bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 13
Matthew 13
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 14 →
1
ਉਸੇ ਦਿਨ ਯਿਸ਼ੂ ਘਰੋਂ ਨਿਕਲ ਕੇ ਝੀਲ ਦੇ ਕਿਨਾਰੇ ਜਾ ਕੇ ਬੈਠ ਗਏ।
2
ਅਤੇ ਬਹੁਤ ਵੱਡੀ ਭੀੜ ਉਸਦੇ ਆਲੇ-ਦੁਆਲੇ ਇਕੱਠੀ ਹੋ ਗਈ ਅਤੇ ਉਹ ਕਿਸ਼ਤੀ ਉੱਤੇ ਚੜ੍ਹ ਕੇ ਬੈਠ ਗਏ ਅਤੇ ਲੋਕ ਕੰਢੇ ਉੱਤੇ ਹੀ ਖੜ੍ਹੇ ਰਹੇ।
3
ਤਾਂ ਉਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਦੱਸੀਆਂ: “ਸੁਣੋ! ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ
4
ਅਤੇ ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀਆਂ ਨੇ ਆ ਕੇ ਉਸਨੂੰ ਚੁਗ ਲਿਆਂ।
5
ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਜਿੱਥੇ ਉਸ ਨੂੰ ਮਿੱਟੀ ਨਾ ਮਿਲੀ, ਅਤੇ ਡੂੰਘੀ ਮਿੱਟੀ ਨਾ ਮਿਲਣ ਕਾਰਨ ਉਹ ਛੇਤੀ ਹੀ ਉੱਗ ਪਿਆ।
6
ਪਰ ਜਦੋਂ ਸੂਰਜ ਚੜਿਆ, ਤਾਂ ਉਹ ਪੌਦਾ ਕੁਮਲਾ ਗਿਆ, ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।
7
ਅਤੇ ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ, ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ।
8
ਅਤੇ ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਫਲ ਲਿਆਇਆ, ਕੁਝ ਸੌ ਗੁਣਾ, ਕੁਝ ਸੱਠ ਗੁਣਾ, ਅਤੇ ਕੁਝ ਤੀਹ ਗੁਣਾ।
9
ਜਿਸ ਦੇ ਕੰਨ ਹਨ ਉਹ ਸੁਣੇ ਲਵੇ।”
10
ਚੇਲਿਆਂ ਨੇ ਨੇੜੇ ਜਾ ਕੇ ਉਸ ਤੋਂ ਪੁੱਛਿਆ, “ਤੁਸੀਂ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦੇ ਹੋ?”
11
ਉਸ ਨੇ ਉੱਤਰ ਦਿੱਤਾ, “ਕਿਉਂਕਿ ਸਵਰਗ ਦੇ ਰਾਜ ਦੇ ਭੇਤਾਂ ਦਾ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਉਹਨਾਂ ਨੂੰ ਨਹੀਂ।
12
ਕਿਉਂਕਿ ਜਿਸ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ, ਤਾਂ ਕਿ ਉਸਦੇ ਕੋਲ ਬਹੁਤ ਜ਼ਿਆਦਾ ਹੋਵੇ। ਪਰ ਜਿਸ ਦੇ ਕੋਲ ਨਹੀਂ ਹੈ, ਉਸ ਕੋਲੋ ਜੋ ਕੁਝ ਵੀ ਹੈ ਵਾਪਸ ਲੈ ਲਿਆ ਜਾਵੇਗਾ।
13
ਇਸ ਲਈ ਮੈਂ ਉਹਨਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰਦਾ ਹਾਂ: “ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ; ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ, ਅਤੇ ਨਾ ਹੀ ਸਮਝਦੇ ਹਨ।
14
ਉਹਨਾਂ ਉੱਤੇ ਯਸ਼ਾਯਾਹ ਨਬੀ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਹੈ: “ ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਂਗੇ; ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਾ।
15
ਕਿਉਂ ਜੋ ਇਸ ਲੋਕਾਂ ਦਾ ਦਿਲ ਕਠੋਰ ਹੋਇਆ ਗਿਆ ਹੈ, ਅਤੇ ਉਹ ਮੁਸ਼ਕਿਲ ਨਾਲ ਆਪਣੇ ਕੰਨਾਂ ਨਾਲ ਸੁਣਦੇ ਹਨ, ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਨਹੀਂ ਤਾਂ ਉਹ ਆਪਣੀਆਂ ਅੱਖਾਂ ਨਾਲ ਦੇਖਦੇ, ਅਤੇ ਆਪਣੇ ਕੰਨਾਂ ਨਾਲ ਸੁਣਦੇ, ਉਹ ਦਿਲ ਨਾਲ ਸਮਝਦੇ, ਅਤੇ ਮੁੜ ਆਉਣ, ਤਾਂ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ। ’
16
ਪਰ ਮੁਬਾਰਕ ਹਨ ਤੁਹਾਡੀਆਂ ਅੱਖਾਂ ਕਿਉਂ ਜੋ ਇਹ ਵੇਖਦੀਆਂ ਹਨ, ਅਤੇ ਤੁਹਾਡੇ ਕੰਨ ਜੋ ਇਹ ਸੁਣਦੇ ਹਨ।
17
ਇਸ ਲਈ ਮੈਂ ਤੁਹਾਨੂੰ ਸੱਚ ਆਖਦਾ ਹਾਂ, ਬਹੁਤ ਸਾਰੇ ਨਬੀ ਅਤੇ ਧਰਮੀ ਲੋਕ ਚਾਹੁੰਦੇ ਸਨ, ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਉਹ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ।
18
“ਹੁਣ ਬੀਜ ਬੀਜਣ ਵਾਲੇ ਦ੍ਰਿਸ਼ਟਾਂਤ ਦਾ ਮਤਲਬ ਸਮਝੋ:
19
ਜਦੋਂ ਕੋਈ ਵੀ ਰਾਜ ਦੇ ਬਚਨ ਬਾਰੇ ਸੁਣਦਾ ਹੈ ਪਰ ਨਹੀਂ ਸਮਝਦਾ, ਤਾਂ ਸ਼ੈਤਾਨ ਆ ਕੇ ਜੋ ਕੁਝ ਵੀ ਉਸਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ, ਇਹ ਉਹ ਹੈ ਜਿਹੜਾ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਸੀ।
20
ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਇਹ ਦਰਸਾਉਂਦਾ ਹੈ, ਜੋ ਬਚਨ ਸੁਣ ਕੇ ਝੱਟ ਖੁਸ਼ੀ ਨਾਲ ਮੰਨ ਲੈਂਦਾ ਹੈ।
21
ਪਰ ਆਪਣੇ ਵਿੱਚ ਡੂੰਗੀ ਜੜ੍ਹ ਨਹੀਂ ਰੱਖਦਾ, ਉਹ ਥੋੜ੍ਹੇ ਸਮੇਂ ਲਈ ਰਹਿੰਦਾ ਹੈ, ਪਰ ਜਦੋਂ ਬਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ।
22
ਅਤੇ ਜਿਹੜਾ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ, ਉਹ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਬਚਨ ਸੁਣਦੇ ਹਨ, ਪਰ ਇਸ ਸੰਸਾਰ ਦੀਆਂ ਚਿੰਤਾਵਾਂ ਅਤੇ ਧਨ-ਦੌਲਤ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁਝ ਵੀ ਫਲ ਨਹੀਂ ਦਿੰਦਾ।
23
ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਉਹ ਇਸ ਨੂੰ ਦਰਸਾਉਂਦਾ ਹੈ ਕਿ ਜੋ ਬਚਨ ਸੁਣਦਾ ਅਤੇ ਸਮਝਦਾ ਹੈ, ਉਹ ਜ਼ਰੂਰ ਫਲ ਦਿੰਦਾ ਹੈ ਅਤੇ ਕੋਈ ਸੌ ਗੁਣਾ, ਕੋਈ ਸੱਠ ਗੁਣਾ, ਕੋਈ ਤੀਹ ਗੁਣਾ ਫਲ ਦਿੰਦਾ ਹੈ।”
24
ਯਿਸ਼ੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, “ਕਿ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ।
25
ਪਰ ਜਦੋਂ ਸਾਰੇ ਸੌਂ ਰਹੇ ਸਨ ਤਦ ਦੁਸ਼ਮਣ ਆਇਆ ਅਤੇ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ।
26
ਜਦੋਂ ਕਣਕ ਉੱਗ ਪਈ ਅਤੇ ਸਿੱਟੇ ਲੱਗੇ, ਤੱਦ ਜੰਗਲੀ ਬੂਟੀ ਵੀ ਦਿੱਸਣ ਲੱਗ ਪਈ।
27
“ਤਾਂ ਨੌਕਰਾਂ ਨੇ ਮਾਲਕ ਨੂੰ ਆ ਕੇ ਆਖਿਆ, ‘ਸ਼੍ਰੀਮਾਨ ਜੀ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਬੀਜਿਆ, ਫਿਰ ਜੰਗਲੀ ਬੂਟੀ ਕਿੱਥੋਂ ਆਈ?’
28
“ ‘ਉਸਨੇ ਉੱਤਰ ਦਿੱਤਾ,’ ਇਹ ਕਿਸੇ ਦਾ ਦੁਸ਼ਮਣ ਦਾ ਕੰਮ ਹੈ। “ਤਾਂ ਨੌਕਰਾਂ ਨੇ ਪੁੱਛਿਆ, ‘ਅਗਰ ਤੁਹਾਡੀ ਮਰਜ਼ੀ ਹੋਵੇ ਤਾਂ ਅਸੀਂ ਇਸ ਨੂੰ ਪੁੱਟ ਦੇਈਏ?’
29
“ਉਸਨੇ ਕਿਹਾ, ‘ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੁੱਟ ਦੇ ਸਮੇਂ ਕਣਕ ਨੂੰ ਵੀ ਨਾਲ ਹੀ ਪੁੱਟ ਦਿਓ।
30
ਵਾਢੀ ਤੱਕ ਦੋਵੇਂ ਇਕੱਠੇ ਹੀ ਵਧਣ ਦਿਓ। ਉਸ ਸਮੇਂ ਮੈਂ ਵੱਢਣ ਵਾਲਿਆਂ ਨੂੰ ਕਹਾਂਗਾ: ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਉਨ੍ਹਾਂ ਨੂੰ ਸਾੜੇ ਜਾਣ ਵਾਲੇ ਗਠੜਿਆਂ ਵਿੱਚ ਬੰਨ੍ਹੋ; ਫਿਰ ਕਣਕ ਨੂੰ ਇਕੱਠਾ ਕਰੋ ਅਤੇ ਇਸ ਨੂੰ ਮੇਰੇ ਭੜੋਲਿਆਂ ਵਿੱਚ ਲੈ ਆਓ।’ ”
31
ਯਿਸ਼ੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ: “ਸਵਰਗ ਦਾ ਰਾਜ ਇੱਕ ਰਾਈ ਦੇ ਬੀਜ ਵਰਗਾ ਹੈ, ਜਿਸਨੂੰ ਕਿਸੇ ਆਦਮੀ ਨੇ ਲਿਆ ਅਤੇ ਆਪਣੇ ਖੇਤ ਵਿੱਚ ਬੀਜਿਆ।
32
ਭਾਵੇਂ ਉਹ ਸਾਰੇ ਬੀਜਾਂ ਵਿੱਚੋਂ ਸਭ ਤੋਂ ਛੋਟਾ ਹੈ, ਪਰ ਜਦੋਂ ਉੱਗਦਾ ਹੈ ਤਾਂ ਬਾਗ ਦੇ ਸਾਰੇ ਪੌਦਿਆਂ ਨਾਲੋਂ ਸਭ ਤੋਂ ਵੱਡਾ ਬਣ ਜਾਂਦਾ ਹੈ, ਅਤੇ ਇੱਕ ਰੁੱਖ ਬਣ ਜਾਂਦਾ ਅਤੇ ਅਕਾਸ਼ ਦੇ ਪੰਛੀ ਆ ਕੇ ਉਸ ਦੀਆ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਉਂਦੇ ਹਨ।”
33
ਯਿਸ਼ੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ: “ਸਵਰਗ ਦਾ ਰਾਜ ਖ਼ਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ ਤਿੰਨ ਕਿੱਲੋ ਆਟੇ ਵਿੱਚ ਮਿਲਾਇਆ, ਅਤੇ ਸਾਰਾ ਆਟਾ ਖ਼ਮੀਰ ਹੋ ਗਿਆ।”
34
ਇਹ ਸਾਰੀਆਂ ਗੱਲਾਂ ਯਿਸ਼ੂ ਲੋਕਾਂ ਨੂੰ ਦ੍ਰਿਸ਼ਟਾਂਤ ਵਿੱਚ ਸੁਣਾਉਦੇ ਸਨ; ਬਿਨ੍ਹਾਂ ਦ੍ਰਿਸ਼ਟਾਂਤ ਤੋਂ ਉਹ ਉਹਨਾਂ ਨੂੰ ਕੁਝ ਨਹੀਂ ਬੋਲਦੇ ਸਨ।
35
ਤਾਂ ਜਿਹੜਾ ਬਚਨ ਨਬੀਆਂ ਦੁਆਰਾ ਬੋਲਿਆ ਗਿਆ ਸੀ ਉਹ ਪੂਰਾ ਹੋਵੇ: “ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਹਨਾਂ ਗੱਲਾਂ ਨੂੰ ਬੋਲਾਂਗਾ ਜਿਹੜੀਆਂ ਸ੍ਰਿਸ਼ਟੀ ਦੇ ਸ਼ੁਰੂਆਤ ਤੋਂ ਗੁਪਤ ਰਹੀਆ ਹਨ।”
36
ਫਿਰ ਭੀੜ ਨੂੰ ਛੱਡ ਕੇ ਘਰ ਵਿੱਚ ਆਇਆ, ਅਤੇ ਉਸਦੇ ਚੇਲਿਆਂ ਨੇ ਕੋਲ ਆ ਕੇ ਕਿਹਾ, “ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾਓ।”
37
ਉਸਨੇ ਉੱਤਰ ਦਿੱਤਾ, “ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ।
38
ਖੇਤ ਸੰਸਾਰ ਹੈ, ਅਤੇ ਚੰਗੇ ਬੀਜ ਰਾਜ ਦੇ ਲੋਕ ਹਨ। ਜੰਗਲੀ ਬੂਟੀ ਦੁਸ਼ਟ ਲੋਕ ਹਨ,
39
ਅਤੇ ਉਹ ਜਿਸ ਦੁਸ਼ਮਣ ਨੇ ਉਸਨੂੰ ਬੀਜਿਆ, ਉਹ ਦੁਸ਼ਟ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗਦੂਤ ਹਨ।
40
“ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਸੁੱਟ ਦਿੱਤੀ ਜਾਂਦੀ ਹੈ, ਉਸੇ ਤਰ੍ਹਾ ਇਸ ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ।
41
ਮਨੁੱਖ ਦਾ ਪੁੱਤਰ ਆਪਣੇ ਸਵਰਗਦੂਤਾਂ ਨੂੰ ਭੇਜੇਗਾ, ਅਤੇ ਉਹ ਉਸਦੇ ਰਾਜ ਵਿੱਚੋਂ ਹਰ ਚੀਜ਼ ਬਾਹਰ ਕੱਢ ਦੇਣਗੇ ਜੋ ਪਾਪ ਕਰਨ ਅਤੇ ਬੁਰਿਆਈ ਕਰਨ ਦਾ ਕਾਰਨ ਹੈ।
42
ਅਤੇ ਉਹਨਾਂ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇਣਗੇ, ਉੱਥੇ ਰੌਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।
43
ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂੰ ਚਮਕਣਗੇ। ਜਿਸ ਦੇ ਕੰਨ ਹਨ ਉਹ ਸੁਣੇ।
44
“ਸਵਰਗ ਦਾ ਰਾਜ ਖੇਤ ਵਿੱਚ ਲੁਕੇ ਹੋਏ ਖ਼ਜ਼ਾਨੇ ਵਰਗਾ ਹੈ। ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।
45
“ਫੇਰ, ਸਵਰਗ ਦਾ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ।
46
ਜਦ ਉਸਨੂੰ ਇੱਕ ਮੋਤੀ ਮਹਿੰਗੇ ਮੁੱਲ ਦਾ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁਝ ਵੇਚ ਕੇ ਉਸਨੂੰ ਖਰੀਦ ਲਿਆਂ।
47
“ਇੱਕ ਵਾਰ ਫਿਰ, ਸਵਰਗ ਦਾ ਰਾਜ ਇੱਕ ਜਾਲ਼ ਵਰਗਾ ਵੀ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪ੍ਰਕਾਰ ਦੀਆ ਮੱਛੀਆਂ ਇਕੱਠੀਆਂ ਕਰ ਲਿਆਇਆ।
48
ਜਦੋਂ ਉਹ ਭਰ ਗਿਆ ਤਾਂ ਮਛੇਰਿਆ ਨੇ ਉਸਨੂੰ ਖਿੱਚ ਕੇ ਕੰਢੇ ਉੱਤੇ ਲੈ ਆਏ। ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਟੋਕਰੀਆ ਵਿੱਚ ਜਮਾਂ ਕੀਤਾ ਅਤੇ ਨਿਕੰਮੀਆਂ ਨੂੰ ਸੁੱਟ ਦਿੱਤਾ।
49
ਸੋ ਇਸ ਤਰ੍ਹਾ ਸੰਸਾਰ ਦੇ ਅੰਤ ਸਮੇਂ ਅਜਿਹਾ ਹੀ ਹੋਵੇਗਾ ਸਵਰਗਦੂਤ ਆ ਕੇ, ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅਲੱਗ ਕਰਨਗੇ।
50
ਅਤੇ ਉਹਨਾਂ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇਣਗੇ, ਉੱਥੇ ਰੌਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।
51
“ਕੀ ਤੁਸੀਂ ਇਹ ਸਾਰੀਆਂ ਗੱਲਾਂ ਸਮਝ ਚੁੱਕੇ ਹੋ?” ਯਿਸ਼ੂ ਨੇ ਪੁੱਛਿਆ। ਉਹਨਾਂ ਨੇ ਜਵਾਬ ਦਿੱਤਾ, “ਜੀ ਹਾਂ।”
52
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇਸ ਲਈ ਹਰ ਇੱਕ ਨੇਮ ਦਾ ਉਪਦੇਸ਼ਕ ਜਿਹੜਾ ਸਵਰਗ ਰਾਜ ਵਿੱਚ ਇੱਕ ਚੇਲਾ ਬਣ ਗਿਆ ਹੈ, ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।”
53
ਜਦੋਂ ਯਿਸ਼ੂ ਨੇ ਇਨ੍ਹਾਂ ਦ੍ਰਿਸ਼ਟਾਂਤਾਂ ਨੂੰ ਪੂਰਾ ਕੀਤਾ, ਤਾਂ ਉੱਥੋਂ ਤੁਰ ਪਿਆ।
54
ਅਤੇ ਆਪਣੇ ਜੱਦੀ ਸ਼ਹਿਰ ਨਾਜ਼ਰੇਥ ਵੱਲ ਚੱਲ ਪਿਆ, ਉਸਨੇ ਉਹਨਾਂ ਦੇ ਪ੍ਰਾਰਥਨਾ ਸਥਾਨ ਵਿੱਚ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ, ਅਤੇ ਉਹ ਹੈਰਾਨ ਹੋ ਕੇ ਇੱਕ ਦੂਸਰੇ ਨੂੰ ਕਹਿਣ ਲੱਗੇ, “ਕਿ ਇਸ ਆਦਮੀ ਨੂੰ ਇਹ ਬੁੱਧ ਅਤੇ ਇਹ ਚਮਤਕਾਰੀ ਸ਼ਕਤੀ ਕਿੱਥੋਂ ਮਿਲੀ?
55
ਕੀ ਇਹ ਤਰਖਾਣ ਦਾ ਪੁੱਤਰ ਨਹੀਂ? ਅਤੇ ਇਸਦੀ ਦੀ ਮਾਤਾ ਦਾ ਨਾਮ ਮਰਿਯਮ ਨਹੀਂ, ਅਤੇ ਇਹ ਦੇ ਭਰਾ ਯਾਕੋਬ, ਯੋਸੇਫ਼ ਸ਼ਿਮਓਨ ਤੇ ਯਹੂਦਾਹ ਨਹੀਂ ਹਨ?
56
ਅਤੇ ਉਸ ਦੀਆਂ ਸਾਰੀਆਂ ਭੈਣਾਂ ਸਾਡੇ ਨਾਲ ਨਹੀਂ ਹਨ? ਫਿਰ ਉਸਨੂੰ ਇਹ ਸਭ ਕੁਝ ਕਿੱਥੋਂ ਮਿਲਿਆ?”
57
ਇਸ ਤਰ੍ਹਾਂ ਉਹਨਾਂ ਉਸ ਤੋਂ ਠੋਕਰ ਖਾਦੀ। ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇੱਕ ਨਬੀ ਦਾ ਆਪਣੇ ਸ਼ਹਿਰ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।”
58
ਅਤੇ ਯਿਸ਼ੂ ਨੇ ਉਹਨਾਂ ਦੇ ਵਿਸ਼ਵਾਸ ਦੀ ਘਾਟ ਦੇ ਕਾਰਨ ਉੱਥੇ ਬਹੁਤ ਚਮਤਕਾਰ ਨਾ ਕੀਤੇ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28