bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 21
Revelation 21
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 22 →
1
ਤਾਂ ਮੈਂ ਵੇਖਿਆ, “ਇੱਕ ਨਵਾਂ ਸਵਰਗ ਅਤੇ ਇੱਕ ਨਵੀਂ ਧਰਤੀ,” ਕਿਉਂ ਜੋ ਪਹਿਲਾਂ ਸਵਰਗ ਅਤੇ ਪਹਿਲੀ ਧਰਤੀ ਨਾ ਰਹੀ ਅਤੇ ਨਾ ਹੀ ਕੌਈ ਸਮੁੰਦਰ ਰਿਹਾ।
2
ਅਤੇ ਉਸ ਵੇਲੇ ਮੈ ਪਵਿੱਤਰ ਸ਼ਹਿਰ ਯੇਰੂਸ਼ਲੇਮ ਨੂੰ, ਪਰਮੇਸ਼ਵਰ ਦੇ ਕੋਲੋ ਸਵਰਗ ਵਿੱਚੋਂ ਉੱਤਰਦਾ ਹੋਇਆ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ।
3
ਅਤੇ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਇਹ ਆਖਦੀ ਹੋਈ ਸੁਣੀ, “ਵੇਖੋ! ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਹੁਣ ਲੋਕਾਂ ਦੇ ਵਿੱਚਕਾਰ ਹੈ, ਅਤੇ ਪਰਮੇਸ਼ਵਰ ਉਹਨਾਂ ਦੇ ਨਾਲ ਰਹਿਣਗੇ। ਅਤੇ ਉਹ ਪਰਮੇਸ਼ਵਰ ਦੇ ਲੋਕ ਹੋਣਗੇ, ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ।
4
ਅਤੇ ਉਹ ਉਹਨਾਂ ਦੀਆਂ ਅੱਖਾਂ ਵਿੱਚੋਂ ਸਾਰੇ ਹੰਝੂਆਂ ਨੂੰ ਸਾਫ਼ ਕਰੇਗਾ। ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ ਅਤੇ ਨਾ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ, ਕਿਉਂਕਿ ਪੁਰਾਣੀਆਂ ਗੱਲਾਂ ਹੁਣ ਜਾਂਦੀਆਂ ਰਹੀਆ ਹਨ।”
5
ਪਰਮੇਸ਼ਵਰ ਜਿਹੜੇ ਸਿੰਘਾਸਣ ਤੇ ਬਿਰਾਜਮਾਨ ਹਨ ਬੋਲੇ, “ਵੇਖੋ, ਮੈਂ ਸਭ ਕੁਝ ਨਵਾਂ ਬਣਾ ਰਿਹਾ ਹਾਂ!” ਤਦ ਉਹਨਾਂ ਨੇ ਬੋਲਿਆਂ, “ਲਿਖ, ਕਿਉਂ ਜੋ ਇਹ ਸ਼ਬਦ ਵਿਸ਼ਵਾਸਯੋਗ ਅਤੇ ਸੱਚੇ ਹਨ।”
6
ਉਹਨਾਂ ਨੇ ਮੈਨੂੰ ਆਖਿਆ: “ਪੂਰਾ ਹੋਇਆ। ਮੈਂ ਅਲਫਾ ਅਤੇ ਓਮੇਗਾ ਹਾਂ, ਸ਼ੁਰੂਆਤ ਅਤੇ ਅੰਤ ਹਾਂ। ਮੈਂ ਪਿਆਸੇ ਨੂੰ ਜੀਵਨ ਜਲ ਦੇ ਸੋਤੇ ਵਿੱਚੋਂ ਮੁ਼ਫ਼ਤ ਪਿਆਵਾਂਗਾ।
7
ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਗਾ ਅਤੇ ਉਹ ਮੇਰੇ ਬੱਚੇ ਹੋਣਗੇ।
8
ਪਰ ਡਰਾਕਲਾਂ, ਅਤੇ ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਅਤੇ ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦੀ ਜਗ੍ਹਾ ਉਸ ਝੀਲ ਵਿੱਚ ਹੋਵੇਗੀ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਸਰੀ ਮੌਤ ਹੈ।”
9
ਇਸ ਤੋਂ ਬਾਅਦ ਸੱਤ ਸਵਰਗਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ ਅਤੇ ਜਿਹੜੇ ਸੱਤਾ ਮਹਾਂਮਾਰੀਆਂ ਨਾਲ ਭਰੇ ਹੋਏ ਸਨ ਉਹਨਾਂ ਵਿੱਚੋਂ ਇੱਕ ਨੇ ਮੇਰੇ ਕੋਲ ਆ ਕੇ ਮੈਨੂੰ ਕਿਹਾ, “ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।”
10
ਤਾਂ ਉਹ ਮੈਨੂੰ ਪਰਮੇਸ਼ਵਰ ਦੇ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ, ਅਤੇ ਉਸਨੇ ਮੈਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਜੋ ਪਰਮੇਸ਼ਵਰ ਕੋਲੋਂ ਸਵਰਗ ਤੋਂ ਉੱਤਰਦਾ ਹੈ ਵਿਖਾਇਆ, ਜਿਸ ਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ।
11
ਇਹ ਪਰਮੇਸ਼ਵਰ ਦੀ ਮਹਿਮਾ ਨਾਲ ਚਮਕਦਾ, ਅਤੇ ਇਸਦੀ ਚਮਕ ਬਹੁਤ ਕੀਮਤੀ ਗਹਿਣਿਆਂ ਵਰਗੀ ਸੀ, ਜਿਵੇਂ ਬਲੌਰ ਅਤੇ ਪੁਖਰਾਜ ਪੱਥਰ ਹੋਵੇ।
12
ਉਸ ਸ਼ਹਿਰ ਦੇ ਚਾਰੇ ਪਾਸੇ ਇੱਕ ਵੱਡੀ ਦੀਵਾਰ ਸੀ, ਅਤੇ ਬਾਰ੍ਹਾ ਦਰਵਾਜ਼ੇ ਸਨ ਅਤੇ ਉਹਨਾਂ ਦਰਵਾਜ਼ਿਆਂ ਉੱਤੇ ਬਾਰ੍ਹਾ ਸਵਰਗਦੂਤ ਪਹਿਰਾ ਦਿੰਦੇ ਸਨ। ਉਹਨਾਂ ਦਰਵਾਜ਼ਿਆਂ ਉੱਤੇ ਇਸਰਾਏਲ ਦੇ ਬਾਰ੍ਹਾ ਗੋਤਾ ਦੇ ਨਾਮ ਲਿਖੇ ਹੋਏ ਸਨ।
13
ਪੂਰਬ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਦੱਖਣ ਵੱਲ ਅਤੇ ਉੱਤਰ ਵੱਲ ਵੀ ਤਿੰਨ ਦਰਵਾਜ਼ੇ ਸਨ।
14
ਸ਼ਹਿਰ ਦੀਆ ਦੀਵਾਰਾ ਦੇ ਬਾਰ੍ਹਾ ਨੀਂਹ ਪੱਥਰ ਸਨ, ਅਤੇ ਉਹਨਾਂ ਉੱਤੇ ਲੇਲੇ ਦੇ ਬਾਰ੍ਹਾ ਰਸੂਲਾਂ ਦੇ ਨਾਮ ਲਿਖੇ ਹੋਏ ਸਨ।
15
ਜਿਹੜਾ ਸਵਰਗਦੂਤ ਮੇਰੇ ਨਾਲ ਗੱਲਾਂ ਕਰਦਾ ਸੀ ਉਸ ਕੋਲ ਸ਼ਹਿਰ ਦੇ ਫਾਟਕ, ਅਤੇ ਉਸ ਦੀਆਂ ਦੀਵਾਰਾ ਮਾਪਣ ਦੇ ਲਈ, ਸੋਨੇ ਦਾ ਇੱਕ ਮਾਪਣ ਵਾਲਾ ਡੰਡਾ ਸੀ।
16
ਅਤੇ ਉਹ ਸ਼ਹਿਰ ਵਰਗਕਾਰ ਸੀ, ਜਿੰਨੀ ਹੀ ਉਸਦੀ ਲੰਬਾਈ ਓਨੀ ਉਸਦੀ ਚੌੜਾਈ ਸੀ। ਅਤੇ ਉਸਨੇ ਸ਼ਹਿਰ ਨੂੰ ਡੰਡੇ ਨਾਲ ਮਾਪਿਆ ਅਤੇ ਉਹ 2,400 ਕਿਲੋਮੀਟਰ ਲੰਬਾ ਸੀ, ਉਸਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਬਰਾਬਰ ਸੀ।
17
ਅਤੇ ਸਵਰਗਦੂਤ ਨੇ ਉਸਦੀ ਦੀਵਾਰ ਵੀ ਮਾਪੀ, ਉਹ ਮਨੁੱਖਾਂ ਦੇ ਨਾਪ ਦੇ ਅਨੁਸਾਰ, ਇੱਕ ਸੌ ਚੁਤਾਲੀ ਹੱਥ ਨਿੱਕਲੀ। ਇਹੀ ਮਾਪ ਸਵਰਗਦੂਤ ਦਾ ਸੀ।
18
ਅਤੇ ਉਸ ਦੀਆ ਦੀਵਾਰਾ ਯਸ਼ਬ ਦੀਆ ਬਣਿਆ ਹੋਈਆ ਸਨ, ਅਤੇ ਉਹ ਸ਼ਹਿਰ ਸਾਫ਼ ਸੀਸ਼ੇ ਅਤੇ ਸ਼ੁੱਧ ਸੋਨੇ ਦਾ ਬਣਿਆ ਹੋਇਆ ਸੀ।
19
ਅਤੇ ਉਸ ਸ਼ਹਿਰ ਦੀਆ ਦੀਵਾਰਾ ਹਰ ਪ੍ਰਕਾਰ ਦੀਆਂ ਵਧੀਆ ਅਤੇ ਕੀਮਤੀ ਪੱਥਰਾਂ ਨਾਲ ਸ਼ਿਗਾਰੀਆ ਹੋਈਆ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਸਰੀ ਨੀਲਮ ਦੀ, ਤੀਸਰੀ ਸੁਲੇਮਾਨੀ ਪੱਥਰ ਦੀ, ਚੌਥੀ ਪੰਨੇ ਦੀ,
20
ਪੰਜਵੀਂ ਸੁਲੇਮਾਨੀ ਸੰਗਮਰਮਰ, ਛੇਵਾਂ ਅਕੀਕ ਦੀ, ਸੱਤਵੀ ਜ਼ਬਰਜਦ ਦੀ, ਅੱਠਵੀ ਬੈਰੂਜ ਦੀ, ਨੌਵੀ ਸੁਨਹਿਲੇ ਦੀ, ਦਸਵੀ ਹਰੇ ਅਕੀਕ ਦੀ, ਗਿਆਰ੍ਹਵੀ ਜ਼ਰਕਨ ਦੀ, ਬਾਰ੍ਹਵੀ ਕਟਹਲੇ ਦੀ।
21
ਅਤੇ ਬਾਰ੍ਹਾ ਦਰਵਾਜ਼ੇ ਬਾਰ੍ਹਾ ਮੋਤੀ ਸਨ, ਅਤੇ ਹਰ ਇੱਕ ਦਰਵਾਜ਼ਾ ਇੱਕ-ਇੱਕ ਮੋਤੀ ਦਾ ਸੀ। ਅਤੇ ਉਸ ਸ਼ਹਿਰ ਦੇ ਰਾਸਤੇ ਸੋਨੇ ਅਤੇ ਨਿਰਮਲ ਸ਼ੀਸ਼ੇ ਦੇ ਬਣੇ ਹੋਏ ਸਨ।
22
ਅਤੇ ਮੈਂ ਉਸ ਸ਼ਹਿਰ ਵਿੱਚ ਹੈਕਲ ਨਹੀਂ ਵੇਖੀ, ਕਿਉਂਕਿ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਅਤੇ ਲੇਲਾ ਉਸਦੀ ਹੈਕਲ ਹੈ।
23
ਅਤੇ ਉਸ ਸ਼ਹਿਰ ਨੂੰ ਸੂਰਜ ਅਤੇ ਚੰਦਰਮਾ ਦੀ ਕੋਈ ਲੋੜ ਨਹੀਂ ਹੈ ਕਿ ਉਸ ਉੱਤੇ ਚਮਕਣ, ਕਿਉਂਕਿ ਪਰਮੇਸ਼ਵਰ ਦੀ ਮਹਿਮਾ ਨੇ ਇਸਨੂੰ ਚਾਨਣ ਕੀਤਾ, ਅਤੇ ਲੇਲਾ ਉਸਦਾ ਦੀਪ ਹੈ।
24
ਰਾਸ਼ਟਰ ਉਸਦੀ ਰੌਸ਼ਨੀ ਵਿੱਚ ਚੱਲਣਗੇ, ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਨੂੰ ਇਸ ਵਿੱਚ ਲਿਆਉਣਗੇ।
25
ਉਸਦੇ ਦਰਵਾਜ਼ੇ ਕਦੇ ਬੰਦ ਨਾ ਹੋਣਗੇ, ਅਤੇ ਉੱਥੇ ਕਦੇ ਰਾਤ ਨਾ ਹੋਵੇਗੀ।
26
ਅਤੇ ਉਹ ਰਾਸ਼ਟਰਾ ਦਾ ਪ੍ਰਤਾਪ ਅਤੇ ਮਾਣ ਉਸ ਵਿੱਚ ਲਿਆਉਣਗੇ।
27
ਕੋਈ ਵੀ ਅਸ਼ੁੱਧ ਵਸਤੂ ਜਾਂ ਘਿਣਾਉਣੇ ਕੰਮ ਕਰਨ ਵਾਲਾ ਝੂਠੇ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ, ਪਰ ਸਿਰਫ ਉਹ ਹੀ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਲਿਖੇ ਹੋਏ ਹਨ।
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 22 →
All chapters:
1
2
3
4
5
6
7
8
9
10
11
12
13
14
15
16
17
18
19
20
21
22