bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 14
Revelation 14
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 15 →
1
ਫਿਰ ਮੈਂ ਵੇਖਿਆ ਮੇਰੇ ਸਾਹਮਣੇ ਲੇਲਾ ਸੀ ਅਤੇ ਉਹ ਸੀਯੋਨ ਪਰਬਤ ਤੇ ਖੜ੍ਹਾ ਸੀ ਅਤੇ ਉਸਦੇ ਨਾਲ ਇੱਕ ਲੱਖ ਚਤਾਲੀ ਹਜ਼ਾਰ ਲੋਕ ਸਨ ਜਿਨ੍ਹਾਂ ਦੇ ਮੱਥੇ ਉੱਤੇ ਉਸਦਾ ਅਤੇ ਉਸਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।
2
ਅਤੇ ਮੈਂ ਸਵਰਗ ਤੋਂ ਆਵਾਜ਼ ਸੁਣੀ ਜਿਵੇਂ ਤੇਜ਼ ਵਹਿਦੇ ਪਾਣੀ ਦੀ ਆਵਾਜ਼ ਜਿਹੀ ਅਤੇ ਗਰਜ ਦੀ ਉੱਚੀ ਆਵਾਜ਼ ਵਰਗੀ। ਮੈਂ ਜੋ ਆਵਾਜ਼ ਸੁਣੀ, ਉਹ ਉਸ ਤਰ੍ਹਾਂ ਦੀ ਸੀ ਜਿਵੇਂ ਵਾਜੇ ਵਜਾਉਣ ਵਾਲੇ ਆਪਣੀ ਬੀਣਾ ਵਜਾਉਂਦੇ ਹੋਣ।
3
ਅਤੇ ਉਹਨਾਂ ਨੇ ਸਿੰਘਾਸਣ ਦੇ ਅੱਗੇ ਅਤੇ ਚਾਰ ਜੀਵਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗਾਣਾ ਗਾਇਆ। ਧਰਤੀ ਤੋਂ ਛੁਡਾਏ ਗਏ ਇੱਕ ਲੱਖ ਚਤਾਲੀ ਹਜ਼ਾਰ ਲੋਕਾਂ ਨੂੰ ਛੱਡ ਕੇ ਕੋਈ ਵੀ ਇਹ ਗਾਣਾ ਨਹੀਂ ਸਿੱਖ ਸਕਿਆ।
4
ਇਹ ਉਹ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਔਰਤਾਂ ਨਾਲ ਅਪਵਿੱਤਰ ਨਹੀਂ ਕੀਤਾ, ਕਿਉਂਕਿ ਉਹ ਕੁਆਰੇ ਰਹੇ। ਉਹ ਜਿੱਥੇ ਵੀ ਲੇਲਾ ਜਾਂਦਾ ਹੈ ਉਸਦੇ ਮਗਰ ਚੱਲਦੇ ਸਨ। ਉਹ ਮਨੁੱਖਜਾਤੀ ਵਿੱਚੋਂ ਖਰੀਦੇ ਗਏ ਸਨ, ਉਹ ਪਰਮੇਸ਼ਵਰ ਅਤੇ ਲੇਲੇ ਨੂੰ ਪਹਿਲੇ ਫਲ ਵਜੋਂ ਭੇਟ ਕੀਤੇ ਗਏ ਸਨ।
5
ਉਹਨਾਂ ਦੇ ਮੂੰਹ ਵਿੱਚ ਕੋਈ ਝੂਠ ਨਹੀਂ ਪਾਇਆ ਗਿਆ; ਉਹ ਨਿਰਦੋਸ਼ ਹਨ।
6
ਫਿਰ ਮੈਂ ਇੱਕ ਹੋਰ ਦੂਤ ਨੂੰ ਅਕਾਸ਼ ਵਿੱਚ ਉੱਡਦਿਆਂ ਵੇਖਿਆ ਅਤੇ ਉਸ ਕੋਲ ਸਦੀਵੀ ਖੁਸ਼ਖ਼ਬਰੀ ਸੀ ਜੋ ਧਰਤੀ ਉੱਤੇ ਰਹਿਣ ਵਾਲੇ ਹਰ ਕੌਮ, ਕਬੀਲੇ, ਭਾਸ਼ਾ ਅਤੇ ਲੋਕਾਂ ਨੂੰ ਸੁਣਾਉਣ ਲਈ ਸੀ।
7
ਉਸ ਦੂਤ ਨੇ ਉੱਚੀ ਆਵਾਜ਼ ਵਿੱਚ ਕਿਹਾ, “ਪਰਮੇਸ਼ਵਰ ਤੋਂ ਡਰੋ ਅਤੇ ਉਹਨਾਂ ਦੀ ਮਹਿਮਾ ਕਰੋ, ਕਿਉਂਕਿ ਉਹਨਾਂ ਦੇ ਨਿਆਂ ਦਾ ਸਮਾਂ ਆ ਗਿਆ ਹੈ। ਉਹਨਾਂ ਦੀ ਅਰਾਧਨਾ ਕਰੋ ਜਿਨ੍ਹਾਂ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ।”
8
ਇੱਕ ਦੂਜਾ ਦੂਤ ਉਸ ਦੇ ਪਿੱਛੇ ਇਹ ਕਹਿੰਦੇ ਆਇਆ, “ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ, ‘ਜਿਸਨੇ ਆਪਣੀ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ ਸੀ।’ ”
9
ਇੱਕ ਤੀਜਾ ਦੂਤ ਨੇ ਉਹਨਾਂ ਦੇ ਮਗਰ ਆਇਆ ਅਤੇ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ: “ਜੇ ਕੋਈ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਉਹਨਾਂ ਦੇ ਮੱਥੇ ਜਾਂ ਹੱਥ ਉੱਤੇ ਇਸ ਦਾ ਨਿਸ਼ਾਨ ਪਾਉਂਦਾ ਹੈ,
10
ਉਹ ਵੀ, ਪਰਮੇਸ਼ਵਰ ਦੇ ਕਹਿਰ ਦਾ ਦਾਖਰਸ ਪੀਣਗੇ, ਜੋ ਉਸਦੇ ਕ੍ਰੋਧ ਦੇ ਪਿਆਲੇ ਵਿੱਚ ਪੂਰੀ ਤਾਕਤ ਪਾ ਦਿੱਤੀ ਗਈ ਹੈ। ਪਵਿੱਤਰ ਦੂਤਾਂ ਅਤੇ ਲੇਲੇ ਦੀ ਮੌਜੂਦਗੀ ਵਿੱਚ ਉਹਨਾਂ ਨੂੰ ਬਲਦੀ ਗੰਧਕ ਨਾਲ ਤਸੀਹੇ ਦਿੱਤੇ ਜਾਣਗੇ।
11
ਅਤੇ ਉਹਨਾਂ ਦੇ ਕਸ਼ਟ ਦਾ ਧੂੰਆਂ ਸਦਾ ਅਤੇ ਸਦਾ ਲਈ ਉੱਠੇਗਾ। ਉਹਨਾਂ ਲੋਕਾਂ ਲਈ ਦਿਨ ਜਾਂ ਰਾਤ ਕੋਈ ਆਰਾਮ ਨਹੀਂ ਹੋਵੇਗਾ ਜੋ ਜਾਨਵਰ ਅਤੇ ਇਸਦੇ ਚਿੱਤਰ ਦੀ ਪੂਜਾ ਕਰਦੇ ਹਨ, ਜਾਂ ਕਿਸੇ ਵੀ ਵਿਅਕਤੀ ਲਈ ਜੋ ਇਸਦੇ ਨਾਮ ਦਾ ਨਿਸ਼ਾਨ ਪ੍ਰਾਪਤ ਕਰਦਾ ਹੈ।”
12
ਇਹ ਪਰਮੇਸ਼ਵਰ ਦੇ ਲੋਕਾਂ ਵੱਲੋਂ ਧੀਰਜ ਦੀ ਮੰਗ ਕਰਦਾ ਹੈ ਜੋ ਉਸਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਅਤੇ ਯਿਸ਼ੂ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ।
13
ਫਿਰ ਮੈਂ ਸਵਰਗ ਤੋਂ ਇੱਕ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਇਸ ਨੂੰ ਲਿਖ: ਧੰਨ ਹਨ ਉਹ ਮੁਰਦੇ ਜੋ ਹੁਣ ਤੋਂ ਪ੍ਰਭੂ ਵਿੱਚ ਮਰਦੇ ਹਨ।” ਪਰਮੇਸ਼ਵਰ ਦਾ ਆਤਮਾ ਕਹਿੰਦਾ ਹੈ, “ਹਾਂ, ਉਹ ਆਪਣੀ ਮਿਹਨਤ ਤੋਂ ਆਰਾਮ ਕਰਨਗੇ, ਕਿਉਂਕਿ ਉਹਨਾਂ ਦੇ ਕੰਮ ਉਹਨਾਂ ਦੇ ਪਿੱਛੇ ਚੱਲਣਗੇ।”
14
ਮੈਂ ਵੇਖਿਆ ਅਤੇ ਮੇਰੇ ਸਾਹਮਣੇ ਇੱਕ ਚਿੱਟਾ ਬੱਦਲ ਸੀ ਅਤੇ ਉਸ ਬੱਦਲ ਉੱਤੇ ਇੱਕ ਮਨੁੱਖ ਦੇ ਪੁੱਤਰ ਵਰਗਾ ਬੈਠਾ ਸੀ ਜਿਸਦੇ ਸਿਰ ਤੇ ਸੋਨੇ ਦਾ ਮੁਕਟ ਸੀ ਅਤੇ ਉਸਦੇ ਹੱਥ ਵਿੱਚ ਇੱਕ ਤਿੱਖੀ ਦਾਤਰੀ ਸੀ।
15
ਤਦ ਇੱਕ ਹੋਰ ਦੂਤ ਹੈਕਲ ਵਿੱਚੋਂ ਬਾਹਰ ਆਇਆ ਅਤੇ ਜੋ ਬੱਦਲ ਉੱਤੇ ਬੈਠਾ ਸੀ ਉੱਚੀ ਆਵਾਜ਼ ਵਿੱਚ ਉਸਨੂੰ ਕਿਹਾ, “ਆਪਣੀ ਦਾਤਰੀ ਲੈ ਅਤੇ ਵੱਢ, ਕਿਉਂਕਿ ਵੱਢਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫਸਲ ਪੱਕੀ ਹੈ।”
16
ਇਸ ਲਈ ਜਿਹੜਾ ਬੱਦਲ ਉੱਤੇ ਬੈਠਾ ਸੀ, ਉਸਨੇ ਆਪਣੀ ਦਾਤਰੀ ਧਰਤੀ ਉੱਤੇ ਘੁੰਮਾਈ ਅਤੇ ਧਰਤੀ ਦੀ ਵਾਢੀ ਕੀਤੀ ਗਈ।
17
ਇੱਕ ਹੋਰ ਸਵਰਗਦੂਤ ਉਸ ਹੈਕਲ ਵਿੱਚੋਂ ਜੋ ਸਵਰਗ ਵਿੱਚ ਹੈ ਬਾਹਰ ਆਇਆ, ਅਤੇ ਉਸ ਕੋਲ ਵੀ ਇੱਕ ਤਿੱਖੀ ਦਾਤਰੀ ਸੀ।
18
ਫਿਰ ਵੀ ਇੱਕ ਹੋਰ ਦੂਤ, ਜਿਸ ਕੋਲ ਅੱਗ ਦੀ ਜੁੰਮੇਵਾਰੀ ਸੀ, ਜਗਵੇਦੀ ਤੋਂ ਆਇਆ ਅਤੇ ਉੱਚੀ ਆਵਾਜ਼ ਵਿੱਚ ਉਸ ਨੂੰ ਬੋਲਿਆ ਜਿਸ ਕੋਲ ਤਿੱਖੀ ਦਾਤਰੀ ਸੀ, “ਆਪਣੀ ਤਿੱਖੀ ਦਾਤਰੀ ਲੈ ਅਤੇ ਧਰਤੀ ਦੀ ਅੰਗੂਰੀ ਵੇਲ ਵਿੱਚੋਂ ਅੰਗੂਰਾਂ ਦੇ ਝੁੰਡ ਇਕੱਠੇ ਕਰੋ, ਕਿਉਂਕਿ ਇਸ ਦੇ ਅੰਗੂਰ ਪੱਕੇ ਹੋਏ ਹਨ।”
19
ਦੂਤ ਨੇ ਧਰਤੀ ਉੱਤੇ ਆਪਣੀ ਦਾਤਰੀ ਘੁੰਮਾਈ, ਇਸਦੇ ਅੰਗੂਰ ਇਕੱਠੇ ਕੀਤੇ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਕ੍ਰੋਧ ਦੇ ਮਹਾਨ ਦਾਖ ਵਿੱਚ ਸੁੱਟ ਦਿੱਤਾ।
20
ਉਹਨਾਂ ਨੂੰ ਯੇਰੂਸ਼ਲੇਮ ਸ਼ਹਿਰ ਦੇ ਬਾਹਰ ਦਾਖ ਵਿੱਚ ਲਤਾੜਿਆ ਗਿਆ ਸੀ ਅਤੇ ਰਸਕੁੰਢ ਵਿੱਚੋਂ ਖੂਨ ਵਹਿ ਰਿਹਾ ਸੀ, ਜੋ ਕਿ ਤਿੰਨ ਸੌ ਕਿਲੋਮੀਟਰ ਦੀ ਦੂਰੀ ਤੱਕ ਘੋੜਿਆਂ ਦੀਆਂ ਲਗਾਮਾਂ ਦੇ ਬਰਾਬਰ ਉੱਚਾ ਉੱਠ ਰਿਹਾ ਸੀ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22