bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 1
2 Corinthians 1
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 2 →
1
ਪੌਲੂਸ, ਜੋ ਪਰਮੇਸ਼ਰ ਦੀ ਇੱਛਾ ਦੇ ਨਾਲ ਯਿਸੂ ਮਸੀਹ ਦਾ ਰਸੂਲ ਅਤੇ ਭਰਾ ਤਿਮੋਥਿਉਸ ਦੇ ਵੱਲੋਂ ਇਹ ਪੱਤਰ ਪਰਮੇਸ਼ਰ ਦੀ ਕਲੀਸਿਯਾ ਨੂੰ ਜੋ ਕੁਰਿੰਥੁਸ ਵਿੱਚ ਹੈ ਅਤੇ ਉਹਨਾਂ ਸਾਰੇ ਪਰਮੇਸ਼ਰ ਦੇ ਲੋਕਾਂ ਨੂੰ ਜੋ ਅਖਾਯਾ ਵਿੱਚ ਹਨ,
2
ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ ।
3
ਪਰਮੇਸ਼ਰ ਭਾਵ ਸਾਡੇ ਪ੍ਰਭੂ ਯਿਸੂ ਦੇ ਪਿਤਾ ਦੀ ਮਹਿਮਾ ਹੋਵੇ, ਉਹ ਦਇਆਵਾਨ ਪਿਤਾ ਅਤੇ ਹਰ ਸਮੇਂ ਸਹਾਰਾ ਦੇਣ ਵਾਲੇ ਪਰਮੇਸ਼ਰ ਹਨ ।
4
ਉਹ ਸਾਡੇ ਹਰ ਦੁੱਖ ਵਿੱਚ ਸਾਡੀ ਮਦਦ ਕਰਦੇ ਹਨ ਤਾਂ ਜੋ ਅਸੀਂ ਹੋਰ ਲੋਕਾਂ ਨੂੰ ਜੋ ਦੁੱਖ ਵਿੱਚ ਹਨ, ਪਰਮੇਸ਼ਰ ਤੋਂ ਮਿਲੀ ਮਦਦ ਦੇ ਰਾਹੀਂ ਸਹਾਰਾ ਦੇਈਏ ।
5
ਜਿਸ ਤਰ੍ਹਾਂ ਅਸੀਂ ਮਸੀਹ ਦੇ ਦੁੱਖਾਂ ਦੇ ਸਾਂਝੀ ਹੁੰਦੇ ਹਾਂ, ਉਸੇ ਤਰ੍ਹਾਂ ਅਸੀਂ ਮਸੀਹ ਤੋਂ ਮਿਲੇ ਸਹਾਰੇ ਦੇ ਵੀ ਸਾਂਝੀ ਹੁੰਦੇ ਹਾਂ ।
6
ਜੇਕਰ ਅਸੀਂ ਦੁੱਖ ਸਹਿੰਦੇ ਹਾਂ ਤਾਂ ਇਹ ਤੁਹਾਡੇ ਲਈ ਹੈ ਕਿ ਤੁਹਾਨੂੰ ਸਹਾਰਾ ਅਤੇ ਮੁਕਤੀ ਮਿਲੇ । ਜੇਕਰ ਪਰਮੇਸ਼ਰ ਸਾਨੂੰ ਸਹਾਰਾ ਦੇ ਰਹੇ ਹਨ ਤਾਂ ਇਹ ਵੀ ਤੁਹਾਡੇ ਲਈ ਹੀ ਹੈ ਕਿ ਉਹ ਤੁਹਾਨੂੰ ਵੀ ਉਸ ਸਮੇਂ ਸਹਾਰਾ ਦੇਣ ਜਦੋਂ ਤੁਸੀਂ ਸਾਡੇ ਵਾਂਗ ਦੁੱਖ ਸਹੋ ।
7
ਸਾਡੀ ਉਮੀਦ ਤੁਹਾਡੇ ਬਾਰੇ ਪੱਕੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਦੁੱਖਾਂ ਦੇ ਸਾਂਝੀਦਾਰ ਹੋ, ਇਸੇ ਤਰ੍ਹਾਂ ਤੁਸੀਂ ਸਹਾਰੇ ਵਿੱਚ ਵੀ ਸਾਂਝੀਦਾਰ ਹੋ ।
8
ਭਰਾਵੋ ਅਤੇ ਭੈਣੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਉੱਤੇ ਹੋਏ ਦੁੱਖਾਂ ਤੋਂ ਅਣਜਾਣ ਰਹੋ ਜੋ ਸਾਨੂੰ ਏਸ਼ੀਆ ਪ੍ਰਾਂਤ ਵਿੱਚ ਸਹਿਣੇ ਪਏ ਕਿਉਂਕਿ ਉੱਥੇ ਸਾਡੇ ਉੱਤੇ ਇੰਨੇ ਦੁੱਖ ਆਏ ਕਿ ਅਸੀਂ ਜੀਵਨ ਦੀ ਆਸ ਹੀ ਛੱਡ ਦਿੱਤੀ ਸੀ ।
9
ਉਸ ਸਮੇਂ ਅਸੀਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਸਾਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ । ਪਰ ਇਹ ਸਭ ਇਸ ਲਈ ਹੋਇਆ ਕਿ ਅਸੀਂ ਆਪਣੇ ਉੱਤੇ ਭਰੋਸਾ ਨਾ ਰੱਖੀਏ ਸਗੋਂ ਉਸ ਪਰਮੇਸ਼ਰ ਉੱਤੇ ਭਰੋਸਾ ਰੱਖੀਏ ਜੋ ਮੁਰਦਿਆਂ ਨੂੰ ਜਿਊਂਦਾ ਕਰਦੇ ਹਨ ।
10
ਉਹਨਾਂ ਨੇ ਹੀ ਸਾਨੂੰ ਉਸ ਭਿਆਨਕ ਮੌਤ ਤੋਂ ਬਚਾਇਆ ਅਤੇ ਫਿਰ ਬਚਾਉਣਗੇ । ਅਸੀਂ ਆਪਣੀ ਸਾਰੀ ਉਮੀਦ ਉਹਨਾਂ ਉੱਤੇ ਰੱਖੀ ਹੈ ਕਿ ਉਹ ਸਾਨੂੰ ਅੱਗੇ ਵੀ ਬਚਾਉਣਗੇ ।
11
ਤੁਸੀਂ ਵੀ ਪ੍ਰਾਰਥਨਾ ਦੇ ਰਾਹੀਂ ਸਾਡੀ ਮਦਦ ਕਰਦੇ ਰਹੋ । ਇਸ ਤਰ੍ਹਾਂ ਸਾਡੇ ਲਈ ਬਹੁਤ ਸਾਰੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ ਅਤੇ ਪਰਮੇਸ਼ਰ ਦੀ ਸਾਡੇ ਉੱਤੇ ਹੋਈ ਦਇਆ ਦੇ ਲਈ ਬਹੁਤ ਸਾਰੀਆਂ ਧੰਨਵਾਦ ਦੀਆਂ ਪ੍ਰਾਰਥਨਾਵਾਂ ਹੋਣਗੀਆਂ ।
12
ਜੇਕਰ ਸਾਡੇ ਲਈ ਕੋਈ ਮਾਣ ਕਰਨ ਵਾਲੀ ਗੱਲ ਹੈ ਤਾਂ ਉਹ ਇਹ ਹੈ ਕਿ ਸਾਡਾ ਦਿਲ ਇਹ ਗਵਾਹੀ ਦਿੰਦਾ ਹੈ ਕਿ ਸਾਡਾ ਵਰਤਾਅ ਦੁਨੀਆਂ ਦੇ ਨਾਲ ਅਤੇ ਖ਼ਾਸ ਕਰਕੇ ਤੁਹਾਡੇ ਨਾਲ, ਪਰਮੇਸ਼ਰ ਦੇ ਦਿੱਤੇ ਵਰਦਾਨ ਦੇ ਅਨੁਸਾਰ ਖੁੱਲ੍ਹੇ ਦਿਲ ਅਤੇ ਈਮਾਨਦਾਰੀ ਵਾਲਾ ਸੀ । ਇਹ ਕੇਵਲ ਪਰਮੇਸ਼ਰ ਦੀ ਕਿਰਪਾ ਦੇ ਕਾਰਨ ਹੋ ਸਕਿਆ, ਨਾ ਕਿ ਮਨੁੱਖੀ ਗਿਆਨ ਦੇ ਕਾਰਨ ।
13
ਅਸੀਂ ਤੁਹਾਨੂੰ ਇਹੋ ਜਿਹੀ ਕੋਈ ਗੱਲ ਨਹੀਂ ਲਿਖ ਰਹੇ ਹਾਂ ਜੋ ਤੁਸੀਂ ਪੜ੍ਹ ਜਾਂ ਸਮਝ ਨਾ ਸਕੋ । ਪਰ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਪੂਰੀ ਤਰ੍ਹਾਂ ਨਾਲ ਸਮਝ ਜਾਵੋਗੇ
14
ਜੋ ਤੁਸੀਂ ਇਸ ਸਮੇਂ ਕੁਝ ਹੱਦ ਤੱਕ ਸਮਝ ਲਿਆ ਹੈ । ਫਿਰ ਤੁਸੀਂ ਪ੍ਰਭੂ ਯਿਸੂ ਦੇ ਦਿਨ ਸਾਡੇ ਉੱਤੇ ਉਸੇ ਤਰ੍ਹਾਂ ਮਾਣ ਕਰ ਸਕੋਗੇ ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਉੱਤੇ ਮਾਣ ਕਰਾਂਗੇ ।
15
ਮੈਂ ਪੂਰੇ ਭਰੋਸੇ ਨਾਲ ਪਹਿਲਾਂ ਤੁਹਾਡੇ ਕੋਲ ਆਉਣ ਦੀ ਯੋਜਨਾ ਬਣਾਈ ਕਿ ਤੁਸੀਂ ਦੂਜੀ ਵਾਰ ਅਸੀਸ ਪ੍ਰਾਪਤ ਕਰੋ ।
16
ਇਸ ਯੋਜਨਾ ਅਨੁਸਾਰ ਮੈਂ ਤੁਹਾਡੇ ਕੋਲ ਮਕਦੂਨਿਯਾ ਨੂੰ ਜਾਂਦੇ ਸਮੇਂ ਆਉਣਾ ਚਾਹੁੰਦਾ ਸੀ ਅਤੇ ਉੱਥੋਂ ਵਾਪਸੀ ਸਮੇਂ ਮੈਂ ਚਾਹੁੰਦਾ ਸੀ ਕਿ ਤੁਸੀਂ ਮੇਰੀ ਯਹੂਦਿਯਾ ਜਾਣ ਵਿੱਚ ਮਦਦ ਕਰਦੇ ।
17
ਜਦੋਂ ਮੈਂ ਇਹ ਯੋਜਨਾ ਬਣਾਈ ਤਾਂ ਕੀ ਮੈਂ ਗੰਭੀਰ ਨਹੀਂ ਸੀ? ਜਾਂ ਕੀ ਜਦੋਂ ਮੈਂ ਯੋਜਨਾ ਬਣਾਉਂਦਾ ਹਾਂ ਕੀ ਮੈਂ ਮਨੁੱਖੀ ਬੁੱਧੀ ਦਾ ਸਹਾਰਾ ਲੈਂਦਾ ਹਾਂ ਕਿ ਇੱਕੋ ਸਮੇਂ “ਹਾਂ-ਹਾਂ” ਵੀ ਕਹਾਂ ਅਤੇ “ਨਾ-ਨਾ” ਵੀ?
18
ਜਿਵੇਂ ਪਰਮੇਸ਼ਰ ਭਰੋਸੇਯੋਗ ਹਨ ਉਸੇ ਤਰ੍ਹਾਂ ਸਾਡਾ ਵਚਨ ਵੀ ਤੁਹਾਡੇ ਨਾਲ “ਹਾਂ” ਅਤੇ “ਨਾ” ਦੋਵੇਂ ਨਹੀਂ ਹੈ ।
19
ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਜਿਹਨਾਂ ਦਾ ਪ੍ਰਚਾਰ ਸਾਡੇ ਦੁਆਰਾ ਭਾਵ ਮੇਰੇ, ਸਿਲਵਾਨੁਸ ਅਤੇ ਤਿਮੋਥਿਉਸ ਰਾਹੀਂ ਤੁਹਾਡੇ ਵਿਚਕਾਰ ਕੀਤਾ ਗਿਆ ਹੈ, ਉਹ “ਹਾਂ” ਅਤੇ “ਨਾ” ਨਹੀਂ ਹੈ, ਸਗੋਂ ਪਰਮੇਸ਼ਰ ਦੀ “ਹਾਂ” ਹੈ ।
20
ਕਿਉਂਕਿ ਪ੍ਰਭੂ ਯਿਸੂ ਹੀ ਪਰਮੇਸ਼ਰ ਦੇ ਸਾਰੇ ਵਾਅਦਿਆਂ ਦੇ ਸਾਡੇ ਲਈ “ਹਾਂ” ਹਨ । ਉਹਨਾਂ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਮਹਿਮਾ ਲਈ “ਆਮੀਨ” ਕਹਿੰਦੇ ਹਾਂ ।
21
ਇਹ ਪਰਮੇਸ਼ਰ ਹੀ ਹਨ ਜਿਹੜੇ ਸਾਨੂੰ ਅਤੇ ਤੁਹਾਨੂੰ ਮਸੀਹ ਵਿੱਚ ਪੱਕਾ ਕਰਦੇ ਹਨ ਜਿਹਨਾਂ ਨੇ ਸਾਨੂੰ ਮਸਹ ਕੀਤਾ ਹੈ
22
ਜਿਹਨਾਂ ਨੇ ਸਾਡੇ ਉੱਤੇ ਆਪਣੀ ਮੋਹਰ ਲਾਈ ਹੈ ਅਤੇ ਆਉਣ ਵਾਲੇ ਵਾਅਦੇ ਲਈ ਸਾਡੇ ਦਿਲਾਂ ਵਿੱਚ ਬਿਆਨੇ ਦੇ ਤੌਰ ਤੇ ਪਵਿੱਤਰ ਆਤਮਾ ਦਿੱਤਾ ਹੈ ।
23
ਪਰਮੇਸ਼ਰ ਮੇਰੇ ਗਵਾਹ ਹਨ ਕਿ ਮੈਂ ਸੱਚ ਕਹਿ ਰਿਹਾ ਹਾਂ! ਇਹ ਤੁਹਾਡੇ ਭਲੇ ਦੇ ਲਈ ਸੀ ਕਿ ਮੈਂ ਵਾਪਸ ਕੁਰਿੰਥੁਸ ਵਿੱਚ ਨਹੀਂ ਆਇਆ ।
24
ਅਸੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਤੁਹਾਨੂੰ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ । ਤੁਹਾਡਾ ਵਿਸ਼ਵਾਸ ਤਾਂ ਪਹਿਲਾਂ ਹੀ ਬਹੁਤ ਪੱਕਾ ਹੈ । ਅਸੀਂ ਤਾਂ ਤੁਹਾਡੇ ਨਾਲ ਕੇਵਲ ਤੁਹਾਡੀ ਖ਼ੁਸ਼ੀ ਦੇ ਲਈ ਹੀ ਕੰਮ ਕਰ ਰਹੇ ਹਾਂ ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 2 →
All chapters:
1
2
3
4
5
6
7
8
9
10
11
12
13