bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 8
2 Corinthians 8
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
1
ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਮਕਦੂਨਿਯਾ ਦੀਆਂ ਕਲੀਸਿਯਾਵਾਂ ਦੇ ਉੱਤੇ ਹੋਈ ਪਰਮੇਸ਼ਰ ਦੀ ਕਿਰਪਾ ਦੇ ਬਾਰੇ ਦੱਸਣਾ ਚਾਹੁੰਦੇ ਹਾਂ ।
2
ਉਹਨਾਂ ਦੀ ਪਰੀਖਿਆ ਬਹੁਤ ਜ਼ਿਆਦਾ ਦੁੱਖਾਂ ਦੇ ਰਾਹੀਂ ਹੋਈ ਹੈ । ਪਰ ਇਹ ਹੋਣ ਤੇ ਵੀ ਉਹਨਾਂ ਦਾ ਅਨੰਦ ਮਹਾਨ ਹੈ, ਉਹਨਾਂ ਨੇ ਆਪਣੀ ਭਾਰੀ ਗ਼ਰੀਬੀ ਵਿੱਚ ਵੀ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਹੈ ।
3
ਕਿਉਂਕਿ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਹਨਾਂ ਨੇ ਆਪਣੀ ਪਹੁੰਚ ਦੇ ਅਨੁਸਾਰ ਸਗੋਂ ਪਹੁੰਚ ਤੋਂ ਵੀ ਵੱਧ ਕੇ ਆਪਣੀ ਮਰਜ਼ੀ ਨਾਲ ਦਿੱਤਾ ਹੈ ।
4
ਉਹਨਾਂ ਨੇ ਸਾਡੇ ਅੱਗੇ ਬੇਨਤੀ ਕੀਤੀ ਕਿ ਅਸੀਂ ਉਹਨਾਂ ਨੂੰ ਵੀ ਪਰਮੇਸ਼ਰ ਦੇ ਲੋਕਾਂ ਦੀ ਸੇਵਾ ਵਿੱਚ ਹੱਥ ਵਟਾਉਣ ਦਾ ਮੌਕਾ ਦੇਈਏ ।
5
ਇਹ ਸਾਡੀ ਉਮੀਦ ਤੋਂ ਕਿਤੇ ਜ਼ਿਆਦਾ ਸੀ । ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਪ੍ਰਭੂ ਦੇ ਹੱਥ ਅਤੇ ਫਿਰ ਆਪਣੇ ਆਪ ਨੂੰ ਪਰਮੇਸ਼ਰ ਦੀ ਇੱਛਾ ਦੇ ਨਾਲ ਸਾਡੇ ਹੱਥ ਸੌਂਪਿਆ ।
6
ਇਸ ਸੇਵਾ ਦਾ ਕੰਮ ਪਹਿਲਾਂ ਤੀਤੁਸ ਨੇ ਸ਼ੁਰੂ ਕੀਤਾ ਸੀ ਇਸ ਲਈ ਅਸੀਂ ਉਸ ਅੱਗੇ ਬੇਨਤੀ ਕੀਤੀ ਕਿ ਉਹ ਤੁਹਾਡੇ ਵਿੱਚ ਇਸ ਦਾਨ ਦੀ ਸੇਵਾ ਦੇ ਕੰਮ ਨੂੰ ਪੂਰਾ ਕਰੇ ।
7
ਤੁਸੀਂ ਹਰ ਤਰ੍ਹਾਂ ਬਹੁਤ ਅਮੀਰ ਹੋ: ਵਿਸ਼ਵਾਸ ਵਿੱਚ, ਬੋਲਣ ਵਿੱਚ, ਗਿਆਨ ਵਿੱਚ, ਉਤਸ਼ਾਹ ਵਿੱਚ, ਇੱਥੋਂ ਤੱਕ ਕਿ ਸਾਨੂੰ ਪਿਆਰ ਕਰਨ ਵਿੱਚ ਵੀ । ਇਸ ਲਈ ਹੁਣ ਇਸ ਦਾਨ ਦੀ ਸੇਵਾ ਵਿੱਚ ਵੀ ਆਪਣੇ ਆਪ ਨੂੰ ਇਸੇ ਤਰ੍ਹਾਂ ਅਮੀਰ ਸਿੱਧ ਕਰੋ ।
8
ਮੈਂ ਤੁਹਾਨੂੰ ਹੁਕਮ ਨਹੀਂ ਦੇ ਰਿਹਾ ਸਗੋਂ ਦੂਜਿਆਂ ਦੇ ਉਤਸ਼ਾਹ ਬਾਰੇ ਤੁਹਾਨੂੰ ਦੱਸ ਕੇ ਤੁਹਾਡੇ ਪਿਆਰ ਦੀ ਪਰਖ ਕਰ ਰਿਹਾ ਹਾਂ ।
9
ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਜਾਣਦੇ ਹੀ ਹੋ ਕਿ ਉਹ ਕਿੰਨੇ ਅਮੀਰ ਸਨ; ਪਰ ਫਿਰ ਉਹ ਤੁਹਾਡੀ ਖ਼ਾਤਰ ਗ਼ਰੀਬ ਬਣ ਗਏ ਕਿ ਉਹਨਾਂ ਦੀ ਗ਼ਰੀਬੀ ਦੁਆਰਾ ਤੁਸੀਂ ਅਮੀਰ ਬਣ ਜਾਵੋ ।
10
ਮੇਰਾ ਇਹ ਵਿਚਾਰ ਹੈ ਜੋ ਤੁਹਾਡੇ ਭਲੇ ਦੇ ਬਾਰੇ ਹੈ: ਪਿਛਲੇ ਸਾਲ ਤੁਸੀਂ ਇਹ ਕੰਮ ਕਰਨ ਵਿੱਚ ਨਾ ਕੇਵਲ ਪਹਿਲ ਕੀਤੀ ਸਗੋਂ ਇਸ ਨੂੰ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ ਸੀ ।
11
ਇਸ ਲਈ ਇਸ ਨੂੰ ਪੂਰਾ ਕਰੋ । ਜਿਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਸ਼ੁਰੂ ਕਰਨ ਦੇ ਚਾਹਵਾਨ ਸੀ, ਉਸੇ ਤਰ੍ਹਾਂ ਹੁਣ ਇਸ ਨੂੰ ਜੋ ਕੁਝ ਵੀ ਤੁਹਾਡੇ ਕੋਲ ਹੈ, ਉਸ ਦੇ ਨਾਲ ਪੂਰਾ ਕਰੋ ।
12
ਜੇਕਰ ਕੋਈ ਦਾਨ ਦੇਣ ਦੀ ਇੱਛਾ ਕਰਦਾ ਹੈ ਤਾਂ ਪਰਮੇਸ਼ਰ ਉਸ ਕੋਲੋਂ ਉਸ ਚੀਜ਼ ਦੀ ਮੰਗ ਨਹੀਂ ਕਰਦੇ ਹਨ ਜੋ ਉਸ ਕੋਲ ਨਹੀਂ ਹੈ ਸਗੋਂ ਪਰਮੇਸ਼ਰ ਉਹ ਸਵੀਕਾਰ ਕਰ ਲੈਂਦੇ ਹਨ ਜੋ ਉਹ ਦਿੰਦਾ ਹੈ ।
13
ਸਾਡੀ ਇੱਛਾ ਇਹ ਨਹੀਂ ਕਿ ਦੂਜਿਆਂ ਦੀ ਮਦਦ ਕਰਨ ਦੀ ਖ਼ਾਤਰ ਤੁਸੀਂ ਲੋੜ ਤੋਂ ਜ਼ਿਆਦਾ ਭਾਰ ਹੇਠਾਂ ਦੱਬ ਜਾਵੋ । ਸਗੋਂ ਇਸ ਦਾ ਆਧਾਰ ਬਰਾਬਰ ਹੋਣਾ ਚਾਹੀਦਾ ਹੈ ।
14
ਇਸ ਸਮੇਂ ਤੁਹਾਡਾ ਵਾਧਾ ਉਹਨਾਂ ਦਾ ਘਾਟਾ ਪੂਰਾ ਕਰੇਗਾ ਪਰ ਉਹ ਸਮਾਂ ਵੀ ਆਵੇਗਾ ਜਦੋਂ ਉਹਨਾਂ ਦਾ ਵਾਧਾ ਤੁਹਾਡਾ ਘਾਟਾ ਪੂਰਾ ਕਰੇਗਾ । ਇਸ ਤਰ੍ਹਾਂ ਦੋਵੇਂ ਪਾਸੇ ਬਰਾਬਰੀ ਹੋਵੇਗੀ ।
15
ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ: “ਜਿਸ ਮਨੁੱਖ ਨੇ ਜ਼ਿਆਦਾ ਇਕੱਠਾ ਕੀਤਾ, ਉਸ ਦੇ ਕੋਲ ਲੋੜ ਤੋਂ ਜ਼ਿਆਦਾ ਨਾ ਨਿਕਲਿਆ । ਜਿਸ ਨੇ ਥੋੜ੍ਹਾ ਇਕੱਠਾ ਕੀਤਾ, ਉਸ ਦੇ ਕੋਲ ਲੋੜ ਤੋਂ ਘੱਟ ਨਾ ਨਿਕਲਿਆ ।”
16
ਪਰਮੇਸ਼ਰ ਦਾ ਧੰਨਵਾਦ ਹੋਵੇ, ਜਿਹਨਾਂ ਨੇ ਤੀਤੁਸ ਨੂੰ ਪ੍ਰੇਰਨਾ ਦਿੱਤੀ ਹੈ ਕਿ ਉਹ ਉਸੇ ਤਰ੍ਹਾਂ ਤੁਹਾਡੀ ਮਦਦ ਕਰਨ ਦੇ ਲਈ ਤਿਆਰ ਹੈ, ਜਿਸ ਤਰ੍ਹਾਂ ਕਿ ਅਸੀਂ ਵੀ ਹਾਂ ।
17
ਇਹ ਨਹੀਂ ਕਿ ਉਹ ਸਾਡੀ ਬੇਨਤੀ ਕਾਰਨ ਪਰ ਉਹ ਆਪਣੀ ਇੱਛਾ ਨਾਲ ਤੁਹਾਡੇ ਕੋਲ ਆਉਣ ਦੇ ਲਈ ਚਾਹਵਾਨ ਸੀ ।
18
ਉਸ ਦੇ ਨਾਲ ਅਸੀਂ ਉਸ ਭਰਾ ਨੂੰ ਵੀ ਭੇਜ ਰਹੇ ਹਾਂ ਜਿਸ ਦਾ ਨਾਂ ਸ਼ੁਭ ਸਮਾਚਾਰ ਦੇ ਪ੍ਰਚਾਰ ਲਈ ਸਭ ਕਲੀਸਿਯਾਵਾਂ ਵਿੱਚ ਪ੍ਰਸਿੱਧ ਹੈ ।
19
ਕੇਵਲ ਇਹ ਹੀ ਨਹੀਂ ਸਗੋਂ ਕਲੀਸਿਯਾਵਾਂ ਨੇ ਉਸ ਨੂੰ ਇਸ ਦਾਨ ਸੇਵਾ ਦੇ ਲਈ ਸਾਡਾ ਸਾਥੀ ਚੁਣ ਕੇ ਭੇਜਿਆ ਹੈ । ਇਹ ਸੇਵਾ ਅਸੀਂ ਪ੍ਰਭੂ ਦੀ ਮਹਿਮਾ ਦੇ ਲਈ ਅਤੇ ਆਪਣਾ ਉਤਸ਼ਾਹ ਦਿਖਾਉਣ ਲਈ ਕਰ ਰਹੇ ਹਾਂ ।
20
ਅਸੀਂ ਸਾਵਧਾਨ ਹਾਂ ਕਿ ਕਿਸੇ ਨੂੰ ਵੀ ਇਸ ਖੁੱਲ੍ਹ-ਦਿਲੀ ਨਾਲ ਦਿੱਤੇ ਦਾਨ ਦੀ ਸੇਵਾ ਦੇ ਸੰਬੰਧ ਵਿੱਚ ਸਾਡੇ ਉੱਤੇ ਕੋਈ ਦੋਸ਼ ਲਾਉਣ ਦਾ ਮੌਕਾ ਨਾ ਮਿਲੇ ।
21
ਸਾਡਾ ਉਦੇਸ਼ ਨਾ ਕੇਵਲ ਪ੍ਰਭੂ ਦੇ ਸਾਹਮਣੇ ਸਗੋਂ ਹੋਰਨਾਂ ਦੇ ਸਾਹਮਣੇ ਵੀ ਈਮਾਨਦਾਰ ਬਣਨਾ ਹੈ ।
22
ਇਸ ਲਈ ਉਹਨਾਂ ਦੇ ਨਾਲ ਅਸੀਂ ਆਪਣੇ ਇਸ ਭਰਾ ਨੂੰ ਭੇਜ ਰਹੇ ਹਾਂ ਜਿਸ ਦੇ ਉਤਸ਼ਾਹ ਨੂੰ ਅਸੀਂ ਕਈ ਮੌਕਿਆਂ ਤੇ ਪਰਖ ਚੁੱਕੇ ਹਾਂ । ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਇਸ ਲਈ ਉਸ ਦਾ ਉਤਸ਼ਾਹ ਹੁਣ ਹੋਰ ਵੱਧ ਗਿਆ ਹੈ ।
23
ਹੁਣ ਜਿੱਥੋਂ ਤੱਕ ਤੀਤੁਸ ਦਾ ਪ੍ਰਸ਼ਨ ਹੈ ਉਹ ਮੇਰੀ ਤੁਹਾਡੇ ਵਿੱਚ ਕੀਤੀ ਗਈ ਸੇਵਾ ਦਾ ਸਾਥੀ ਅਤੇ ਸੇਵਕ ਹੈ ਅਤੇ ਜਿੱਥੋਂ ਤੱਕ ਬਾਕੀ ਭਰਾਵਾਂ ਦਾ ਪ੍ਰਸ਼ਨ ਹੈ, ਉਹ ਕਲੀਸਿਯਾਵਾਂ ਦੇ ਪ੍ਰਤਿਨਿਧੀ ਹਨ ਅਤੇ ਮਸੀਹ ਦੀ ਮਹਿਮਾ ਕਰਦੇ ਹਨ ।
24
ਇਸ ਲਈ ਤੁਸੀਂ ਉਹਨਾਂ ਨੂੰ ਆਪਣੇ ਪਿਆਰ ਦਾ ਸਬੂਤ ਦਿਓ ਅਤੇ ਜੋ ਉਹਨਾਂ ਉੱਤੇ ਮਾਣ ਹੈ ਉਸ ਨੂੰ ਕਲੀਸਿਯਾਵਾਂ ਦੇ ਸਾਹਮਣੇ ਪ੍ਰਗਟ ਕਰੋ ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
All chapters:
1
2
3
4
5
6
7
8
9
10
11
12
13