bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 13
Revelation 13
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 14 →
1
ਇਸ ਦੇ ਬਾਅਦ ਅਜਗਰ ਸਮੁੰਦਰ ਦੇ ਕੰਢੇ ਤੇ ਖੜ੍ਹਾ ਸੀ ਅਤੇ ਮੈਂ ਇੱਕ ਜਾਨਵਰ ਨੂੰ ਸਮੁੰਦਰ ਵਿੱਚੋਂ ਨਿਕਲਦੇ ਵੇਖਿਆ। ਇਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ, ਇਸਦੇ ਸਿੰਗਾਂ ਉੱਤੇ ਦਸ ਮੁਕਟ ਸਨ ਅਤੇ ਹਰੇਕ ਸਿਰ ਉੱਤੇ ਇੱਕ ਕੁਫ਼ਰ ਦਾ ਨਾਮ ਸੀ।
2
ਜਿਸ ਜਾਨਵਰ ਨੂੰ ਮੈਂ ਵੇਖਿਆ ਉਹ ਚੀਤੇ ਵਰਗਾ ਸੀ, ਪਰ ਉਸ ਦੇ ਪੈਰ ਰਿੱਛ ਵਰਗੇ ਸਨ ਅਤੇ ਉਸਦਾ ਮੂੰਹ ਸ਼ੇਰ ਵਰਗਾ ਸੀ। ਅਜਗਰ ਨੇ ਦਰਿੰਦੇ ਨੂੰ ਉਸਦੀ ਸ਼ਕਤੀ ਅਤੇ ਉਸਦੀ ਸਿੰਘਾਸਣ ਅਤੇ ਮਹਾਨ ਅਧਿਕਾਰ ਦਿੱਤਾ।
3
ਦਰਿੰਦੇ ਦੇ ਸਿਰਾਂ ਵਿੱਚੋਂ ਇੱਕ ਨੂੰ ਘਾਤਕ ਜ਼ਖਮ ਲੱਗਿਆ ਸੀ, ਪਰ ਘਾਤਕ ਜ਼ਖਮ ਚੰਗਾ ਹੋ ਗਿਆ ਸੀ। ਸਾਰਾ ਸੰਸਾਰ ਅਚੰਭੇ ਨਾਲ ਭਰਿਆ ਹੋਇਆ ਸੀ ਅਤੇ ਉਸ ਦਰਿੰਦੇ ਦਾ ਪਿੱਛਾ ਕਰ ਰਿਹਾ ਸੀ।
4
ਲੋਕ ਅਜਗਰ ਦੀ ਪੂਜਾ ਕਰਦੇ ਸਨ ਕਿਉਂਕਿ ਉਸਨੇ ਜਾਨਵਰ ਨੂੰ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਜਾਨਵਰ ਦੀ ਪੂਜਾ ਵੀ ਕੀਤੀ ਅਤੇ ਕਹਿਣ ਲੱਗੇ, “ਇਸ ਜਾਨਵਰ ਵਰਗਾ ਕੌਣ ਹੈ? ਕੌਣ ਇਸ ਦੇ ਵਿਰੁੱਧ ਜੰਗ ਛੇੜ ਸਕਦਾ ਹੈ?”
5
ਦਰਿੰਦੇ ਨੂੰ ਘੁਮੰਡੀ ਸ਼ਬਦਾਂ ਅਤੇ ਕੁਫ਼ਰ ਬੋਲਣ ਅਤੇ ਬਤਾਲੀ ਮਹੀਨਿਆਂ ਤੱਕ ਮਤਲਬ ਸਾਢੇ ਤਿੰਨ ਸਾਲਾਂ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਇੱਕ ਮੂੰਹ ਦਿੱਤਾ ਗਿਆ ਸੀ।
6
ਇਸ ਨੇ ਆਪਣਾ ਮੂੰਹ ਪਰਮੇਸ਼ਵਰ ਦੀ ਨਿੰਦਿਆ ਕਰਨ ਅਤੇ ਉਹਨਾਂ ਦੇ ਨਾਮ ਅਤੇ ਉਹਨਾਂ ਦੇ ਨਿਵਾਸ ਸਥਾਨ ਅਤੇ ਸਵਰਗ ਵਿੱਚ ਰਹਿਣ ਵਾਲਿਆਂ ਦੀ ਬਦਨਾਮੀ ਕਰਨ ਲਈ ਖੋਲ੍ਹਿਆ।
7
ਇਸ ਨੂੰ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਵਿਰੁੱਧ ਲੜਾਈ ਲੜਨ ਅਤੇ ਉਹਨਾਂ ਨੂੰ ਜਿੱਤਣ ਦੀ ਸ਼ਕਤੀ ਦਿੱਤੀ ਗਈ ਸੀ। ਅਤੇ ਇਸਨੂੰ ਹਰ ਕਬੀਲੇ, ਲੋਕਾਂ, ਭਾਸ਼ਾ ਅਤੇ ਕੌਮ ਉੱਤੇ ਅਧਿਕਾਰ ਦਿੱਤਾ ਗਿਆ ਸੀ।
8
ਅਤੇ ਧਰਤੀ ਦੇ ਸਾਰੇ ਵਸਨੀਕ ਜਾਨਵਰ ਦੀ ਪੂਜਾ ਕਰਨਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਸੰਸਾਰ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ।
9
ਜਿਸ ਦੇ ਵੀ ਕੰਨ ਹਨ, ਉਹ ਸੁਣ ਲਵੇ।
10
“ਜੇ ਕਿਸੇ ਨੂੰ ਕੈਦ ਵਿੱਚ ਜਾਣਾ ਹੈ, ਤੇ ਕੈਦ ਵਿੱਚ ਉਹ ਜਾਣਗੇ। ਜੇ ਕਿਸੇ ਨੇ ਤਲਵਾਰ ਨਾਲ ਮਰਨਾ ਹੈ, ਤੇ ਉਹ ਤਲਵਾਰ ਨਾਲ ਹੀ ਮਾਰਿਆ ਜਾਵੇਗਾ।” ਇਸ ਲਈ ਪਰਮੇਸ਼ਵਰ ਦੇ ਲੋਕਾਂ ਵੱਲੋਂ ਧੀਰਜ ਅਤੇ ਵਫ਼ਾਦਾਰੀ ਦੀ ਮੰਗ ਕੀਤੀ ਜਾਂਦੀ ਹੈ।
11
ਫਿਰ ਮੈਂ ਇੱਕ ਦੂਸਰਾ ਦਰਿੰਦਾ ਦੇਖਿਆ, ਜੋ ਧਰਤੀ ਤੋਂ ਬਾਹਰ ਆ ਰਿਹਾ ਸੀ। ਇਸ ਦੇ ਲੇਲੇ ਵਰਗੇ ਦੋ ਸਿੰਗ ਸਨ, ਪਰ ਇਹ ਅਜਗਰ ਵਾਂਗ ਬੋਲਦਾ ਸੀ।
12
ਇਸ ਨੇ ਪਹਿਲੇ ਜਾਨਵਰ ਦੇ ਸਾਰੇ ਅਧਿਕਾਰਾਂ ਦੀ ਵਰਤੋਂ ਆਪਣੀ ਤਰਫੋਂ ਕੀਤੀ ਅਤੇ ਧਰਤੀ ਅਤੇ ਇਸਦੇ ਵਾਸੀਆਂ ਨੂੰ ਪਹਿਲੇ ਜਾਨਵਰ ਦੀ ਪੂਜਾ ਕਰਨ ਲਈ ਮਜਬੂਰ ਕੀਤਾ, ਜਿਸਦਾ ਘਾਤਕ ਜ਼ਖਮ ਭਰ ਗਿਆ ਸੀ।
13
ਅਤੇ ਇਸ ਨੇ ਮਹਾਨ ਸੰਕੇਤ ਦਿੱਤੇ, ਇੱਥੋਂ ਤੱਕ ਕਿ ਲੋਕਾਂ ਦੇ ਦੇਖਦੇ ਹੀ ਉਹ ਸਵਰਗ ਤੋਂ ਧਰਤੀ ਤੇ ਅੱਗ ਬਰਸਾ ਦਿੰਦਾ ਸੀ।
14
ਚਿੰਨ੍ਹਾਂ ਦੇ ਕਾਰਨ ਇਸ ਨੂੰ ਪਹਿਲੇ ਜਾਨਵਰ ਦੀ ਤਰਫੋਂ ਪ੍ਰਦਰਸ਼ਨ ਕਰਨ ਦੀ ਸ਼ਕਤੀ ਦਿੱਤੀ ਗਈ ਸੀ, ਇਸ ਨੇ ਧਰਤੀ ਦੇ ਵਾਸੀਆਂ ਨੂੰ ਧੋਖਾ ਦਿੱਤਾ। ਇਸ ਨੇ ਉਹਨਾਂ ਨੂੰ ਉਸ ਦਰਿੰਦੇ ਦੇ ਸਨਮਾਨ ਵਿੱਚ ਇੱਕ ਚਿੱਤਰ ਸਥਾਪਤ ਕਰਨ ਦਾ ਆਦੇਸ਼ ਦਿੱਤਾ ਜੋ ਤਲਵਾਰ ਨਾਲ ਜ਼ਖਮੀ ਹੋਇਆ ਸੀ ਅਤੇ ਫਿਰ ਵੀ ਜੀਉਂਦਾ ਰਿਹਾ।
15
ਦੂਜੇ ਦਰਿੰਦੇ ਨੂੰ ਪਹਿਲੇ ਦਰਿੰਦੇ ਦੇ ਚਿੱਤਰ ਨੂੰ ਸਾਹ ਦੇਣ ਦੀ ਸ਼ਕਤੀ ਦਿੱਤੀ ਗਈ ਸੀ, ਤਾਂ ਜੋ ਇਹ ਮੂਰਤ ਬੋਲ ਸਕੇ ਅਤੇ ਉਹਨਾਂ ਸਾਰਿਆਂ ਨੂੰ ਮਾਰੇ ਜਾਣ ਦਾ ਕਾਰਨ ਬਣ ਸਕੇ ਜਿਨ੍ਹਾਂ ਨੇ ਮੂਰਤੀ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ ਸੀ।
16
ਇਸ ਨੇ ਸਾਰੇ ਲੋਕਾਂ, ਵੱਡੇ ਅਤੇ ਛੋਟੇ, ਅਮੀਰ ਅਤੇ ਗਰੀਬ, ਅਜ਼ਾਦ ਅਤੇ ਗੁਲਾਮ, ਨੂੰ ਆਪਣੇ ਸੱਜੇ ਹੱਥਾਂ ਜਾਂ ਮੱਥੇ ਉੱਤੇ ਨਿਸ਼ਾਨ ਪ੍ਰਾਪਤ ਕਰਨ ਲਈ ਮਜਬੂਰ ਕੀਤਾ।
17
ਤਾਂ ਜੋ ਉਹ ਉਦੋਂ ਤੱਕ ਖਰੀਦ ਜਾਂ ਵੇਚ ਨਾ ਸਕਣ ਜਦੋਂ ਤੱਕ ਉਹਨਾਂ ਦੇ ਕੋਲ ਨਿਸ਼ਾਨ ਨਾ ਹੋਵੇ, ਜੋ ਕਿ ਜਾਨਵਰ ਦਾ ਨਾਮ ਹੈ ਜਾਂ ਇਸਦੇ ਨਾਮ ਦੀ ਸੰਖਿਆ ਹੈ।
18
ਇਹ ਬੁੱਧੀ ਦੀ ਮੰਗ ਕਰਦਾ ਹੈ। ਜਿਸ ਵਿਅਕਤੀ ਨੂੰ ਸੂਝ ਹੈ ਉਸ ਨੂੰ ਦਰਿੰਦੇ ਦੀ ਗਿਣਤੀ ਦਾ ਹਿਸਾਬ ਲਗਾਉਣ ਦਿਓ, ਕਿਉਂਕਿ ਇਹ ਸੰਖਿਆ ਮਨੁੱਖ ਦੇ ਨਾਮ ਦੀ ਹੈ, ਇਹ ਗਿਣਤੀ ਦਾ ਜੋੜ 666 ਹੈ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21
22