bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 17
Revelation 17
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 18 →
1
ਉਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਨੇ ਕਟੋਰੇ ਫੜ੍ਹੇ ਸਨ, ਇੱਕ ਨੇ ਮੇਰੇ ਕੋਲ ਆ ਕੇ ਆਖਿਆ, “ਆ, ਮੈ ਤੈਨੂੰ ਉਸ ਵੱਡੀ ਵੇਸਵਾ ਦੀ ਸਜ਼ਾ ਵਿਖਾਵਾ, ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੈ।
2
ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਵਿਭਚਾਰ ਕੀਤਾ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਦਾਖਰਸ ਨਾਲ ਮਤਵਾਲੇ ਹੋਏ।”
3
ਤਦ ਦੂਤ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ। ਉੱਥੇ ਮੈਂ ਇੱਕ ਔਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਹੋਏ ਵੇਖਿਆ ਜਿਹੜਾ ਦਰਿੰਦਾ ਨਿੰਦਿਆ ਦੇ ਨਾਵਾ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ।
4
ਉਸ ਔਰਤ ਨੇ ਬੈਂਗਣੀ ਅਤੇ ਲਾਲ ਰੰਗ ਦੇ ਕੱਪੜੇ ਪਹਿਨੇ ਸਨ, ਉਹ ਸੋਨੇ ਅਤੇ ਮਹਿੰਗੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਸੀ। ਉਸਨੇ ਆਪਣੇ ਹੱਥ ਵਿੱਚ ਸੋਨੇ ਦਾ ਕਟੋਰਾ ਫੜਿਆ ਹੋਇਆ ਸੀ, ਜੋ ਘਿਣਾਉਣੀਆਂ ਵਸਤਾ ਅਤੇ ਉਸਦੇ ਵਿਭਚਾਰ ਨਾਲ ਭਰਿਆ ਹੋਇਆ ਸੀ।
5
ਉਸਦੇ ਮੱਥੇ ਉੱਤੇ ਇੱਕ ਭੇਤ ਵਾਲਾ ਨਾਮ ਲਿਖਿਆ ਹੋਇਆ ਸੀ: ਮਹਾਨ ਬਾਬੇਲ ਵੇਸਵਾਵਾਂ ਦੀ ਮਾਤਾ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾ ਦੀ ਮਾਂ।
6
ਮੈ ਵੇਖਿਆ ਉਸ ਔਰਤ ਨੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੇ ਲਹੂ ਨੂੰ ਪੀਤਾ, ਅਤੇ ਜਿਨ੍ਹਾਂ ਨੇ ਯਿਸ਼ੂ ਮਸੀਹ ਦੀ ਗਵਾਹੀ ਦਿੱਤੀ। ਉਸਨੂੰ ਵੇਖ ਕੇ ਮੈ ਹੈਰਾਨ ਰਹਿ ਗਿਆ।
7
ਤਦ ਸਵਰਗਦੂਤ ਨੇ ਮੈਨੂੰ ਪੁੱਛਿਆ: “ਤੂੰ ਹੈਰਾਨ ਕਿਉ ਹੋ ਰਿਹਾ ਹੈ? ਮੈਂ ਤੈਨੂੰ ਉਸ ਔਰਤ ਅਤੇ ਉਸ ਦਰਿੰਦੇ ਬਾਰੇ ਦੱਸਾਂਗਾ, ਜਿਸਦੇ ਸੱਤ ਸਿਰ ਅਤੇ ਦਸ ਸਿੰਗ ਹਨ, ਜਿਸ ਤੇ ਉਹ ਔਰਤ ਬੈਠੀ ਹੈ।
8
ਉਹ ਦਰਿੰਦਾ, ਜਿਹੜਾ ਤੂੰ ਵੇਖਿਆ ਪਹਿਲਾਂ ਹੈ ਸੀ, ਹੁਣ ਨਹੀਂ ਹੈ, ਅਤੇ ਉਹ ਜਲਦੀ ਹੀ ਅਥਾਹ ਕੁੰਡ ਵਿੱਚੋਂ ਨਿੱਕਲੇਗਾ ਅਤੇ ਉਸਦਾ ਨਾਸ਼ ਹੋ ਜਾਵੇਗਾ। ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਸੰਸਾਰ ਦੇ ਮੁੱਢੋਂ ਜੀਵਨ ਦੀ ਕਿਤਾਬ ਵਿੱਚ ਨਹੀਂ ਲਿਖਿਆ ਗਿਆ, ਉਸ ਦਰਿੰਦੇ ਨੂੰ ਵੇਖ ਕੇ, ਕਿ ਉਹ ਹੈ ਸੀ, ਅਤੇ ਹੁਣ ਨਹੀਂ ਹੈ ਅਤੇ ਦੁਬਾਰਾ ਆਵੇਗਾ, ਵੇਖ ਕੇ ਹੈਰਾਨ ਹੋ ਜਾਣਗੇ।
9
“ਇਸ ਨੂੰ ਸਮਝਣ ਲਈ ਬੁੱਧ ਮੰਗ ਕਰਦਾ ਹੈ। ਉਹ ਸੱਤ ਸਿਰ ਸੱਤ ਪਰਬਤ ਹਨ, ਜਿਨ੍ਹਾਂ ਤੇ ਉਹ ਔਰਤ ਬੈਠੀ ਹੈ ਅਤੇ ਉਹ ਸੱਤ ਰਾਜੇ ਵੀ ਹਨ।
10
ਪੰਜ ਤਾਂ ਡਿੱਗ ਪਏ ਹਨ, ਇੱਕ ਹੈ, ਅਤੇ ਇੱਕ ਅਜੇ ਆਇਆ ਨਹੀਂ ਹੈ; ਪਰ ਜਦੋਂ ਉਹ ਆਵੇਗਾ ਤਾਂ ਥੋੜ੍ਹੇ ਸਮੇਂ ਲਈ ਹੀ ਆਵੇਗਾ।
11
ਉਹ ਦਰਿੰਦਾ ਜਿਹੜਾ ਸੀ, ਅਤੇ ਹੁਣ ਨਹੀਂ ਹੈ, ਅੱਠਵਾਂ ਰਾਜਾ ਹੈ। ਉਹਨਾਂ ਸੱਤਾ ਵਿੱਚੋਂ ਹੈ ਅਤੇ ਨਸ਼ਟ ਹੋ ਜਾਵੇਗਾ।
12
“ਉਹ ਦਸ ਸਿੰਗ ਜਿਹੜੇ ਤੂੰ ਵੇਖੇ ਉਹ ਦਸ ਰਾਜੇ ਹਨ ਜਿਨ੍ਹਾਂ ਨੂੰ ਅਜੇ ਤੱਕ ਰਾਜ ਨਹੀਂ ਮਿਲਿਆ, ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਅਧਿਕਾਰ ਮਿਲੇਗਾ।
13
ਉਹਨਾਂ ਦੱਸ ਰਾਜਿਆਂ ਦਾ ਇੱਕੋ ਹੀ ਉਦੇਸ਼ ਹੈ ਅਤੇ ਉਹ ਆਪਣੀ ਸਮਰੱਥਾ ਅਤੇ ਅਧਿਕਾਰ ਉਸ ਦਰਿੰਦੇ ਨੂੰ ਦੇਣਗੇ।
14
ਉਹ ਲੇਲੇ ਦੇ ਵਿਰੁੱਧ ਯੁੱਧ ਛੇੜਨਗੇ, ਪਰ ਲੇਲਾ ਉਹਨਾਂ ਉੱਤੇ ਜਿੱਤ ਪ੍ਰਾਪਤ ਕਰੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਸਦੇ ਨਾਲ ਜਿਹੜੇ ਬੁਲਾਏ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹੋਣਗੇ।”
15
ਤਦ ਸਵਰਗਦੂਤ ਨੇ ਮੈਨੂੰ ਆਖਿਆ, “ਜਿਹੜੇ ਪਾਣੀ ਤੂੰ ਵੇਖੇ ਸਨ, ਜਿੱਥੇ ਉਹ ਵੇਸਵਾ ਬੈਠੀ ਹੈ, ਉਹ ਲੋਕ, ਭੀੜਾ, ਕੌਮਾਂ ਅਤੇ ਭਾਸ਼ਾਵਾਂ ਹਨ।
16
ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ ਉਹ ਵੇਸਵਾ ਨੂੰ ਨਫ਼ਰਤ ਕਰਨਗੇ। ਉਹ ਉਸਨੂੰ ਉਜਾੜ ਵਿੱਚ ਲਿਆਉਣਗੇ ਅਤੇ ਬਿਨ੍ਹਾਂ ਕੱਪੜਿਆ ਦੇ ਛੱਡ ਦੇਣਗੇ; ਉਹ ਉਸਦੇ ਮਾਸ ਨੂੰ ਖਾਣਗੇ ਅਤੇ ਅੱਗ ਨਾਲ ਸਾੜ ਦੇਣਗੇ।
17
ਕਿਉਂਕਿ ਪਰਮੇਸ਼ਵਰ ਨੇ ਉਹਨਾਂ ਦੇ ਦਿਲਾਂ ਵਿੱਚ ਪਾਇਆ ਕਿ ਉਹ ਉਸਦੀ ਮਰਜ਼ੀ ਪੂਰੀ ਕਰਨ ਇੱਕੋ ਹੀ ਸਮਝ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਦੇ ਹੱਥ ਦੇ ਦੇਣ ਜਿਨ੍ਹਾਂ ਸਮਾਂ ਪਰਮੇਸ਼ਵਰ ਦੇ ਬਚਨ ਪੂਰੇ ਨਾ ਹੋ ਜਾਣ।
18
ਉਹ ਜਿਹੜੀ ਔਰਤ ਤੂੰ ਵੇਖੀ ਸੀ ਉਹ ਮਹਾਨ ਰੋਮ ਸ਼ਹਿਰ ਹੈ ਜੋ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ।”
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21
22