bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 4
2 Corinthians 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
1
ਪਰਮੇਸ਼ਰ ਨੇ ਆਪਣੀ ਦਇਆ ਦੇ ਰਾਹੀਂ ਸਾਨੂੰ ਇਹ ਸੇਵਾ ਦਾ ਦਾਨ ਦਿੱਤਾ ਹੈ, ਇਸ ਲਈ ਅਸੀਂ ਹੌਸਲਾ ਨਹੀਂ ਛੱਡਦੇ ।
2
ਅਸੀਂ ਹਨੇਰੇ ਅਤੇ ਸ਼ਰਮਿੰਦਗੀ ਦੇ ਸਾਰੇ ਕੰਮਾਂ ਨੂੰ ਤਿਆਗ ਦਿੱਤਾ ਹੈ । ਹੁਣ ਅਸੀਂ ਬਿਨਾਂ ਕਪਟ ਦੇ ਜੀਵਨ ਗੁਜ਼ਾਰ ਰਹੇ ਹਾਂ ਅਤੇ ਪਰਮੇਸ਼ਰ ਦੇ ਵਚਨ ਨੂੰ ਵਿਗਾੜੇ ਬਿਨਾਂ ਪੇਸ਼ ਕਰਦੇ ਹਾਂ । ਸਗੋਂ ਅਸੀਂ ਸੱਚਾਈ ਨੂੰ ਚਾਨਣ ਵਿੱਚ ਲਿਆਉਂਦੇ ਹਾਂ ਅਤੇ ਆਪਣੇ ਆਪ ਨੂੰ ਉਸ ਤਰ੍ਹਾਂ ਮਨੁੱਖ ਦੇ ਅੰਤਹਕਰਨ ਦੇ ਸਾਹਮਣੇ ਪੇਸ਼ ਕਰਦੇ ਹਾਂ ਜਿਸ ਤਰ੍ਹਾਂ ਪਰਮੇਸ਼ਰ ਦੇ ਸਾਹਮਣੇ ।
3
ਭਾਵੇਂ ਸਾਡਾ ਸ਼ੁਭ ਸਮਾਚਾਰ ਪਰਦੇ ਹੇਠ ਹੈ ਤਾਂ ਕੇਵਲ ਉਹਨਾਂ ਤੋਂ ਹੀ ਹੈ ਜੋ ਨਾਸ਼ ਦੇ ਰਾਹ ਉੱਤੇ ਹਨ ।
4
ਇਸ ਯੁੱਗ ਦੇ ਦੇਵਤੇ ਨੇ ਇਹਨਾਂ ਅਵਿਸ਼ਵਾਸੀਆਂ ਦੇ ਮਨਾਂ ਨੂੰ ਹਨੇਰਾ ਕਰ ਦਿੱਤਾ ਹੈ ਤਾਂ ਜੋ ਉਹ ਸ਼ੁਭ ਸਮਾਚਾਰ ਦੇ ਚਾਨਣ ਨੂੰ ਭਾਵ ਮਸੀਹ ਦੇ ਤੇਜ ਨੂੰ ਨਾ ਦੇਖਣ ਜੋ ਪਰਮੇਸ਼ਰ ਦਾ ਸਰੂਪ ਹਨ ।
5
ਕਿਉਂਕਿ ਅਸੀਂ ਆਪਣੇ ਬਾਰੇ ਨਹੀਂ ਸਗੋਂ ਅਸੀਂ ਮਸੀਹ ਯਿਸੂ ਜੋ ਪ੍ਰਭੂ ਹਨ ਦਾ ਪ੍ਰਚਾਰ ਕਰਦੇ ਹਾਂ ਅਤੇ ਆਪਣੇ ਆਪ ਨੂੰ ਯਿਸੂ ਦੇ ਲਈ ਤੁਹਾਡੇ ਸੇਵਾਦਾਰਾਂ ਦੇ ਰੂਪ ਵਿੱਚ ਪੇਸ਼ ਕਰਦੇ ਹਾਂ ।
6
ਕਿਉਂਕਿ ਜਿਸ ਪਰਮੇਸ਼ਰ ਨੇ ਕਿਹਾ, “ਹਨੇਰੇ ਵਿੱਚੋਂ ਚਾਨਣ ਚਮਕੇ!” ਉਸੇ ਪਰਮੇਸ਼ਰ ਨੇ ਸਾਡੇ ਮਨਾਂ ਉੱਤੇ ਆਪਣਾ ਚਾਨਣ ਪ੍ਰਗਟ ਕੀਤਾ ਕਿ ਸਾਨੂੰ ਉਹਨਾਂ ਦਾ ਚਾਨਣ ਭਰਿਆ ਗਿਆਨ ਪ੍ਰਾਪਤ ਹੋਵੇ ਜੋ ਮਸੀਹ ਦੇ ਚਿਹਰੇ ਉੱਤੇ ਹੈ ।
7
ਅਸੀਂ ਤਾਂ ਕੇਵਲ ਮਿੱਟੀ ਦੇ ਭਾਂਡੇ ਹਾਂ ਜਿਹਨਾਂ ਵਿੱਚ ਇਹ ਆਤਮਿਕ ਖ਼ਜ਼ਾਨਾ ਰੱਖਿਆ ਗਿਆ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਮਹਾਨ ਸਮਰੱਥਾ ਦੇ ਸ੍ਰੋਤ ਅਸੀਂ ਨਹੀਂ ਕੇਵਲ ਪਰਮੇਸ਼ਰ ਹਨ ।
8
ਅਸੀਂ ਹਰ ਪਾਸਿਓਂ ਦੁੱਖ ਸਹਿੰਦੇ ਹਾਂ ਪਰ ਹਾਰਦੇ ਨਹੀਂ; ਪਰੇਸ਼ਾਨ ਤਾਂ ਹੁੰਦੇ ਹਾਂ ਪਰ ਨਿਰਾਸ਼ ਨਹੀਂ ਹੁੰਦੇ ।
9
ਸਤਾਏ ਤਾਂ ਜਾਂਦੇ ਹਾਂ ਪਰ ਤਿਆਗੇ ਨਹੀਂ ਜਾਂਦੇ; ਡੇਗੇ ਤਾਂ ਜਾਂਦੇ ਹਾਂ ਪਰ ਨਾਸ਼ ਨਹੀਂ ਹੁੰਦੇ ।
10
ਅਸੀਂ ਯਿਸੂ ਦੀ ਮੌਤ ਨੂੰ ਹਮੇਸ਼ਾ ਆਪਣੇ ਸਰੀਰਾਂ ਵਿੱਚ ਲਈ ਫਿਰਦੇ ਹਾਂ ਤਾਂ ਜੋ ਉਹਨਾਂ ਦਾ ਜੀਵਨ ਵੀ ਸਾਡੇ ਸਰੀਰਾਂ ਦੁਆਰਾ ਪ੍ਰਗਟ ਕੀਤਾ ਜਾਵੇ ।
11
ਭਾਵੇਂ ਅਸੀਂ ਜਿਊਂਦੇ ਹਾਂ ਪਰ ਫਿਰ ਵੀ ਯਿਸੂ ਦੇ ਕਾਰਨ ਹਮੇਸ਼ਾਂ ਮੌਤ ਦੇ ਮੂੰਹ ਵਿੱਚ ਰਹਿੰਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਸਾਡੇ ਮਰਨਹਾਰ ਸਰੀਰਾਂ ਵਿੱਚ ਪ੍ਰਗਟ ਹੋਵੇ ।
12
ਇਹ ਹੀ ਕਾਰਨ ਹੈ ਕਿ ਮੌਤ ਸਾਡੇ ਵਿੱਚ ਕੰਮ ਕਰ ਰਹੀ ਹੈ ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ ।
13
ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਮੇਰੇ ਕੋਲ ਵਿਸ਼ਵਾਸ ਹੈ, ਇਸ ਲਈ ਮੈਂ ਬੋਲਦਾ ਹਾਂ ।” ਸਾਡੇ ਕੋਲ ਵੀ ਉਸ ਵਿਸ਼ਵਾਸ ਦਾ ਆਤਮਾ ਹੈ ਇਸ ਲਈ ਅਸੀਂ ਵੀ ਬੋਲਦੇ ਹਾਂ ।
14
ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਪਰਮੇਸ਼ਰ ਨੇ ਪ੍ਰਭੂ ਯਿਸੂ ਨੂੰ ਜਿਊਂਦਾ ਕੀਤਾ, ਸਾਨੂੰ ਵੀ ਯਿਸੂ ਦੇ ਨਾਲ ਜਿਊਂਦਾ ਕਰਨਗੇ ਅਤੇ ਤੁਹਾਡੇ ਨਾਲ ਆਪਣੀ ਹਜ਼ੂਰੀ ਵਿੱਚ ਲਿਆਉਣਗੇ ।
15
ਇਹ ਸਾਰਾ ਕੁਝ ਤੁਹਾਡੇ ਲਈ ਹੀ ਹੈ । ਜਿਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਬਹੁਤ ਸਾਰੇ ਲੋਕਾਂ ਵਿੱਚ ਵਧੇਗੀ ਉਸੇ ਤਰ੍ਹਾਂ ਉਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੋਰ ਵੀ ਧੰਨਵਾਦ ਦਾ ਕਾਰਨ ਹੋਵੇਗੀ ।
16
ਇਸ ਲਈ ਅਸੀਂ ਹੌਸਲਾ ਨਹੀਂ ਛੱਡਦੇ । ਭਾਵੇਂ ਸਾਡੀ ਬਾਹਰੀ ਮਨੁੱਖਤਾ ਨਾਸ਼ ਹੋ ਰਹੀ ਹੈ ਪਰ ਫਿਰ ਵੀ ਸਾਡੀ ਅੰਦਰੂਨੀ ਮਨੁੱਖਤਾ ਹਰ ਦਿਨ ਨਵੀਂ ਹੁੰਦੀ ਜਾਂਦੀ ਹੈ ।
17
ਕਿਉਂਕਿ ਸਾਡਾ ਥੋੜ੍ਹਾ ਜਿਹਾ ਦੁੱਖ ਕੁਝ ਸਮੇਂ ਦੇ ਲਈ ਹੈ ਜੋ ਸਾਡੇ ਲਈ ਅਨੰਤ ਵਡਿਆਈ ਪੈਦਾ ਕਰ ਰਿਹਾ ਹੈ ਜੋ ਸਭ ਤੋਂ ਮਹਾਨ ਹੈ ।
18
ਇਸ ਲਈ ਅਸੀਂ ਦਿਖਾਈ ਦੇਣ ਵਾਲੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜੋ ਕੁਝ ਹੀ ਸਮੇਂ ਤੱਕ ਰਹਿੰਦੀਆਂ ਹਨ ਸਗੋਂ ਅਸੀਂ ਅਣਦੇਖੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ ਜੋ ਅਨੰਤਕਾਲ ਤੱਕ ਰਹਿੰਦੀਆਂ ਹਨ ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
All chapters:
1
2
3
4
5
6
7
8
9
10
11
12
13