bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 6
2 Corinthians 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
1
ਇਸ ਲਈ ਪਰਮੇਸ਼ਰ ਦੇ ਸਹਿਕਰਮੀ ਹੋਣ ਕਰ ਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਤੋਂ ਮਿਲੀ ਕਿਰਪਾ ਨੂੰ ਵਿਅਰਥ ਨਾ ਜਾਣ ਦਿਓ ।
2
ਕਿਉਂਕਿ ਪਰਮੇਸ਼ਰ ਕਹਿੰਦੇ ਹਨ: “ਕਿਰਪਾ ਕਰਨ ਦੇ ਸਮੇਂ ਮੈਂ ਤੁਹਾਡੀ ਸੁਣੀ, ਬਚਾਅ ਕਰਨ ਦੇ ਦਿਨ, ਮੈਂ ਤੁਹਾਡੀ ਮਦਦ ਕੀਤੀ ।” ਸੁਣੋ! ਮਦਦ ਲੈਣ ਦਾ ਮੌਕਾ ਇਹ ਹੀ ਹੈ ਅਤੇ ਮੁਕਤੀ ਦਾ ਦਿਨ ਇਹ ਹੀ ਹੈ ।
3
ਅਸੀਂ ਕਿਸੇ ਦੇ ਰਾਹ ਵਿੱਚ ਰੋੜਾ ਨਹੀਂ ਅਟਕਾਉਣਾ ਚਾਹੁੰਦੇ ਤਾਂ ਜੋ ਕੋਈ ਸਾਡੀ ਸੇਵਾ ਵਿੱਚ ਦੋਸ਼ ਨਾ ਦੇਖੇ ।
4
ਸਗੋਂ ਅਸੀਂ ਹਰ ਹਾਲਤ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਸੇਵਾਦਾਰਾਂ ਦੇ ਰੂਪ ਵਿੱਚ ਪੇਸ਼ ਕਰਦੇ ਹਾਂ: ਧੀਰਜ ਰੱਖਣ ਵਿੱਚ, ਦੁੱਖ ਵਿੱਚ, ਗ਼ਰੀਬੀ ਵਿੱਚ, ਅਤੇ ਮੁਸੀਬਤਾਂ ਵਿੱਚ,
5
ਮਾਰ ਖਾਣ ਵਿੱਚ, ਕੈਦ ਵਿੱਚ ਅਤੇ ਕਈ ਤਰ੍ਹਾਂ ਦੇ ਫ਼ਸਾਦਾਂ ਦੇ ਸਮੇਂ ਅਸੀਂ ਬਿਨਾਂ ਅਰਾਮ ਦੇ, ਬਿਨਾਂ ਨੀਂਦ ਦੇ ਅਤੇ ਬਿਨਾਂ ਭੋਜਨ ਦੇ ਰਹੇ ਹਾਂ,
6
ਸ਼ੁੱਧਤਾ ਰਾਹੀਂ, ਗਿਆਨ ਰਾਹੀਂ, ਧੀਰਜ ਰਾਹੀਂ, ਦਇਆ ਰਾਹੀਂ, ਪਵਿੱਤਰ ਆਤਮਾ ਦੀ ਸਮਰੱਥਾ ਰਾਹੀਂ, ਸੱਚੇ ਪਿਆਰ ਰਾਹੀਂ;
7
ਸੱਚ ਦੇ ਪ੍ਰਚਾਰ ਰਾਹੀਂ ਅਤੇ ਪਰਮੇਸ਼ਰ ਦੀ ਸਮਰੱਥਾ ਰਾਹੀਂ ਅਸੀਂ ਆਪਣੇ ਸੱਜੇ ਅਤੇ ਖੱਬੇ ਪਾਸੇ ਆਪਣੇ ਬਚਾਅ ਦੇ ਲਈ ਨੇਕੀ ਦੇ ਹਥਿਆਰ ਧਾਰੇ ਹੋਏ ਹਨ;
8
ਆਦਰ ਅਤੇ ਨਿਰਾਦਰ, ਬਦਨਾਮੀ ਅਤੇ ਨੇਕਨਾਮੀ ਵਿੱਚ ਸਾਨੂੰ ਧੋਖੇਬਾਜ਼ ਸਮਝਿਆ ਜਾਂਦਾ ਹੈ ਪਰ ਅਸੀਂ ਫਿਰ ਵੀ ਸੱਚੇ ਹਾਂ;
9
ਅਸੀਂ ਅਣਜਾਣ ਸਮਝੇ ਜਾਂਦੇ ਹਾਂ ਪਰ ਫਿਰ ਵੀ ਮਸ਼ਹੂਰ ਹਾਂ; ਸਾਨੂੰ ਮਰੇ ਹੋਏ ਸਮਝਿਆ ਜਾਂਦਾ ਹੈ ਪਰ ਅਸੀਂ ਫਿਰ ਵੀ ਜਿਊਂਦੇ ਹਾਂ; ਭਾਵੇਂ ਸਾਨੂੰ ਸਜ਼ਾ ਦਿੱਤੀ ਗਈ ਪਰ ਅਸੀਂ ਫਿਰ ਵੀ ਨਹੀਂ ਮਰੇ;
10
ਸਾਨੂੰ ਦੁਖੀ ਕੀਤਾ ਗਿਆ ਪਰ ਫਿਰ ਵੀ ਅਸੀਂ ਹਰ ਸਮੇਂ ਖ਼ੁਸ਼ ਰਹੇ; ਅਸੀਂ ਗ਼ਰੀਬ ਹਾਂ ਪਰ ਫਿਰ ਵੀ ਬਹੁਤ ਸਾਰਿਆਂ ਨੂੰ ਅਮੀਰ ਬਣਾਇਆ; ਸਾਡੇ ਕੋਲ ਕੁਝ ਵੀ ਨਹੀਂ ਪਰ ਫਿਰ ਵੀ ਸਾਡੇ ਕੋਲ ਸਭ ਕੁਝ ਹੈ ।
11
ਹੇ ਕੁਰਿੰਥਿਓ, ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕੀਤੀ ਹੈ; ਸਾਡੇ ਦਿਲ ਤੁਹਾਡੇ ਲਈ ਖੁੱਲ੍ਹੇ ਹਨ ।
12
ਅਸੀਂ ਆਪਣੇ ਦਿਲ ਤੁਹਾਡੇ ਲਈ ਬੰਦ ਨਹੀਂ ਕੀਤੇ ਪਰ ਤੁਸੀਂ ਸਾਡੇ ਲਈ ਆਪਣੇ ਦਿਲ ਬੰਦ ਕੀਤੇ ਹੋਏ ਹਨ ।
13
ਮੈਂ ਤੁਹਾਨੂੰ ਆਪਣੇ ਬੱਚੇ ਸਮਝ ਕੇ ਇਹ ਕਹਿ ਰਿਹਾ ਹਾਂ ਤੁਸੀਂ ਵੀ ਆਪਣੇ ਦਿਲ ਸਾਡੇ ਲਈ ਖੋਲ੍ਹ ਦੇਵੋ ।
14
ਤੁਸੀਂ ਅਵਿਸ਼ਵਾਸੀਆਂ ਦੇ ਨਾਲ ਨਾਬਰਾਬਰ ਜੂਲੇ ਵਿੱਚ ਨਾ ਜੁਤੋ, ਕਿਉਂਕਿ ਨੇਕੀ ਦਾ ਪਾਪ ਨਾਲ ਕੀ ਸੰਬੰਧ ਹੈ? ਚਾਨਣ ਦਾ ਹਨੇਰੇ ਨਾਲ ਕੀ ਰਿਸ਼ਤਾ ਹੈ?
15
ਕੀ ਮਸੀਹ ਅਤੇ ਸ਼ੈਤਾਨ ਦਾ ਆਪਸ ਵਿੱਚ ਕੋਈ ਸੰਬੰਧ ਹੋ ਸਕਦਾ ਹੈ? ਕੀ ਵਿਸ਼ਵਾਸੀ ਅਤੇ ਅਵਿਸ਼ਵਾਸੀ ਇਕੱਠੇ ਰਹਿ ਸਕਦੇ ਹਨ?
16
ਪਰਮੇਸ਼ਰ ਦੇ ਹੈਕਲ ਅਤੇ ਮੂਰਤੀਆਂ ਵਿੱਚ ਕੀ ਸਾਂਝ ਹੋ ਸਕਦੀ ਹੈ? ਕਿਉਂਕਿ ਅਸੀਂ ਜਿਊਂਦੇ ਪਰਮੇਸ਼ਰ ਦਾ ਹੈਕਲ ਹਾਂ । ਇਸ ਬਾਰੇ ਪਰਮੇਸ਼ਰ ਕਹਿੰਦੇ ਹਨ: “ਮੈਂ ਆਪਣੇ ਲੋਕਾਂ ਵਿੱਚ ਰਹਾਂਗਾ, ਮੈਂ ਉਹਨਾਂ ਦਾ ਸਾਥ ਦੇਵਾਂਗਾ; ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ, ਉਹ ਮੇਰੇ ਲੋਕ ਹੋਣਗੇ ।”
17
ਇਸੇ ਲਈ ਪ੍ਰਭੂ ਕਹਿੰਦੇ ਹਨ: “ਤੁਸੀਂ ਉਹਨਾਂ ਦੇ ਵਿੱਚੋਂ ਬਾਹਰ ਆ ਜਾਵੋ । ਤੁਸੀਂ ਉਹਨਾਂ ਤੋਂ ਵੱਖ ਹੋ ਜਾਵੋ । ਤੁਸੀਂ ਕਿਸੇ ਅਸ਼ੁੱਧ ਚੀਜ਼ ਨੂੰ ਨਾ ਛੂਹੋ, ਅਤੇ ਮੈਂ ਤੁਹਾਨੂੰ ਸਵੀਕਾਰ ਕਰਾਂਗਾ ।”
18
ਸਰਵਸ਼ਕਤੀਮਾਨ ਪ੍ਰਭੂ ਕਹਿੰਦੇ ਹਨ: “ਮੈਂ ਤੁਹਾਡਾ ਪਿਤਾ ਹੋਵਾਂਗਾ, ਅਤੇ ਤੁਸੀਂ ਮੇਰੀ ਸੰਤਾਨ ਹੋਵੋਗੇ ।”
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
All chapters:
1
2
3
4
5
6
7
8
9
10
11
12
13