bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 16
Revelation 16
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 17 →
1
ਫਿਰ ਮੈਂ ਹੈਕਲ ਵਿੱਚੋਂ ਇੱਕ ਵੱਡੀ ਆਵਾਜ਼ ਉਹਨਾਂ ਸੱਤਾਂ ਦੂਤਾਂ ਨੂੰ ਇਹ ਆਖਦੀ ਸੁਣੀ, “ਜਾਓ, ਪਰਮੇਸ਼ਵਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ।”
2
ਪਹਿਲਾਂ ਦੂਤ ਗਿਆ ਅਤੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹਿਆ ਅਤੇ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦੀ ਮੋਹਰ ਸੀ ਅਤੇ ਜਿਨ੍ਹਾਂ ਨੇ ਉਸ ਦੀ ਮੂਰਤੀ ਦੀ ਪੂਜਾ ਕੀਤੀ ਸੀ ਉਹਨਾਂ ਉੱਤੇ ਬੁਰੇ ਅਤੇ ਦੁੱਖਦਾਇਕ ਫੋੜੇ ਨਿਕਲ ਆਏ।
3
ਦੂਸਰੇ ਦੂਤ ਨੇ ਜਦ ਆਪਣਾ ਕਟੋਰਾ ਸਮੁੰਦਰ ਵਿੱਚ ਡੋਲ੍ਹਿਆ, ਉਹ ਮੁਰਦੇ ਦੇ ਲਹੂ ਵਰਗਾ ਬਣ ਗਿਆ, ਅਤੇ ਹਰ ਇੱਕ ਜਿਉਂਦੀ ਜਾਨ ਸਮੁੰਦਰ ਵਿੱਚ ਮਰ ਗਈ।
4
ਤੀਸਰੇ ਦੂਤ ਨੇ ਆਪਣਾ ਕਟੋਰਾ ਨਦੀਆਂ ਅਤੇ ਪਾਣੀਆਂ ਦੇ ਚਸ਼ਮੇ ਉੱਤੇ ਡੋਲ੍ਹਿਆ, ਤਾਂ ਉਹ ਲਹੂ ਬਣ ਗਿਆ।
5
ਤਦ ਮੈਂ ਪਾਣੀਆਂ ਦੇ ਅਧਕਾਰੀ ਦੂਤ ਨੂੰ ਇਹ ਆਖਦੇ ਸੁਣਿਆ: “ਹੇ ਪਵਿੱਤਰ ਪੁਰਖ, ਤੂੰ ਜੋ ਹੈ, ਜੋ ਸੀ, ਤੂੰ ਧਰਮੀ ਹੈ, ਅਤੇ ਸਹੀ ਨਿਆਂ ਕੀਤੇ;
6
ਕਿਉਂਕਿ ਉਹਨਾਂ ਨੇ ਤੁਹਾਡੇ ਨਬੀਆਂ ਅਤੇ ਪਵਿੱਤਰ ਲੋਕਾਂ ਦਾ ਲਹੂ ਵਹਾਇਆ, ਅਤੇ ਤੁਸੀਂ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ ਉਹ ਇਸੇ ਦੇ ਯੋਗ ਸਨ।”
7
ਅਤੇ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ: “ਹਾਂ, ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ, ਤੁਹਾਡੇ ਫੈਸਲੇ ਸੱਚੇ ਅਤੇ ਨਿਆਈਂ ਹਨ।”
8
ਚੌਥੇ ਦੂਤ ਨੇ ਜਦ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹਿਆ, ਤਾਂ ਸੂਰਜ ਨੂੰ ਇਹ ਆਗਿਆ ਦਿੱਤੀ ਜੋ ਮਨੁੱਖਾਂ ਨੂੰ ਅੱਗ ਨਾਲ ਝੁਲਸਾ ਦੇਵੇ।
9
ਮਨੁੱਖ ਵੱਡੀ ਅੱਗ ਨਾਲ ਝੁਲਸ ਗਏ ਅਤੇ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਕੀਤੀ, ਜਿਸ ਨੂੰ ਇਨ੍ਹਾਂ ਮਹਾਂਮਾਰੀਆਂ ਉੱਤੇ ਅਧਿਕਾਰ ਹੈ, ਪਰ ਉਹਨਾਂ ਤੋਬਾ ਨਾ ਕੀਤੀ ਜੋ ਪਰਮੇਸ਼ਵਰ ਦੀ ਮਹਿਮਾ ਕਰਨ।
10
ਪੰਜਵੇਂ ਦੂਤ ਨੇ ਆਪਣਾ ਕਟੋਰਾ ਦਰਿੰਦੇ ਦੇ ਸਿੰਘਾਸਣ ਉੱਤੇ ਡੋਲ ਦਿੱਤਾ, ਅਤੇ ਉਸਦਾ ਰਾਜ ਹਨੇਰਾ ਹੋ ਗਿਆ। ਅਤੇ ਲੋਕਾਂ ਨੇ ਦੁੱਖ ਦੇ ਮਾਰੇ ਆਪਣੀਆਂ ਜੀਭਾਂ ਚੱਬੀਆਂ।
11
ਅਤੇ ਆਪਣੇ ਦੁੱਖਾਂ ਅਤੇ ਜਖ਼ਮਾ ਦੇ ਕਾਰਨ ਸਵਰਗ ਦੇ ਪਰਮੇਸ਼ਵਰ ਦੀ ਨਿੰਦਿਆ ਕੀਤੀ, ਅਤੇ ਆਪਣੇ ਬੁਰੇ ਕੰਮਾਂ ਤੋਂ ਤੋਬਾ ਨਾ ਕੀਤੀ।
12
ਛੇਵੇਂ ਦੂਤ ਨੇ ਜਦ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਉੱਤੇ ਡੋਲ੍ਹਿਆ, ਅਤੇ ਉਸਦਾ ਪਾਣੀ ਸੁੱਕ ਗਿਆ ਤਾਂ ਜੋ ਪੂਰਬ ਤੋਂ ਆਉਣ ਵਾਲਿਆ ਰਾਜਿਆਂ ਲਈ ਰਾਸਤਾ ਤਿਆਰ ਹੋਵੇ।
13
ਤਦ ਮੈਂ ਤਿੰਨ ਡੱਡੂਆਂ ਵਰਗੀਆਂ ਅਸ਼ੁੱਧ ਆਤਮਾਵਾਂ ਵੇਖੀਆ; ਉਹ ਅਜਗਰ ਦੇ ਮੂੰਹ ਵਿੱਚੋਂ, ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਨਿੱਕਲੀਆ।
14
ਕਿਉਂਕਿ ਉਹ ਚਮਤਕਾਰ ਵਿਖਾਉਣ ਵਾਲੀਆਂ ਦੁਸ਼ਟ ਆਤਮਾ ਸਨ, ਅਤੇ ਉਹ ਸੰਸਾਰ ਦੇ ਰਾਜਿਆਂ ਕੋਲ ਗਈਆ, ਤਾਂ ਕਿ ਉਹਨਾਂ ਨੂੰ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਜਿੱਤ ਦੇ ਮਹਾਨ ਦਿਨ ਉੱਤੇ ਯੁੱਧ ਕਰਨ ਲਈ ਇਕੱਠਾ ਕਰਨ।
15
“ਵੇਖੋ, ਮੈਂ ਚੋਰ ਵਾਂਗ ਅਚਾਨਕ ਆਉਂਦਾ ਹਾਂ! ਮੁਬਾਰਕ ਉਹ ਜੋ ਜਾਗਦਾ ਅਤੇ ਆਪਣੇ ਕੱਪੜੇ ਪਹਿਨ ਕੇ ਰੱਖਦਾ ਹੈ, ਜੋ ਅਜਿਹਾ ਨਾ ਹੋਵੇ ਉਹ ਨੰਗਾ ਫਿਰੇ ਅਤੇ ਲੋਕ ਉਸਦੀ ਸ਼ਰਮ ਵੇਖਣ।”
16
ਤਦ ਉਹਨਾਂ ਦੁਸ਼ਟ ਆਤਮਾਵਾਂ ਨੇ ਰਾਜਿਆਂ ਨੂੰ ਉਸ ਥਾਂ ਜਿਸਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਦੇ ਹਨ ਇਕੱਠੀਆਂ ਕੀਤਾ।
17
ਸੱਤਵੇ ਦੂਤ ਨੇ ਆਪਣਾ ਕਟੋਰਾ ਹਵਾ ਵਿੱਚ ਡੋਲ੍ਹ ਦਿੱਤਾ, ਅਤੇ ਹੈਕਲ ਦੀ ਸਿੰਘਾਸਣ ਵਿੱਚੋਂ ਇੱਕ ਉੱਚੀ ਆਵਾਜ਼ ਆਈ, “ਪੂਰਾ ਹੋ ਚੁੱਕਾ ਹੈ!”
18
ਤਦ ਬਿਜਲੀ ਦੀਆਂ ਲਿਸ਼ਕਾਂ, ਗੜਗੜਾਹਟਾਂ, ਬੱਦਲਾਂ ਦਾ ਗਰਜਣਾ ਅਤੇ ਵੱਡਾ ਭੁਚਾਲ ਆਇਆ। ਅਜਿਹਾ ਵੱਡਾ ਭੂਚਾਲ ਕਿ ਜਦੋਂ ਤੋਂ ਮਨੁੱਖਾਂ ਦੀ ਰਚਨਾ ਧਰਤੀ ਤੇ ਹੋਈ ਕਦੀ ਨਹੀਂ ਆਇਆ।
19
ਉਹ ਬਾਬੇਲ ਦਾ ਵੱਡਾ ਸ਼ਹਿਰ ਤਿੰਨ ਹਿੱਸਿਆ ਵਿੱਚ ਪਾਟ ਗਿਆ, ਕੌਮਾਂ ਅਤੇ ਰਾਸ਼ਟਰ ਨਾਸ਼ ਹੋ ਗਏ। ਪਰਮੇਸ਼ਵਰ ਨੇ ਵੱਡੇ ਨਗਰ ਬਾਬੇਲ ਨੂੰ ਯਾਦ ਕੀਤਾ ਅਤੇ ਆਪਣੇ ਕ੍ਰੋਧ ਦੇ ਦਾਖਰਸ ਦਾ ਪਿਆਲਾ ਉਸਨੂੰ ਪਿਲਾਇਆ।
20
ਸਾਰੇ ਟਾਪੂ ਭੱਜ ਗਏ, ਪਹਾੜ ਅਲੋਪ ਹੋ ਗਏ।
21
ਅਕਾਸ਼ ਤੋਂ ਮਨੁੱਖਾਂ ਉੱਪਰ ਵੱਡੇ-ਵੱਡੇ ਗੜੇ ਪਏ ਇੱਕ ਗੜਾ ਲਗਭਗ 150 ਕਿੱਲੋ ਦਾ ਸੀ, ਅਤੇ ਇਸ ਆਫਤ ਕਾਰਨ ਲੋਕ ਪਰਮੇਸ਼ਵਰ ਦੀ ਨਿੰਦਿਆ ਕਰਨ ਲੱਗੇ ਕਿਉਂਕਿ ਉਹ ਮਹਾਂਮਾਰੀ ਬਹੁਤ ਭਿਆਨਕ ਸੀ।
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 17 →
All chapters:
1
2
3
4
5
6
7
8
9
10
11
12
13
14
15
16
17
18
19
20
21
22