bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 20
Matthew 20
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 21 →
1
“ਸਵਰਗ ਦਾ ਰਾਜ ਇੱਕ ਘਰ ਦੇ ਮਾਲਕ ਵਰਗਾ ਹੈ ਜਿਹੜਾ ਸਵੇਰੇ ਤੜਕੇ ਘਰੋਂ ਨਿੱਕਲਿਆ ਤਾਂ ਕਿ ਆਪਣੇ ਅੰਗੂਰੀ ਬਾਗ ਵਿੱਚ ਮਜ਼ਦੂਰ ਲਗਾਵੇ।
2
ਅਤੇ ਉਹ ਮਜ਼ਦੂਰਾਂ ਨੂੰ ਇੱਕ ਦੀਨਾਰ ਦਿਹਾੜੀ ਦੇਣ ਲਈ ਸਹਿਮਤ ਹੋ ਗਿਆ ਅਤੇ ਉਹਨਾਂ ਨੂੰ ਆਪਣੇ ਬਾਗ ਵਿੱਚ ਭੇਜ ਦਿੱਤਾ।
3
“ਅਤੇ ਸਵੇਰ ਦੇ ਨੌਂ ਕੇ ਵਜੇ ਉਹ ਬਾਹਰ ਗਿਆ ਅਤੇ ਉਸਨੇ ਬਾਜ਼ਾਰਾਂ ਵਿੱਚ ਖੜ੍ਹੇ ਹੋਰਾਂ ਨੂੰ ਜੋ ਕੁਝ ਵੀ ਨਹੀਂ ਕਰ ਰਹੇ ਸਨ ਵੇਖਿਆ।
4
ਅਤੇ ਉਹਨਾਂ ਨੂੰ ਆਖਿਆ, ‘ਤੁਸੀਂ ਵੀ ਜਾਓ ਅਤੇ ਮੇਰੇ ਬਾਗ ਵਿੱਚ ਕੰਮ ਕਰੋ, ਅਤੇ ਜੋ ਵੀ ਸਹੀ ਹੱਕ ਹੋਵੇਗਾ ਉਹ ਮੈਂ ਤੁਹਾਨੂੰ ਦਿਆਂਗਾ।’ ”
5
ਅਤੇ ਉਹ ਗਏ। “ਉਹ ਫਿਰ ਦੁਬਾਰਾ ਦਿਨ ਦੇ ਤਿੰਨ ਕੇ ਵਜੇ ਬਾਹਰ ਗਿਆ ਅਤੇ ਉਸੇ ਤਰ੍ਹਾਂ ਹੀ ਕੀਤਾ।
6
ਲਗਭਗ ਸ਼ਾਮ ਦੇ ਪੰਜ ਵਜੇ ਉਹ ਬਾਹਰ ਗਿਆ ਅਤੇ ਉਸ ਨੇ ਹੋਰਨਾਂ ਨੂੰ ਆਸ-ਪਾਸ ਖੜ੍ਹੇ ਵੇਖਿਆ। ਉਸਨੇ ਉਹਨਾਂ ਨੂੰ ਪੁੱਛਿਆ, ‘ਤੁਸੀਂ ਸਾਰਾ ਦਿਨ ਇੱਥੇ ਵਿਹਲੇ ਕਿਉਂ ਖੜ੍ਹੇ ਹੋ?’ ”
7
ਉਹਨਾਂ ਉੱਤਰ ਦਿੱਤਾ “ ‘ਕਿਉਂਕਿ ਸਾਨੂੰ ਕਿਸੇ ਨੇ ਕੰਮ ਨਹੀਂ ਦਿੱਤਾ।’ “ਉਸਨੇ ਉਹਨਾਂ ਨੂੰ ਕਿਹਾ, ‘ਤੁਸੀਂ ਵੀ ਜਾਓ ਅਤੇ ਮੇਰੇ ਬਾਗ ਵਿੱਚ ਕੰਮ ਕਰੋ।’
8
“ਜਦੋਂ ਸ਼ਾਮ ਹੋਈ, ਤਾਂ ਬਾਗ ਦੇ ਮਾਲਕ ਨੇ ਆਪਣੇ ਮੁਖੀ ਨੂੰ ਕਿਹਾ, ‘ਮਜ਼ਦੂਰਾਂ ਨੂੰ ਸੱਦ ਅਤੇ ਪਿਛਲਿਆਂ ਤੋਂ ਲੈ ਕੇ ਪਹਿਲਿਆ ਤੱਕ ਉਹਨਾਂ ਨੂੰ ਮਜ਼ਦੂਰੀ ਦੇ।’
9
“ਅਤੇ ਜਦੋਂ ਉਹ ਮਜ਼ਦੂਰ ਆਏ ਜਿਹੜੇ ਸ਼ਾਮ ਦੇ ਪੰਜ ਕੇ ਵਜੇ ਕੰਮ ਤੇ ਲੱਗੇ ਸਨ ਤਾਂ ਉਹਨਾਂ ਨੂੰ ਵੀ ਇੱਕ ਦੀਨਾਰ ਮਿਲਿਆ।
10
ਅਤੇ ਜਦੋਂ ਉਹ ਆਏ ਜਿੰਨ੍ਹਾ ਨੂੰ ਪਹਿਲਾਂ ਕੰਮ ਤੇ ਲਗਾਇਆ ਸੀ, ਉਹਨਾਂ ਇਹ ਸਮਝਿਆ ਕਿ ਸਾਨੂੰ ਵੱਧ ਮਿਲੇਗਾ। ਪਰ ਉਹਨਾਂ ਨੂੰ ਵੀ ਇੱਕ ਦੀਨਾਰ ਹੀ ਮਿਲਿਆ।
11
ਜਦੋਂ ਉਹਨਾਂ ਨੂੰ ਦੀਨਾਰ ਮਿਲਿਆ, ਤਾਂ ਉਹ ਮਾਲਕ ਦੇ ਵਿਰੁੱਧ ਬੁੜ-ਬੁੜ ਕਰਨ ਲੱਗੇ।
12
ਅਤੇ ਬੋਲੇ ਜੋ ਇਨ੍ਹਾਂ ਪਿਛਲਿਆਂ ਨੇ ਇੱਕੋ ਘੰਟਾ ਕੰਮ ਕੀਤਾ, ‘ਅਤੇ ਤੁਸੀਂ ਇਨ੍ਹਾਂ ਨੂੰ ਵੀ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਨੇ ਸਾਰਾ ਦਿਨ ਧੁੱਪ ਅਤੇ ਭਾਰ ਸਹਾ।’
13
“ਤਦ ਉਸਨੇ ਉਹਨਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ, ‘ਮੈਂ ਤੁਹਾਡੇ ਨਾਲ ਬੇਇਨਸਾਫ਼ੀ ਨਹੀਂ ਕਰਦਾ, ਮਿੱਤਰ। ਕੀ ਤੁਸੀਂ ਮੇਰੇ ਨਾਲ ਇੱਕ ਦੀਨਾਰ ਤੇ ਕੰਮ ਕਰਨ ਲਈ ਸਹਿਮਤ ਨਹੀਂ ਹੋਏ ਸੀ?
14
ਤੁਸੀਂ ਆਪਣੇ ਪੈਸੇ ਲੈ ਕੇ ਚਲੇ ਜਾਓ। ਮੇਰੀ ਮਰਜ਼ੀ ਹੈ ਕਿ ਅੰਤ ਵਿੱਚ ਆਏ ਮਜ਼ਦੂਰ ਨੂੰ ਵੀ ਉੱਨਾ ਹੀ ਦੋਵਾਂ ਜਿੰਨ੍ਹਾਂ ਤੁਹਾਨੂੰ ਦਿੱਤਾ।
15
ਕੀ ਭਲਾ ਮੈਨੂੰ ਇਹ ਅਧਿਕਾਰ ਨਹੀਂ ਕਿ ਜੋ ਚਾਹੇ ਮੈਂ ਆਪਣੇ ਪੈਸੇ ਨਾਲ ਕਰਾ? ਜਾਂ ਕੀ ਤੁਸੀਂ ਈਰਖਾ ਕਰ ਰਹੇ ਹੋ ਕਿਉਂਕਿ ਮੈਂ ਖੁੱਲ੍ਹੇ ਦਿਲ ਵਾਲਾ ਹਾਂ?’
16
“ਇਸੇ ਤਰ੍ਹਾਂ ਜਿਹੜੇ ਪਹਿਲੇ ਹਨ ਪਿਛਲੇ ਹੋਣਗੇ ਅਤੇ ਜਿਹੜੇ ਪਿਛਲੇ ਹਨ ਉਹ ਪਹਿਲੇ ਹੋਣਗੇ।”
17
ਜਦੋਂ ਯਿਸ਼ੂ ਯੇਰੂਸ਼ਲੇਮ ਨੂੰ ਜਾ ਰਹੇ ਸਨ। ਅਤੇ ਰਾਸਤੇ ਵਿੱਚ ਬਾਰਾਂ ਚੇਲਿਆਂ ਨੂੰ ਇੱਕ ਪਾਸੇ ਕਰਕੇ ਉਹਨਾਂ ਨੂੰ ਆਖਿਆ,
18
“ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ, ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਦੇ ਹੱਥੀ ਫੜਵਾਇਆ ਜਾਵੇਗਾ। ਅਤੇ ਉਹ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ।
19
ਅਤੇ ਉਹ ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਤਾਂ ਕਿ ਉਹ ਉਸਦਾ ਮਜ਼ਾਕ ਉਡਾਉਣ, ਕੋਰੜੇ ਮਾਰਨ ਅਤੇ ਸਲੀਬ ਉੱਤੇ ਚੜ੍ਹਾਉਣ। ਪਰ ਤੀਸਰੇ ਦਿਨ ਉਹ ਫਿਰ ਜੀ ਉੱਠੇਗਾ!”
20
ਤਦ ਜ਼ਬਦੀ ਦੇ ਪੁੱਤਰ ਦੀ ਮਾਤਾ ਆਪਣੇ ਪੁੱਤਰ ਨੂੰ ਯਿਸ਼ੂ ਕੋਲ ਲਿਆਈ ਅਤੇ ਉਹਨਾਂ ਅੱਗੇ ਗੋਡੇ ਟੇਕ ਕੇ ਇੱਕ ਬੇਨਤੀ ਕਰਨ ਲੱਗੀ।
21
ਯਿਸ਼ੂ ਨੇ ਉਸਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈ?” ਉਸ ਨੇ ਬੇਨਤੀ ਕੀਤੀ, “ਆਗਿਆ ਦਿਓ ਜੋ ਤੁਹਾਡੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੁਹਾਡੇ ਸੱਜੇ ਅਤੇ ਦੂਸਰਾ ਤੁਹਾਡੇ ਖੱਬੇ ਪਾਸੇ ਬੈਠੇ।”
22
ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, “ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ; ਤਦ ਯਿਸ਼ੂ ਨੇ ਉਸਦੇ ਪੁੱਤਰਾਂ ਨੂੰ ਪੁੱਛਿਆ ਕੀ ਉਹ ਪਿਆਲਾ ਜਿਹੜਾ ਮੈਂ ਪੀਣ ਜਾ ਰਿਹਾ ਹਾਂ ਤੁਸੀਂ ਪੀ ਸਕਦੇ ਹੋ?” ਉਹਨਾਂ ਨੇ ਜਵਾਬ ਦਿੱਤਾ, “ਅਸੀਂ ਪੀ ਸਕਦੇ ਹਾਂ।”
23
ਯਿਸ਼ੂ ਨੇ ਉਹਨਾਂ ਕਿਹਾ, “ਤੁਸੀਂ ਮੇਰਾ ਪਿਆਲਾ ਤਾਂ ਜ਼ਰੂਰ ਪੀਓਗੇ, ਪਰ ਮੇਰੇ ਸੱਜੇ ਜਾਂ ਖੱਬੇ ਬਿਠਾਉਣਾ ਇਹ ਮੇਰਾ ਕੰਮ ਨਹੀਂ ਹੈ। ਇਹ ਜਗ੍ਹਾਵਾਂ ਉਹਨਾਂ ਲਈ ਹਨ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹਨਾਂ ਨੂੰ ਤਿਆਰ ਕੀਤਾ ਹੈ।”
24
ਜਦੋਂ ਉਹਨਾਂ ਦਸਾਂ ਚੇਲਿਆਂ ਨੇ ਇਹ ਸੁਣਿਆ, ਤਾਂ ਉਹਨਾਂ ਦੋਵਾਂ ਭਰਾਵਾਂ ਨਾਲ ਗੁੱਸੇ ਹੋਏ।
25
ਤਦ ਯਿਸ਼ੂ ਨੇ ਉਹਨਾਂ ਸਾਰਿਆ ਨੂੰ ਕੋਲ ਸੱਦ ਕੇ ਆਖਿਆ, “ਤੁਸੀਂ ਜਾਣਦੇ ਹੋ ਜੋ ਗ਼ੈਰ-ਯਹੂਦੀਆਂ ਦੇ ਅਧਿਕਾਰੀ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ, ਅਤੇ ਉਹ ਜਿਹੜੇ ਉੱਚ ਅਧਿਕਾਰੀ ਹਨ ਉਹਨਾਂ ਉੱਤੇ ਅਧਿਕਾਰ ਜਮਾਉਂਦੇ ਹਨ।
26
ਤੁਹਾਡੇ ਵਿੱਚ ਅਜਿਹਾ ਨਾ ਹੋਵੇ। ਪਰ ਜੋ ਕੋਈ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਸੋ ਸੇਵਾਦਾਰ ਹੋਵੇ,
27
ਅਤੇ ਜੋ ਵੀ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ ਉਹ ਤੁਹਾਡਾ ਨੌਕਰ ਹੋਵੇ
28
ਜਿਵੇਂ ਕਿ ਮਨੁੱਖ ਦਾ ਪੁੱਤਰ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਆਇਆ, ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ।”
29
ਜਦੋਂ ਯਿਸ਼ੂ ਅਤੇ ਉਹਨਾਂ ਦੇ ਚੇਲੇ ਯੇਰੀਖ਼ੋ ਨਗਰ ਵਿੱਚੋਂ ਬਾਹਰ ਆ ਰਹੇ ਸਨ, ਤਦ ਬਹੁਤ ਵੱਡੀ ਭੀੜ ਉਹਨਾਂ ਦੇ ਪਿੱਛੇ ਤੁਰ ਪਈ।
30
ਅਤੇ ਦੋ ਅੰਨ੍ਹੇ ਜਿਹੜੇ ਸੜਕ ਦੇ ਕਿਨਾਰੇ ਬੈਠੇ ਸਨ, ਜਦੋਂ ਉਹਨਾਂ ਨੇ ਸੁਣਿਆ ਕਿ ਯਿਸ਼ੂ ਉਸ ਰਾਸਤੇ ਵੱਲ ਦੀ ਜਾ ਰਹੇ ਹਨ, ਤਾਂ ਉਹ ਉੱਚੀ ਪੁਕਾਰ ਕੇ ਕਹਿਣ ਲੱਗੇ, “ਪ੍ਰਭੂ ਜੀ, ਦਾਵੀਦ ਦੇ ਪੁੱਤਰ, ਸਾਡੇ ਉੱਤੇ ਕਿਰਪਾ ਕਰੋ!”
31
ਭੀੜ ਨੇ ਉਹਨਾਂ ਨੂੰ ਝਿੜਕਿਆ ਅਤੇ ਕਿਹਾ ਚੁੱਪ ਕਰੋ, ਪਰ ਉਹ ਹੋਰ ਵੀ ਉੱਚੀ ਆਵਾਜ਼ ਨਾਲ ਬੋਲੇ, “ਪ੍ਰਭੂ ਜੀ, ਦਾਵੀਦ ਦੇ ਪੁੱਤਰ ਸਾਡੇ ਉੱਤੇ ਰਹਿਮ ਕਰੋ!”
32
ਤਦ ਯਿਸ਼ੂ ਨੇ ਰੁਕ ਕੇ ਉਹਨਾਂ ਨੂੰ ਕੋਲ ਬੁਲਾਇਆ, ਅਤੇ ਕਿਹਾ। “ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾ?”
33
ਉਹਨਾਂ ਨੇ ਜਵਾਬ ਦਿੱਤਾ, “ਪ੍ਰਭੂ ਜੀ, ਅਸੀਂ ਵੇਖਣਾ ਚਾਹੁੰਦੇ ਹਾਂ।”
34
ਯਿਸ਼ੂ ਨੇ ਤਰਸ ਖਾ ਕੇ ਉਹਨਾਂ ਦੀਆਂ ਅੱਖਾਂ ਨੂੰ ਛੂਹਿਆ। ਅਤੇ ਤੁਰੰਤ ਹੀ ਉਹ ਵੇਖਣ ਲੱਗੇ ਅਤੇ ਉਹ ਦੇ ਮਗਰ ਤੁਰ ਪਏ।
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 21 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28