bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 11
2 Corinthians 11
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
1
ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਮੂਰਖਤਾ ਸਹਿ ਲਵੋ ਜਿਵੇਂ ਤੁਸੀਂ ਇਸ ਸਮੇਂ ਸਹਿ ਵੀ ਰਹੇ ਹੋ ।
2
ਮੈਂ ਤੁਹਾਡੇ ਲਈ ਪਰਮੇਸ਼ਰ ਵਾਂਗ ਈਰਖਾ ਕਰਦਾ ਹਾਂ । ਮੈਂ ਤੁਹਾਨੂੰ ਇੱਕ ਪਵਿੱਤਰ ਕੁਆਰੀ ਦੀ ਤਰ੍ਹਾਂ ਤੁਹਾਡੇ ਇੱਕ ਹੀ ਪਤੀ ਭਾਵ ਮਸੀਹ ਨੂੰ ਸੌਂਪਣ ਦਾ ਵਾਅਦਾ ਕੀਤਾ ਸੀ ।
3
ਪਰ ਮੈਨੂੰ ਡਰ ਹੈ ਕਿ ਜਿਸ ਤਰ੍ਹਾਂ ਸੱਪ ਨੇ ਆਪਣੀ ਚਤੁਰਾਈ ਨਾਲ ਹੱਵਾਹ ਨੂੰ ਧੋਖਾ ਦਿੱਤਾ, ਉਸੇ ਤਰ੍ਹਾਂ ਤੁਹਾਡੇ ਵਿਚਾਰ ਵੀ ਭਰਸ਼ਟ ਨਾ ਹੋ ਜਾਣ ਅਤੇ ਤੁਸੀਂ ਵੀ ਮਸੀਹ ਲਈ ਸੱਚੀ ਅਤੇ ਸੁੱਚੀ ਸ਼ਰਧਾ ਨਾ ਗੁਆ ਲਵੋ ।
4
ਜੇਕਰ ਕੋਈ ਤੁਹਾਡੇ ਕੋਲ ਆਏ ਅਤੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰੇ ਜਿਸ ਦਾ ਪ੍ਰਚਾਰ ਅਸੀਂ ਨਹੀਂ ਕੀਤਾ ਸੀ; ਜਾਂ ਜੇਕਰ ਤੁਸੀਂ ਉਸ ਆਤਮਾ ਤੋਂ ਇਲਾਵਾ ਕੋਈ ਦੂਜਾ ਆਤਮਾ ਪ੍ਰਾਪਤ ਕਰੋ ਜੋ ਤੁਸੀਂ ਪਹਿਲਾਂ ਨਹੀਂ ਪ੍ਰਾਪਤ ਕੀਤਾ ਸੀ; ਜਾਂ ਤੁਸੀਂ ਕੋਈ ਹੋਰ ਸ਼ੁਭ ਸਮਾਚਾਰ ਸਵੀਕਾਰ ਕਰੋ ਜੋ ਤੁਸੀਂ ਪਹਿਲਾਂ ਸਵੀਕਾਰ ਨਹੀਂ ਕੀਤਾ ਸੀ ਤਾਂ ਤੁਸੀਂ ਉਸ ਨੂੰ ਅਸਾਨੀ ਨਾਲ ਸਵੀਕਾਰ ਕਰਦੇ ਹੋ ।
5
ਮੈਂ ਸੋਚਦਾ ਹਾਂ ਕਿ ਮੈਂ ਤੁਹਾਡੇ ਉੱਤਮ ਮੰਨੇ ਜਾਣ ਵਾਲੇ ਰਸੂਲਾਂ ਨਾਲੋਂ ਘੱਟ ਨਹੀਂ ਹਾਂ ।
6
ਭਾਵੇਂ ਮੈਂ ਬੋਲਣ ਵਿੱਚ ਚੰਗਾ ਨਾ ਹੋਵਾਂ ਪਰ ਗਿਆਨ ਵਿੱਚ ਕਿਸੇ ਨਾਲੋਂ ਘੱਟ ਨਹੀਂ । ਇਹ ਗੱਲ ਅਸੀਂ ਤੁਹਾਡੇ ਸਾਹਮਣੇ ਹਰ ਤਰ੍ਹਾਂ ਨਾਲ ਪ੍ਰਗਟ ਕੀਤੀ ਹੈ ।
7
ਮੈਂ ਤੁਹਾਡੇ ਤੋਂ ਪੈਸਾ ਲਏ ਬਿਨਾਂ ਤੁਹਾਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਇਆ; ਮੈਂ ਤੁਹਾਨੂੰ ਉੱਚਾ ਚੁੱਕਣ ਦੇ ਲਈ ਆਪਣੇ ਆਪ ਨੂੰ ਨੀਵਾਂ ਕੀਤਾ । ਕੀ ਮੈਂ ਪਾਪ ਕੀਤਾ ਹੈ?
8
ਤੁਹਾਡੀ ਸੇਵਾ ਕਰਨ ਲਈ ਮੈਂ ਦੂਜੀਆਂ ਕਲੀਸਿਯਾਵਾਂ ਉੱਤੇ ਆਪਣੇ ਖਰਚੇ ਲਈ ਭਾਰ ਬਣਿਆ ।
9
ਜਦੋਂ ਮੈਂ ਤੁਹਾਡੇ ਕੋਲ ਸੀ ਅਤੇ ਉਸ ਸਮੇਂ ਮੈਨੂੰ ਕੁਝ ਲੋੜ ਪਈ ਫਿਰ ਵੀ ਮੈਂ ਤੁਹਾਡੇ ਉੱਤੇ ਭਾਰ ਨਾ ਬਣਿਆ ਸਗੋਂ ਮੇਰੀਆਂ ਸਾਰੀਆਂ ਲੋੜਾਂ ਮਕਦੂਨਿਯਾ ਤੋਂ ਆਏ ਹੋਏ ਭਰਾਵਾਂ ਨੇ ਪੂਰੀਆਂ ਕੀਤੀਆਂ । ਮੈਂ ਤੁਹਾਡੇ ਉੱਤੇ ਕਿਸੇ ਤਰ੍ਹਾਂ ਭਾਰ ਨਹੀਂ ਬਣਿਆ ਅਤੇ ਨਾ ਹੀ ਕਦੀ ਬਣਾਂਗਾ ।
10
ਕਿਉਂਕਿ ਮਸੀਹ ਦਾ ਸੱਚ ਮੇਰੇ ਵਿੱਚ ਹੈ ਇਸ ਲਈ ਪੂਰੇ ਅਖਾਯਾ ਵਿੱਚ ਕੋਈ ਵੀ ਮੈਨੂੰ ਇਸ ਉੱਤੇ ਮਾਣ ਕਰਨ ਤੋਂ ਨਹੀਂ ਰੋਕ ਸਕੇਗਾ ।
11
ਕਿਸ ਲਈ? ਕੀ ਇਸ ਲਈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਪਰਮੇਸ਼ਰ ਜਾਣਦੇ ਹਨ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ।
12
ਪਰ ਜੋ ਮੈਂ ਕਰਦਾ ਹਾਂ ਉਹ ਕਰਦਾ ਰਹਾਂਗਾ ਤਾਂ ਜੋ ਉਹਨਾਂ ਨੂੰ ਜਿਹੜੇ ਆਪਣੇ ਆਪ ਨੂੰ ਸਾਡੇ ਬਰਾਬਰ ਕਰਨਾ ਚਾਹੁੰਦੇ ਹਨ ਅਤੇ ਇਸ ਉੱਤੇ ਮਾਣ ਕਰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਮੌਕਾ ਨਾ ਮਿਲੇ ।
13
ਇਹੋ ਜਿਹੇ ਲੋਕ ਝੂਠੇ ਰਸੂਲ ਹਨ । ਉਹ ਧੋਖੇਬਾਜ਼ ਹਨ ਕਿਉਂਕਿ ਉਹ ਦਿਖਾਵੇ ਦੇ ਲਈ ਆਪਣੇ ਆਪ ਨੂੰ ਮਸੀਹ ਦੇ ਰਸੂਲ ਦੱਸਦੇ ਹਨ ।
14
ਪਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਸ਼ੈਤਾਨ ਆਪ ਵੀ ਚਾਨਣ ਦੇ ਸਵਰਗਦੂਤ ਵਰਗਾ ਭੇਸ ਬਦਲ ਲੈਂਦਾ ਹੈ ।
15
ਫਿਰ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਉਸ ਦੇ ਸੇਵਕ ਨੇਕੀ ਦੇ ਸੇਵਕ ਹੋਣ ਦਾ ਢੌਂਗ ਰਚਦੇ ਹਨ । ਅੰਤ ਵਿੱਚ ਉਹ ਆਪਣੇ ਕੀਤੇ ਕੰਮਾਂ ਦਾ ਫਲ ਪਾਓਣਗੇ ।
16
ਮੈਂ ਫਿਰ ਕਹਿੰਦਾ ਹਾਂ ਕਿ ਕੋਈ ਮੈਨੂੰ ਮੂਰਖ ਨਾ ਸਮਝੇ । ਪਰ ਜੇਕਰ ਤੁਸੀਂ ਸਮਝਦੇ ਹੋ ਤਾਂ ਮੈਨੂੰ ਮੂਰਖ ਸਮਝ ਕੇ ਹੀ ਸਵੀਕਾਰ ਕਰੋ ਅਤੇ ਮੈਨੂੰ ਕੁਝ ਮਾਣ ਕਰਨ ਦਿਓ ।
17
ਜੋ ਕੁਝ ਵੀ ਮੈਂ ਇੰਨੇ ਮਾਣ ਨਾਲ ਕਹਿ ਰਿਹਾ ਹਾਂ ਇਹ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਨਹੀਂ ਹੈ, ਇਹ ਤਾਂ ਮੂਰਖਤਾ ਹੈ ।
18
ਜਦ ਕਿ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਮਾਣ ਕਰਦੇ ਹਨ ਤਾਂ ਫਿਰ ਮੈਂ ਵੀ ਕਿਉਂ ਨਾ ਕਰਾਂ?
19
ਤੁਸੀਂ ਬਹੁਤ ਸਮਝਦਾਰ ਹੋ ਇਸੇ ਲਈ ਤੁਸੀਂ ਮੂਰਖਾਂ ਨੂੰ ਖ਼ੁਸ਼ੀ ਨਾਲ ਸਹਿ ਲੈਂਦੇ ਹੋ,
20
ਜਦੋਂ ਤੁਹਾਡੇ ਉੱਤੇ ਕੋਈ ਹੁਕਮ ਚਲਾਉਂਦਾ ਹੈ, ਤੁਹਾਡੇ ਤੋਂ ਆਪਣਾ ਮਤਲਬ ਕੱਢਦਾ ਹੈ, ਤੁਹਾਨੂੰ ਧੋਖਾ ਦਿੰਦਾ ਹੈ, ਆਪਣੇ ਆਪ ਨੂੰ ਉੱਚਾ ਕਰਦਾ ਹੈ ਅਤੇ ਤੁਹਾਡੇ ਮੂੰਹ ਉੱਤੇ ਚਪੇੜ ਮਾਰਦਾ ਹੈ ਤੁਸੀਂ ਉਸ ਨੂੰ ਸਹਿ ਲੈਂਦੇ ਹੋ ।
21
ਪਰ ਮੈਂ ਸ਼ਰਮਿੰਦਾ ਹੋ ਕੇ ਮੰਨਦਾ ਹਾਂ ਕਿ ਅਸੀਂ ਇਸ ਮਾਮਲੇ ਵਿੱਚ ਕਮਜ਼ੋਰ ਸੀ । ਪਰ ਜੇਕਰ ਕੋਈ ਕਿਸੇ ਹੋਰ ਚੀਜ਼ ਉੱਤੇ ਮਾਣ ਕਰਨ ਦੀ ਹਿੰਮਤ ਕਰਦਾ ਹੈ (ਮੈਂ ਇੱਕ ਮੂਰਖ ਦੀ ਤਰ੍ਹਾਂ ਬੋਲ ਰਿਹਾ ਹਾਂ) ਤਾਂ ਮੈਂ ਵੀ ਹਿੰਮਤ ਕਰ ਸਕਦਾ ਹਾਂ ।
22
ਕੀ ਉਹ ਹੀ ਇਬਰਾਨੀ ਹਨ? ਤਾਂ ਮੈਂ ਵੀ ਹਾਂ । ਕੀ ਉਹ ਹੀ ਇਸਰਾਏਲੀ ਹਨ? ਤਾਂ ਮੈਂ ਵੀ ਹਾਂ । ਕੀ ਉਹ ਹੀ ਅਬਰਾਹਾਮ ਦੀ ਸੰਤਾਨ ਹਨ? ਤਾਂ ਮੈਂ ਵੀ ਹਾਂ ।
23
ਕੀ ਉਹ ਹੀ ਮਸੀਹ ਦੇ ਸੇਵਕ ਹਨ? ਮੈਂ ਉਹਨਾਂ ਤੋਂ ਵੀ ਵੱਧ ਕੇ ਹਾਂ (ਇਹ ਸਭ ਮੈਂ ਪਾਗਲਾਂ ਦੀ ਤਰ੍ਹਾਂ ਕਹਿ ਰਿਹਾ ਹਾਂ) । ਪਰ ਮੈਂ ਉਹਨਾਂ ਤੋਂ ਜ਼ਿਆਦਾ ਮਿਹਨਤ ਕੀਤੀ, ਬਹੁਤ ਵਾਰ ਕੈਦ ਵਿੱਚ ਰਿਹਾ, ਬਹੁਤ ਵਾਰ ਕੋਰੜਿਆਂ ਦੀ ਮਾਰ ਖਾਧੀ, ਅਤੇ ਕਈ ਵਾਰ ਮੌਤ ਦੇ ਮੂੰਹ ਤੱਕ ਵੀ ਪਹੁੰਚਿਆ ।
24
ਮੈਂ ਪੰਜ ਵਾਰ ਯਹੂਦੀਆਂ ਕੋਲੋਂ ਇੱਕ ਘੱਟ ਚਾਲੀ-ਚਾਲੀ ਕੋਰੜੇ ਖਾਧੇ ।
25
ਤਿੰਨ ਵਾਰ ਬੈਂਤਾਂ ਨਾਲ ਮਾਰ ਖਾਧੀ, ਇੱਕ ਵਾਰੀ ਪਥਰਾਓ ਕੀਤਾ ਗਿਆ, ਤਿੰਨ ਵਾਰੀ ਸਮੁੰਦਰੀ ਜਹਾਜ਼ ਦੀ ਤਬਾਹੀ ਵਿੱਚ ਫਸਿਆ । ਇੱਥੋਂ ਤੱਕ ਕਿ ਇੱਕ ਵਾਰ ਮੈਂ ਇੱਕ ਦਿਨ ਅਤੇ ਇੱਕ ਰਾਤ ਖੁੱਲ੍ਹੇ ਸਮੁੰਦਰ ਵਿੱਚ ਬਿਤਾਈ ।
26
ਮੈਨੂੰ ਅਣਗਿਣਤ ਸਫ਼ਰ ਕਰਨੇ ਪਏ, ਜਿਹਨਾਂ ਵਿੱਚ ਮੈਨੂੰ ਦਰਿਆਵਾਂ ਦੇ ਖ਼ਤਰੇ, ਡਾਕੂਆਂ ਦੇ ਖ਼ਤਰੇ, ਆਪਣੇ ਲੋਕਾਂ ਦੇ ਖ਼ਤਰੇ, ਪਰਾਈਆਂ ਕੌਮਾਂ ਦੇ ਖ਼ਤਰੇ, ਸ਼ਹਿਰਾਂ ਦੇ ਖ਼ਤਰੇ, ਉਜਾੜ ਦੇ ਖ਼ਤਰੇ, ਸਮੁੰਦਰੀ ਖ਼ਤਰੇ ਅਤੇ ਝੂਠੇ ਭਰਾਵਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ ।
27
ਮੈਂ ਮਿਹਨਤ ਕੀਤੀ, ਕਸ਼ਟ ਝੱਲੇ, ਕਈ ਵਾਰ ਬਿਨਾਂ ਨੀਂਦ ਦੇ ਰਿਹਾ, ਭੁੱਖਾ ਅਤੇ ਪਿਆਸਾ ਰਿਹਾ, ਕਈ ਵਾਰ ਬਿਨਾਂ ਭੋਜਨ ਦੇ ਰਿਹਾ, ਠੰਡ ਵਿੱਚ ਰਿਹਾ ਅਤੇ ਮੈਨੂੰ ਘੱਟ ਕੱਪੜਿਆਂ ਦੇ ਰਹਿਣਾ ਪਿਆ ।
28
ਇਸ ਸਭ ਤੋਂ ਇਲਾਵਾ ਹਰ ਰੋਜ਼ ਮੇਰੇ ਉੱਤੇ ਕਲੀਸਿਯਾਵਾਂ ਦੀ ਚਿੰਤਾ ਦਾ ਭਾਰ ਰਹਿੰਦਾ ਹੈ ।
29
ਜੇਕਰ ਕੋਈ ਕਮਜ਼ੋਰ ਹੋਇਆ ਤਾਂ ਕੀ ਮੈਂ ਉਸ ਦੀ ਕਮਜ਼ੋਰੀ ਮਹਿਸੂਸ ਨਹੀਂ ਕੀਤੀ? ਕੀ ਮੈਂ ਕਿਸੇ ਦੇ ਪਾਪ ਵਿੱਚ ਪੈ ਜਾਣ ਕਰਕੇ ਦੁਖੀ ਨਹੀਂ ਹੁੰਦਾ?
30
ਜੇਕਰ ਮੇਰੇ ਲਈ ਮਾਣ ਕਰਨਾ ਜ਼ਰੂਰੀ ਹੈ ਤਾਂ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਮਾਣ ਕਰਾਂਗਾ ।
31
ਪ੍ਰਭੂ ਯਿਸੂ ਦੇ ਪਰਮੇਸ਼ਰ ਅਤੇ ਪਿਤਾ ਜਾਣਦੇ ਹਨ ਕਿ ਮੈਂ ਸੱਚ ਕਹਿ ਰਿਹਾ ਹਾਂ । ਉਹਨਾਂ ਦੀ ਵਡਿਆਈ ਅਨੰਤਕਾਲ ਤੱਕ ਹੋਵੇ!
32
ਜਦੋਂ ਮੈਂ ਦਮਿਸ਼ਕ ਵਿੱਚ ਸੀ, ਰਾਜਾ ਅਰਿਤਾਸ ਦੇ ਰਾਜਪਾਲ ਨੇ ਮੈਨੂੰ ਗਰਿਫ਼ਤਾਰ ਕਰਨ ਦੇ ਲਈ ਸਾਰੇ ਸ਼ਹਿਰ ਉੱਤੇ ਪਹਿਰਾ ਲਾ ਦਿੱਤਾ ।
33
ਪਰ ਮੈਨੂੰ ਇੱਕ ਟੋਕਰੇ ਦੇ ਵਿੱਚ ਬਿਠਾ ਕੇ ਕੰਧ ਦੀ ਖਿੜਕੀ ਦੇ ਰਾਹੀਂ ਬਾਹਰ ਉਤਾਰ ਦਿੱਤਾ ਗਿਆ । ਇਸ ਤਰ੍ਹਾਂ ਮੈਂ ਰਾਜਪਾਲ ਦੇ ਹੱਥਾਂ ਵਿੱਚੋਂ ਬਚ ਨਿਕਲਿਆ ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
All chapters:
1
2
3
4
5
6
7
8
9
10
11
12
13