bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Revelation 9
Revelation 9
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 10 →
1
ਪੰਜਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਮੈਂ ਇੱਕ ਤਾਰਾ ਵੇਖਿਆ ਜੋ ਅਸਮਾਨ ਤੋਂ ਧਰਤੀ ਉੱਤੇ ਡਿੱਗ ਪਿਆ ਸੀ। ਤਾਰੇ ਨੂੰ ਅਥਾਹ ਕੁੰਡ ਦੀ ਚਾਬੀ ਦਿੱਤੀ ਗਈ ਸੀ।
2
ਜਦੋਂ ਉਸਨੇ ਅਥਾਹ ਕੁੰਡ ਨੂੰ ਖੋਲ੍ਹਿਆ, ਇਸ ਵਿੱਚੋਂ ਧੂੰਆਂ ਉੱਠਿਆ ਜਿਵੇਂ ਇੱਕ ਵਿਸ਼ਾਲ ਭੱਠੀ ਵਿੱਚੋਂ ਧੂੰਆਂ ਨਿਕਲਦਾ ਹੈ। ਅਥਾਹ ਕੁੰਡ ਦੇ ਧੂੰਏਂ ਨਾਲ ਸੂਰਜ ਅਤੇ ਅਸਮਾਨ ਹਨੇਰਾ ਹੋ ਗਿਆ ਸੀ।
3
ਅਤੇ ਧੂੰਏਂ ਵਿੱਚੋਂ ਟਿੱਡੀਆਂ ਧਰਤੀ ਉੱਤੇ ਉਤਰ ਆਈਆਂ ਅਤੇ ਉਹਨਾਂ ਨੂੰ ਧਰਤੀ ਦੇ ਬਿੱਛੂਆਂ ਦੀ ਤਰ੍ਹਾਂ ਸ਼ਕਤੀ ਦਿੱਤੀ ਗਈ।
4
ਉਹਨਾਂ ਨੂੰ ਪਰਮੇਸ਼ਵਰ ਨੇ ਆਗਿਆ ਦਿੱਤੀ ਕਿ ਉਹ ਧਰਤੀ ਦੇ ਘਾਹ ਜਾਂ ਕਿਸੇ ਪੌਦੇ ਜਾਂ ਰੁੱਖ ਨੂੰ ਨੁਕਸਾਨ ਨਾ ਪਹੁੰਚਾਉਣ, ਬਲਕਿ ਸਿਰਫ ਉਹ ਲੋਕਾਂ ਨੂੰ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ਵਰ ਦੀ ਮੋਹਰ ਨਹੀਂ ਸੀ।
5
ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਬਲਕਿ ਉਹਨਾਂ ਨੂੰ ਸਿਰਫ ਪੰਜ ਮਹੀਨਿਆਂ ਤੱਕ ਤਸੀਹੇ ਦੇਣ ਦੀ ਆਗਿਆ ਸੀ। ਅਤੇ ਉਹਨਾਂ ਨੇ ਜੋ ਤਕਲੀਫ ਝੱਲਨੀ ਸੀ ਉਹ ਬਿੱਛੂ ਦੇ ਡੰਗ ਮਾਰਨ ਵਰਗੀ ਸੀ।
6
ਉਹਨਾਂ ਦਿਨਾਂ ਦੇ ਦੌਰਾਨ ਲੋਕ ਮੌਤ ਦੀ ਭਾਲ ਕਰਨਗੇ ਪਰ ਇਸਨੂੰ ਨਹੀਂ ਲੱਭਣਗੇ; ਉਹ ਮਰਨ ਦੀ ਇੱਛਾ ਰੱਖਣਗੇ, ਪਰ ਮੌਤ ਉਹਨਾਂ ਨੂੰ ਛੱਡ ਦੇਵੇਗੀ।
7
ਟਿੱਡੀਆਂ ਲੜਾਈ ਲਈ ਤਿਆਰ ਘੋੜਿਆਂ ਵਾਂਗ ਦਿਖਾਈ ਦਿੱਤੀਆਂ। ਉਹਨਾਂ ਦੇ ਸਿਰਾਂ ਤੇ ਉਹਨਾਂ ਨੇ ਸੋਨੇ ਦੇ ਮੁਕਟ ਵਰਗਾ ਕੁਝ ਪਾਇਆ ਹੋਇਆ ਸੀ, ਅਤੇ ਉਹਨਾਂ ਦੇ ਚਿਹਰੇ ਮਨੁੱਖੀ ਚਿਹਰਿਆਂ ਵਰਗੇ ਲੱਗਦੇ ਸਨ।
8
ਉਹਨਾਂ ਦੇ ਵਾਲ ਔਰਤਾਂ ਦੇ ਵਾਲਾਂ ਵਰਗੇ ਸਨ ਅਤੇ ਉਹਨਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ।
9
ਉਹਨਾਂ ਦੀ ਛਾਤੀਆਂ ਲੋਹੇ ਦੀਆਂ ਪੱਤੀਆਂ ਵਾਂਗ ਸਨ ਅਤੇ ਉਹਨਾਂ ਦੇ ਖੰਭਾਂ ਦੀ ਆਵਾਜ਼ ਲੜਾਈ ਵਿੱਚ ਭੱਜ ਰਹੇ ਬਹੁਤ ਸਾਰੇ ਘੋੜਿਆਂ ਅਤੇ ਰੱਥਾਂ ਦੀ ਗਰਜ ਵਾਂਗ ਸੀ।
10
ਉਹਨਾਂ ਕੋਲ ਬਿੱਛੂਆਂ ਦੀ ਤਰ੍ਹਾਂ ਡੰਗ ਮਾਰਨ ਵਾਲੀਆਂ ਪੂਛਾਂ ਸਨ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਪੰਜ ਮਹੀਨਿਆਂ ਤੱਕ ਲੋਕਾਂ ਨੂੰ ਤਸੀਹੇ ਦੇਣ ਦੀ ਸ਼ਕਤੀ ਸੀ।
11
ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਸੀ। ਜਿਸਦਾ ਇਬਰਾਨੀ ਵਿੱਚ ਨਾਮ ਅਬਾਦੋਨ ਹੈ ਅਤੇ ਯੂਨਾਨੀ ਵਿੱਚ ਅਪੋਲਿਓਨ (ਅਰਥਾਤ ਵਿਨਾਸ਼ਕਾਰੀ) ਹੈ।
12
ਪਹਿਲੀ ਮੁਸੀਬਤ ਬੀਤ ਗਈ ਹੈ; ਦੋ ਹੋਰ ਮੁਸੀਬਤਾਂ ਅਜੇ ਆਉਣੀਆਂ ਹਨ।
13
ਫਿਰ ਛੇਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ, ਅਤੇ ਮੈਂ ਸੋਨੇ ਦੀ ਜਗਵੇਦੀ ਦੇ ਚਾਰ ਸਿੰਗਾਂ ਵਿੱਚੋਂ ਇੱਕ ਆਵਾਜ਼ ਸੁਣੀ ਜੋ ਪਰਮੇਸ਼ਵਰ ਦੇ ਸਾਹਮਣੇ ਹੈ।
14
ਇਸ ਨੇ ਛੇਵੇਂ ਦੂਤ ਨੂੰ ਕਿਹਾ ਜਿਸ ਕੋਲ ਤੁਰ੍ਹੀ ਸੀ, “ਉਹਨਾਂ ਚਾਰ ਦੂਤਾਂ ਨੂੰ ਛੱਡ ਦਿਓ ਜਿਹੜੇ ਮਹਾਨ ਫ਼ਰਾਤ ਨਦੀ ਉੱਤੇ ਬੰਨ੍ਹੇ ਹੋਏ ਹਨ।”
15
ਅਤੇ ਉਹ ਚਾਰ ਦੂਤ ਜਿਨ੍ਹਾਂ ਨੂੰ ਇਸ ਘੰਟੇ ਅਤੇ ਦਿਨ ਅਤੇ ਮਹੀਨੇ ਅਤੇ ਸਾਲ ਲਈ ਤਿਆਰ ਰੱਖਿਆ ਗਿਆ ਸੀ ਮਨੁੱਖਜਾਤੀ ਦੇ ਇੱਕ ਤਿਹਾਈ ਹਿੱਸੇ ਨੂੰ ਮਾਰਨ ਲਈ ਰਿਹਾ ਕੀਤੇ ਗਏ ਸਨ।
16
ਤਾਇਨਾਤ ਫ਼ੌਜਾਂ ਦੀ ਗਿਣਤੀ 20 ਕਰੋੜ ਸੀ। ਮੈਂ ਉਹਨਾਂ ਦੀ ਗਿਣਤੀ ਸੁਣੀ।
17
ਜਿਨ੍ਹਾਂ ਘੋੜਿਆਂ ਅਤੇ ਸਵਾਰਾਂ ਨੂੰ ਮੈਂ ਆਪਣੇ ਦਰਸ਼ਨ ਵਿੱਚ ਵੇਖਿਆ ਸੀ ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ: ਉਹਨਾਂ ਦੀਆਂ ਛਾਤੀਆਂ ਦੇ ਪੱਤੇ ਅੱਗ ਦੀ ਤਰ੍ਹਾਂ ਲਾਲ, ਗੂੜ੍ਹੇ ਨੀਲੇ ਅਤੇ ਗੰਧਕ ਦੇ ਰੂਪ ਵਿੱਚ ਪੀਲੇ ਸਨ। ਘੋੜਿਆਂ ਦੇ ਸਿਰ ਸ਼ੇਰਾਂ ਦੇ ਸਿਰਾਂ ਵਰਗੇ ਸਨ ਅਤੇ ਉਹਨਾਂ ਦੇ ਮੂੰਹਾ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿਕਲਦੀ ਸੀ।
18
ਮਨੁੱਖਾਂ ਦਾ ਇੱਕ ਤਿਹਾਈ ਹਿੱਸਾ ਅੱਗ, ਧੂੰਆਂ ਅਤੇ ਗੰਧਕ ਦੀਆਂ ਤਿੰਨ ਬਿਪਤਾਵਾਂ ਦੁਆਰਾ ਮਾਰਿਆ ਗਿਆ ਜੋ ਉਹਨਾਂ ਦੇ ਮੂੰਹੋਂ ਨਿਕਲੇ।
19
ਘੋੜਿਆਂ ਦੀ ਤਾਕਤ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਸੀ; ਉਹਨਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਸਨ, ਜਿਨ੍ਹਾਂ ਦੇ ਸਿਰਾਂ ਨਾਲ ਉਹ ਸੱਟ ਮਾਰਦੇ ਸਨ।
20
ਬਾਕੀ ਮਨੁੱਖਜਾਤੀ ਜੋ ਇਨ੍ਹਾਂ ਬਿਪਤਾਵਾਂ ਦੁਆਰਾ ਨਹੀਂ ਮਾਰੀ ਗਈ ਸੀ, ਉਹਨਾਂ ਨੇ ਅਜੇ ਵੀ ਆਪਣੇ ਹੱਥਾਂ ਦੇ ਕੰਮ ਤੋਂ ਤੋਬਾ ਨਹੀਂ ਕੀਤੀ; ਉਹਨਾਂ ਨੇ ਭੂਤਾਂ ਅਤੇ ਸੋਨੇ, ਚਾਂਦੀ, ਕਾਂਸੀ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਬੰਦ ਨਹੀਂ ਕੀਤੀ ਉਹ ਮੂਰਤੀਆਂ ਜੋ ਵੇਖ ਜਾਂ ਸੁਣ ਜਾਂ ਚੱਲ ਨਹੀਂ ਸਕਦੀਆਂ।
21
ਨਾ ਹੀ ਉਹਨਾਂ ਨੇ ਆਪਣੇ ਕਤਲ, ਉਹਨਾਂ ਦੀਆਂ ਜਾਦੂਈ ਕਲਾਵਾਂ, ਉਹਨਾਂ ਦੀ ਜਿਨਸੀ ਅਨੈਤਿਕਤਾ ਜਾਂ ਉਹਨਾਂ ਦੀ ਚੋਰੀ ਤੋਂ ਤੋਬਾ ਕੀਤੀ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22