bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 19
Revelation 19
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 20 →
1
ਇਹ ਤੋਂ ਬਾਅਦ ਮੈਂ ਸਵਰਗ ਵਿੱਚੋਂ ਵੱਡੀ ਭੀੜ ਦੀ ਆਵਾਜ਼ ਵਰਗੀ ਇਹ ਆਖਦੀ ਸੁਣੀ: “ਹਾਲੇਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ਵਰ ਦੀ ਹੈ,
2
ਉਹਨਾਂ ਦੇ ਨਿਆਂ ਸੱਚੇ ਅਤੇ ਠੀਕ ਹਨ, ਕਿਉਂਕਿ ਉਹਨਾਂ ਨੇ ਉਸ ਵੱਡੀ ਵੇਸਵਾ ਦਾ ਨਿਆਂ ਕੀਤਾ ਜਿਸਨੇ ਆਪਣੇ ਵਿਭਚਾਰ ਨਾਲ ਪੂਰੀ ਧਰਤੀ ਨੂੰ ਭ੍ਰਿਸ਼ਟ ਕੀਤਾ। ਉਹਨਾਂ ਨੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਸ ਤੋਂ ਲਿਆਂ।”
3
ਅਤੇ ਉਹ ਫਿਰ ਬੋਲੇ: “ਹਾਲੇਲੂਯਾਹ! ਉਸ ਦੇ ਮੱਚਦੇ ਸਰੀਰ ਦਾ ਧੂੰਆਂ ਜੁੱਗੋ-ਜੁੱਗੋ ਪਿਆ ਉੱਠਦਾ ਹੈ।”
4
ਤਾਂ ਉਹ ਚੌਵੀਂ ਬਜ਼ੁਰਗ ਅਤੇ ਚਾਰ ਜੀਵਤ ਪ੍ਰਾਣੀ ਡਿੱਗ ਪਏ ਅਤੇ ਪਰਮੇਸ਼ਵਰ ਦੀ ਮਹਿਮਾ ਕੀਤੀ, ਜਿਹੜਾ ਸਿੰਘਾਸਣ ਉੱਤੇ ਬੈਠਿਆ ਹੋਇਆ ਸੀ। ਅਤੇ ਉਹ ਉੱਚੀ ਦੇ ਕੇ ਬੋਲੇ: “ਆਮੀਨ, ਹਾਲੇਲੂਯਾਹ!”
5
ਤਦ ਇੱਕ ਆਵਾਜ਼ ਸਿੰਘਾਸਣ ਵਿੱਚੋਂ ਇਹ ਆਖਦੀ ਆਈ: “ਪਰਮੇਸ਼ਵਰ ਦੀ ਮਹਿਮਾ ਕਰੋ, ਤੁਸੀਂ ਸਾਰੇ ਜੋ ਉਹਨਾਂ ਦੇ ਦਾਸ ਹੋ, ਤੁਸੀਂ ਜਿਹੜੇ ਉਹਨਾਂ ਤੋਂ ਡਰਦੇ ਹੋ, ਦੋਨੋ ਵੱਡੇ ਅਤੇ ਛੋਟੇ!”
6
ਤਦ ਮੈਂ ਵੱਡੀ ਭੀੜ ਦੀ ਆਵਾਜ਼, ਅਤੇ ਪਾਣੀਆਂ ਦੀਆਂ ਲਿਹਰਾਂ ਦੇ ਗਰਜਨ ਦੀ ਅਤੇ ਬੱਦਲਾਂ ਦੇ ਗਰਜਨ ਦੀ ਆਵਾਜ਼ ਦੇ ਵਾਂਗ ਇਹ ਕਹਿੰਦੇ ਹੋਈ ਸੁਣੀ: “ਹਾਲੇਲੂਯਾਹ! ਪ੍ਰਭੂ ਸਾਡੇ ਪਰਮੇਸ਼ਵਰ ਸਰਵ ਸ਼ਕਤੀਮਾਨ ਰਾਜ ਕਰਦੇ ਹਨ।
7
ਆਓ, ਅਸੀਂ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ! ਅਤੇ ਉਹਨਾਂ ਦੀ ਮਹਿਮਾ ਕਰੀਏ! ਕਿਉਂ ਜੋ ਲੇਲੇ ਦੇ ਵਿਆਹ ਦਾ ਦਿਨ ਆ ਗਿਆ ਹੈ, ਅਤੇ ਉਹਨਾਂ ਦੀ ਦੁਹਲਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।
8
ਉਸਨੂੰ ਸੁੰਦਰ ਅਤੇ ਸਾਫ਼ ਮਲਮਲ ਦੇ ਕੱਪੜੇ, ਪਹਿਨਨ ਲਈ ਦਿੱਤੇ ਗਏ।” (ਇਹ ਸਾਫ਼ ਮਲਮਲ ਹੈ ਪਵਿੱਤਰ ਲੋਕਾਂ ਦੇ ਧਰਮੀ ਕੰਮ।)
9
ਤਦ ਸਵਰਗਦੂਤ ਨੇ ਮੈਨੂੰ ਆਖਿਆ, “ਇਹ ਲਿਖ: ਮੁਬਾਰਕ ਹਨ ਉਹ ਜਿਹੜੇ ਲੇਲੇ ਦੇ ਵਿਆਹ ਵਿੱਚ ਬੁਲਾਏ ਗਏ ਹਨ!” ਅਤੇ ਮੈਨੂੰ ਕਿਹਾ, “ਇਹ ਪਰਮੇਸ਼ਵਰ ਦੇ ਸੱਚੇ ਸ਼ਬਦ ਹਨ।”
10
ਇਸ ਤੇ ਮੈਂ ਉਸਦੇ ਚਰਨਾਂ ਤੇ ਡਿੱਗ ਪਿਆ ਅਤੇ ਉਸਦੀ ਮਹਿਮਾ ਕੀਤੀ। ਪਰ ਉਸਨੇ ਮੈਨੂੰ ਆਖਿਆ, “ਇਸ ਤਰ੍ਹਾ ਨਾਂ ਕਰ! ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਅਤੇ ਭੈਣਾਂ ਦੇ ਵਾਂਗ ਇੱਕ ਸੇਵਕ ਹਾਂ ਜੋ ਯਿਸ਼ੂ ਦਾ ਗਵਾਹ ਹਾਂ। ਪਰਮੇਸ਼ਵਰ ਦੀ ਮਹਿਮਾ ਕਰ! ਕਿਉਂਕਿ ਇਹ ਭਵਿੱਖਬਾਣੀ ਦੀ ਆਤਮਾ ਹੈ ਜੋ ਯਿਸ਼ੂ ਦੀ ਗਵਾਹੀ ਦਿੰਦੀ ਹੈ।”
11
ਤਾਂ ਮੈਂ ਸਵਰਗ ਖੁੱਲ੍ਹਿਆ ਹੋਇਆ ਵੇਖਿਆ ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ, ਜਿਹੜਾ ਉਸ ਤੇ ਸਵਾਰ ਸੀ ਵਫ਼ਾਦਾਰ ਅਤੇ ਸੱਚਾ ਅਖਵਾਉਂਦਾ ਹੈ। ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ।
12
ਉਸ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆ, ਅਤੇ ਉਸਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ। ਅਤੇ ਉਸਦੇ ਉੱਤੇ ਇੱਕ ਨਾਮ ਲਿਖਿਆਂ ਹੋਇਆ ਹੈ ਜਿਸ ਨੂੰ ਉਸ ਤੋਂ ਬਿਨ੍ਹਾ ਕੋਈ ਨਹੀਂ ਜਾਣਦਾ।
13
ਅਤੇ ਉਸਨੇ ਕੱਪੜੇ ਲਹੂ ਦੇ ਨਾਲ ਛਿੜਕੇ ਹੋਏ ਪਹਿਨੇ ਹੋਏ ਹਨ, ਅਤੇ ਉਸਦਾ ਨਾਮ ਪਰਮੇਸ਼ਵਰ ਦਾ ਸ਼ਬਦ ਹੈ।
14
ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹਨਾਂ ਨੇ ਚਿੱਟੇ ਅਤੇ ਸਾਫ਼ ਮਲਮਲ ਦੇ ਕੱਪੜੇ ਪਹਿਨੇ ਹੋਏ ਚਿੱਟੇ ਘੋੜਿਆਂ ਤੇ ਸਵਾਰ ਉਸਦੇ ਪਿੱਛੇ-ਪਿੱਛੇ ਚੱਲਦੇ ਸਨ।
15
ਉਸਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਜਿਸ ਨਾਲ ਉਹ ਰਾਸ਼ਟਰਾ ਦਾ ਨਾਸ਼ ਕਰੇ। “ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਰਾਜ ਕਰੇਗਾ।” ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਕ੍ਰੋਧ ਦੀ ਅੱਗ ਦੇ ਦਾਖਰਸ ਦੇ ਚੁਬੱਚੇ ਨੂੰ ਲਿਤਾੜੇਗਾ।
16
ਉਸਦੇ ਚੋਗੇ ਅਤੇ ਉਸਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ: ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।
17
ਇਸ ਤੋਂ ਬਾਅਦ ਮੈਂ ਸਵਰਗਦੂਤ ਨੂੰ ਸੂਰਜ ਵਿੱਚ ਖਲੋਤਾ ਹੋਇਆ ਵੇਖਿਆ, ਉਸਨੇ ਉੱਚੀ ਆਵਾਜ਼ ਨਾਲ ਸਾਰੇ ਅਕਾਸ਼ ਵਿੱਚ ਉੱਡਦੇ ਪੰਛੀਆਂ ਨੂੰ ਆਖਿਆ, “ਆਓ, ਮਹਾਨ ਪਰਮੇਸ਼ਵਰ ਦੇ ਵੱਡੇ ਭੋਜ ਲਈ ਇਕੱਠੇ ਹੋ ਜਾਓ,
18
ਤਾਂ ਕਿ ਤੁਸੀਂ ਰਾਜਿਆਂ ਦਾ ਮਾਸ, ਫ਼ੌਜਾਂ ਦੇ ਸਰਦਾਰਾ ਦਾ, ਮਹਾਂ ਬਲੀਆਂ ਦਾ, ਘੋੜਿਆਂ ਨਾਲੇ ਉਹਨਾਂ ਉੱਤੇ ਸਵਾਰਾ ਦਾ, ਅਤੇ ਸਾਰੇ ਲੋਕਾਂ ਦਾ ਮਾਸ, ਅਜ਼ਾਦ ਅਤੇ ਗੁਲਾਮ, ਛੋਟੇ ਅਤੇ ਵੱਡੇ ਸਾਰਿਆ ਦਾ ਮਾਸ ਖਾ ਸਕੋ।”
19
ਤਾਂ ਫਿਰ ਮੈਂ ਵੇਖਿਆ ਕਿ ਉਹ ਦਰਿੰਦਾ ਧਰਤੀ ਦੇ ਰਾਜੇ ਅਤੇ ਉਹਨਾਂ ਦੀਆਂ ਫ਼ੌਜਾਂ ਇਕੱਠੀਆਂ ਹੋਈਆ ਤਾਂ ਕਿ ਉਹ ਉਸ ਨਾਲ ਅਤੇ ਉਸ ਦੀਆ ਫ਼ੌਜਾਂ ਨਾਲ ਯੁੱਧ ਕਰ ਸਕਣ ਜਿਹੜਾ ਘੋੜੇ ਉੱਤੇ ਸਵਾਰ ਸੀ।
20
ਤਾਂ ਉਸ ਦਰਿੰਦੇ ਨੂੰ ਫੜ ਲਿਆ ਗਿਆ, ਅਤੇ ਉਸ ਦੇ ਨਾਲ ਉਸ ਝੂਠੇ ਨਬੀ ਨੂੰ ਵੀ ਜਿਸਨੇ ਉਸਦੇ ਸਾਹਮਣੇ ਚਿੰਨ੍ਹ ਚਮਤਕਾਰ ਵਿਖਾਏ ਸਨ। ਅਤੇ ਇੰਨ੍ਹਾ ਚਿੰਨ੍ਹਾਂ ਨਾਲ ਉਸਨੇ ਉਹਨਾਂ ਨੂੰ ਭਰਮਾ ਲਿਆ ਅਤੇ ਜਿਨ੍ਹਾਂ ਨੇ ਉਸ ਦਰਿੰਦੇ ਦਾ ਨਿਸ਼ਾਨ ਲਗਾਇਆ ਨਾਲੇ ਉਹਨਾਂ ਨੂੰ ਜਿਹੜੇ ਉਸਦੀ ਮੂਰਤੀ ਦੀ ਪੂਜਾ ਕਰਦੇ ਸਨ। ਇਹਨਾਂ ਦੋਨਾਂ ਨੂੰ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਸੀ ਜਿਉਂਦੇ ਹੀ ਸੁੱਟ ਦਿੱਤਾ ਗਿਆ।
21
ਅਤੇ ਬਾਕੀ ਫੌਜ ਨੂੰ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜਿਹੜੀ ਉਸਦੇ ਮੂੰਹ ਵਿੱਚੋਂ ਨਿਕਲਦੀ ਸੀ ਮਾਰ ਸੁੱਟਿਆ, ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21
22