bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 7
2 Corinthians 7
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
1
ਹੇ ਪਿਆਰੇ ਵਿਸ਼ਵਾਸੀਓ, ਕਿਉਂਕਿ ਇਹ ਸਾਰੇ ਵਾਅਦੇ ਸਾਡੇ ਨਾਲ ਕੀਤੇ ਗਏ ਹਨ ਇਸ ਲਈ ਸਾਨੂੰ ਆਪਣੇ ਸਰੀਰ ਅਤੇ ਆਤਮਾ ਨੂੰ ਹਰ ਤਰ੍ਹਾਂ ਦੀ ਗੰਦਗੀ ਤੋਂ ਸ਼ੁੱਧ ਕਰਨਾ ਚਾਹੀਦਾ ਹੈ । ਸਾਨੂੰ ਪਰਮੇਸ਼ਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
2
ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ, ਅਸੀਂ ਕਿਸੇ ਨਾਲ ਬੇਇਨਸਾਫ਼ੀ ਨਹੀਂ ਕੀਤੀ, ਨਾ ਹੀ ਕਿਸੇ ਨੂੰ ਦੁੱਖ ਦਿੱਤਾ ਹੈ ਅਤੇ ਨਾ ਹੀ ਕਿਸੇ ਦਾ ਫ਼ਾਇਦਾ ਚੁੱਕਿਆ ਹੈ ।
3
ਮੈਂ ਇਹ ਕਿਸੇ ਉੱਤੇ ਦੋਸ਼ ਲਾਉਣ ਲਈ ਨਹੀਂ ਕਹਿ ਰਿਹਾ । ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਤੁਹਾਡੇ ਲਈ ਸਾਡੇ ਦਿਲਾਂ ਵਿੱਚ ਅਜਿਹੀ ਥਾਂ ਹੈ ਕਿ ਭਾਵੇਂ ਅਸੀਂ ਮਰੀਏ ਜਾਂ ਜਿਊਂਦੇ ਰਹੀਏ, ਅਸੀਂ ਇੱਕ ਰਹਾਂਗੇ ।
4
ਮੈਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ, ਮੈਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ । ਮੈਂ ਧੀਰਜ ਦੇ ਨਾਲ ਭਰਿਆ ਹੋਇਆ ਹਾਂ । ਜਿੰਨੇ ਦੁੱਖ ਸਾਡੇ ਉੱਤੇ ਆਉਂਦੇ ਹਨ ਮੈਂ ਉਹਨਾਂ ਵਿੱਚ ਅਨੰਦ ਕਰਦਾ ਹਾਂ ।
5
ਕਿਉਂਕਿ ਮਕਦੂਨਿਯਾ ਵਿੱਚ ਪਹੁੰਚ ਕੇ ਵੀ ਸਾਨੂੰ ਕੋਈ ਅਰਾਮ ਨਾ ਮਿਲਿਆ । ਉੱਥੇ ਵੀ ਹਰ ਪਾਸੇ ਦੁੱਖ ਹੀ ਦੁੱਖ ਸਨ; ਇੱਕ ਲੋਕਾਂ ਦੀਆਂ ਲੜਾਈਆਂ ਦੇ ਅਤੇ ਦੂਜੇ ਸਾਡੇ ਅੰਦਰਲੇ ਡਰ ਦੇ ।
6
ਪਰ ਨਿਮਾਣਿਆਂ ਨੂੰ ਉਤਸ਼ਾਹ ਦੇਣ ਵਾਲੇ ਪਰਮੇਸ਼ਰ ਨੇ ਤੀਤੁਸ ਨੂੰ ਸਾਡੇ ਕੋਲ ਭੇਜ ਕੇ ਸਾਨੂੰ ਉਤਸ਼ਾਹ ਦਿੱਤਾ ।
7
ਇਸ ਦਾ ਕਾਰਨ ਕੇਵਲ ਉਸ ਦਾ ਆਉਣਾ ਹੀ ਨਹੀਂ ਸਗੋਂ ਉਹ ਉਤਸ਼ਾਹ ਵੀ ਹੈ ਜੋ ਉਸ ਨੂੰ ਤੁਹਾਡੇ ਵਿੱਚ ਰਹਿ ਕੇ ਮਿਲਿਆ ਹੈ । ਉਸ ਨੇ ਸਾਨੂੰ ਤੁਹਾਡੇ ਬਾਰੇ ਇਹ ਵੀ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਮੈਨੂੰ ਮਿਲਣ ਲਈ ਚਾਹਵਾਨ ਸੀ, ਅਤੇ ਕਿੰਨੇ ਦੁਖੀ ਸੀ, ਅਤੇ ਤੁਸੀਂ ਕਿਸ ਤਰ੍ਹਾਂ ਮੇਰੀ ਫ਼ਿਕਰ ਕਰਦੇ ਹੋ । ਇਸ ਲਈ ਮੈਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਹੋਈ ਹੈ ।
8
ਭਾਵੇਂ ਮੇਰੇ ਲਿਖੇ ਪੱਤਰ ਤੋਂ ਤੁਹਾਨੂੰ ਦੁੱਖ ਪਹੁੰਚਿਆ ਹੈ, ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ । ਇਹ ਜਾਣ ਕੇ ਕਿ ਤੁਹਾਨੂੰ ਉਸ ਤੋਂ ਕੁਝ ਸਮੇਂ ਲਈ ਦੁੱਖ ਪਹੁੰਚਿਆ ਹੈ, ਮੈਂ ਦੁਖੀ ਹੋਇਆ ।
9
ਪਰ ਹੁਣ ਮੈਂ ਖ਼ੁਸ਼ ਹਾਂ, ਇਸ ਲਈ ਨਹੀਂ ਕਿ ਮੈਂ ਤੁਹਾਨੂੰ ਦੁੱਖ ਦਿੱਤਾ ਹੈ ਸਗੋਂ ਇਸ ਲਈ ਕਿ ਤੁਸੀਂ ਤੋਬਾ ਕੀਤੀ ਹੈ । ਤੁਹਾਡੇ ਦੁੱਖ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਨ ਇਸ ਲਈ ਸਾਡੇ ਕੋਲੋਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ।
10
ਇਸ ਲਈ ਤੁਹਾਡਾ ਦੁੱਖ ਸਹਿਣਾ ਪਰਮੇਸ਼ਰ ਦੀ ਇੱਛਾ ਅਨੁਸਾਰ ਹੋਇਆ ਕਿ ਤੁਸੀਂ ਆਪਣੇ ਪਾਪਾਂ ਵੱਲੋਂ ਮੂੰਹ ਮੋੜਿਆ ਅਤੇ ਉਸ ਦਾ ਨਤੀਜਾ ਤੁਹਾਡੀ ਮੁਕਤੀ ਵਿੱਚ ਹੋਇਆ । ਪਰ ਸੰਸਾਰਕ ਦੁੱਖ ਦਾ ਨਤੀਜਾ ਮੌਤ ਹੈ ।
11
ਧਿਆਨ ਦੇਵੋ ਕਿ ਪਰਮੇਸ਼ਰ ਨੇ ਤੁਹਾਡੇ ਦੁੱਖ ਤੋਂ ਕੀ ਪੈਦਾ ਕੀਤਾ ਹੈ: ਕਿਸ ਤਰ੍ਹਾਂ ਦੀ ਲਗਨ ਜਾਗੀ ਹੈ, ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕਿੰਨੀ ਇੱਛਾ, ਕਿੰਨਾ ਰੋਸ, ਕਿੰਨਾ ਡਰ, ਕਿੰਨੀ ਤਾਂਘ, ਕਿੰਨੀ ਲਗਨ ਅਤੇ ਕਿੰਨਾ ਨਿਆਂ ਪੈਦਾ ਕੀਤਾ ਹੈ । ਇਸ ਤਰ੍ਹਾਂ ਤੁਸੀਂ ਹਰ ਤਰ੍ਹਾਂ ਨਾਲ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਇਸ ਸਾਰੇ ਮਾਮਲੇ ਵਿੱਚ ਦੋਸ਼ੀ ਨਹੀਂ ਹੋ ।
12
ਇਸ ਲਈ ਭਾਵੇਂ ਮੈਂ ਤੁਹਾਨੂੰ ਉਹ ਪੱਤਰ ਲਿਖਿਆ ਸੀ, ਪਰ ਇਹ ਮੈਂ ਉਸ ਦੇ ਕਾਰਨ ਨਹੀਂ ਲਿਖਿਆ ਜਿਸ ਨੇ ਅਨਿਆਂ ਕੀਤਾ ਅਤੇ ਨਾ ਹੀ ਉਸ ਦੇ ਕਾਰਨ ਜਿਸ ਉੱਤੇ ਅਨਿਆਂ ਹੋਇਆ ਸੀ । ਸਗੋਂ ਇਸ ਦੇ ਲਿਖਣ ਦੁਆਰਾ ਇਹ ਪ੍ਰਗਟ ਕੀਤਾ ਹੈ ਕਿ ਤੁਸੀਂ ਪਰਮੇਸ਼ਰ ਦੇ ਸਾਹਮਣੇ ਸਾਡੇ ਲਈ ਕਿੰਨੇ ਚਾਹਵਾਨ ਹੋ ।
13
ਇਸ ਤੋਂ ਸਾਨੂੰ ਹੌਸਲਾ ਮਿਲਿਆ ਹੈ । ਸਾਨੂੰ ਮਿਲੇ ਹੌਸਲੇ ਦੇ ਨਾਲ, ਤੀਤੁਸ ਦੇ ਅਨੰਦ ਕਾਰਨ ਸਾਨੂੰ ਹੋਰ ਵੀ ਖ਼ੁਸ਼ੀ ਮਿਲੀ ਹੈ । ਉਸ ਦੀ ਆਤਮਾ ਤੁਹਾਡੇ ਸਭ ਦੇ ਕਾਰਨ ਤਾਜ਼ਾ ਹੋ ਗਈ ਹੈ ।
14
ਮੈਂ ਤੀਤੁਸ ਦੇ ਸਾਹਮਣੇ ਤੁਹਾਡੇ ਲਈ ਮਾਣ ਕੀਤਾ ਸੀ ਅਤੇ ਤੁਸੀਂ ਮੈਨੂੰ ਨਿਰਾਸ਼ ਨਹੀਂ ਕੀਤਾ । ਅਸੀਂ ਤੁਹਾਡੇ ਨਾਲ ਹਮੇਸ਼ਾ ਸੱਚ ਬੋਲਿਆ ਹੈ । ਇਸੇ ਲਈ ਸਾਡਾ ਮਾਣ ਤੀਤੁਸ ਦੇ ਸਾਹਮਣੇ ਸੱਚਾ ਸਿੱਧ ਹੋਇਆ ਹੈ ।
15
ਉਸ ਦਾ ਪਿਆਰ ਤੁਹਾਡੇ ਲਈ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ ਜਦੋਂ ਉਹ ਤੁਹਾਨੂੰ ਯਾਦ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਬਣ ਕੇ ਉਸ ਦਾ ਸੁਆਗਤ ਕੀਤਾ ਹੈ ।
16
ਮੈਂ ਖ਼ੁਸ਼ ਹਾਂ ਕਿ ਮੈਂ ਤੁਹਾਡੇ ਉੱਤੇ ਪੂਰਾ ਭਰੋਸਾ ਰੱਖ ਸਕਦਾ ਹਾਂ ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
All chapters:
1
2
3
4
5
6
7
8
9
10
11
12
13