bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 8
Revelation 8
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 9 →
1
ਜਦੋਂ ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ, ਸਵਰਗ ਵਿੱਚ ਲਗਭਗ ਅੱਧੇ ਘੰਟੇ ਲਈ ਸੱਨਾਟਾ ਛਾ ਗਿਆ।
2
ਅਤੇ ਮੈਂ ਉਹਨਾਂ ਸੱਤ ਦੂਤਾਂ ਨੂੰ ਵੇਖਿਆ ਜੋ ਪਰਮੇਸ਼ਵਰ ਦੇ ਸਾਹਮਣੇ ਖੜ੍ਹੇ ਰਹਿੰਦੇ ਹਨ ਅਤੇ ਉਹਨਾਂ ਨੂੰ ਸੱਤ ਤੁਰ੍ਹੀਆਂ ਦਿੱਤੀਆਂ ਗਈਆਂ।
3
ਇੱਕ ਹੋਰ ਦੂਤ, ਜਿਸ ਕੋਲ ਇੱਕ ਸੋਨੇ ਦਾ ਸੁਨਹਿਰੀ ਧੂਪਦਾਨ ਸੀ, ਆ ਕੇ ਜਗਵੇਦੀ ਤੇ ਖੜ੍ਹਾ ਹੋ ਗਿਆ। ਉਸਨੂੰ ਬਹੁਤ ਧੂਪ ਦਿੱਤੀ ਗਈ ਕਿ ਉਹ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਸੋਨੇ ਦੀ ਜਗਵੇਦੀ ਉੱਤੇ ਜੋ ਸਿੰਘਾਸਣ ਦੇ ਸਾਹਮਣੇ ਸੀ ਚੜ੍ਹਾਵੇ।
4
ਧੂਪ ਦਾ ਧੂੰਆਂ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ, ਦੂਤ ਦੇ ਹੱਥੋਂ ਪਰਮੇਸ਼ਵਰ ਦੇ ਅੱਗੇ ਉੱਪਰ ਪਹੁੰਚ ਗਿਆ।
5
ਤਦ ਦੂਤ ਨੇ ਧੂਪਦਾਨ ਲਿਆ, ਉਸ ਨੂੰ ਜਗਵੇਦੀ ਦੀ ਅੱਗ ਨਾਲ ਭਰ ਕੇ ਧਰਤੀ ਉੱਤੇ ਸੁੱਟ ਦਿੱਤਾ; ਅਤੇ ਉੱਥੇ ਗਰਜਾਂ, ਗੜਗੜਾਹਟ, ਬਿਜਲੀ ਦੀਆਂ ਲਪਟਾਂ ਅਤੇ ਭੂਚਾਲ ਆ ਗਿਆ।
6
ਤਦ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ।
7
ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਤਾਂ ਉੱਥੇ ਲਹੂ ਨਾਲ ਰਲੇ ਹੋਏ ਗੜੇ ਅਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ। ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਗਿਆ, ਇੱਕ ਤਿਹਾਈ ਰੁੱਖ ਸੜ ਗਏ, ਅਤੇ ਸਾਰਾ ਹਰਾ ਘਾਹ ਸੜ ਗਿਆ।
8
ਦੂਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਇੱਕ ਵਿਸ਼ਾਲ ਪਹਾੜ ਵਰਗੀ ਚੀਜ਼ ਅੱਗ ਨਾਲ ਬਲਦੀ ਹੋਈ ਸਮੁੰਦਰ ਵਿੱਚ ਸੁੱਟ ਦਿੱਤੀ ਗਈ। ਸਮੁੰਦਰ ਦਾ ਇੱਕ ਤਿਹਾਈ ਹਿੱਸਾ ਖੂਨ ਵਿੱਚ ਬਦਲ ਗਿਆ,
9
ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦਾ ਇੱਕ ਤਿਹਾਈ ਹਿੱਸਾ ਮਰ ਗਿਆ ਅਤੇ ਇੱਕ ਤਿਹਾਈ ਜਹਾਜ਼ ਤਬਾਹ ਹੋ ਗਏ।
10
ਤੀਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਤਾਂ ਇੱਕ ਮਹਾਨ ਤਾਰਾ, ਇੱਕ ਮਸ਼ਾਲ ਵਾਂਗ ਬਲਦਾ ਹੋਇਆ, ਅਸਮਾਨ ਤੋਂ ਇੱਕ ਤਿਹਾਈ ਨਦੀਆਂ ਅਤੇ ਪਾਣੀ ਦੇ ਚਸ਼ਮਿਆਂ ਤੇ ਡਿੱਗ ਪਿਆ।
11
ਤਾਰੇ ਦਾ ਨਾਮ ਨਾਗਦਉਣਾ ਹੈ। ਪਾਣੀ ਦਾ ਇੱਕ ਤਿਹਾਈ ਹਿੱਸਾ ਕੌੜਾ ਹੋ ਗਿਆ, ਅਤੇ ਬਹੁਤ ਸਾਰੇ ਲੋਕ ਉਸ ਕੌੜੇ ਪਾਣੀ ਨੂੰ ਪੀਣ ਕਾਰਨ ਮਰ ਗਏ।
12
ਚੌਥੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਸੂਰਜ ਦਾ ਇੱਕ ਤਿਹਾਈ ਹਿੱਸਾ, ਚੰਦਰਮਾ ਅਤੇ ਤਾਰਿਆਂ ਦਾ ਤੀਜਾ ਹਿੱਸਾ ਮਾਰਿਆ ਗਿਆ, ਤਾਂ ਉਹਨਾਂ ਵਿੱਚੋਂ ਇੱਕ ਤਿਹਾਈ ਹਨੇਰਾ ਹੋ ਗਿਆ। ਦਿਨ ਦਾ ਇੱਕ ਤਿਹਾਈ ਹਿੱਸਾ ਰੌਸ਼ਨੀ ਤੋਂ ਰਹਿਤ ਹੋ ਗਿਆ ਅਤੇ ਉਵੇਂ ਹੀ ਰਾਤ ਦਾ ਇੱਕ ਤਿਹਾਈ ਹਿੱਸਾ ਵੀ।
13
ਜਿਵੇਂ ਮੈਂ ਇਹ ਸਭ ਵੇਖ ਹੀ ਰਿਹਾ ਸੀ, ਮੈਂ ਇੱਕ ਉਕਾਬ ਨੂੰ ਉੱਚੀ ਆਵਾਜ਼ ਵਿੱਚ ਜੋ ਹਵਾ ਦੇ ਅੱਧ ਵਿਚਕਾਰ ਉੱਡ ਰਿਹਾ ਸੀ ਇਹ ਪੁਕਾਰਦੇ ਹੋਇਆ ਸੁਣਿਆ: “ਹਾਏ! ਹਾਏ! ਹਾਏ ਧਰਤੀ ਦੇ ਵਸਨੀਕਾਂ ਲਈ ਲਾਹਨਤ, ਕਿਉਂਕਿ ਹੋਰ ਤਿੰਨ ਦੂਤਾਂ ਦੁਆਰਾ ਤੁਰ੍ਹੀ ਵਜਾਈ ਜਾ ਰਹੀ ਹੈ!”
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21
22