bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 5
Revelation 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 6 →
1
ਤਦ ਮੈਂ ਸਿੰਘਾਸਣ ਉੱਤੇ ਬੈਠਣ ਵਾਲੇ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਦੇਖੀ ਜਿਸ ਦੇ ਦੋਵੇਂ ਪਾਸੇ ਲਿਖਿਆ ਹੋਇਆ ਸੀ ਅਤੇ ਉਹ ਸੱਤ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ।
2
ਅਤੇ ਮੈਂ ਇੱਕ ਸ਼ਕਤੀਸ਼ਾਲੀ ਦੂਤ ਨੂੰ ਉੱਚੀ ਆਵਾਜ਼ ਵਿੱਚ ਇਹ ਐਲਾਨ ਕਰਦਿਆਂ ਵੇਖਿਆ, “ਮੋਹਰਾਂ ਤੋੜਨ ਅਤੇ ਪੋਥੀ ਖੋਲ੍ਹਣ ਦੇ ਯੋਗ ਕੌਣ ਹੈ?”
3
ਪਰ ਸਵਰਗ ਵਿੱਚ ਜਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਕੋਈ ਵੀ ਇਸ ਕਿਤਾਬ ਨੂੰ ਖੋਲ੍ਹਣ ਜਾਂ ਉਸ ਨੂੰ ਵੇਖਣ ਦੇ ਯੋਗ ਕੋਈ ਨਹੀਂ ਸੀ।
4
ਮੈਂ ਬਹੁਤ ਰੋਇਆ ਕਿਉਂਕਿ ਕੋਈ ਵੀ ਅਜਿਹਾ ਨਹੀਂ ਮਿਲਿਆ ਜੋ ਪੋਥੀ ਖੋਲ੍ਹਣ ਜਾਂ ਅੰਦਰ ਵੇਖਣ ਦੇ ਯੋਗ ਹੋਵੇ।
5
ਤਦ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, “ਨਾ ਰੋ! ਦੇਖੋ, ਉਹ ਬੱਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ, ਦਾਵੀਦ ਦੀ ਅੰਸ ਵਿਚੋਂ ਹੈ ਅਤੇ ਜਿਸ ਨੇ ਜਿੱਤ ਪ੍ਰਾਪਤ ਕੀਤੀ ਹੈ। ਉਹ ਪੋਥੀ ਅਤੇ ਇਸ ਦੀਆਂ ਸੱਤ ਮੋਹਰਾਂ ਖੋਲ੍ਹਣ ਦੇ ਯੋਗ ਹੈ।”
6
ਤਦ ਮੈਂ ਇੱਕ ਲੇਲੇ ਨੂੰ ਵੇਖਿਆ, ਜਿਵੇਂ ਕਿ ਇਹ ਮਾਰਿਆ ਗਿਆ ਹੋਵੇ, ਉਹ ਸਿੰਘਾਸਣ ਦੇ ਵਿਚਕਾਰ ਖੜ੍ਹਾ, ਚਾਰ ਜੀਵਾਂ ਅਤੇ ਬਜ਼ੁਰਗਾਂ ਦੁਆਰਾ ਘਿਰਿਆ ਹੋਇਆ ਹੈ। ਲੇਲੇ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ, ਜੋ ਕਿ ਪਰਮੇਸ਼ਵਰ ਦੀਆਂ ਸੱਤ ਆਤਮਾ ਹਨ ਜੋ ਸਾਰੀ ਧਰਤੀ ਵਿੱਚ ਭੇਜੀਆਂ ਗਈਆਂ ਹਨ।
7
ਉਹ ਗਿਆ ਅਤੇ ਜੋ ਸਿੰਘਾਸਣ ਉੱਤੇ ਬੈਠੇ ਸੀ ਉਹਨਾਂ ਦੇ ਸੱਜੇ ਹੱਥ ਤੋਂ ਪੋਥੀ ਲੈ ਲਈ।
8
ਅਤੇ ਜਦੋਂ ਉਸ ਨੇ ਪੋਥੀ ਨੂੰ ਲੈ ਲਿਆ, ਤਾਂ ਚਾਰੇ ਜੀਵ ਅਤੇ ਚੌਵੀਂ ਬਜ਼ੁਰਗ ਲੇਲੇ ਦੇ ਸਾਹਮਣੇ ਡਿੱਗ ਕੇ ਅਰਾਧਨਾ ਕਰਨ ਲੱਗੇ। ਹਰ ਇੱਕ ਕੋਲ ਇੱਕ ਸਿਤਾਰ ਵਰਗਾ ਸਾਜ਼ ਅਤੇ ਉਹਨਾਂ ਕੋਲ ਧੂਪ ਨਾਲ ਭਰੇ ਸੋਨੇ ਦੇ ਕਟੋਰੇ ਸਨ, ਜੋ ਕਿ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾਵਾਂ ਹਨ।
9
ਅਤੇ ਉਹਨਾਂ ਨੇ ਇਹ ਕਹਿੰਦੇ ਹੋਏ ਇੱਕ ਨਵਾਂ ਗੀਤ ਗਾਇਆ: “ਤੁਸੀਂ ਪੋਥੀ ਲੈਣ ਅਤੇ ਇਸ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੋ, ਕਿਉਂਕਿ ਤੁਸੀਂ ਬਲੀਦਾਨ ਕੀਤੇ ਗਏ ਸੀ, ਅਤੇ ਆਪਣੇ ਖੂਨ ਨਾਲ ਪਰਮੇਸ਼ਵਰ ਲਈ ਹਰ ਕਬੀਲੇ ਅਤੇ ਭਾਸ਼ਾ ਅਤੇ ਲੋਕਾਂ ਅਤੇ ਕੌਮ ਨੂੰ ਖਰੀਦਿਆ ਹੈ।
10
ਤੁਸੀਂ ਉਹਨਾਂ ਨੂੰ ਸਾਡੇ ਪਰਮੇਸ਼ਵਰ ਦੀ ਸੇਵਾ ਕਰਨ ਲਈ ਇੱਕ ਰਾਜ ਅਤੇ ਜਾਜਕ ਬਣਾਇਆ ਹੈ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ।”
11
ਫਿਰ ਮੈਂ ਵੇਖਿਆ ਅਤੇ ਬਹੁਤ ਸਾਰੇ ਦੂਤਾਂ ਦੀ ਆਵਾਜ਼ ਸੁਣੀ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਤੇ ਹਜ਼ਾਰਾਂ ਅਤੇ ਦਸ ਹਜ਼ਾਰ ਦੇ ਦਸ ਹਜ਼ਾਰ ਗੁਣਾ ਸੀ। ਉਹਨਾਂ ਨੇ ਸਿੰਘਾਸਣ ਅਤੇ ਜੀਵਤ ਪ੍ਰਾਣੀਆਂ ਅਤੇ ਬਜ਼ੁਰਗਾਂ ਨੂੰ ਘੇਰ ਲਿਆ।
12
ਇੱਕ ਉੱਚੀ ਆਵਾਜ਼ ਵਿੱਚ ਉਹ ਇਹ ਗੀਤ ਗਾ ਰਹੇ ਸਨ: “ਲੇਲਾ ਜਿਹੜਾ ਬਲੀਦਾਨ ਕੀਤਾ ਗਿਆ ਸੀ, ਸਮਰੱਥ ਅਤੇ ਦੌਲਤ, ਬੁੱਧੀ ਅਤੇ ਤਾਕਤ ਅਤੇ ਸਨਮਾਨ ਅਤੇ ਮਹਿਮਾ ਅਤੇ ਪ੍ਰਸ਼ੰਸਾ ਪ੍ਰਾਪਤ ਕਰਨ ਦੇ ਯੋਗ ਹੈ।”
13
ਫਿਰ ਮੈਂ ਸਵਰਗ, ਧਰਤੀ ਅਤੇ ਧਰਤੀ ਦੇ ਹੇਠਾਂ ਅਤੇ ਸਮੁੰਦਰ ਦੇ ਵਿੱਚ ਅਤੇ ਉਹਨਾਂ ਵਿੱਚ ਜੋ ਕੁਝ ਵੀ ਹੈ, ਹਰ ਪ੍ਰਾਣੀ ਨੂੰ ਇਹ ਕਹਿੰਦੇ ਹੋਏ ਸੁਣਿਆ: “ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਦੀ ਉਸਤਤ ਅਤੇ ਸਨਮਾਨ ਅਤੇ ਮਹਿਮਾ ਅਤੇ ਸ਼ਕਤੀ, ਸਦਾ ਅਤੇ ਸਦਾ ਲਈ ਹੋਵੇ।”
14
ਚਾਰਾਂ ਜੀਵਾਂ ਨੇ, “ਆਮੀਨ,” ਕਿਹਾ, ਅਤੇ ਬਜ਼ੁਰਗਾਂ ਨੇ ਹੇਠਾਂ ਡਿੱਗ ਕੇ ਅਰਾਧਨਾ ਕੀਤੀ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 6 →
All chapters:
1
2
3
4
5
6
7
8
9
10
11
12
13
14
15
16
17
18
19
20
21
22