bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 23
Matthew 23
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 24 →
1
ਤਦ ਯਿਸ਼ੂ ਨੇ ਲੋਕਾਂ ਅਤੇ ਆਪਣੇ ਚੇਲਿਆਂ ਨੂੰ ਕਿਹਾ:
2
“ਉਪਦੇਸ਼ਕ ਅਤੇ ਫ਼ਰੀਸੀ ਮੋਸ਼ੇਹ ਦੀ ਗੱਦੀ ਉੱਤੇ ਬੈਠੇ ਹਨ।
3
ਇਸ ਲਈ ਤੁਹਾਨੂੰ ਉਹਨਾਂ ਹਰ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਦੀ ਜ਼ਰੂਰਤ ਹੈ ਜੋ ਉਹ ਤੁਹਾਨੂੰ ਦੱਸਦੇ ਹਨ। ਪਰ ਉਹ ਨਾ ਕਰੋ ਜੋ ਉਹ ਕਰਦੇ ਹਨ, ਕਿਉਂਕਿ ਜੋ ਉਹ ਕਹਿੰਦੇ ਹਨ ਸੋ ਉਹ ਕਰਦੇ ਨਹੀਂ।
4
ਉਹ ਭਾਰੀ ਬੋਝ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ, ਪਰ ਆਪ ਉਸ ਨੂੰ ਹਟਾਉਂਣ ਲਈ ਆਪਣੀ ਉਂਗਲ ਤੱਕ ਚੁੱਕਣਾ ਨਹੀਂ ਚਾਹੁੰਦੇ।
5
“ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਉਂਣ ਲਈ ਕਰਦੇ ਹਨ: ਕਿਉਂਕਿ ਉਹ ਆਪਣੀਆਂ ਪੋਥੀਆਂ ਵਾਲੇ ਥੈਲੀਆਂ ਨੂੰ ਚੌੜਾ ਕਰਦੇ ਹਨ ਅਤੇ ਆਪਣੀਆਂ ਝਾਲਰਾ ਵਧਾਉਂਦੇ ਹਨ।
6
ਉਹ ਦਾਅਵਤ ਤੇ ਖਾਸ ਸਥਾਨਾਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਸਭ ਤੋਂ ਅਗਲੀਆਂ ਸੀਟਾਂ ਪਸੰਦ ਕਰਦੇ ਹਨ;
7
ਉਹ ਬਜ਼ਾਰਾਂ ਵਿੱਚ ਸਤਿਕਾਰ ਲੈਣਾ ਅਤੇ ਮਨੁੱਖਾਂ ਕੋਲੋਂ ‘ਗੁਰੂ ਜੀ’ ਅਖਵਾਉਂਣਾ ਪਸੰਦ ਕਰਦੇ ਹਨ।
8
“ਪਰ ਤੁਸੀਂ ‘ਗੁਰੂ,’ ਨਾ ਅਖਵਾਓ, ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ, ਅਤੇ ਤੁਸੀਂ ਸਾਰੇ ਭਰਾਂ ਹੋ।
9
ਧਰਤੀ ਉੱਤੇ ਕਿਸੇ ਨੂੰ ਵੀ ਆਪਣਾ ਆਤਮਿਕ ‘ਪਿਤਾ,’ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ, ਜਿਹੜਾ ਸਵਰਗ ਵਿੱਚ ਹੈ।
10
ਨਾ ਹੀ ਤੁਸੀਂ ਉਪਦੇਸ਼ਕ ਅਖਵਾਏ ਜਾਓ, ਕਿਉਂਕਿ ਤੁਹਾਡੇ ਕੋਲ ਇੱਕ ਸਿੱਖਿਅਕ ਹੈ, ਉਹ ਹੈ ਮਸੀਹ।
11
ਪਰ ਉਹ ਜਿਹੜਾ ਤੁਹਾਡੇ ਵਿੱਚੋਂ ਸਾਰਿਆ ਨਾਲੋਂ ਵੱਡਾ ਹੈ ਤੁਹਾਡਾ ਸੇਵਾਦਾਰ ਹੋਏ।
12
ਕਿਉਂਕਿ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ, ਉਹ ਨੀਵਾਂ ਕੀਤਾ ਜਾਵੇਗਾ, ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ, ਉਹ ਉੱਚਾ ਕੀਤਾ ਜਾਵੇਗਾ।
13
“ਪਰ ਹੇ ਕਪਟੀ, ਬਿਵਸਥਾ ਦੇ ਉਪਦੇਸ਼ਕਾਂ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਇਸ ਲਈ ਜੋ ਤੁਸੀਂ ਸਵਰਗ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਕਿਉਂ ਜੋ ਤੁਸੀਂ ਆਪ ਉਸ ਵਿੱਚ ਵੜਦੇ ਨਹੀ, ਨਾ ਵੜਨ ਵਾਲਿਆ ਨੂੰ ਵੜਨ ਦੇਂਦੇ ਹੋ।
14
“ਕਪਟੀਓ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ, ਕਿਉਂਕਿ ਤੁਸੀਂ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾ ਕਰਦੇ ਹੋ, ਪਰ ਵਿਧਵਾ ਦੇ ਘਰ ਨੂੰ ਲੁੱਟ ਲੈਂਦੇ ਹੋ। ਤੁਹਾਨੂੰ ਵੱਡੀ ਸਜ਼ਾ ਮਿਲੇਗੀ।
15
“ਹਾਏ ਕਪਟੀਓ, ਫ਼ਰੀਸੀਓ ਅਤੇ ਨੇਮ ਦੇ ਉਪਦੇਸ਼ਕੋ! ਤੁਸੀਂ ਕਿਸੇ ਵਿਅਕਤੀ ਨੂੰ ਯਹੂਦੀ ਮੱਤ ਵਿੱਚ ਸ਼ਾਮਲ ਕਰਨ ਲਈ ਲੰਬੇ ਪਾਣੀ ਅਤੇ ਜ਼ਮੀਨੀ ਯਾਤਰਾਵਾਂ ਕਰਦੇ ਹੋ, ਜਦੋਂ ਉਹ ਤੁਹਾਡੇ ਨਾਲ ਮਿਲ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਨਰਕ ਦੀ ਅੱਗ ਦੀ ਦੁਗਣੀ ਸਜ਼ਾ ਦਿੰਦੇ ਹੋ।
16
“ਹਾਏ ਤੁਹਾਡੇ ਉੱਤੇ, ਅੰਨ੍ਹੇ ਆਗੂਓ! ਤੁਸੀਂ ਆਖਦੇ ਹੋ, ‘ਅਗਰ ਕੋਈ ਹੈਕਲ ਦੀ ਸੌਂਹ ਖਾਵੇ, ਤਾਂ ਕੋਈ ਗੱਲ ਨਹੀਂ; ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂਹ ਦੀ ਖਾਵੇ ਤਾਂ ਉਹ ਉਸਨੂੰ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ।’
17
ਹੇ ਮੂਰਖੋ ਅਤੇ ਅੰਨ੍ਹਿਓ! ਵੱਡਾ ਕਿਹੜਾ ਹੈ: ਸੋਨਾ ਜਾਂ ਹੈਕਲ ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ?
18
ਤੁਸੀਂ ਇਹ ਵੀ ਆਖਦੇ ਹੋ, ‘ਜੇ ਕੋਈ ਜਗਵੇਦੀ ਦੀ ਸੌਂਹ ਖਾਵੇ ਤਾਂ ਕੋਈ ਗੱਲ ਨਹੀਂ; ਪਰ ਜਿਹੜੀ ਭੇਂਟ ਜੋ ਉਸ ਉੱਤੇ ਹੈ ਉਸਦੀ ਸੌਂਹ ਖਾਵੇ ਤਾਂ ਉਸ ਨੂੰ ਜ਼ਰੂਰ ਪੂਰੀ ਕਰਨੀ ਪਵੇਗੀ।’
19
ਤੁਸੀਂ ਅੰਨ੍ਹੇ ਮਨੁੱਖੋ! ਕਿਹੜਾ ਵੱਡਾ ਹੈ, ਭੇਂਟ ਜਾ ਜਗਵੇਦੀ, ਜਿਹੜੀ ਭੇਂਟ ਨੂੰ ਪਵਿੱਤਰ ਕਰਦੀ ਹੈ?
20
ਇਸ ਲਈ, ਜਿਹੜਾ ਵੀ ਜਗਵੇਦੀ ਦੀ ਸਹੁੰ ਖਾਂਦਾ ਹੈ, ਉਹਨਾਂ ਸਭਨਾਂ ਚੀਜ਼ਾ ਦੀ ਸਹੁੰ ਖਾਂਦਾ ਹੈ ਜਿਹੜੀਆਂ ਉਸ ਉੱਤੇ ਹਨ।
21
ਅਤੇ ਜਿਹੜਾ ਹੈਕਲ ਦੀ ਸਹੁੰ ਖਾਂਦਾ ਹੈ ਉਹ ਪਰਮੇਸ਼ਵਰ ਦੀ ਵੀ ਸਹੁੰ ਖਾਂਦਾ ਹੈ ਜਿਹੜਾ ਉਸ ਵਿੱਚ ਰਹਿੰਦਾ ਹੈ।
22
ਅਤੇ ਜੋ ਕੋਈ ਵੀ ਸਵਰਗ ਦੀ ਸਹੁੰ ਖਾਂਦਾ ਹੈ ਸੋ ਪਰਮੇਸ਼ਵਰ ਦੇ ਸਿੰਘਾਸਣ ਦੀ ਅਤੇ ਉਸਦੇ ਉੱਪਰ ਬੈਠਣ ਵਾਲੇ ਦੀ ਸਹੁੰ ਖਾਂਦਾ ਹੈ।
23
“ਹੇ ਕਪਟੀ ਬਿਵਸਥਾ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਮਸ਼ਾਲੇ ਪੁਦੀਨੇ ਸ਼ੌਫ, ਅਤੇ ਜੀਰੇ ਦਾ ਦਸਵੰਧ ਦਿੰਦੇ ਹੋ। ਪਰ ਤੁਸੀਂ ਬਿਵਸਥਾ ਦੇ ਖਾਸ ਵਿਸ਼ਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋ, ਅਰਥਾਤ ਨਿਆਂ, ਦਯਾ ਅਤੇ ਵਫ਼ਾਦਾਰੀ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਵੀ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ।
24
ਹੇ ਅੰਨ੍ਹੇ ਆਗੂਓ! ਤੁਸੀਂ ਮੱਛਰ ਪੁਣ ਲੈਂਦੇ ਹੋ ਪਰ ਊਠ ਨਿਗਲ ਜਾਂਦੇ ਹੋ।
25
“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਤੁਸੀਂ ਕੱਪ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ, ਪਰ ਅੰਦਰੋਂ ਇਹ ਲਾਲਚ ਅਤੇ ਬਦੀ ਨਾਲ ਭਰੇ ਹੋਏ ਹਨ।
26
ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕੱਪ ਅਤੇ ਥਾਲੀ ਨੂੰ ਅੰਦਰੋਂ ਸਾਫ਼ ਕਰੋ, ਤਾਂ ਉਹ ਬਾਹਰੋਂ ਸਾਫ਼ ਹੋ ਜਾਣਗੇ।
27
“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਤੁਸੀਂ ਕਬਰਾਂ ਦੇ ਵਰਗੇ ਹੋ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆ ਹੱਡੀਆਂ ਅਤੇ ਹਰ ਪਰਕਾਰ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆ ਹਨ।
28
ਇਸੇ ਤਰ੍ਹਾ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ।
29
“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਨੂੰ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਸਮਾਂਧਾ ਨੂੰ ਛਿਗਾਂਰਦੇ ਹੋ।
30
ਅਤੇ ਤੁਸੀਂ ਕਹਿੰਦੇ ਹੋ, ‘ਅਗਰ ਅਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਵਿੱਚ ਹੁੰਦੇ, ਤਾਂ ਉਹਨਾਂ ਨਾਲ ਨਬੀਆਂ ਦੇ ਲਹੂ ਵਿੱਚ ਸ਼ਾਮਿਲ ਨਾ ਹੁੰਦੇ।’
31
ਸੋ ਤੁਸੀਂ ਆਪਣੇ ਆਪ ਬਾਰੇ ਗਵਾਹੀ ਦੇਂਦੇ ਹੋ ਜੋ ਤੁਸੀਂ ਨਬੀਆਂ ਦੇ ਖ਼ੂਨੀਆਂ ਦੇ ਪੁੱਤਰ ਹਾਂ।
32
ਜਾਓ ਅਤੇ ਜੋ ਤੁਹਾਡੇ ਪਿਉ-ਦਾਦਿਆਂ ਨੇ ਅਰੰਭ ਕੀਤਾ ਉਸਨੂੰ ਪੂਰਾ ਕਰਦੇ ਰਹੋ।
33
“ਹੇ ਸੱਪੋ! ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਵੇਂ ਬਚੋਗੇ?
34
ਇਸ ਲਈ ਵੇਖੋ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਉਪਦੇਸ਼ਕਾ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਹਨਾਂ ਵਿੱਚੋਂ ਕਈਆਂ ਨੂੰ ਤੁਸੀਂ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ; ਅਤੇ ਕਈ ਨੂੰ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ-ਸ਼ਹਿਰ ਉਹਨਾਂ ਦੇ ਮਗਰ ਜਾਓਗੇ।
35
ਤਾਂ ਕਿ ਧਰਮੀਆਂ ਦਾ ਜਿਨ੍ਹਾਂ ਵੀ ਲਹੂ ਧਰਤੀ ਉੱਤੇ ਵਹਾਇਆ ਗਿਆ ਸੱਭੋ ਤੁਹਾਡੇ ਜੁੰਮੇ ਹੀ ਆਵੇ, ਧਰਮੀ ਹਾਬਿਲ ਤੋਂ ਲੈ ਕੇ ਬੈਰੇਖਾਯ ਦਾ ਪੁੱਤਰ ਜ਼ਕਰਯਾਹ ਦੇ ਲਹੂ ਤੱਕ, ਜਿਸਨੂੰ ਵੀ ਤੁਸੀਂ ਹੈਕਲ ਅਤੇ ਜਗਵੇਦੀ ਦੇ ਵਿੱਚਕਾਰ ਮਾਰ ਦਿੱਤਾ।
36
ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਆਵੇਗਾ।
37
“ਹੇ ਯੇਰੂਸ਼ਲੇਮ, ਹੇ ਯੇਰੂਸ਼ਲੇਮ, ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈ ਅਤੇ ਤੇਰੇ ਕੋਲ ਭੇਜੇ ਹੋਇਆ ਨੂੰ ਪਥਰਾਓ ਕਰਦਾ ਹੈ, ਕਿੰਨ੍ਹੀ ਵਾਰ ਮੈਂ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾ, ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੁਸੀਂ ਨਾ ਚਾਹਿਆ।
38
ਦੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਗਿਆ ਹੈ।
39
ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਮੈਨੂੰ ਦੁਬਾਰਾ ਨਹੀਂ ਵੇਖੋਂਗੇ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ, ‘ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।’ ”
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 24 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28