bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 10
Revelation 10
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 11 →
1
ਇਸ ਤੋਂ ਬਾਅਦ ਮੈਂ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ। ਜੋ ਬੱਦਲ ਨੂੰ ਕੱਪੜੇ ਦੀ ਤਰ੍ਹਾ ਲਪੇਟੇ ਹੋਏ ਸੀ, ਉਸਦੇ ਸਿਰ ਦੇ ਉੱਪਰ ਇੱਕ ਇੰਦਰਧਨੁਸ਼ ਸੀ; ਉਸਦਾ ਚਿਹਰਾ ਸੂਰਜ ਵਰਗਾ ਸੀ ਅਤੇ ਉਸਦੇ ਪੈਰ ਅੱਗ ਦੇ ਥੰਮ੍ਹਾਂ ਵਰਗੇ ਸਨ।
2
ਉਸਨੇ ਇੱਕ ਛੋਟੀ ਜਿਹੀ ਪੋਥੀ ਫੜ੍ਹੀ ਹੋਈ ਸੀ, ਜੋ ਉਸਦੇ ਹੱਥ ਵਿੱਚ ਖੁੱਲ੍ਹੀ ਸੀ। ਉਸਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਪੈਰ ਜ਼ਮੀਨ ਤੇ ਰੱਖਿਆ,
3
ਅਤੇ ਉਸਨੇ ਸ਼ੇਰ ਦੀ ਗਰਜ ਵਾਂਗ ਉੱਚੀ ਆਵਾਜ਼ ਦਿੱਤੀ। ਜਦੋਂ ਉਸਨੇ ਪੁਕਾਰਿਆ ਤਾਂ ਸੱਤ ਗਰਜਾਂ ਦੀਆਂ ਅਵਾਜ਼ਾਂ ਬੋਲੀਆਂ।
4
ਅਤੇ ਜਦੋਂ ਸੱਤ ਗਰਜਾਂ ਬੋਲੀਆਂ, ਮੈਂ ਲਿਖਣ ਵਾਲਾ ਸੀ; ਪਰ ਮੈਂ ਸਵਰਗ ਤੋਂ ਇੱਕ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਸੱਤਾਂ ਗਰਜਾਂ ਨੇ ਜੋ ਕਿਹਾ ਹੈ ਉਸ ਉੱਤੇ ਮੋਹਰ ਲਗਾ ਅਤੇ ਇਸਨੂੰ ਨਾ ਲਿਖ।”
5
ਫਿਰ ਜਿਸ ਦੂਤ ਨੂੰ ਮੈਂ ਸਮੁੰਦਰ ਅਤੇ ਜ਼ਮੀਨ ਤੇ ਖੜ੍ਹਾ ਵੇਖਿਆ ਸੀ ਉਸਨੇ ਆਪਣਾ ਸੱਜਾ ਹੱਥ ਸਵਰਗ ਵੱਲ ਉਠਾਇਆ।
6
ਅਤੇ ਉਸਨੇ ਪਰਮੇਸ਼ਵਰ ਦੀ ਸਹੁੰ ਖਾਧੀ ਜੋ ਸਦਾ ਅਤੇ ਸਦਾ ਲਈ ਜੀਉਂਦੇ ਹਨ, ਜਿਨ੍ਹਾਂ ਨੇ ਅਕਾਸ਼ ਅਤੇ ਉਹਨਾਂ ਵਿੱਚ ਜੋ ਕੁਝ ਹੈ, ਧਰਤੀ ਅਤੇ ਜੋ ਕੁਝ ਇਸ ਵਿੱਚ ਹੈ ਅਤੇ ਸਮੁੰਦਰ ਅਤੇ ਜੋ ਕੁਝ ਇਸ ਵਿੱਚ ਹੈ, ਬਣਾਇਆ ਅਤੇ ਕਿਹਾ, “ਹੁਣ ਹੋਰ ਦੇਰੀ ਨਹੀਂ ਹੋਵੇਗੀ!
7
ਪਰ ਜਿਨ੍ਹਾਂ ਦਿਨਾਂ ਵਿੱਚ ਸੱਤਵਾਂ ਦੂਤ ਆਪਣੀ ਤੁਰ੍ਹੀ ਵਜਾਉਣ ਵਾਲਾ ਹੈ, ਪਰਮੇਸ਼ਵਰ ਦਾ ਭੇਤ ਪੂਰਾ ਹੋ ਜਾਵੇਗਾ, ਜਿਵੇਂ ਉਹਨਾਂ ਨੇ ਆਪਣੇ ਸੇਵਕਾਂ ਨਬੀਆਂ ਨੂੰ ਦੱਸਿਆ ਸੀ।”
8
ਫਿਰ ਉਹ ਆਵਾਜ਼ ਜੋ ਮੈਂ ਸਵਰਗ ਤੋਂ ਸੁਣੀ ਸੀ ਮੇਰੇ ਨਾਲ ਇੱਕ ਵਾਰ ਫਿਰ ਬੋਲੀ: “ਜਾਓ, ਉਹ ਪੱਤਰੀ ਲਵੋ ਜੋ ਉਸ ਦੂਤ ਦੇ ਹੱਥ ਵਿੱਚ ਖੁੱਲ੍ਹੀ ਹੋਈ ਹੈ ਜੋ ਸਮੁੰਦਰ ਅਤੇ ਜ਼ਮੀਨ ਉੱਤੇ ਖੜ੍ਹਾ ਹੈ।”
9
ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਮੈਨੂੰ ਛੋਟੀ ਪੋਥੀ ਦੇ ਦਿਓ। ਉਸਨੇ ਮੈਨੂੰ ਕਿਹਾ, “ਇਸਨੂੰ ਲੈ ਅਤੇ ਇਸਨੂੰ ਖਾ। ਇਹ ਤੇਰੇ ਪੇਟ ਨੂੰ ਖੱਟਾ ਕਰ ਦੇਵੇਗੀ, ਪਰ ‘ਤੇਰੇ ਮੂੰਹ ਵਿੱਚ ਇਹ ਸ਼ਹਿਦ ਦੀ ਤਰ੍ਹਾਂ ਮਿੱਠੀ ਹੋਵੇਗੀ।’ ”
10
ਮੈਂ ਦੂਤ ਦੇ ਹੱਥ ਤੋਂ ਛੋਟੀ ਪੋਥੀ ਲੈ ਲਈ ਅਤੇ ਇਸਨੂੰ ਖਾ ਲਿਆ। ਇਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਸੀ, ਪਰ ਜਦੋਂ ਮੈਂ ਇਸਨੂੰ ਖਾ ਲਿਆ, ਮੇਰਾ ਪੇਟ ਖੱਟਾ ਹੋ ਗਿਆ।
11
ਫਿਰ ਮੈਨੂੰ ਦੂਤ ਨੇ ਕਿਹਾ, “ਤੁਹਾਨੂੰ ਬਹੁਤ ਸਾਰੇ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਬਾਰੇ ਦੁਬਾਰਾ ਭਵਿੱਖਬਾਣੀ ਕਰਨੀ ਚਾਹੀਦੀ ਹੈ।”
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21
22