bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 3
2 Corinthians 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 4 →
1
ਕੀ ਅਸੀਂ ਫਿਰ ਆਪਣੀ ਵਡਿਆਈ ਕਰਵਾਉਣੀ ਚਾਹੁੰਦੇ ਹਾਂ? ਜਾਂ ਹੋਰ ਲੋਕਾਂ ਦੀ ਤਰ੍ਹਾਂ ਅਸੀਂ ਤੁਹਾਡੇ ਕੋਲੋਂ ਜਾਂ ਤੁਹਾਡੇ ਲਈ ਵਡਿਆਈ ਭਰੇ ਮਾਣ-ਪੱਤਰ ਚਾਹੁੰਦੇ ਹਾਂ?
2
ਤੁਸੀਂ ਤਾਂ ਆਪ ਹੀ ਸਾਡੇ ਮਾਣ-ਪੱਤਰ ਹੋ ਜੋ ਸਾਡੇ ਦਿਲਾਂ ਉੱਤੇ ਲਿਖੇ ਗਏ ਹੋ ਕਿ ਸਭ ਲੋਕ ਜਾਨਣ ਅਤੇ ਪੜ੍ਹਨ ।
3
ਇਹ ਸਾਫ਼ ਹੈ ਕਿ ਤੁਸੀਂ ਮਸੀਹ ਦੁਆਰਾ ਲਿਖਿਆ ਹੋਇਆ ਪੱਤਰ ਹੋ ਜੋ ਸਾਡੀ ਸੇਵਾ ਦਾ ਸਬੂਤ ਹੈ ਇਹ ਸਿਆਹੀ ਦੇ ਨਾਲ ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਲਿਖਿਆ ਗਿਆ ਸਗੋਂ ਪਰਮੇਸ਼ਰ ਦੇ ਆਤਮਾ ਦੇ ਨਾਲ ਮਨੁੱਖੀ ਦਿਲਾਂ ਦੀਆਂ ਪੱਟੀਆਂ ਉੱਤੇ ਲਿਖਿਆ ਗਿਆ ਹੈ ।
4
ਸਾਡਾ ਮਸੀਹ ਦੇ ਰਾਹੀਂ ਪਰਮੇਸ਼ਰ ਉੱਤੇ ਪੂਰਾ ਭਰੋਸਾ ਹੈ । ਇਸੇ ਲਈ ਅਸੀਂ ਇਹ ਕਹਿ ਰਹੇ ਹਾਂ ।
5
ਇਹ ਕੰਮ ਕਰਨ ਦੇ ਲਈ ਸਾਡੇ ਵਿੱਚ ਆਪਣੀ ਤਾਂ ਕੋਈ ਸਮਰੱਥਾ ਨਹੀਂ ਹੈ ਅਤੇ ਨਾ ਹੀ ਅਸੀਂ ਕੋਈ ਦਾਅਵਾ ਕਰਦੇ ਹਾਂ ਕਿ ਸਾਡੇ ਵਿੱਚ ਕੁਝ ਹੈ ਸਗੋਂ ਇਸ ਦੇ ਲਈ ਪਰਮੇਸ਼ਰ ਹੀ ਸਾਡੇ ਸ੍ਰੋਤ ਹਨ ।
6
ਅਸਲ ਵਿੱਚ ਇਹ ਪਰਮੇਸ਼ਰ ਹੀ ਹਨ ਜਿਹਨਾਂ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਬਣਨ ਦੇ ਯੋਗ ਬਣਾਇਆ ਹੈ ਜਿਸ ਦਾ ਆਧਾਰ ਆਤਮਾ ਹੈ, ਨਾ ਕਿ ਕੋਈ ਲਿਖਤ ਵਿਵਸਥਾ । ਕਿਉਂਕਿ ਲਿਖਤ ਵਿਵਸਥਾ ਮਾਰਦੀ ਹੈ ਪਰ ਆਤਮਾ ਜੀਵਨ ਦਿੰਦਾ ਹੈ ।
7
ਪੱਥਰ ਦੇ ਉੱਤੇ ਉੱਕਰੇ ਹੋਏ ਨੇਮ ਦਾ ਅੰਤ ਭਾਵੇਂ ਮੌਤ ਨਾਲ ਹੋਇਆ ਅਤੇ ਇਹ ਵੱਡੇ ਪ੍ਰਤਾਪ ਦੇ ਨਾਲ ਦਿੱਤਾ ਗਿਆ ਸੀ । ਉਸ ਦਾ ਤੇਜ ਮੂਸਾ ਦੇ ਚਿਹਰੇ ਉੱਤੇ ਇੰਨਾ ਸੀ ਕਿ ਇਸਰਾਏਲੀ ਉਸ ਵੱਲ ਦੇਖ ਵੀ ਨਹੀਂ ਸਕਦੇ ਸਨ ਭਾਂਵੇ ਉਹ ਤੇਜ ਕੁਝ ਹੀ ਸਮੇਂ ਤੱਕ ਰਿਹਾ ।
8
ਤਾਂ ਫਿਰ ਆਤਮਾ ਦੇ ਦੇਣ ਸਮੇਂ ਇਹ ਪ੍ਰਤਾਪ ਕਿੰਨਾ ਮਹਾਨ ਹੋਵੇਗਾ?
9
ਜੇਕਰ ਉਹ ਨੇਮ ਜਿਸ ਦਾ ਨਤੀਜਾ ਸਜ਼ਾ ਸੀ, ਇਹੋ ਜਿਹੇ ਪ੍ਰਤਾਪ ਦੇ ਨਾਲ ਦਿੱਤਾ ਗਿਆ ਤਾਂ ਫਿਰ ਉਸ ਆਤਮਾ ਦਾ ਦੇਣਾ ਕਿੰਨਾ ਮਹਾਨ ਹੋਵੇਗਾ ਜੋ ਸਾਡੇ ਪਰਮੇਸ਼ਰ ਦੇ ਨਾਲ ਮੇਲ ਦਾ ਕਾਰਨ ਹੈ!
10
ਫਿਰ ਸੱਚ ਤਾਂ ਇਹ ਹੈ ਕਿ ਜੋ ਪਹਿਲਾਂ ਤੇਜਮਾਨ ਸੀ, ਉਹ ਹੁਣ ਨਹੀਂ ਰਿਹਾ ਅਤੇ ਉਸ ਦੀ ਥਾਂ ਉਸ ਤੋਂ ਵੀ ਮਹਾਨ ਤੇਜ ਨੇ ਲੈ ਲਈ ਹੈ ।
11
ਕਿਉਂਕਿ ਜੇਕਰ ਥੋੜ੍ਹੇ ਸਮੇਂ ਤੱਕ ਰਹਿਣ ਵਾਲੇ ਦਾ ਆਪਣਾ ਤੇਜ ਇੰਨਾ ਸੀ ਤਾਂ ਫਿਰ ਹਮੇਸ਼ਾ ਤੱਕ ਰਹਿਣ ਵਾਲੇ ਦਾ ਤੇਜ ਕਿੰਨਾ ਜ਼ਿਆਦਾ ਹੋਵੇਗਾ ।
12
ਅਸੀਂ ਇਸ ਲਈ ਇੰਨੀ ਦਲੇਰੀ ਨਾਲ ਬੋਲ ਰਹੇ ਹਾਂ ਕਿਉਂਕਿ ਇਹ ਹੀ ਸਾਡੀ ਉਮੀਦ ਹੈ ।
13
ਅਸੀਂ ਮੂਸਾ ਦੀ ਤਰ੍ਹਾਂ ਨਹੀਂ ਹਾਂ ਜੋ ਆਪਣੇ ਚਿਹਰੇ ਨੂੰ ਇਸਰਾਏਲੀਆਂ ਕੋਲੋਂ ਪਰਦੇ ਨਾਲ ਢੱਕ ਕੇ ਰੱਖਦਾ ਸੀ ਕਿ ਉਹ ਉਸ ਦੇ ਤੇਜ ਨੂੰ ਖ਼ਤਮ ਹੁੰਦੇ ਦੇਖ ਨਾ ਲੈਣ ।
14
ਅਸਲ ਵਿੱਚ ਉਹਨਾਂ ਦੇ ਮਨਾਂ ਦੀਆਂ ਅੱਖਾਂ ਉੱਤੇ ਪਰਦਾ ਪਿਆ ਹੋਇਆ ਸੀ ਸਗੋਂ ਅੱਜ ਵੀ ਜਦੋਂ ਉਸ ਪੁਰਾਣੇ ਨੇਮ ਨੂੰ ਪੜ੍ਹਿਆ ਜਾਂਦਾ ਹੈ ਤਾਂ ਉਹਨਾਂ ਦੀਆਂ ਅੱਖਾਂ ਉੱਤੇ ਉਹ ਪਰਦਾ ਕੇਵਲ ਮਸੀਹ ਵਿੱਚ ਹਟਾਇਆ ਜਾਂਦਾ ਹੈ ।
15
ਇਸ ਤਰ੍ਹਾਂ ਉਹ ਅੱਜ ਵੀ ਜਦੋਂ ਮੂਸਾ ਦੇ ਨੇਮ ਨੂੰ ਪੜ੍ਹਦੇ ਹਨ ਤਾਂ ਉਹਨਾਂ ਦੇ ਮਨਾਂ ਦੀਆਂ ਅੱਖਾਂ ਉੱਤੇ ਪਰਦਾ ਪਿਆ ਰਹਿੰਦਾ ਹੈ ।
16
ਪਰ ਜਦੋਂ ਕੋਈ ਪ੍ਰਭੂ ਵੱਲ ਮੁੜਦਾ ਹੈ ਤਦ ਪਵਿੱਤਰ-ਗ੍ਰੰਥ ਦੇ ਕਹੇ ਅਨੁਸਾਰ, “ਉਹ ਪਰਦਾ ਹਟ ਜਾਂਦਾ ਹੈ ।”
17
ਪ੍ਰਭੂ ਆਤਮਾ ਹੈ ਅਤੇ ਜਿੱਥੇ ਪ੍ਰਭੂ ਦਾ ਆਤਮਾ ਹੁੰਦਾ ਹੈ, ਉੱਥੇ ਆਜ਼ਾਦੀ ਹੁੰਦੀ ਹੈ ।
18
ਇਸ ਲਈ ਹੁਣ ਅਸੀਂ ਸਭ ਚਿਹਰੇ ਉੱਤੇ ਪਰਦਾ ਕੀਤੇ ਬਿਨਾਂ ਪ੍ਰਭੂ ਦੇ ਤੇਜ ਨੂੰ ਜਿਵੇਂ ਸ਼ੀਸ਼ੇ ਵਿੱਚ ਦੇਖਦੇ ਹੋਏ ਪ੍ਰਗਟ ਕਰਦੇ ਹਾਂ ਅਤੇ ਅਸੀਂ ਵੀ ਤੇਜ ਤੋਂ ਤੇਜ ਬਣ ਜਾਂਦੇ ਹਾਂ । ਇਹ ਕੰਮ ਪ੍ਰਭੂ ਦੇ ਹੀ ਹਨ ਜੋ ਆਤਮਾ ਹੈ ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 4 →
All chapters:
1
2
3
4
5
6
7
8
9
10
11
12
13