bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Corinthians 2
2 Corinthians 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 3 →
1
ਇਸੇ ਲਈ ਮੈਂ ਇਹ ਫ਼ੈਸਲਾ ਕੀਤਾ ਹੈ ਕਿ ਤੁਹਾਨੂੰ ਦੁਬਾਰਾ ਦੁਖੀ ਕਰਨ ਦੇ ਲਈ ਤੁਹਾਡੇ ਕੋਲ ਨਹੀਂ ਆਵਾਂਗਾ ।
2
ਜੇਕਰ ਮੈਂ ਤੁਹਾਨੂੰ ਹੀ ਦੁਖੀ ਕਰਾਂਗਾ, ਤਾਂ ਫਿਰ ਮੈਨੂੰ ਖ਼ੁਸ਼ ਕੌਣ ਕਰੇਗਾ? ਕੀ ਉਹ ਜਿਸ ਨੂੰ ਮੈਂ ਦੁਖੀ ਕੀਤਾ ਹੈ?
3
ਇਸ ਲਈ ਹੀ ਮੈਂ ਤੁਹਾਨੂੰ ਪੱਤਰ ਲਿਖਿਆ ਤਾਂ ਜੋ ਮੇਰੇ ਆਉਣ ਤੇ ਮੈਨੂੰ ਉਹਨਾਂ ਕੋਲੋਂ ਹੀ ਦੁਖੀ ਨਾ ਹੋਣਾ ਪਵੇ, ਜਿਹਨਾਂ ਕੋਲੋਂ ਮੈਨੂੰ ਖ਼ੁਸ਼ੀ ਮਿਲਣ ਦੀ ਉਮੀਦ ਹੈ । ਮੇਰਾ ਇਹ ਪੱਕਾ ਭਰੋਸਾ ਹੈ ਕਿ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੀ ਖ਼ੁਸ਼ੀ ਵਿੱਚ ਹੀ ਮੇਰੀ ਖ਼ੁਸ਼ੀ ਹੈ ।
4
ਉਹ ਪੱਤਰ ਮੈਂ ਤੁਹਾਨੂੰ ਬਹੁਤ ਦੁਖੀ ਅਤੇ ਭਾਰੇ ਦਿਲ ਦੇ ਨਾਲ ਅੱਥਰੂ ਵਹਾ ਵਹਾ ਕੇ ਲਿਖਿਆ ਸੀ ਪਰ ਤੁਹਾਨੂੰ ਦੁਖੀ ਕਰਨ ਦੇ ਲਈ ਨਹੀਂ ਸਗੋਂ ਇਹ ਦੱਸਣ ਦੇ ਲਈ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ।
5
ਜੇਕਰ ਕਿਸੇ ਨੇ ਕਿਸੇ ਨੂੰ ਦੁਖੀ ਕੀਤਾ ਹੈ ਤਾਂ ਉਹ ਕੇਵਲ ਮੈਨੂੰ ਹੀ ਨਹੀਂ ਸਗੋਂ ਕੁਝ ਹੱਦ ਤੱਕ ਤੁਹਾਨੂੰ ਸਭ ਨੂੰ ਹੀ ਕੀਤਾ ਹੈ, ਇਹ ਮੈਂ ਵਧਾ ਚੜ੍ਹਾ ਕੇ ਨਹੀਂ ਕਹਿ ਰਿਹਾ ।
6
ਅਜਿਹਾ ਕਰਨ ਵਾਲੇ ਮਨੁੱਖ ਦੇ ਲਈ ਤੁਹਾਡੇ ਵਿੱਚੋਂ ਬਹੁਤਿਆਂ ਦੇ ਰਾਹੀਂ ਦਿੱਤੀ ਸਜ਼ਾ ਕਾਫ਼ੀ ਹੈ ।
7
ਹੁਣ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਮਾਫ਼ ਕਰੋ ਅਤੇ ਉਸ ਨੂੰ ਹੌਸਲਾ ਦੇਵੋ, ਕਿਤੇ ਉਹ ਮਨੁੱਖ ਹੋਰ ਜ਼ਿਆਦਾ ਦੁੱਖ ਵਿੱਚ ਨਾ ਡੁੱਬ ਜਾਵੇ ।
8
ਇਸ ਲਈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉਸ ਨੂੰ ਦੁਬਾਰਾ ਆਪਣੇ ਪਿਆਰ ਦਾ ਸਬੂਤ ਦੇਵੋ ।
9
ਇਸੇ ਲਈ ਮੈਂ ਤੁਹਾਨੂੰ ਪੱਤਰ ਲਿਖਿਆ ਸੀ ਕਿ ਮੈਂ ਤੁਹਾਨੂੰ ਪਰਖਾਂ ਅਤੇ ਦੇਖਾਂ ਕਿ ਤੁਸੀਂ ਹਮੇਸ਼ਾਂ ਮੇਰੀ ਗੱਲ ਮੰਨਦੇ ਹੋ ਜਾਂ ਨਹੀਂ ।
10
ਜੇਕਰ ਤੁਸੀਂ ਕਿਸੇ ਮਨੁੱਖ ਨੂੰ ਉਸ ਦੇ ਕੀਤੇ ਲਈ ਉਸ ਨੂੰ ਮਾਫ਼ ਕਰਦੇ ਹੋ ਤਾਂ ਮੈਂ ਵੀ ਉਸ ਨੂੰ ਮਾਫ਼ ਕਰਦਾ ਹਾਂ । ਪਰ ਜਦੋਂ ਮੈਂ ਆਪਣੇ ਵੱਲੋਂ ਮਾਫ਼ੀ ਦੇਣ ਦੀ ਗੱਲ ਕਰਦਾ ਹਾਂ (ਭਾਵ ਜੋ ਕੁਝ ਮੈਨੂੰ ਕਰਨਾ ਚਾਹੀਦਾ ਹੈ) ਤਾਂ ਇਹ ਮੈਂ ਤੁਹਾਡੇ ਲਈ ਹੀ ਮਸੀਹ ਦੀ ਹਜ਼ੂਰੀ ਵਿੱਚ ਕਰਦਾ ਹਾਂ ।
11
ਕਿਉਂਕਿ ਅਸੀਂ ਸ਼ੈਤਾਨ ਦੀਆਂ ਸਭ ਚਾਲਾਂ ਨੂੰ ਜਾਣਦੇ ਹਾਂ, ਇਸ ਲਈ ਸਾਨੂੰ ਚਾਹੀਦਾ ਹੈ ਕਿ ਉਹ ਸਾਡੇ ਉੱਤੇ ਭਾਰੂ ਨਾ ਹੋਵੇ ।
12
ਜਦੋਂ ਮੈਂ ਤ੍ਰੋਆਸ ਵਿੱਚ ਮਸੀਹ ਦੇ ਸ਼ੁਭ ਸਮਾਚਾਰ ਦੇ ਪ੍ਰਚਾਰ ਲਈ ਆਇਆ ਤਾਂ ਉੱਥੇ ਮੈਂ ਪ੍ਰਭੂ ਦੀ ਸੇਵਾ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ ।
13
ਪਰ ਉੱਥੇ ਮੇਰੀ ਆਤਮਾ ਨੂੰ ਚੈਨ ਨਾ ਮਿਲਿਆ ਕਿਉਂਕਿ ਮੇਰਾ ਭਰਾ ਤੀਤੁਸ ਉੱਥੇ ਮੈਨੂੰ ਨਾ ਮਿਲਿਆ । ਇਸ ਲਈ ਮੈਂ ਉੱਥੋਂ ਦੇ ਲੋਕਾਂ ਤੋਂ ਵਿਦਾ ਲਈ ਅਤੇ ਮਕਦੂਨਿਯਾ ਨੂੰ ਚਲਾ ਗਿਆ ।
14
ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜੇ ਹਮੇਸ਼ਾਂ ਸਾਨੂੰ ਮਸੀਹ ਦੇ ਰਾਹੀਂ ਜੇਤੂ ਬਣਾਉਂਦੇ ਹਨ! ਉਹ ਹਮੇਸ਼ਾਂ ਮਸੀਹ ਦੇ ਗਿਆਨ ਨੂੰ ਸਾਡੇ ਦੁਆਰਾ ਹਰ ਥਾਂ ਸੁਗੰਧ ਦੀ ਤਰ੍ਹਾਂ ਫੈਲਾਉਂਦੇ ਹਨ ।
15
ਕਿਉਂਕਿ ਅਸੀਂ ਮਸੀਹ ਦੇ ਦੁਆਰਾ ਪਰਮੇਸ਼ਰ ਦੇ ਲਈ ਮੁਕਤੀ ਦੀ ਰਾਹ ਤੇ ਚੱਲਣ ਵਾਲਿਆਂ ਅਤੇ ਨਾਸ਼ ਦੀ ਰਾਹ ਤੇ ਚੱਲਣ ਵਾਲਿਆਂ ਵਿਚਕਾਰ ਸੁਗੰਧ ਹਾਂ,
16
ਇਹ ਮਰਨ ਵਾਲਿਆਂ ਦੇ ਲਈ ਮੌਤ ਦੀ ਦੁਰਗੰਧ ਅਤੇ ਜਿਊਂਣ ਵਾਲਿਆਂ ਦੇ ਲਈ ਜੀਵਨ ਦੀ ਸੁਗੰਧ ਹੈ । ਇਸ ਲਈ ਇਸ ਮਹਾਨ ਕੰਮ ਦੇ ਲਈ ਕੌਣ ਯੋਗ ਹੈ?
17
ਅਸੀਂ ਉਹਨਾਂ ਬਹੁਤ ਸਾਰੇ ਲੋਕਾਂ ਦੀ ਤਰ੍ਹਾਂ ਨਹੀਂ ਹਾਂ ਜੋ ਪਰਮੇਸ਼ਰ ਦੇ ਵਚਨ ਵਿੱਚ ਮਿਲਾਵਟ ਕਰਦੇ ਹਨ ਸਗੋਂ ਅਸੀਂ ਪਰਮੇਸ਼ਰ ਵੱਲੋਂ ਭੇਜੇ ਹੋਏ ਲੋਕਾਂ ਦੀ ਤਰ੍ਹਾਂ ਪੂਰੀ ਇਮਾਨਦਾਰੀ ਦੇ ਨਾਲ ਉਹਨਾਂ ਦੇ ਸਾਹਮਣੇ ਮਸੀਹ ਦੇ ਵਿੱਚ ਹੋ ਕੇ ਬੋਲਦੇ ਹਾਂ ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 3 →
All chapters:
1
2
3
4
5
6
7
8
9
10
11
12
13