bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 5
2 Corinthians 5
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 6 →
1
ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਸਾਡਾ ਧਰਤੀ ਦਾ ਇਹ ਸਰੀਰਕ ਘਰ ਤੰਬੂ ਦੀ ਤਰ੍ਹਾਂ ਪੁੱਟ ਦਿੱਤਾ ਜਾਵੇਗਾ ਤਾਂ ਪਰਮੇਸ਼ਰ ਸਾਡੇ ਲਈ ਸਵਰਗ ਵਿੱਚ ਇੱਕ ਇਹੋ ਜਿਹਾ ਘਰ ਬਣਾਉਣਗੇ ਜੋ ਅਨੰਤਕਾਲ ਤੱਕ ਖੜ੍ਹਾ ਰਹੇਗਾ ਜੋ ਮਨੁੱਖੀ ਹੱਥਾਂ ਨੇ ਨਹੀਂ ਬਣਾਇਆ ।
2
ਇਹ ਸੱਚ ਹੈ ਕਿ ਇੱਥੇ ਰਹਿੰਦੇ ਹੋਏ ਅਸੀਂ ਹੌਕੇ ਭਰਦੇ ਹਾਂ ਅਤੇ ਆਪਣੇ ਸਵਰਗੀ ਘਰ ਨੂੰ ਕੱਪੜਿਆਂ ਦੀ ਤਰ੍ਹਾਂ ਪਾਉਣਾ ਚਾਹੁੰਦੇ ਹਾਂ
3
ਤਾਂ ਜੋ ਇਹਨਾਂ ਨੂੰ ਪਾ ਕੇ ਅਸੀਂ ਨੰਗੇ ਨਹੀਂ ਰਹਾਂਗੇ ।
4
ਜਦੋਂ ਤੱਕ ਅਸੀਂ ਇਸ ਸਰੀਰਕ ਤੰਬੂ ਵਿੱਚ ਰਹਿੰਦੇ ਹਾਂ, ਅਸੀਂ ਭਾਰ ਦੇ ਨਾਲ ਦੱਬੇ ਹੋਏ ਹੌਕੇ ਭਰਦੇ ਹਾਂ । ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਆਪਣੇ ਮਨੁੱਖੀ ਸਰੀਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਸਗੋਂ ਅਸੀਂ ਇਸੇ ਸਰੀਰ ਉੱਤੇ ਸਵਰਗੀ ਪਹਿਰਾਵਾ ਪਾਉਣਾ ਚਾਹੁੰਦੇ ਹਾਂ ਤਾਂ ਜੋ ਇਹ ਮਰਨਹਾਰ ਸਰੀਰ ਉਸ ਦੇ ਦੁਆਰਾ ਜੀਵਨ ਵਿੱਚ ਬਦਲ ਜਾਵੇ ।
5
ਪਰਮੇਸ਼ਰ ਨੇ ਆਪ ਹੀ ਸਾਨੂੰ ਇਸ ਉਦੇਸ਼ ਦੇ ਲਈ ਪੈਦਾ ਕੀਤਾ ਹੈ । ਉਹਨਾਂ ਨੇ ਸਾਨੂੰ ਪਵਿੱਤਰ ਆਤਮਾ ਦਾ ਦਾਨ ਭਵਿੱਖ ਦੇ ਲਈ ਬਿਆਨੇ ਦੇ ਤੌਰ ਤੇ ਦੇ ਦਿੱਤਾ ਹੈ ।
6
ਇਸ ਲਈ ਅਸੀਂ ਹਮੇਸ਼ਾ ਹੌਸਲਾ ਰੱਖਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਤੱਕ ਅਸੀਂ ਇੱਥੇ ਮਨੁੱਖੀ ਸਰੀਰ ਵਿੱਚ ਹਾਂ ਤਦ ਤੱਕ ਅਸੀਂ ਪ੍ਰਭੂ ਤੋਂ ਦੂਰ ਹਾਂ ।
7
ਕਿਉਂਕਿ ਅਸੀਂ ਵਿਸ਼ਵਾਸ ਦੁਆਰਾ ਜਿਊਂਦੇ ਹਾਂ, ਦੇਖਣ ਦੁਆਰਾ ਨਹੀਂ ।
8
ਅਸੀਂ ਭਰੋਸਾ ਰੱਖਦੇ ਹਾਂ ਅਤੇ ਚਾਹੁੰਦੇ ਹਾਂ ਕਿ ਇਸ ਸਰੀਰ ਨੂੰ ਛੱਡ ਕੇ ਪ੍ਰਭੂ ਦੇ ਕੋਲ ਜਾ ਰਹੀਏ ।
9
ਇਸ ਲਈ ਭਾਵੇਂ ਅਸੀਂ ਇੱਥੇ ਰਹੀਏ ਜਾਂ ਉੱਥੇ, ਅਸੀਂ ਹਰ ਤਰ੍ਹਾਂ ਨਾਲ ਉਹਨਾਂ ਨੂੰ ਖ਼ੁਸ਼ ਰੱਖਣ ਦੇ ਚਾਹਵਾਨ ਹਾਂ ।
10
ਸਾਡੇ ਸਾਰਿਆਂ ਦੇ ਲਈ ਮਸੀਹ ਦੀ ਨਿਆਂ ਗੱਦੀ ਦੇ ਸਾਹਮਣੇ ਖੜ੍ਹੇ ਹੋਣਾ ਜ਼ਰੂਰੀ ਹੈ ਤਾਂ ਜੋ ਹਰ ਕੋਈ ਆਪਣੇ ਸਰੀਰ ਦੁਆਰਾ ਕੀਤੇ ਹੋਏ ਚੰਗੇ ਅਤੇ ਬੁਰੇ ਕੰਮਾਂ ਦਾ ਫਲ ਪ੍ਰਾਪਤ ਕਰੇ ।
11
ਅਸੀਂ ਜਾਣਦੇ ਹਾਂ ਕਿ ਪ੍ਰਭੂ ਤੋਂ ਡਰਨ ਦਾ ਕੀ ਅਰਥ ਹੈ । ਇਸੇ ਲਈ ਅਸੀਂ ਦੂਜੇ ਲੋਕਾਂ ਨੂੰ ਵੀ ਪ੍ਰਭੂ ਦਾ ਡਰ ਰੱਖਣ ਦੀ ਪ੍ਰੇਰਨਾ ਦਿੰਦੇ ਹਾਂ । ਪਰਮੇਸ਼ਰ ਸਾਡੇ ਬਾਰੇ ਸਭ ਕੁਝ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਆਪਣੇ ਅੰਤਹਕਰਨ ਵਿੱਚ ਸਾਡੇ ਬਾਰੇ ਜਾਣਦੇ ਹੋ ।
12
ਅਸੀਂ ਤੁਹਾਡੇ ਕੋਲੋਂ ਦੁਬਾਰਾ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਤੁਹਾਨੂੰ ਇਹ ਮੌਕਾ ਦੇ ਰਹੇ ਹਾਂ ਕਿ ਤੁਸੀਂ ਸਾਡੇ ਉੱਤੇ ਮਾਣ ਕਰ ਸਕੋ ਅਤੇ ਉਹਨਾਂ ਲੋਕਾਂ ਨੂੰ ਉੱਤਰ ਦੇ ਸਕੋ ਜੋ ਦਿਲ ਤੋਂ ਨਹੀਂ ਸਗੋਂ ਬਾਹਰੀ ਦਿਖਾਵੇ ਉੱਤੇ ਮਾਣ ਕਰਦੇ ਹਨ ।
13
ਜੇਕਰ ਅਸੀਂ ਪਾਗਲ ਹਾਂ ਤਾਂ ਇਹ ਪਰਮੇਸ਼ਰ ਲਈ ਹਾਂ, ਜੇਕਰ ਅਸੀਂ ਸਮਝਦਾਰ ਹਾਂ ਤਾਂ ਇਹ ਤੁਹਾਡੇ ਲਈ ਹਾਂ ।
14
ਇਹ ਮਸੀਹ ਦਾ ਪਿਆਰ ਹੈ ਜੋ ਸਾਨੂੰ ਮਜਬੂਰ ਕਰਦਾ ਹੈ ਕਿਉਂਕਿ ਸਾਰ ਇਹ ਹੈ ਕਿ ਇੱਕ ਆਦਮੀ ਸਭ ਦੇ ਲਈ ਮਰਿਆ ਇਸ ਲਈ ਸਭ ਮਰ ਗਏ ।
15
ਮਸੀਹ ਸਾਰਿਆਂ ਦੇ ਲਈ ਮਰੇ ਤਾਂ ਜੋ ਜਿਹੜੇ ਜਿਊਂਦੇ ਹਨ, ਉਹ ਆਪਣੇ ਲਈ ਨਹੀਂ ਸਗੋਂ ਮਸੀਹ ਦੇ ਲਈ ਜਿਊਣ ਜੋ ਉਹਨਾਂ ਦੇ ਲਈ ਮਰੇ ਅਤੇ ਜਿਊਂਦੇ ਕੀਤੇ ਗਏ ।
16
ਇਸ ਲਈ ਹੁਣ ਤੋਂ ਅਸੀਂ ਕਿਸੇ ਨੂੰ ਵੀ ਸਰੀਰਕ ਤੌਰ ਤੇ ਨਹੀਂ ਜਾਣਦੇ । ਭਾਵੇਂ ਇੱਕ ਸਮੇਂ ਅਸੀਂ ਮਸੀਹ ਨੂੰ ਸਰੀਰਕ ਤੌਰ ਤੇ ਜਾਣਦੇ ਸੀ ਪਰ ਹੁਣ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਜਾਣਦੇ ।
17
ਇਸ ਲਈ ਜੇਕਰ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ; ਪੁਰਾਣਾ ਸਭ ਕੁਝ ਖ਼ਤਮ ਹੋ ਗਿਆ ਅਤੇ ਉਸ ਦੀ ਥਾਂ ਨਵਾਂ ਆ ਗਿਆ ਹੈ ।
18
ਸਭ ਕੁਝ ਪਰਮੇਸ਼ਰ ਵਲੋਂ ਹੈ ਜਿਹਨਾਂ ਨੇ ਮਸੀਹ ਦੇ ਦੁਆਰਾ ਸਾਡਾ ਮੇਲ ਆਪਣੇ ਨਾਲ ਕੀਤਾ ਹੈ ਅਤੇ ਹੁਣ ਇਹੋ ਮੇਲ ਦਾ ਕੰਮ ਸਾਨੂੰ ਸੌਂਪਿਆ ਹੈ ।
19
ਇਸ ਲਈ ਪਰਮੇਸ਼ਰ ਮਸੀਹ ਦੇ ਦੁਆਰਾ ਸੰਸਾਰ ਦਾ ਮੇਲ ਆਪਣੇ ਨਾਲ ਕਰ ਰਹੇ ਸਨ । ਉਹ ਲੋਕਾਂ ਦੇ ਪਾਪਾਂ ਦਾ ਲੇਖਾ ਉਹਨਾਂ ਦੇ ਵਿਰੁੱਧ ਨਹੀਂ ਰੱਖਦੇ ਸਗੋਂ ਉਹਨਾਂ ਨੇ ਸਾਨੂੰ ਮੇਲ ਦਾ ਸੰਦੇਸ਼ ਸੌਂਪਿਆ ਹੈ ।
20
ਇਸ ਲਈ ਅਸੀਂ ਮਸੀਹ ਦੇ ਰਾਜਦੂਤ ਹਾਂ । ਪਰਮੇਸ਼ਰ ਆਪ ਸਾਡੇ ਰਾਹੀਂ ਤੁਹਾਡੇ ਅੱਗੇ ਬੇਨਤੀ ਕਰ ਰਹੇ ਹਨ । ਇਸ ਲਈ ਅਸੀਂ ਮਸੀਹ ਦੇ ਵੱਲੋਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਨਾਲ ਮੇਲ ਕਰ ਲਵੋ ।
21
ਮਸੀਹ ਪਾਪ ਰਹਿਤ ਸਨ, ਪਰ ਫਿਰ ਵੀ ਪਰਮੇਸ਼ਰ ਨੇ ਉਹਨਾਂ ਨੂੰ ਸਾਡੇ ਕਾਰਨ ਸਾਡੇ ਪਾਪਾਂ ਦੇ ਭਾਗੀ ਬਣਾਇਆ ਕਿ ਉਹਨਾਂ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਨੇਕੀ ਦੇ ਭਾਗੀ ਬਣੀਏ ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 6 →
All chapters:
1
2
3
4
5
6
7
8
9
10
11
12
13