bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 10
2 Corinthians 10
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
1
ਮੈਂ ਪੌਲੂਸ, ਜੋ ਤੁਹਾਡੇ ਅਨੁਸਾਰ ਤੁਹਾਡੇ ਸਾਹਮਣੇ ਤਾਂ ਨਿਮਰ ਹੁੰਦਾ ਹਾਂ ਪਰ ਤੁਹਾਡੇ ਤੋਂ ਅਲੱਗ ਹੋ ਕੇ ਦਲੇਰ ਹੁੰਦਾ ਹਾਂ, ਮੈਂ ਮਸੀਹ ਦੀ ਕਿਰਪਾ ਅਤੇ ਨਿਮਰਤਾ ਦਾ ਵਾਸਤਾ ਪਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ
2
ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਮਜ਼ਬੂਰ ਨਾ ਕਰਨਾ ਕਿ ਮੈਨੂੰ ਉਹ ਦਲੇਰੀ ਦਿਖਾਉਣੀ ਪਵੇ ਜਿਸ ਉੱਤੇ ਮੈਨੂੰ ਭਰੋਸਾ ਹੈ ਕਿ ਮੈਂ ਉਹਨਾਂ ਦੇ ਨਾਲ ਦਲੇਰੀ ਨਾਲ ਵਰਤਾਅ ਕਰ ਸਕਦਾ ਹਾਂ ਜੋ ਸਾਨੂੰ ਸੰਸਾਰਕ ਸਮਝਦੇ ਹਨ ।
3
ਇਹ ਠੀਕ ਹੈ ਕਿ ਅਸੀਂ ਸੰਸਾਰ ਵਿੱਚ ਰਹਿ ਰਹੇ ਹਾਂ ਪਰ ਸਾਡਾ ਯੁੱਧ ਸੰਸਾਰਕ ਨਹੀਂ ਹੈ ।
4
ਸਾਡੇ ਲੜਨ ਵਾਲੇ ਹਥਿਆਰ ਸੰਸਾਰਕ ਨਹੀਂ ਹਨ ਸਗੋਂ ਉਹ ਪਰਮੇਸ਼ਰ ਦੇ ਸ਼ਕਤੀਸ਼ਾਲੀ ਹਥਿਆਰ ਹਨ, ਜਿਹਨਾਂ ਦੀ ਮਦਦ ਨਾਲ ਅਸੀਂ ਝੂਠੇ ਵਿਵਾਦਾਂ ਅਤੇ ਕਿਲ੍ਹਿਆਂ ਦਾ ਨਾਸ਼ ਕਰਦੇ ਹਾਂ ।
5
ਅਸੀਂ ਪਰਮੇਸ਼ਰ ਦੇ ਗਿਆਨ ਦਾ ਵਿਰੋਧ ਕਰਨ ਵਾਲੀ ਹਰ ਰੁਕਾਵਟ ਨੂੰ ਦੂਰ ਕਰਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਹਰ ਵਿਚਾਰ ਨੂੰ ਕੈਦੀ ਬਣਾ ਕੇ ਉਸ ਨੂੰ ਮਸੀਹ ਦੇ ਆਗਿਆਕਾਰੀ ਬਣਾਉਂਦੇ ਹਾਂ ।
6
ਜੇਕਰ ਤੁਸੀਂ ਆਪ ਪੂਰੀ ਤਰ੍ਹਾਂ ਆਗਿਆਕਾਰੀ ਬਣੋ ਤਾਂ ਅਸੀਂ ਹਰ ਆਗਿਆ ਨਾ ਮੰਨਣ ਵਾਲੇ ਨੂੰ ਸਜ਼ਾ ਦੇਣ ਦੇ ਲਈ ਤਿਆਰ ਰਹਾਂਗੇ ।
7
ਜੋ ਤੁਹਾਡੇ ਸਾਹਮਣੇ ਹੈ, ਤੁਸੀਂ ਉਸ ਉੱਤੇ ਧਿਆਨ ਕਰਦੇ ਹੋ । ਜੇਕਰ ਕੋਈ ਮਨੁੱਖ ਇਹ ਸੋਚਦਾ ਹੈ ਕਿ ਉਹ ਮਸੀਹ ਦਾ ਹੈ ਤਾਂ ਉਸ ਨੂੰ ਇਸ ਗੱਲ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਸੇ ਤਰ੍ਹਾਂ ਅਸੀਂ ਵੀ ਮਸੀਹ ਦੇ ਹਾਂ ।
8
ਜੇਕਰ ਮੈਂ ਆਪਣੇ ਅਧਿਕਾਰ ਦੇ ਬਾਰੇ ਕੁਝ ਜ਼ਿਆਦਾ ਹੀ ਮਾਣ ਕਰਾਂ ਜੋ ਸਾਨੂੰ ਪ੍ਰਭੂ ਨੇ ਤੁਹਾਡੀ ਆਤਮਿਕ ਉਸਾਰੀ ਲਈ ਦਿੱਤਾ ਹੈ ਨਾ ਕਿ ਤੁਹਾਡੇ ਨਾਸ਼ ਦੇ ਲਈ, ਮੈਨੂੰ ਇਸ ਤੋਂ ਕੋਈ ਸ਼ਰਮ ਨਹੀਂ ਹੈ ।
9
ਤੁਸੀਂ ਇਹ ਨਾ ਸੋਚੋ ਕਿ ਮੈਂ ਤੁਹਾਨੂੰ ਆਪਣੇ ਪੱਤਰਾਂ ਦੇ ਰਾਹੀਂ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ।
10
ਕੁਝ ਲੋਕ ਕਹਿੰਦੇ ਹਨ, “ਪੌਲੂਸ ਦੇ ਪੱਤਰ ਤਾਂ ਬਹੁਤ ਭਾਰੇ ਅਤੇ ਸ਼ਕਤੀਸ਼ਾਲੀ ਹਨ ਪਰ ਉਹ ਆਪ ਦੇਖਣ ਵਿੱਚ ਕੁਝ ਵੀ ਨਹੀਂ ਅਤੇ ਉਸ ਦੀਆਂ ਗੱਲਾਂ ਵਿਅਰਥ ਹਨ!”
11
ਅਜਿਹੇ ਲੋਕ ਇਹ ਵੀ ਯਾਦ ਰੱਖਣ ਕਿ ਜੋ ਕੁਝ ਅਸੀਂ ਤੁਹਾਡੀ ਗ਼ੈਰਹਾਜ਼ਰੀ ਵਿੱਚ ਲਿਖਦੇ ਹਾਂ, ਉਹ ਹੀ ਅਸੀਂ ਤੁਹਾਡੀ ਹਾਜ਼ਰੀ ਵਿੱਚ ਕਰਦੇ ਹਾਂ ।
12
ਅਸੀਂ ਆਪਣੀ ਤੁਲਨਾ ਅਜਿਹੇ ਲੋਕਾਂ ਦੇ ਨਾਲ ਕਰਨ ਦਾ ਹੌਸਲਾ ਨਹੀਂ ਰੱਖਦੇ ਜੋ ਆਪਣੇ ਆਪ ਨੂੰ ਬਹੁਤ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ । ਕਿਉਂਕਿ ਜੋ ਲੋਕ ਆਪਣੀ ਜਾਂਚ ਆਪਣੇ ਹੀ ਨਾਲ ਕਰਦੇ ਹਨ ਅਤੇ ਆਪਣੀ ਤੁਲਨਾ ਆਪਣੇ ਹੀ ਨਾਲ ਕਰਦੇ ਹਨ, ਉਹ ਵੱਡੇ ਮੂਰਖ ਹਨ ।
13
ਅਸੀਂ ਆਪਣੀਆਂ ਹੱਦਾਂ ਤੋਂ ਬਾਹਰ ਮਾਣ ਨਹੀਂ ਕਰਾਂਗੇ । ਇਹ ਮਾਣ ਉਹਨਾਂ ਹੱਦਾਂ ਤੱਕ ਰੱਖਾਂਗੇ ਜੋ ਪਰਮੇਸ਼ਰ ਨੇ ਆਪ ਸਾਡੇ ਲਈ ਠਹਿਰਾਈਆਂ ਹਨ ਜਿਹਨਾਂ ਦੇ ਵਿੱਚ ਤੁਸੀਂ ਵੀ ਆ ਜਾਂਦੇ ਹੋ ।
14
ਇਸ ਤਰ੍ਹਾਂ ਅਸੀਂ ਆਪਣੀਆਂ ਹੱਦਾਂ ਤੋਂ ਬਾਹਰ ਨਹੀਂ ਜਾ ਰਹੇ ਕਿਉਂਕਿ ਅਸੀਂ ਹੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਸੀਹ ਦਾ ਸ਼ੁਭ ਸਮਾਚਾਰ ਲੈ ਕੇ ਆਏ ਸੀ ।
15
ਇਸ ਲਈ ਅਸੀਂ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਦੂਜਿਆਂ ਦੇ ਕੀਤੇ ਕੰਮ ਉੱਤੇ ਮਾਣ ਨਹੀਂ ਕਰਨਾ ਚਾਹੁੰਦੇ । ਪਰ ਸਾਨੂੰ ਉਮੀਦ ਹੈ ਕਿ ਸਾਡੀਆਂ ਆਪਣੀਆਂ ਹੱਦਾਂ ਵਿੱਚ ਹੀ ਜਿਸ ਤਰ੍ਹਾਂ ਤੁਹਾਡਾ ਵਿਸ਼ਵਾਸ ਵਧੇਗਾ, ਉਸੇ ਤਰ੍ਹਾਂ ਸਾਡੀ ਸੇਵਾ ਦਾ ਵਾਧਾ ਤੁਹਾਡੇ ਵਿੱਚ ਹੋਵੇਗਾ ।
16
ਫਿਰ ਅਸੀਂ ਤੁਹਾਡੇ ਤੋਂ ਇਲਾਵਾ ਦੂਜੇ ਇਲਾਕਿਆਂ ਵਿੱਚ ਵੀ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਾਂਗੇ ਪਰ ਦੂਜਿਆਂ ਦੀਆਂ ਹੱਦਾਂ ਵਿੱਚ ਕੀਤੇ ਕੰਮ ਉੱਤੇ ਮਾਣ ਨਹੀਂ ਕਰਾਂਗੇ ।
17
ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੇਕਰ ਕੋਈ ਮਾਣ ਕਰਨਾ ਚਾਹੁੰਦਾ ਹੈ ਤਾਂ ਉਹ ਪ੍ਰਭੂ ਉੱਤੇ ਕਰੇ ।”
18
ਕਿਉਂਕਿ ਆਪਣੀ ਵਡਿਆਈ ਆਪ ਕਰਨ ਵਾਲਾ ਪ੍ਰਭੂ ਦੇ ਸਾਹਮਣੇ ਸਵੀਕਾਰ ਨਹੀਂ ਹੁੰਦਾ ਸਗੋਂ ਉਹ ਸਵੀਕਾਰ ਹੁੰਦਾ ਹੈ ਜਿਸ ਦੀ ਵਡਿਆਈ ਪ੍ਰਭੂ ਆਪ ਕਰਦੇ ਹਨ ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
All chapters:
1
2
3
4
5
6
7
8
9
10
11
12
13