bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 22
Matthew 22
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
1
ਯਿਸ਼ੂ ਉਹਨਾਂ ਨਾਲ ਫਿਰ ਦ੍ਰਿਸ਼ਟਾਂਤ ਵਿੱਚ ਗੱਲ ਕਰਨ ਲੱਗੇ:
2
“ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸਨੇ ਆਪਣੇ ਪੁੱਤਰ ਦਾ ਵਿਆਹ ਕੀਤਾ।
3
ਉਹ ਨੇ ਆਪਣੇ ਨੌਕਰਾਂ ਨੂੰ ਉਹਨਾਂ ਲੋਕਾਂ ਕੋਲ ਭੇਜਿਆ ਜਿਨ੍ਹਾਂ ਨੂੰ ਵਿਆਹ ਤੇ ਸੱਦਾ ਦਿੱਤਾ ਗਿਆ ਸੀ ਕਿ ਉਹ ਉਹਨਾਂ ਨੂੰ ਆਉਣ ਲਈ ਆਖੇ, ਪਰ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ।
4
“ਫਿਰ ਉਸਨੇ ਹੋਰਨਾਂ ਨੌਕਰਾਂ ਨੂੰ ਇਹ ਕਹਿ ਕੇ ਭੇਜਿਆ, ‘ਜੋ ਸੱਦੇ ਹੋਇਆ ਨੂੰ ਆਖੋ ਕਿ ਵੇਖੋ ਮੈਂ ਭੋਜਨ ਤਿਆਰ ਕੀਤਾ ਹੈ: ਮੇਰੇ ਬੈਲ ਅਤੇ ਮੋਟੇ-ਮੋਟੇ ਜਾਨਵਰ ਵੱਢੇ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਆਓ।’
5
“ਪਰ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਅਤੇ ਚਲੇ ਗਏ ਕੋਈ ਆਪਣੇ ਖੇਤਾਂ ਨੂੰ ਅਤੇ ਕੋਈ ਆਪਣੇ ਵਣਜ-ਵਪਾਰ ਨੂੰ।
6
ਕਈਆ ਨੇ ਉਸਦੇ ਨੌਕਰਾਂ ਨੂੰ ਫੜ੍ਹ ਲਿਆ, ਅਤੇ ਉਹਨਾਂ ਨਾਲ ਬਦਸਲੂਕੀ ਕੀਤੀ ਅਤੇ ਉਹਨਾਂ ਨੂੰ ਮਾਰ ਦਿੱਤਾ।
7
ਤਦ ਰਾਜੇ ਨੂੰ ਕ੍ਰੋਧ ਆਇਆ। ਅਤੇ ਉਸਨੇ ਆਪਣੀਆਂ ਫ਼ੌਜਾਂ ਨੂੰ ਭੇਜਿਆ ਅਤੇ ਉਹਨਾਂ ਖ਼ੂਨੀਆ ਦਾ ਨਾਸ ਕਰ ਦਿੱਤਾ ਅਤੇ ਉਹਨਾਂ ਦਾ ਸ਼ਹਿਰ ਅੱਗ ਨਾਲ ਸਾੜ ਦਿੱਤਾ।
8
“ਤਦ ਉਸਨੇ ਆਪਣੇ ਨੌਕਰਾਂ ਨੂੰ ਆਖਿਆ, ‘ਵਿਆਹ ਦਾ ਸਮਾਨ ਤਾਂ ਤਿਆਰ ਹੈ, ਪਰ ਸੱਦੇ ਹੋਏ ਯੋਗ ਨਹੀਂ ਹਨ।
9
ਸੋ ਤੁਸੀਂ ਚੌਕਾਂ ਵਿੱਚ ਜਾਓ ਅਤੇ ਜਿਹੜਾ ਵੀ ਤੁਹਾਨੂੰ ਮਿਲੇ ਵਿਆਹ ਵਿੱਚ ਸੱਦ ਲਿਆਓ।’
10
ਇਸ ਲਈ ਉਹ ਨੌਕਰ ਬਾਹਰ ਚਲੇ ਗਏ ਅਤੇ ਰਾਸਤਿਆ ਵਿੱਚ ਜਾ ਕੇ ਬੁਰੇ ਭਲੇ ਜਿਨ੍ਹੇ ਵੀ ਮਿਲੇ, ਸਭਨਾਂ ਨੂੰ ਇਕੱਠੇ ਕਰ ਲਿਆਏ, ਅਤੇ ਵਿਆਹ ਵਾਲਾ ਘਰ ਮਹਿਮਾਨਾ ਨਾਲ ਭਰ।
11
“ਪਰ ਜਦੋਂ ਰਾਜਾ ਮਹਿਮਾਨਾ ਨੂੰ ਵੇਖਣ ਅੰਦਰ ਆਇਆ, ਤਦ ਉਸਨੇ ਉੱਥੇ ਇੱਕ ਮਨੁੱਖ ਨੂੰ ਵੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਹਿਨੇ ਹੋਏ ਸਨ।
12
ਰਾਜੇ ਨੇ ਉਸਨੂੰ ਪੁੱਛਿਆ, ‘ਮਿੱਤਰ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਤੋਂ ਬਿਨ੍ਹਾਂ ਕਿਵੇਂ ਅੰਦਰ ਆਇਆ?’ ਉਹ ਮਨੁੱਖ ਕੁਝ ਵੀ ਬੋਲ ਨਾ ਸਕਿਆ।
13
“ਤਦ ਰਾਜੇ ਨੇ ਨੌਕਰ ਨੂੰ ਆਖਿਆ, ‘ਉਸ ਮਨੁੱਖ ਦੇ ਹੱਥ ਪੈਰ ਬੰਨ੍ਹ ਕੇ, ਇਸ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ, ਉੱਥੇ ਰੋਣਾ ਅਤੇ ਦੰਦਾ ਦਾ ਪੀਸਣਾ ਹੋਵੇਗਾ।’
14
“ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ।”
15
ਤਦ ਫ਼ਰੀਸੀਆਂ ਨੇ ਜਾ ਕੇ ਯਿਸ਼ੂ ਨੂੰ ਉਹਨਾਂ ਦੀਆ ਹੀ ਗੱਲਾਂ ਵਿੱਚ ਫਸਾਉਂਣ ਦੀ ਯੋਜਨਾ ਬਣਾਈ।
16
ਉਹਨਾਂ ਨੇ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਯਿਸ਼ੂ ਕੋਲ ਭੇਜਿਆ। ਅਤੇ ਉਹਨਾਂ ਨੇ ਆਖਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਜੋ ਤੁਸੀਂ ਇੱਕ ਸੱਚੇ ਆਦਮੀ ਹੋ ਅਤੇ ਤੁਸੀਂ ਸਚਿਆਈ ਨਾਲ ਪਰਮੇਸ਼ਵਰ ਦਾ ਰਾਹ ਸਿਖਾਉਂਦੇ ਹੋ ਅਤੇ ਤੁਹਾਨੂੰ ਕਿਸੇ ਦੀ ਵੀ ਪਰਵਾਹ ਨਹੀਂ, ਕਿਉਂਕਿ ਤੁਸੀਂ ਮਨੁੱਖਾਂ ਦਾ ਪੱਖਪਾਤ ਨਹੀਂ ਕਰਦੇ।
17
ਸੋ ਸਾਨੂੰ ਦੱਸੋ, ਤੁਸੀਂ ਕੀ ਸਮਝਦੇ ਹੋ? ਕੀ ਕੈਸਰ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ?”
18
ਪਰ ਯਿਸ਼ੂ ਉਹਨਾਂ ਦੇ ਦੁਸ਼ਟ ਇਰਾਦਿਆਂ ਨੂੰ ਜਾਣਦੇ ਹੋਏ ਬੋਲੇ, “ਹੇ ਕਪਟੀਓ, ਤੁਸੀਂ ਮੈਨੂੰ ਕਿਉਂ ਪਰਖਣ ਦੀ ਕੋਸ਼ਿਸ਼ ਕਰ ਰਹੇ ਹੋ?
19
ਟੈਕਸ ਦਾ ਮੈਨੂੰ ਇੱਕ ਦੀਨਾਰ ਵਿਖਾਓ।” ਤਦ ਉਹ ਦੀਨਾਰ ਦਾ ਇੱਕ ਸਿੱਕਾ ਯਿਸ਼ੂ ਕੋਲ ਲਿਆਏ।
20
ਉਸ ਨੇ ਪੁੱਛਿਆ, “ਇਹ ਤਸਵੀਰ ਅਤੇ ਲਿਖਤ ਕਿਸ ਦੀ ਹੈ?”
21
ਉਹਨਾਂ ਨੇ ਉੱਤਰ ਦਿੱਤਾ, “ਕੈਸਰ ਦੀ।” ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀਆਂ ਚੀਜ਼ਾ ਕੈਸਰ ਦੀਆ ਹਨ ਕੈਸਰ ਨੂੰ ਦਿਓ, ਅਤੇ ਜਿਹੜੀਆਂ ਪਰਮੇਸ਼ਵਰ ਦੀਆਂ ਹਨ ਉਹ ਪਰਮੇਸ਼ਵਰ ਨੂੰ ਦਿਓ।”
22
ਜਦ ਉਹਨਾਂ ਨੇ ਇਹ ਸੁਣਿਆ ਤਾਂ ਹੈਰਾਨ ਹੋਏ। ਅਤੇ ਉਹ ਯਿਸ਼ੂ ਨੂੰ ਛੱਡ ਕੇ ਚਲੇ ਗਏ।
23
ਉਸ ਦਿਨ ਸਦੂਕੀ, ਜਿਹੜੇ ਆਖਦੇ ਹਨ ਜੋ ਪੁਨਰ-ਉਥਾਨ ਨਹੀਂ ਹੈ ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ।
24
ਉਹਨਾਂ ਨੇ ਕਿਹਾ, “ਗੁਰੂ ਜੀ,” ਮੋਸ਼ੇਹ ਨੇ ਆਖਿਆ ਸੀ, “ਜੇ ਕੋਈ ਮਨੁੱਖ ਬੇ-ਔਲਾਦ ਮਰ ਜਾਵੇ, ਤਾਂ ਉਸਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਵਾ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ।
25
ਸਾਡੇ ਵਿੱਚ ਸੱਤ ਭਰਾ ਸਨ। ਅਤੇ ਪਹਿਲਾਂ ਵਿਆਹ ਕਰਕੇ ਮਰ ਗਿਆ, ਅਤੇ ਬੇ-ਔਲਾਦ ਹੋਣ ਕਰਕੇ, ਆਪਣੇ ਭਰਾ ਦੇ ਲਈ ਆਪਣੀ ਪਤਨੀ ਨੂੰ ਛੱਡ ਗਿਆ।
26
ਅਤੇ ਇਸੇ ਤਰ੍ਹਾ ਦੂਸਰੇ ਅਤੇ ਤੀਸਰੇ ਤੋਂ ਲੇ ਕੇ, ਸੱਤਵੇ ਭਰਾ ਤੱਕ ਹੁੰਦਾ ਰਿਹਾ।
27
ਅਤੇ ਆਖਰਕਾਰ, ਉਹ ਔਰਤ ਹੀ ਮਰ ਗਈ।
28
ਉਪਰੰਤ ਪੁਨਰ-ਉਥਾਨ ਵਾਲੇ ਦਿਨ, ਉਹ ਸੱਤਾ ਦੇ ਵਿੱਚੋਂ ਕਿਸ ਦੀ ਪਤਨੀ ਹੋਵੇਗੀ, ਕਿਉਂਕਿ ਉਹਨਾਂ ਸਭਨਾਂ ਨੇ ਉਸ ਨਾਲ ਵਿਆਹ ਕਰਵਾਇਆ ਸੀ?”
29
ਯਿਸ਼ੂ ਨੇ ਜਵਾਬ ਦਿੱਤਾ, “ਤੁਹਾਡੀ ਗਲਤੀ ਇਹ ਹੈ ਕਿ ਤੁਸੀਂ ਪਵਿੱਤਰ ਸ਼ਾਸਤਰ ਅਤੇ ਪਰਮੇਸ਼ਵਰ ਦੀ ਸ਼ਕਤੀ ਨੂੰ ਨਹੀਂ ਜਾਣਦੇ।
30
ਕਿਉਂ ਜੋ ਪੁਨਰ-ਉਥਾਨ ਵਾਲੇ ਦਿਨ ਨਾ ਲੋਕ ਵਿਆਹ ਕਰਾਉਣਗੇ; ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ; ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ।
31
ਪਰ ਪੁਨਰ-ਉਥਾਨ ਦੇ ਦਿਨ ਬਾਰੇ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ਵਰ ਨੇ ਤੁਹਾਨੂੰ ਆਖਿਆ ਸੀ।
32
‘ਮੈਂ ਅਬਰਾਹਾਮ ਦਾ ਪਰਮੇਸ਼ਵਰ ਹਾਂ, ਇਸਹਾਕ ਦਾ ਪਰਮੇਸ਼ਵਰ, ਅਤੇ ਯਾਕੋਬ ਦਾ ਪਰਮੇਸ਼ਵਰ ਹਾਂ’? ਉਹ ਮੁਰਦਿਆਂ ਦਾ ਨਹੀਂ ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ।”
33
ਜਦੋਂ ਭੀੜ ਨੇ ਇਹ ਸੁਣਿਆ ਤਾਂ ਉਹ ਯਿਸ਼ੂ ਦੇ ਉਪਦੇਸ਼ ਤੋਂ ਹੈਰਾਨ ਹੋ ਗਏ।
34
ਜਦੋਂ ਫ਼ਰੀਸੀਆਂ ਨੇ ਇਹ ਸੁਣਿਆ, ਜੋ ਯਿਸ਼ੂ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ, ਤਦ ਉਹ ਇੱਕ ਜਗ੍ਹਾ ਇਕੱਠੇ ਹੋਏ।
35
ਉਹਨਾਂ ਵਿੱਚੋਂ ਇੱਕ ਨੇ, ਜਿਹੜਾ ਸ਼ਾਸਤਰੀ ਸੀ, ਪਰਖਣ ਲਈ ਯਿਸ਼ੂ ਨੂੰ ਪ੍ਰਸ਼ਨ ਕੀਤਾ:
36
“ਗੁਰੂ ਜੀ, ਬਿਵਸਥਾ ਵਿੱਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?”
37
ਯਿਸ਼ੂ ਨੇ ਜਵਾਬ ਦਿੱਤਾ: “ ‘ਤੁਸੀਂ ਪ੍ਰਭੂ, ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੇ ਸਾਰੀ ਜਾਨ ਨਾਲ, ਅਤੇ ਆਪਣੀ ਸਾਰੀ ਸਮਝ ਨਾਲ ਪਿਆਰ ਕਰੋ।’
38
ਇਹੀ ਪਹਿਲਾਂ ਅਤੇ ਵੱਡਾ ਹੁਕਮ ਹੈ।
39
ਦੂਜੀ ਇਸ ਤਰ੍ਹਾ ਹੈ: ‘ਕਿ ਤੁਸੀਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।’
40
ਇਹਨਾਂ ਦੋਹਾਂ ਹੁਕਮਾ ਤੇ ਬਿਵਸਥਾ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।”
41
ਜਿਸ ਵੇਲੇ ਫ਼ਰੀਸੀ ਇਕੱਠੇ ਸਨ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ,
42
“ਮਸੀਹ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਇਹ ਕਿਸ ਦਾ ਪੁੱਤਰ ਹੈ?” ਉਹਨਾਂ ਨੇ ਉੱਤਰ ਦਿੱਤਾ, “ਦਾਵੀਦ ਦਾ ਪੁੱਤਰ।”
43
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਦਾਵੀਦ ਪਰਮੇਸ਼ਵਰ ਦੇ ਆਤਮਾ ਰਾਹੀ ਕਿਵੇਂ, ਉਸਨੂੰ ‘ਪ੍ਰਭੂ,’ ਆਖਦਾ ਹੈ?
44
“ ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ: “ਮੇਰੇ ਸੱਜੇ ਹੱਥ ਬੈਠੋ, ਜਦੋਂ ਤੱਕ ਮੈਂ ਤੁਹਾਡੇ ਵੈਰੀਆਂ ਨੂੰ, ਤੁਹਾਡੇ ਪੈਰਾਂ ਹੇਠਾਂ ਨਾ ਕਰ ਦੇਵਾਂ।” ’
45
ਜਦੋਂ ਦਾਵੀਦ ਉਸਨੂੰ ‘ਪ੍ਰਭੂ,’ ਕਹਿ ਕੇ ਬੁਲਾਉਂਦਾ ਹੈ, ਤਾਂ ਫਿਰ ਉਹ ਦਾਵੀਦ ਦੇ ਪੁੱਤਰ ਕਿਵੇਂ ਹੋ ਸਕਦਾ ਹੈ?”
46
ਅਤੇ ਕੋਈ ਉਹ ਨੂੰ ਜਵਾਬ ਵਿੱਚ ਇੱਕ ਸ਼ਬਦ ਵੀ ਨਾ ਕਹਿ ਸਕਿਆ, ਅਤੇ ਉਸ ਦਿਨ ਤੋਂ ਬਾਅਦ ਕਿਸੇ ਦੀ ਵੀ ਕੋਈ ਹਿੰਮਤ ਨਾ ਹੋਈ ਕਿ ਯਿਸ਼ੂ ਨੂੰ ਕੋਈ ਹੋਰ ਸਵਾਲ ਪੁੱਛਣ।
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28