bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 9
2 Corinthians 9
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 10 →
1
ਮੈਨੂੰ ਇਹ ਲਿਖਣ ਦੀ ਲੋੜ ਨਹੀਂ ਕਿ ਮੈਂ ਤੁਹਾਨੂੰ ਪਰਮੇਸ਼ਰ ਦੇ ਲੋਕਾਂ ਦੀ ਮਦਦ ਕਰਨ ਬਾਰੇ ਲਿਖਾਂ ।
2
ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮਦਦ ਕਰਨ ਦੇ ਲਈ ਤਿਆਰ ਹੋ । ਇਸ ਦੇ ਬਾਰੇ ਮੈਂ ਬੜੇ ਮਾਣ ਨਾਲ ਮਕਦੂਨਿਯਾ ਨਿਵਾਸੀ ਲੋਕਾਂ ਨੂੰ ਦੱਸਿਆ ਕਿ ਅਖਾਯਾ ਨਿਵਾਸੀ ਪਿਛਲੇ ਸਾਲ ਤੋਂ ਹੀ ਇਸ ਸੇਵਾ ਲਈ ਤਿਆਰ ਹਨ । ਤੁਹਾਡੇ ਉਤਸ਼ਾਹ ਨੂੰ ਦੇਖ ਕੇ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਨਾ ਮਿਲੀ ਹੈ ।
3
ਪਰ ਹੁਣ ਭਰਾਵਾਂ ਨੂੰ ਭੇਜਣ ਦਾ ਮੇਰਾ ਇਹ ਹੀ ਉਦੇਸ਼ ਹੈ ਕਿ ਸਾਡਾ ਤੁਹਾਡੇ ਬਾਰੇ ਕੀਤਾ ਗਿਆ ਮਾਣ ਗ਼ਲਤ ਨਾ ਸਿੱਧ ਹੋਵੇ । ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਕਹੇ ਅਨੁਸਾਰ ਇਹ ਸੇਵਾ ਕਰਨ ਦੇ ਲਈ ਤਿਆਰ ਰਹੋ ।
4
ਅਜਿਹਾ ਨਾ ਹੋਵੇ ਕਿ ਕੁਝ ਮਕਦੂਨਿਯਾ ਨਿਵਾਸੀ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਦੇਖਣ । ਤਦ ਨਾ ਕੇਵਲ ਸਾਨੂੰ ਸਗੋਂ ਤੁਹਾਨੂੰ ਵੀ ਸਾਡੇ ਕੀਤੇ ਗਏ ਭਰੋਸੇ ਦੇ ਕਾਰਨ ਸ਼ਰਮਿੰਦਾ ਹੋਣਾ ਪਵੇ ।
5
ਇਸ ਲਈ ਮੈਂ ਇਹ ਜ਼ਰੂਰੀ ਸਮਝਿਆ ਕਿ ਭਰਾਵਾਂ ਅੱਗੇ ਬੇਨਤੀ ਕਰਾਂ ਕਿ ਉਹ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਉਸ ਦਾਨ ਨੂੰ ਜਿਸ ਦਾ ਤੁਸੀਂ ਵਾਅਦਾ ਕੀਤਾ ਸੀ ਤਿਆਰ ਕਰਨ । ਜਦੋਂ ਮੈਂ ਆਵਾਂ ਤਦ ਇਹ ਦਾਨ ਤਿਆਰ ਹੋਵੇ ਅਤੇ ਇਹ ਮਜਬੂਰੀ ਨਾਲ ਨਾ ਦਿੱਤਾ ਹੋਵੇ ।
6
ਇਹ ਯਾਦ ਰੱਖੋ, ਜਿਹੜਾ ਥੋੜ੍ਹਾ ਬੀਜਦਾ ਹੈ ਉਹ ਥੋੜ੍ਹਾ ਵੱਢੇਗਾ; ਜਿਹੜਾ ਬਹੁਤ ਬੀਜਦਾ ਹੈ ਉਹ ਬਹੁਤ ਵੱਢੇਗਾ ।
7
ਹਰ ਕੋਈ ਆਪਣੇ ਦਿਲ ਵਿੱਚ ਕੀਤੇ ਫ਼ੈਸਲੇ ਅਨੁਸਾਰ ਦੇਵੇ; ਇਹ ਕਿਸੇ ਝਿਜਕ ਜਾਂ ਦਬਾਅ ਨਾਲ ਨਾ ਹੋਵੇ ਕਿਉਂਕਿ ਪਰਮੇਸ਼ਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦੇ ਹਨ ।
8
ਪਰਮੇਸ਼ਰ ਤੁਹਾਨੂੰ ਲੋੜ ਤੋਂ ਜ਼ਿਆਦਾ ਦੇਣ ਦੀ ਸਮਰੱਥਾ ਰੱਖਦੇ ਹਨ ਤਾਂ ਜੋ ਤੁਹਾਡੇ ਕੋਲ ਨਾ ਕੇਵਲ ਤੁਹਾਡੀਆਂ ਸਭ ਲੋੜਾਂ ਨੂੰ ਪੂਰਾ ਕਰਨ ਦੇ ਲਈ ਹੋਵੇ ਸਗੋਂ ਹਰ ਭਲੇ ਕੰਮ ਦੇ ਦੇਣ ਲਈ ਵਾਧੂ ਹੋਵੇ ।
9
ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ: “ਉਹਨਾਂ ਨੇ ਖੁੱਲ੍ਹ-ਦਿਲੀ ਨਾਲ ਗਰੀਬਾਂ ਨੂੰ ਦਿੱਤਾ, ਉਹਨਾਂ ਦੀ ਮਿਹਰ ਅਨੰਤਕਾਲ ਤੱਕ ਰਹੇਗੀ ।”
10
ਉਹ ਜੋ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਦੇ ਲਈ ਰੋਟੀ ਦਿੰਦੇ ਹਨ; ਉਹ ਤੁਹਾਨੂੰ ਬੀਜਣ ਦੇ ਲਈ ਬੀਜ ਦੇਣਗੇ ਅਤੇ ਉਸ ਨੂੰ ਵਧਾਉਣਗੇ । ਇਸ ਤਰ੍ਹਾਂ ਤੁਹਾਡੀ ਨੇਕੀ ਦੀ ਫ਼ਸਲ ਵਿੱਚ ਵਾਧਾ ਹੋਵੇਗਾ ।
11
ਉਹ ਤੁਹਾਨੂੰ ਲੋੜ ਤੋਂ ਜ਼ਿਆਦਾ ਅਸੀਸ ਦੇਣਗੇ ਤਾਂ ਜੋ ਤੁਸੀਂ ਹਰ ਸਮੇਂ ਖੁੱਲ੍ਹ-ਦਿਲੀ ਵਾਲਾ ਵਰਤਾਅ ਕਰ ਸਕੋ ਅਤੇ ਇਸ ਤਰ੍ਹਾਂ ਸਾਡੇ ਦੁਆਰਾ ਪਰਮੇਸ਼ਰ ਦਾ ਧੰਨਵਾਦ ਹੋਵੇਗਾ ।
12
ਕਿਉਂਕਿ ਤੁਹਾਡੀ ਇਸ ਸੇਵਾ ਦੇ ਰਾਹੀਂ ਕੇਵਲ ਪਰਮੇਸ਼ਰ ਦੇ ਲੋਕਾਂ ਦੀਆਂ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਸਗੋਂ ਪਰਮੇਸ਼ਰ ਦਾ ਧੰਨਵਾਦ ਬਹੁਤਾਤ ਨਾਲ ਹੁੰਦਾ ਹੈ ।
13
ਇਹ ਸੇਵਾ ਜੋ ਤੁਹਾਡੇ ਵਿਸ਼ਵਾਸ ਦਾ ਸਬੂਤ ਹੈ, ਇਸ ਨੂੰ ਦੇਖ ਕੇ ਬਹੁਤ ਸਾਰੇ ਪਰਮੇਸ਼ਰ ਦੀ ਵਡਿਆਈ ਕਰਨਗੇ; ਕਿਉਂਕਿ ਤੁਸੀਂ ਨਾ ਕੇਵਲ ਮਸੀਹ ਦੇ ਸ਼ੁਭ ਸਮਾਚਾਰ ਨੂੰ ਮੰਨਦੇ ਹੋ ਸਗੋਂ ਤੁਸੀਂ ਖੁੱਲ੍ਹ-ਦਿਲੀ ਨਾਲ ਉਹਨਾਂ ਦੇ ਲਈ ਅਤੇ ਦੂਜੇ ਸਭ ਲੋਕਾਂ ਦੇ ਲਈ ਦਾਨ ਵੀ ਦਿੰਦੇ ਹੋ ।
14
ਅਤੇ ਤੁਹਾਡੇ ਉੱਤੇ ਹੋਈ ਪਰਮੇਸ਼ਰ ਦੀ ਮਹਾਨ ਕਿਰਪਾ ਨੂੰ ਦੇਖ ਕੇ, ਤੁਹਾਡੇ ਲਈ ਉਹਨਾਂ ਦੇ ਦਿਲਾਂ ਵਿੱਚ ਪਿਆਰ ਪੈਦਾ ਹੋ ਜਾਵੇਗਾ, ਇਸ ਲਈ ਉਹ ਤੁਹਾਡੇ ਲਈ ਪ੍ਰਾਰਥਨਾ ਕਰਨਗੇ ।
15
ਪਰਮੇਸ਼ਰ ਦਾ ਧੰਨਵਾਦ ਹੋਵੇ, ਜਿਹਨਾਂ ਦੇ ਦਾਨ ਦਾ ਬਿਆਨ ਸ਼ਬਦਾਂ ਵਿੱਚ ਨਹੀਂ ਹੋ ਸਕਦਾ!
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 10 →
All chapters:
1
2
3
4
5
6
7
8
9
10
11
12
13