bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 11
Revelation 11
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 12 →
1
ਇਸ ਤੋਂ ਬਾਅਦ ਮੈਨੂੰ ਮਾਪਣ ਵਾਲੇ ਡੰਡੇ ਵਰਗਾ ਇੱਕ ਕਾਨਾ ਦਿੱਤਾ ਗਿਆ ਅਤੇ ਮੈਨੂੰ ਕਿਹਾ ਗਿਆ, “ਜਾਓ ਅਤੇ ਪਰਮੇਸ਼ਵਰ ਦੇ ਹੈਕਲ ਅਤੇ ਜਗਵੇਦੀ ਨੂੰ ਇਸਦੇ ਉਪਾਸਕਾਂ ਦੇ ਨਾਲ ਮਾਪੋ।
2
ਪਰ ਬਾਹਰੀ ਵਿਹੜੇ ਨੂੰ ਛੱਡੋ; ਇਸ ਨੂੰ ਨਾ ਨਾਪੋ, ਕਿਉਂਕਿ ਇਹ ਗ਼ੈਰ-ਯਹੂਦੀਆਂ ਨੂੰ ਦਿੱਤਾ ਗਿਆ ਹੈ। ਉਹ ਬਤਾਲੀਆਂ ਮਹੀਨਿਆਂ ਲਈ ਮਤਲਬ ਸਾਢੇ ਤਿੰਨ ਸਾਲਾਂ ਲਈ ਪਵਿੱਤਰ ਸ਼ਹਿਰ ਨੂੰ ਲਤਾੜਨਗੀਆਂ।
3
ਅਤੇ ਮੈਂ ਆਪਣੇ ਦੋ ਗਵਾਹਾਂ ਨੂੰ ਨਿਯੁਕਤ ਕਰਾਂਗਾ, ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਸਾਢੇ ਤਿੰਨ ਸਾਲਾਂ ਲਈ ਤੱਪੜ ਪਹਿਨੇ ਹੋਏ ਭਵਿੱਖਬਾਣੀ ਕਰਨਗੇ।”
4
ਇਹ ਉਹ, “ਦੋ ਜ਼ੈਤੂਨ ਦੇ ਰੁੱਖ” ਅਤੇ ਦੋ ਸ਼ਮਾਦਾਨ ਹਨ ਅਤੇ, “ਉਹ ਧਰਤੀ ਦੇ ਪ੍ਰਭੂ ਦੇ ਸਾਹਮਣੇ ਖੜ੍ਹੇ ਹਨ।”
5
ਜੇ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਨਾਂ ਦੇ ਮੂੰਹ ਵਿੱਚੋਂ ਅੱਗ ਆਉਂਦੀ ਹੈ ਅਤੇ ਉਹਨਾਂ ਦੇ ਦੁਸ਼ਮਣਾਂ ਨੂੰ ਖਾ ਜਾਂਦੀ ਹੈ। ਇਸ ਤਰ੍ਹਾਂ ਜੋ ਕੋਈ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਉਸਦਾ ਮਰਨਾ ਤੈਅ ਹੈ।
6
ਉਹਨਾਂ ਕੋਲ ਅਕਾਸ਼ ਨੂੰ ਬੰਦ ਕਰਨ ਦੀ ਸ਼ਕਤੀ ਹੈ ਤਾਂ ਜੋ ਉਹਨਾਂ ਦੇ ਭਵਿੱਖਬਾਣੀ ਕਰਨ ਦੌਰਾਨ ਮੀਂਹ ਨਾ ਪਵੇ; ਅਤੇ ਉਹਨਾਂ ਕੋਲ ਪਾਣੀ ਨੂੰ ਲਹੂ ਵਿੱਚ ਬਦਲਣ ਅਤੇ ਧਰਤੀ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਹਾਂਮਾਰੀ ਨਾਲ ਜਿੰਨੀ ਵਾਰ ਉਹ ਚਾਹੇ ਮਾਰਨ ਦੀ ਸ਼ਕਤੀ ਹੈ।
7
ਹੁਣ ਜਦੋਂ ਉਹਨਾਂ ਨੇ ਆਪਣੀ ਗਵਾਹੀ ਖਤਮ ਕਰ ਲਈ ਹੈ, ਅਥਾਹ ਕੁੰਡ ਤੋਂ ਆਉਣ ਵਾਲਾ ਦਰਿੰਦਾ ਉਹਨਾਂ ਉੱਤੇ ਹਮਲਾ ਕਰੇਗਾ ਅਤੇ ਉਹਨਾਂ ਨੂੰ ਹਰਾ ਦੇਵੇਗਾ ਅਤੇ ਮਾਰ ਦੇਵੇਗਾ।
8
ਉਹਨਾਂ ਦੀਆਂ ਲਾਸ਼ਾਂ ਮਹਾਨ ਸ਼ਹਿਰ ਦੇ ਜਨਤਕ ਚੌਂਕ ਵਿੱਚ ਪਈਆਂ ਹੋਣਗੀਆਂ, ਜਿਸਨੂੰ ਸੰਕੇਤ ਦੇ ਤੌਰ ਤੇ ਸੋਦੋਮ ਅਤੇ ਮਿਸਰ ਕਿਹਾ ਜਾਂਦਾ ਹੈ, ਜਿੱਥੇ ਉਹਨਾਂ ਦੇ ਪ੍ਰਭੂ ਨੂੰ ਵੀ ਸਲੀਬ ਦਿੱਤੀ ਗਈ ਸੀ।
9
ਸਾਢੇ ਤਿੰਨ ਦਿਨਾਂ ਤੱਕ ਹਰੇਕ, ਕਬੀਲੇ, ਭਾਸ਼ਾ ਅਤੇ ਕੌਮ ਵਿੱਚੋਂ ਕੁਝ ਲੋਕ ਉਹਨਾਂ ਦੇ ਸਰੀਰਾਂ ਵੱਲ ਵੇਖਣਗੇ ਅਤੇ ਉਹਨਾਂ ਨੂੰ ਦਫ਼ਨਾਉਣ ਤੋਂ ਇਨਕਾਰ ਕਰ ਦੇਣਗੇ।
10
ਧਰਤੀ ਦੇ ਵਾਸੀ ਉਹਨਾਂ ਦੀ ਮੌਤ ਤੇ ਖੁਸ਼ ਹੋਣਗੇ ਅਤੇ ਇੱਕ-ਦੂਜੇ ਨੂੰ ਤੋਹਫ਼ੇ ਭੇਜ ਕੇ ਜਸ਼ਨ ਮਨਾਉਣਗੇ, ਕਿਉਂਕਿ ਇਨ੍ਹਾਂ ਦੋ ਨਬੀਆਂ ਨੇ ਧਰਤੀ ਉੱਤੇ ਰਹਿਣ ਵਾਲਿਆਂ ਨੂੰ ਤਸੀਹੇ ਦਿੱਤੇ ਸਨ।
11
ਪਰ ਸਾਡੇ ਤਿੰਨ ਦਿਨਾਂ ਬਾਅਦ ਪਰਮੇਸ਼ਵਰ ਵੱਲੋਂ ਜੀਵਨ ਦਾ ਸਾਹ ਉਹਨਾਂ ਵਿੱਚ ਦਾਖਲ ਹੋਇਆ, ਅਤੇ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਵੇਖਣ ਵਾਲਿਆਂ ਵਿੱਚ ਦਹਿਸ਼ਤ ਫੈਲ ਗਈ।
12
ਤਦ ਉਹਨਾਂ ਨੇ ਸਵਰਗ ਤੋਂ ਇੱਕ ਉੱਚੀ ਆਵਾਜ਼ ਉਹਨਾਂ ਨੂੰ ਇਹ ਕਹਿੰਦੇ ਸੁਣਾਈ ਦਿੱਤੀ, “ਇੱਥੇ ਆ ਜਾਓ।” ਅਤੇ ਉਹ ਆਪਣੇ ਦੁਸ਼ਮਣਾਂ ਦੇ ਵੇਖਦਿਆਂ ਇੱਕ ਬੱਦਲ ਵਿੱਚ ਸਵਰਗ ਨੂੰ ਚਲੇ ਗਏ।
13
ਉਸੇ ਘੰਟੇ ਤੇ ਇੱਕ ਗੰਭੀਰ ਭੂਚਾਲ ਆਇਆ ਅਤੇ ਸ਼ਹਿਰ ਦਾ ਦਸਵਾਂ ਹਿੱਸਾ ਨਾਸ਼ ਹੋ ਗਿਆ। ਭੂਚਾਲ ਵਿੱਚ ਸੱਤ ਹਜ਼ਾਰ ਲੋਕ ਮਾਰੇ ਗਏ ਅਤੇ ਬਚੇ ਲੋਕ ਘਬਰਾ ਗਏ ਅਤੇ ਸਵਰਗ ਦੇ ਪਰਮੇਸ਼ਵਰ ਦੀ ਮਹਿਮਾ ਕੀਤੀ।
14
ਦੂਜੀ ਮੁਸੀਬਤ ਲੰਘ ਗਈ ਹੈ; ਤੀਜੀ ਮੁਸੀਬਤ ਜਲਦੀ ਆ ਰਹੀ ਹੈ।
15
ਸੱਤਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਸਵਰਗ ਵਿੱਚ ਉੱਚੀਆਂ ਅਵਾਜ਼ਾਂ ਆਈਆਂ, ਜਿਸ ਨੇ ਕਿਹਾ: “ਸੰਸਾਰ ਦਾ ਰਾਜ ਸਾਡੇ ਪ੍ਰਭੂ ਅਤੇ ਉਹਨਾਂ ਦੇ ਮਸੀਹਾ ਦਾ ਰਾਜ ਬਣ ਗਿਆ ਹੈ, ਅਤੇ ਉਹ ਸਦਾ ਅਤੇ ਸਦਾ ਲਈ ਰਾਜ ਕਰਣਗੇ।”
16
ਅਤੇ ਚੌਵੀਂ ਬਜ਼ੁਰਗ, ਜੋ ਪਰਮੇਸ਼ਵਰ ਦੇ ਸਾਹਮਣੇ ਆਪਣੇ ਸਿੰਘਾਸਣਾ ਤੇ ਬਿਰਾਜਮਾਨ ਸਨ, ਉਹ ਆਪਣੇ ਚਿਹਰੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਦੀ ਅਰਾਧਨਾ ਕੀਤੀ,
17
ਇਹ ਕਹਿੰਦੇ ਹਨ: “ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ, ਉਹ ਜਿਹੜਾ ਹੈ ਅਤੇ ਜਿਹੜਾ ਸੀ, ਕਿਉਂਕਿ ਤੁਸੀਂ ਆਪਣੀ ਮਹਾਨ ਸ਼ਕਤੀ ਲੈ ਲਈ ਹੈ ਅਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ।
18
ਰਾਸ਼ਟਰ ਗੁੱਸੇ ਵਿੱਚ ਸਨ, ਅਤੇ ਤੁਹਾਡਾ ਕ੍ਰੋਧ ਆ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਮੁਰਦਿਆਂ ਦਾ ਨਿਆਂ ਕੀਤਾ ਜਾਵੇ, ਅਤੇ ਤੁਹਾਡੇ ਸੇਵਕਾਂ ਨਬੀਆਂ ਨੂੰ ਪ੍ਰਤੀਫਲ ਅਤੇ ਤੁਹਾਡੇ ਪਵਿੱਤਰ ਲੋਕਾਂ ਨੂੰ ਜੋ ਤੁਹਾਡੇ ਨਾਮ ਦਾ ਸਤਿਕਾਰ ਕਰਦੇ ਹਨ, ਦੋਵੇਂ ਵੱਡੇ ਅਤੇ ਛੋਟੇ ਅਤੇ ਉਹਨਾਂ ਨੂੰ ਤਬਾਹ ਕਰਨ ਲਈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”
19
ਤਦ ਉਸ ਵੇਲੇ ਸਵਰਗ ਵਿੱਚ ਪਰਮੇਸ਼ਵਰ ਦਾ ਹੈਕਲ ਖੋਲ੍ਹਿਆ ਗਿਆ, ਅਤੇ ਉਹਨਾਂ ਦੇ ਹੈਕਲ ਦੇ ਅੰਦਰ ਉਹਨਾਂ ਦੇ ਨੇਮ ਦਾ ਸੰਦੂਕ ਵੇਖਿਆ। ਅਤੇ ਬਿਜਲੀ ਦੀਆਂ ਲਪਟਾਂ, ਗੜਗੜਾਹਟ, ਗਰਜ ਹੀ ਗਰਜ, ਇੱਕ ਭੂਚਾਲ ਅਤੇ ਇੱਕ ਗੰਭੀਰ ਗੜੇਮਾਰੀ ਆਈ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21
22