ਰੀਸੀ ਵਰਤ ਰੱਖਦੇ ਹਾਂ ਪਰ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ?”
15
ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਕੀ ਉਹ ਸੋਗ ਕਰ ਸਕਦੇ ਹਨ? ਪਰ ਉਹ ਸਮਾਂ ਆਵੇਗਾ ਜਦੋਂ ਲਾੜਾ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ; ਫਿਰ ਉਹ ਵਰਤ ਰੱਖਣਗੇ।
16
“ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਕਿਉਂ ਜੋ ਉਹ ਟਾਕੀ ਜਿਹੜੀ ਲਾਈ ਹੈ ਉਸ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਵੱਧ ਫੱਟ ਜਾਂਦਾ ਹੈ।
17
ਅਤੇ ਕੋਈ ਵੀ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ। ਜੇ ਕੋਈ ਅਜਿਹਾ ਕਰੇ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। ਪਰ ਨਵੀਂ ਦਾਖਰਸ ਨਵੀਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ, ਸੋ ਉਹ ਦੋਵੇਂ ਬਚੀਆਂ ਰਹਿੰਦੀਆ ਹਨ।”
18
ਜਦੋਂ ਯਿਸ਼ੂ ਇਹ ਕਹਿ ਰਿਹੇ ਸਨ, ਤਾਂ ਇੱਕ ਪ੍ਰਾਰਥਨਾ ਸਥਾਨ ਦਾ ਆਗੂ ਉਸ ਦੇ ਕੋਲ ਆਇਆ ਅਤੇ ਉਸਦੇ ਅੱਗੇ ਗੁਟਨੇ ਟੇਕੇ ਅਤੇ ਆਖਿਆ, “ਮੇਰੀ ਬੇਟੀ ਮਰ ਗਈ ਹੈ, ਪਰ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖ ਦਿਓ ਤਾਂ ਉਹ ਦੁਬਾਰਾ ਜਿਉਂਦੀ ਹੋ ਜਾਵੇਗੀ।”
19
ਫਿਰ ਯਿਸ਼ੂ ਉੱਠੇ ਅਤੇ ਉਸ ਦੇ ਨਾਲ ਚਲੇ ਗਏ ਅਤੇ ਉਸਦੇ ਚੇਲੇ ਵੀ ਉਸ ਦੇ ਨਾਲ ਚਲੇ ਗਏ।
20
ਅਤੇ ਉਸ ਵਕਤ ਇੱਕ ਔਰਤ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ, ਪਿੱਛੋਂ ਆ ਕੇ ਯਿਸ਼ੂ ਦੇ ਕੱਪੜੇ ਦੇ ਪੱਲੇ ਨੂੰ ਛੋਹਿਆ।
21
ਕਿਉਂਕਿ ਉਸਨੇ ਆਪਣੇ ਮਨ ਵਿੱਚ ਇਹ ਸੋਚਿਆ ਸੀ, “ਕਿ ਜੇ ਮੈਂ ਉਸਦੇ ਕੱਪੜੇ ਨੂੰ ਹੀ ਛੋਹ ਲਵਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ।”
22
ਤਦ ਯਿਸ਼ੂ ਨੇ ਪਿੱਛੇ ਮੁੜ ਕੇ ਉਸ ਨੂੰ ਵੇਖਿਆ ਅਤੇ ਆਖਿਆ, “ਹੌਸਲਾ ਰੱਖ ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ,” ਤਾਂ ਉਹ ਔਰਤ ਉਸੇ ਵਕਤ ਚੰਗੀ ਹੋ ਗਈ।
23
ਜਦੋਂ ਯਿਸ਼ੂ ਉਸ ਪ੍ਰਾਰਥਨਾ ਸਥਾਨ ਵਾਲੇ ਆਗੂ ਦੇ ਘਰ ਵਿੱਚ ਪਹੁੰਚੇ ਤਾਂ ਉਸ ਜਗ੍ਹਾ ਤੇ ਬੰਸਰੀ ਵਜਾਉਂਣ ਵਾਲਿਆ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦਿਆ ਵੇਖਿਆ।
24
ਤਾਂ ਉਸ ਨੇ ਕਿਹਾ, “ਹੱਟ ਜਾਓ। ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ।” ਪਰ ਉਹ ਯਿਸ਼ੂ ਤੇ ਹੱਸਣ ਲੱਗੇ।
25
ਬਾਅਦ ਵਿੱਚ ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਯਿਸ਼ੂ ਅੰਦਰ ਗਏ ਅਤੇ ਜਾ ਕੇ ਉਸ ਕੁੜੀ ਦਾ ਹੱਥ ਫੜਿਆ ਅਤੇ ਉਹ ਉੱਠ ਗਈ।
26
ਤਾਂ ਇਹ ਖ਼ਬਰ ਪੂਰੇ ਇਲਾਕੇ ਵਿੱਚ ਫੈਲ ਗਈ।
27
ਜਦੋਂ ਯਿਸ਼ੂ ਉੱਥੋਂ ਚਲੇ ਗਏ, ਤਾਂ ਦੋ ਅੰਨ੍ਹੇ ਉਸਦੇ ਪਿੱਛੇ ਤੁਰ ਅਵਾਜ਼ਾਂ ਮਾਰਦੇ ਆਏ ਅਤੇ ਬੋਲੇ, “ਹੇ ਦਾਵੀਦ ਦੇ ਪੁੱਤਰ, ਸਾਡੇ ਉੱਤੇ ਕਿਰਪਾ ਕਰੋ!”
28
ਅਤੇ ਜਦੋਂ ਯਿਸ਼ੂ ਘਰ ਵਿੱਚ ਗਏ ਤਾਂ ਉਹ ਅੰਨ੍ਹੇ ਉਸਦੇ ਕੋਲ ਆਏ, ਤਾਂ ਉਸਨੇ ਉਹਨਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਜੋ ਮੈਂ ਚੰਗਾ ਕਰ ਸਕਦਾ ਹੈ?” ਤਾਂ ਉਹਨਾਂ ਨੇ ਉਸ ਨੂੰ ਆਖਿਆ, “ਹਾਂ, ਪ੍ਰਭੂ ਜੀ।”
29
ਤਦ ਯਿਸ਼ੂ ਨੇ ਉਹਨਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਕਿਹਾ, “ਜਿਸ ਤਰ੍ਹਾ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਲਈ ਉਸੇ ਤਰ੍ਹਾਂ ਹੋਵੇ।”
30
ਅਤੇ ਤੁਰੰਤ ਹੀ ਉਹ ਵੇਖਣ ਲੱਗੇ, “ਯਿਸ਼ੂ ਨੇ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੱਤੀ, ਕਿਸੇ ਨੂੰ ਇਸ ਬਾਰੇ ਨਾ ਦੱਸਣਾ।”
31
ਪਰ ਉਹ ਚਲੇ ਗਏ ਅਤੇ ਜਾ ਕੇ ਉਸਦੀ ਚਰਚਾ ਸਾਰੇ ਇਲਾਕੇ ਵਿੱਚ ਕੀਤੀ।
32
ਫਿਰ ਜਦੋਂ ਉਹ ਬਾਹਰ ਨਿਕਲ ਰਹੇ ਸਨ ਤਾਂ ਲੋਕ ਇੱਕ ਗੂੰਗੇ ਮਨੁੱਖ ਨੂੰ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਯਿਸ਼ੂ ਕੋਲ ਲਿਆਏ।
33
ਅਤੇ ਜਦੋਂ ਦੁਸ਼ਟ ਆਤਮਾ ਨਿਕਲ ਕੇ ਭੱਜ ਗਿਆ ਤਾਂ ਉਹ ਗੂੰਗਾ ਮਨੁੱਖ ਬੋਲਣ ਲੱਗ ਪਿਆ ਅਤੇ ਭੀੜ ਅਚਰਜ਼ ਮੰਨ ਕੇ ਆਖਣ ਲੱਗੀ ਕਿ ਇਸਰਾਏਲ ਵਿੱਚ ਇਸ ਤਰ੍ਹਾ ਕਦੇ ਨਹੀਂ ਵੇਖਿਆ।
34
ਪਰ ਫ਼ਰੀਸੀਆਂ ਨੇ ਕਿਹਾ, “ਇਹ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਬਾਹਰ ਕੱਢਦਾ ਹੈ।”
35
ਯਿਸ਼ੂ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਸਿੱਖਿਆ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਨਾਲੇ ਉਹਨਾਂ ਲੋਕਾਂ ਵਿੱਚੋਂ ਬਿਮਾਰੀਆਂ ਨੂੰ ਅਤੇ ਰੋਗਾਂ ਨੂੰ ਦੂਰ ਕਰਦਾ ਹੋਇਆ ਸਾਰੇ ਨਗਰਾਂ ਅਤੇ ਪਿੰਡਾਂ ਵਿੱਚੋਂ ਦੀ ਲੰਘਦਾ ਸੀ।
36
ਜਦੋਂ ਯਿਸ਼ੂ ਨੇ ਵੱਡੀ ਭੀੜ ਨੂੰ ਵੇਖਿਆ, ਤਾਂ ਯਿਸ਼ੂ ਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ ਪਰੇਸ਼ਾਨ ਅਤੇ ਨਿਰਾਸ਼ ਸਨ।
37
ਤਦ ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, “ਫ਼ਸਲ ਬਹੁਤ ਹੈ, ਪਰ ਮਜ਼ਦੂਰ ਥੋੜ੍ਹੇ ਹਨ।
38
ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਇਸ ਦੀ ਵਾਢੀ ਲਈ ਮਜ਼ਦੂਰ ਨੂੰ ਭੇਜੇ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28