bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 12
2 Corinthians 12
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 13 →
1
ਭਾਵੇਂ ਇਸ ਦਾ ਕੋਈ ਲਾਭ ਨਹੀਂ ਹੈ ਪਰ ਮੈਂ ਤਾਂ ਫਿਰ ਵੀ ਮਾਣ ਕਰਾਂਗਾ ਅਤੇ ਮੈਂ ਪ੍ਰਭੂ ਦੁਆਰਾ ਮਿਲੇ ਦਰਸ਼ਨਾਂ ਅਤੇ ਪ੍ਰਕਾਸ਼ਨਾਂ ਬਾਰੇ ਦੱਸਾਂਗਾ ।
2
ਮੈਂ ਮਸੀਹ ਵਿੱਚ ਇੱਕ ਆਦਮੀ ਨੂੰ ਜਾਣਦਾ ਹਾਂ ਜੋ ਚੌਦਾਂ ਸਾਲ ਪਹਿਲਾਂ ਤੀਜੇ ਅਸਮਾਨ ਤੱਕ ਚੁੱਕ ਲਿਆ ਗਿਆ ਸੀ । (ਸਰੀਰ ਸਮੇਤ ਜਾਂ ਬਿਨਾਂ ਸਰੀਰ ਦੇ, ਮੈਂ ਨਹੀਂ ਜਾਣਦਾ ਪਰ ਪਰਮੇਸ਼ਰ ਜਾਣਦੇ ਹਨ ।)
3
ਮੈਂ ਇਹ ਜਾਣਦਾ ਹਾਂ ਕਿ ਉਹ ਆਦਮੀ ਸਵਰਗ ਵਿੱਚ ਚੁੱਕ ਲਿਆ ਗਿਆ ਸੀ (ਸਰੀਰ ਸਮੇਤ ਜਾਂ ਬਿਨਾਂ ਸਰੀਰ ਦੇ, ਮੈਂ ਨਹੀਂ ਜਾਣਦਾ ਪਰ ਪਰਮੇਸ਼ਰ ਜਾਣਦੇ ਹਨ) ।
4
ਉਹ ਸਵਰਗ ਵਿੱਚ ਚੁੱਕ ਲਿਆ ਗਿਆ ਜਿੱਥੇ ਉਸ ਨੇ ਉਹ ਗੱਲਾਂ ਸੁਣੀਆਂ ਜਿਹਨਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹੜੀਆਂ ਗੱਲਾਂ ਨੂੰ ਦੱਸਣ ਦੀ ਮਨੁੱਖ ਨੂੰ ਆਗਿਆ ਨਹੀਂ ਹੈ ।
5
ਮੈਂ ਅਜਿਹੇ ਮਨੁੱਖ ਉੱਤੇ ਮਾਣ ਕਰਾਂਗਾ ਪਰ ਆਪਣੇ ਉੱਤੇ ਨਹੀਂ ਸਗੋਂ ਆਪਣੀਆਂ ਕਮਜ਼ੋਰੀਆਂ ਉੱਤੇ ।
6
ਪਰ ਜੇਕਰ ਮੈਂ ਆਪਣੇ ਉੱਤੇ ਮਾਣ ਕਰਨਾ ਵੀ ਚਾਹਾਂ ਤਾਂ ਮੈਂ ਮੂਰਖ ਨਹੀਂ ਹਾਂ ਕਿਉਂਕਿ ਮੈਂ ਸੱਚ ਬੋਲਦਾ ਹਾਂ । ਪਰ ਮੈਂ ਫਿਰ ਵੀ ਚੁੱਪ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਲੋਕ ਜੋ ਕੁਝ ਮੇਰੇ ਕੋਲੋਂ ਸੁਣਦੇ ਜਾਂ ਦੇਖਦੇ ਹਨ ਮੈਨੂੰ ਉਸ ਤੋਂ ਜ਼ਿਆਦਾ ਸਮਝਣ ।
7
ਇਸ ਲਈ ਕਿ ਉਹਨਾਂ ਮਹਾਨ ਪ੍ਰਕਾਸ਼ਨਾਂ ਦੇ ਕਾਰਨ ਮੈਂ ਫੁੱਲ ਨਾ ਜਾਵਾਂ ਜੋ ਪਰਮੇਸ਼ਰ ਨੇ ਮੇਰੇ ਉੱਤੇ ਪ੍ਰਗਟ ਕੀਤੇ ਹਨ, ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਹੈ ਜੋ ਸ਼ੈਤਾਨ ਦਾ ਦੂਤ ਹੈ, ਉਹ ਮੈਨੂੰ ਸਤਾਉਂਦਾ ਹੈ ਕਿ ਮੈਂ ਫੁੱਲ ਨਾ ਜਾਵਾਂ ।
8
ਤਿੰਨ ਵਾਰ ਮੈਂ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਇਸ ਨੂੰ ਮੇਰੇ ਤੋਂ ਦੂਰ ਕਰਨ ।
9
ਪਰ ਉਹਨਾਂ ਨੇ ਮੈਨੂੰ ਉੱਤਰ ਦਿੱਤਾ, “ਮੇਰੀ ਕਿਰਪਾ ਤੇਰੇ ਲਈ ਬਹੁਤ ਹੈ ਕਿਉਂਕਿ ਮੇਰੀ ਸਮਰੱਥਾ ਕਮਜ਼ੋਰੀ ਵਿੱਚ ਹੀ ਪੂਰਨ ਹੁੰਦੀ ਹੈ ।” ਇਸ ਲਈ ਮੈਂ ਆਪਣੀ ਕਮਜ਼ੋਰੀ ਉੱਤੇ ਖ਼ੁਸ਼ੀ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਦਾ ਵਾਸ ਮੇਰੇ ਵਿੱਚ ਹੋਵੇ ।
10
ਇਸੇ ਲਈ ਮੈਂ ਖ਼ੁਸ਼ੀ ਨਾਲ ਸਭ ਤਰ੍ਹਾਂ ਦੀਆਂ ਕਮਜ਼ੋਰੀਆਂ, ਬੁਰੇ ਵਰਤਾਅ, ਮੁਸ਼ਕਲਾਂ, ਅੱਤਿਆਚਾਰ ਅਤੇ ਦੁੱਖਾਂ ਨੂੰ ਮਸੀਹ ਦੀ ਖ਼ਾਤਰ ਸਹਿ ਲੈਂਦਾ ਹਾਂ । ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਹੀ ਮੈਂ ਤਕੜਾ ਹੁੰਦਾ ਹਾਂ ।
11
ਮੈਂ ਮੂਰਖ ਬਣ ਗਿਆ ਹਾਂ ਪਰ ਤੁਸੀਂ ਹੀ ਮੈਨੂੰ ਅਜਿਹਾ ਬਣਨ ਲਈ ਮਜ਼ਬੂਰ ਕੀਤਾ ਹੈ । ਤੁਹਾਡਾ ਕਰਤੱਵ ਸੀ ਕਿ ਤੁਸੀਂ ਮੇਰੀ ਸ਼ਲਾਘਾ ਕਰਦੇ ਕਿਉਂਕਿ ਭਾਵੇਂ ਮੈਂ ਕੁਝ ਵੀ ਨਹੀਂ ਹਾਂ ਪਰ ਫਿਰ ਵੀ ਮੈਂ ਉਹਨਾਂ ਉੱਤਮ ਰਸੂਲਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹਾਂ ।
12
ਉਹ ਚਿੰਨ੍ਹ, ਚਮਤਕਾਰ ਅਤੇ ਅਦਭੁੱਤ ਕੰਮ ਜੋ ਮੈਂ ਤੁਹਾਡੇ ਵਿਚਕਾਰ ਧੀਰਜ ਨਾਲ ਕੀਤੇ ਉਹ ਮੇਰੇ ਰਸੂਲ ਹੋਣ ਦੇ ਅਧਿਕਾਰ ਨੂੰ ਸਿੱਧ ਕਰਦੇ ਹਨ ।
13
ਤੁਹਾਨੂੰ ਕਿਹੜੀ ਗੱਲ ਵਿੱਚ ਦੂਜੀਆਂ ਕਲੀਸਿਯਾਵਾਂ ਨਾਲੋਂ ਘੱਟ ਸਮਝਿਆ ਗਿਆ, ਸਿਵਾਏ ਇਸ ਦੇ ਕਿ ਮੈਂ ਤੁਹਾਡੇ ਉੱਤੇ ਉਹਨਾਂ ਦੀ ਤਰ੍ਹਾਂ ਕੋਈ ਭਾਰ ਨਹੀਂ ਪਾਇਆ? ਇਸ ਗ਼ਲਤੀ ਦੇ ਲਈ ਮੈਂ ਤੁਹਾਡੇ ਤੋਂ ਮਾਫ਼ੀ ਚਾਹੁੰਦਾ ਹਾਂ ।
14
ਮੈਂ ਤੁਹਾਡੇ ਕੋਲ ਤੀਜੀ ਵਾਰ ਆਉਣ ਦੇ ਲਈ ਤਿਆਰ ਹਾਂ ਅਤੇ ਇਸ ਵਾਰ ਵੀ ਮੈਂ ਤੁਹਾਡੇ ਉੱਤੇ ਭਾਰ ਨਹੀਂ ਪਾਵਾਂਗਾ । ਮੈਂ ਤੁਹਾਡੇ ਧਨ-ਮਾਲ ਦਾ ਨਹੀਂ ਸਗੋਂ ਤੁਹਾਡਾ ਚਾਹਵਾਨ ਹਾਂ ਕਿਉਂਕਿ ਬੱਚੇ ਆਪਣੇ ਮਾਤਾ-ਪਿਤਾ ਦੇ ਲਈ ਨਹੀਂ ਸਗੋਂ ਮਾਤਾ-ਪਿਤਾ ਆਪਣੇ ਬੱਚਿਆਂ ਦੇ ਲਈ ਧਨ ਇਕੱਠਾ ਕਰਦੇ ਹਨ ।
15
ਮੈਂ ਤੁਹਾਡੇ ਲਈ ਆਪਣਾ ਸਭ ਕੁਝ ਦੇ ਦੇਵਾਂਗਾ, ਇੱਥੋਂ ਤੱਕ ਕਿ ਆਪਣੇ ਆਪ ਨੂੰ ਵੀ ਦੇ ਦੇਵਾਂਗਾ । ਜੇਕਰ ਮੈਂ ਤੁਹਾਨੂੰ ਜ਼ਿਆਦਾ ਪਿਆਰ ਕਰਾਂ ਤਾਂ ਕੀ ਤੁਸੀਂ ਮੈਨੂੰ ਘੱਟ ਪਿਆਰ ਕਰੋਗੇ?
16
ਹੋ ਸਕਦਾ ਹੈ ਕਿ ਤੁਸੀਂ ਕਹੋ ਕਿ ਮੈਂ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਭਾਰ ਨਹੀਂ ਬਣਿਆ । ਪਰ ਤੁਹਾਡੇ ਵਿੱਚੋਂ ਕੁਝ ਕਹਿਣਗੇ ਕਿ ਮੈਂ ਤੁਹਾਨੂੰ ਆਪਣੀ ਚਲਾਕੀ ਨਾਲ ਠੱਗਿਆ ਹੈ ।
17
ਕੀ ਮੈਂ ਤੁਹਾਡੇ ਕੋਲ ਆਪਣੇ ਕਿਸੇ ਭੇਜੇ ਹੋਏ ਆਦਮੀ ਦੁਆਰਾ ਤੁਹਾਡਾ ਫ਼ਾਇਦਾ ਚੁੱਕਿਆ ਹੈ?
18
ਮੈਂ ਤੀਤੁਸ ਨੂੰ ਬੇਨਤੀ ਕਰ ਕੇ ਤੁਹਾਡੇ ਕੋਲ ਭੇਜਿਆ ਅਤੇ ਉਸ ਦੇ ਨਾਲ ਇੱਕ ਹੋਰ ਭਰਾ ਨੂੰ ਵੀ ਭੇਜਿਆ । ਕੀ ਤੀਤੁਸ ਨੇ ਤੁਹਾਡਾ ਕੋਈ ਫ਼ਾਇਦਾ ਚੁੱਕਿਆ ਹੈ? ਕੀ ਅਸੀਂ ਇੱਕ ਹੀ ਆਤਮਾ ਦੀ ਪ੍ਰੇਰਨਾ ਨਾਲ ਕੰਮ ਨਹੀਂ ਕੀਤਾ ਅਤੇ ਕੀ ਸਾਡਾ ਇੱਕ ਹੀ ਰਾਹ ਨਹੀਂ ਸੀ?
19
ਹੋ ਸਕਦਾ ਹੈ ਕਿ ਤੁਸੀਂ ਸੋਚੋ ਕਿ ਅਜੇ ਤੱਕ ਅਸੀਂ ਤੁਹਾਡੇ ਸਾਹਮਣੇ ਆਪਣੀ ਸਫ਼ਾਈ ਹੀ ਪੇਸ਼ ਕਰ ਰਹੇ ਹਾਂ ਪਰ ਨਹੀਂ, ਅਸੀਂ ਤਾਂ ਮਸੀਹ ਵਿੱਚ ਪਰਮੇਸ਼ਰ ਦੇ ਸਾਹਮਣੇ ਇਹ ਸਭ ਕਹਿ ਰਹੇ ਹਾਂ । ਪਿਆਰੇ ਵਿਸ਼ਵਾਸੀਓ, ਇਹ ਸਭ ਤੁਹਾਡੀ ਆਤਮਿਕ ਉਸਾਰੀ ਦੇ ਲਈ ਹੀ ਹੈ ।
20
ਮੈਨੂੰ ਡਰ ਹੈ ਕਿ ਜਦੋਂ ਮੈਂ ਉੱਥੇ ਆਵਾਂ ਤਾਂ ਮੈਂ ਜਿਸ ਤਰ੍ਹਾਂ ਤੁਹਾਨੂੰ ਦੇਖਣਾ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਦੇਖਾਂ ਅਤੇ ਜਿਸ ਤਰ੍ਹਾਂ ਤੁਸੀਂ ਮੈਨੂੰ ਦੇਖਣਾ ਚਾਹੁੰਦੇ ਹੋ, ਨਾ ਦੇਖੋ । ਮੈਨੂੰ ਇਹ ਵੀ ਡਰ ਹੈ ਕਿ ਕਿਤੇ ਉੱਥੇ ਤੁਹਾਡੇ ਵਿੱਚ ਝਗੜੇ, ਈਰਖਾ, ਗੁੱਸਾ, ਸੁਆਰਥ, ਨਿੰਦਾ, ਚੁਗਲੀਆਂ, ਹੰਕਾਰ ਅਤੇ ਗੜਬੜ ਨਾ ਹੋਵੇ ।
21
ਮੈਨੂੰ ਡਰ ਹੈ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੇਰੇ ਪਰਮੇਸ਼ਰ ਮੈਨੂੰ ਤੁਹਾਡੇ ਸਾਹਮਣੇ ਨੀਵਾਂ ਨਾ ਕਰਨ ਅਤੇ ਮੈਨੂੰ ਉਹਨਾਂ ਸਾਰਿਆਂ ਦੇ ਲਈ ਰੋਣਾ ਨਾ ਪਵੇ ਜਿਹਨਾਂ ਨੇ ਪਹਿਲਾਂ ਪਾਪ ਕੀਤੇ ਹਨ ਅਤੇ ਆਪਣੀ ਅਸ਼ੁੱਧਤਾ, ਵਿਭਚਾਰ ਅਤੇ ਕਾਮਵਾਸ਼ਨਾਵਾਂ ਦੇ ਲਈ ਪਛਤਾਵਾ ਨਹੀਂ ਕੀਤਾ ।
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 13 →
All chapters:
1
2
3
4
5
6
7
8
9
10
11
12
13