bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 1
Luke 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 2 →
1
ਅਨੇਕ ਆਦਮੀਆਂ ਨੇ ਉਹਨਾਂ ਘਟਨਾਵਾਂ ਨੂੰ ਲਿਖ ਕੇ ਇਕੱਠਾ ਕਰਨ ਦਾ ਕੰਮ ਕੀਤਾ ਹੈ, ਜੋ ਸਾਡੇ ਵਿੱਚਕਾਰ ਵਾਪਰੀਆਂ ਸਨ।
2
ਇਹ ਪ੍ਰਮਾਣ ਸਾਨੂੰ ਉਹਨਾਂ ਤੋਂ ਪ੍ਰਾਪਤ ਹੋਏ ਹਨ, ਜੋ ਸ਼ੁਰੂ ਤੋਂ ਹੀ ਇਨ੍ਹਾਂ ਗੱਲ੍ਹਾਂ ਦੇ ਚਸ਼ਮਦੀਦ ਗਵਾਹ ਅਤੇ ਪਰਮੇਸ਼ਵਰ ਦੇ ਬਚਨ ਦੇ ਸੇਵਕ ਰਹੇ।
3
ਇਹ ਗੱਲ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਆਪ ਹਰ ਇੱਕ ਘਟਨਾ ਦੀ ਸ਼ੁਰੂਆਤ ਤੋਂ ਸਾਵਧਾਨੀ ਨਾਲ ਜਾਂਚ ਕੀਤੀ ਹੈ। ਇਸ ਲਈ ਬਹੁਤ ਆਦਰਯੋਗ ਥਿਯੋਫਿਲਾਸ, ਮੈਨੂੰ ਇਹ ਸਹੀ ਲੱਗਿਆ ਕਿ ਤੁਹਾਡੇ ਲਈ ਮੈਂ ਇਹ ਸਭ ਕ੍ਰਮ ਦੇ ਅਨੁਸਾਰ ਲਿਖਾਂ
4
ਤਾਂ ਕਿ ਜੋ ਸਿੱਖਿਆਵਾਂ ਤੁਹਾਨੂੰ ਦਿੱਤੀਆਂ ਗਈਆਂ ਹਨ, ਤੁਸੀਂ ਉਸਦੀ ਦੀ ਪੂਰੀ ਸੱਚਾਈ ਨੂੰ ਜਾਣ ਸਕੋਂ।
5
ਯਹੂਦਿਯਾ ਪ੍ਰਦੇਸ਼ ਦੇ ਰਾਜੇ ਹੇਰੋਦੇਸ ਦੇ ਰਾਜ ਵਿੱਚ ਜ਼ਕਰਯਾਹ ਨਾਮ ਦਾ ਇੱਕ ਜਾਜਕ ਸੀ, ਜੋਂ ਕੀ ਅਬੀਯਾਹ ਦੇ ਜਾਜਕ ਸਮੂਹ ਤੋਂ ਸੀ; ਉਸਦੀ ਪਤਨੀ ਦਾ ਨਾਮ ਏਲਿਜਾਬੇਥ ਸੀ, ਜੋ ਹਾਰੋਨ ਦੇ ਵੰਸ਼ ਵਿੱਚੋਂ ਸੀ।
6
ਉਹ ਦੋਵੇਂ ਹੀ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਅਤੇ ਪ੍ਰਭੂ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਵਿੱਚ ਦੋਸ਼ਹੀਨ ਸਨ।
7
ਪਰ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਕਿਉਂਕਿ ਏਲਿਜਾਬੇਥ ਬਾਂਝ ਸੀ ਅਤੇ ਉਹ ਦੋਵੇਂ ਹੀ ਹੁਣ ਬੁੱਢੇ ਹੋ ਚੁੱਕੇ ਸਨ।
8
ਇੱਕ ਵਾਰ ਜਦੋਂ ਜ਼ਕਰਯਾਹ ਆਪਣੀ ਵਾਰੀ ਸਿਰ ਪਰਮੇਸ਼ਵਰ ਦੇ ਸਾਹਮਣੇ ਆਪਣੀ ਜਾਜਕ ਸੇਵਾ ਭੇਂਟ ਕਰ ਰਿਹਾ ਸੀ,
9
ਜ਼ਕਰਯਾਹ ਨੂੰ ਜਾਜਕਾਈ ਦੀ ਰੀਤ ਦੇ ਅਨੁਸਾਰ ਪਰਚੀ ਦੁਆਰਾ ਚੁਣਿਆ ਗਿਆ ਕੇ ਉਹ ਪ੍ਰਭੂ ਦੀ ਹੈਕਲ ਵਿੱਚ ਜਾਵੇ ਅਤੇ ਧੂਪ ਧੁਖਾਵੇ।
10
ਅਤੇ ਜਦੋਂ ਧੂਪ ਧੁਖੌਣ ਦਾ ਵੇਲਾ ਆਇਆ ਤਾਂ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ।
11
ਫਿਰ ਪ੍ਰਭੂ ਦਾ ਇੱਕ ਦੂਤ ਜ਼ਕਰਯਾਹ ਦੇ ਸਾਹਮਣੇ ਪ੍ਰਗਟ ਹੋਇਆ, ਜੋ ਧੂਪ ਵੇਦੀ ਦੇ ਸੱਜੇ ਪਾਸੇ ਖੜ੍ਹਾ ਸੀ।
12
ਸਵਰਗਦੂਤ ਨੂੰ ਵੇਖ ਕੇ ਜ਼ਕਰਯਾਹ ਚੌਂਕ ਗਿਆ ਅਤੇ ਡਰ ਗਿਆ।
13
ਪਰ ਉਸ ਸਵਰਗਦੂਤ ਨੇ ਉਸਨੂੰ ਕਿਹਾ, “ਨਾ ਡਰ, ਜ਼ਕਰਯਾਹ! ਤੇਰੀ ਪ੍ਰਾਰਥਨਾ ਸੁਣ ਲਈ ਗਈ ਹੈ। ਤੇਰੀ ਪਤਨੀ ਏਲਿਜਾਬੇਥ ਇੱਕ ਪੁੱਤਰ ਜਣੇਗੀ। ਤੂੰ ਉਸਦਾ ਨਾਮ ਯੋਹਨ ਰੱਖੀ।
14
ਉਹ ਤੇਰੇ ਲਈ ਖੁਸ਼ੀ ਅਤੇ ਆਨੰਦ ਹੋਵੇਗਾ ਅਤੇ ਅਨੇਕ ਉਸਦੇ ਜਨਮ ਦੇ ਕਾਰਣ ਖੁਸ਼ੀ ਮਨਾਓਣਗੇ।
15
ਇਹ ਬਾਲਕ ਪ੍ਰਭੂ ਦੀ ਨਜ਼ਰ ਵਿੱਚ ਮਹਾਨ ਹੋਵੇਗਾ। ਉਹ ਦਾਖਰਸ ਅਤੇ ਸ਼ਰਾਬ ਦਾ ਸੇਵਨ ਕਦੇ ਨਹੀਂ ਕਰੇਗਾ ਅਤੇ ਉਹ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਹੋਵੇਗਾ।
16
ਉਹ ਇਸਰਾਏਲ ਦੇ ਅਨੇਕਾਂ ਲੋਕਾਂ ਨੂੰ ਉਹਨਾਂ ਦੇ ਪਰਮੇਸ਼ਵਰ ਕੋਲ ਮੋੜ ਲੈ ਆਵੇਗਾ।
17
ਉਹ ਏਲੀਯਾਹ ਦੀ ਆਤਮਾ ਅਤੇ ਸਮਰੱਥ ਵਿੱਚ ਪ੍ਰਭੂ ਦੇ ਅੱਗੇ ਚੱਲਣ ਵਾਲਾ ਬਣ ਕੇ ਪਿਤਾਵਾਂ ਦੇ ਦਿਲਾਂ ਨੂੰ ਬਾਲਕਾਂ ਵੱਲ ਅਤੇ ਅਣ-ਆਗਿਆਕਾਰੀਆਂ ਨੂੰ ਧਰਮੀ ਦੇ ਗਿਆਨ ਵੱਲ ਮੋੜੇਗਾ ਤਾਂ ਕਿ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰ ਸਕੇ।”
18
ਜ਼ਕਰਯਾਹ ਨੇ ਸਵਰਗਦੂਤ ਨੂੰ ਪੁੱਛਿਆ, “ਮੈਂ ਇਸ ਗੱਲ ਤੇ ਕਿਵੇਂ ਯਕੀਨ ਕਰਾ ਕਿਉਂਕਿ ਮੈਂ ਬੁੱਢਾ ਹੋ ਚੁੱਕਿਆ ਹਾਂ ਅਤੇ ਮੇਰੀ ਪਤਨੀ ਦੀ ਉਮਰ ਵੀ ਢਲ ਚੁੱਕੀ ਹੈ?”
19
ਸਵਰਗਦੂਤ ਨੇ ਉਸਨੂੰ ਜਵਾਬ ਦਿੱਤਾ, “ਮੈਂ ਗਬਰਿਏਲ ਹਾਂ। ਮੈਂ ਨਿੱਤ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹਾ ਰਹਿੰਦਾ ਹਾਂ ਅਤੇ ਮੈਨੂੰ ਤੇਰੇ ਨਾਲ ਗੱਲ ਕਰਨ ਲਈ ਤੇ ਤੈਨੂੰ ਇਹ ਖੁਸ਼ਖ਼ਬਰੀ ਦੱਸਣ ਲਈ ਹੀ ਭੇਜਿਆ ਗਿਆ ਹੈ।
20
ਅਤੇ ਹੁਣ! ਜਦੋਂ ਤੱਕ ਇਹ ਗੱਲ ਪੂਰੀ ਨਾ ਹੋ ਜਾਵੇ, ਤੱਦ ਤੱਕ ਲਈ ਤੂੰ ਗੂੰਗਾ ਰਹੇਗਾ, ਅਤੇ ਬੋਲ ਨਾ ਸਕੇਗਾ, ਕਿਉਂਕਿ ਤੂੰ ਮੇਰੇ ਬਚਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਜਿਨ੍ਹਾਂ ਦਾ ਠਹਿਰਾਏ ਹੋਏ ਵੇਲੇ ਤੇ ਪੂਰਾ ਹੋਣਾ ਤੈਅ ਹੈ।”
21
ਇਸ ਦੌਰਾਨ, ਜੋ ਲੋਕ ਬਾਹਰ ਜ਼ਕਰਯਾਹ ਨੂੰ ਉਡੀਕ ਰਹੇ ਸਨ, ਉਹ ਹੈਰਾਨ ਸਨ ਕਿ ਉਸਨੂੰ ਹੈਕਲ ਵਿੱਚ ਇਨ੍ਹਾਂ ਚਿਰ ਕਿਉਂ ਲੱਗ ਰਿਹਾ ਹੈ।
22
ਜਦੋਂ ਜ਼ਕਰਯਾਹ ਬਾਹਰ ਆਇਆ, ਉਹ ਉਹਨਾਂ ਨਾਲ ਬੋਲ ਨਾ ਸਕਿਆ। ਇਸ ਲਈ ਉਹ ਸਮਝ ਗਏ ਕਿ ਜ਼ਕਰਯਾਹ ਨੂੰ ਹੈਕਲ ਵਿੱਚ ਕੋਈ ਦਰਸ਼ਨ ਹੋਇਆ ਹੈ। ਜ਼ਕਰਯਾਹ ਉਹਨਾਂ ਨਾਲ ਇਸ਼ਾਰਿਆਂ ਦੁਆਰਾ ਗੱਲਬਾਤ ਕਰਦਾ ਰਿਹਾ ਅਤੇ ਗੂੰਗਾ ਬਣ ਕੇ ਰਿਹਾ।
23
ਆਪਣੀ ਜਾਜਕਾਈ ਦੀ ਸੇਵਾ ਦੇ ਦਿਨ ਪੂਰੇ ਹੋਣ ਬਾਅਦ ਜ਼ਕਰਯਾਹ ਆਪਣੇ ਘਰ ਚਲਿਆ ਗਿਆ।
24
ਇਸ ਤੋਂ ਬਾਅਦ ਜ਼ਕਰਯਾਹ ਦੀ ਪਤਨੀ ਏਲਿਜਾਬੇਥ ਗਰਭਵਤੀ ਹੋਈ ਅਤੇ ਇਹ ਕਹਿੰਦੇ ਹੋਏ ਪੰਜ ਮਹੀਨਿਆਂ ਤੱਕ ਇਕਾਂਤ ਵਿੱਚ ਰਹੀ,
25
“ਪ੍ਰਭੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਲੋਕਾਂ ਵਿੱਚ ਮੇਰੇ ਬਾਂਝ ਹੋਣ ਦੀ ਬਦਨਾਮੀ ਨੂੰ ਦੂਰ ਕਰ ਦਿੱਤਾ ਹੈ।”
26
ਏਲਿਜਾਬੇਥ ਦੇ ਗਰਭਵਤੀ ਹੋਣ ਦੇ ਛੇਵੇਂ ਮਹੀਨੇ ਵਿੱਚ ਪਰਮੇਸ਼ਵਰ ਨੇ ਸਵਰਗਦੂਤ ਗਬਰਿਏਲ ਨੂੰ ਗਲੀਲ ਦੇ ਨਾਜ਼ਰੇਥ ਨਾਮ ਦੇ ਇੱਕ ਨਗਰ ਵਿੱਚ,
27
ਇੱਕ ਕੁਆਰੀ ਕੁੜੀ ਦੇ ਕੋਲ ਭੇਜਿਆ ਗਿਆ, ਜਿਸ ਦਾ ਵਿਆਹ ਯੋਸੇਫ਼ ਨਾਮ ਦੇ ਇੱਕ ਆਦਮੀ ਨਾਲ ਤੈਅ ਹੋਇਆ ਸੀ। ਯੋਸੇਫ਼, ਰਾਜਾ ਦਾਵੀਦ ਦੇ ਘਰਾਣੇ ਵਿੱਚੋਂ ਸੀ। ਉਸ ਕੁਆਰੀ ਕੁੜੀ ਦਾ ਨਾਮ ਮਰਿਯਮ ਸੀ।
28
ਸਵਰਗਦੂਤ ਨੇ ਮਰਿਯਮ ਕੋਲ ਜਾ ਕੇ ਉਸ ਨੂੰ ਕਿਹਾ, “ਵਧਾਈ ਹੋਵੇ! ਤੈਨੂੰ ਜਿਸਨੇ ਪ੍ਰਭੂ ਦੀ ਨਿਗਾਹ ਵਿੱਚ ਕਿਰਪਾ ਪਾਈ ਹੈ, ਪ੍ਰਭੂ ਤੇਰੇ ਨਾਲ ਹੈ।”
29
ਇਹ ਸ਼ਬਦ ਸੁਣ ਕੇ ਮਰਿਯਮ ਬਹੁਤ ਹੀ ਘਬਰਾ ਗਈ ਅਤੇ ਸੋਚਣ ਲੱਗੀ ਕਿ ਇਹ ਕਿਸ ਪ੍ਰਕਾਰ ਦੀ ਵਧਾਈ ਹੋ ਸਕਦੀ ਹੈ।
30
ਪਰ ਸਵਰਗਦੂਤ ਨੇ ਉਸ ਨੂੰ ਕਿਹਾ, “ਨਾ ਡਰ, ਮਰਿਯਮ! ਕਿਉਂਕਿ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ।
31
ਸੁਣ! ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਿਸ਼ੂ ਰੱਖੀ।
32
ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਵਰ ਉਸ ਪੁੱਤਰ ਨੂੰ ਉਸ ਦੇ ਬਜ਼ੁਰਗ ਦਾਵੀਦ ਦਾ ਸਿੰਘਾਸਣ ਸੌਂਪਣਗੇ,
33
ਉਹ ਯਾਕੋਬ ਦੇ ਘਰਾਣੇ ਉੱਤੇ ਹਮੇਸ਼ਾ ਲਈ ਰਾਜ ਕਰਣਗੇ ਅਤੇ ਉਹਨਾਂ ਦੇ ਰਾਜ ਦਾ ਕਦੇ ਅੰਤ ਨਹੀਂ ਹੋਵੇਗਾ।”
34
ਮਰਿਯਮ ਨੇ ਸਵਰਗਦੂਤ ਨੂੰ ਪੁੱਛਿਆ, “ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਮੈਂ ਤਾਂ ਕੁਆਰੀ ਹਾਂ?”
35
ਸਵਰਗਦੂਤ ਨੇ ਜਵਾਬ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਮਹਾਨ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਜੋ ਜਨਮ ਲੈਣਗੇ, ਉਹ ਪਵਿੱਤਰ ਅਤੇ ਪਰਮੇਸ਼ਵਰ ਦੇ ਪੁੱਤਰ ਕਹੋਣਗੇ ।
36
ਅਤੇ ਇਹ ਵੀ ਸੁਣ ਤੇਰੀ ਰਿਸ਼ਤੇਦਾਰ ਏਲਿਜਾਬੇਥ, ਜੋ ਬਾਂਝ ਕਹੋਂਦੀ ਸੀ ਅਤੇ ਆਪਣੇ ਬੁੱਢੇਪੇ ਵਿੱਚ ਹੈ ਉਹ ਛੇ ਮਹੀਨਿਆਂ ਦੀ ਗਰਭਵਤੀ ਹੈ।
37
ਪਰਮੇਸ਼ਵਰ ਲਈ ਕੁਝ ਵੀ ਅਣਹੋਣਾ ਨਹੀਂ।”
38
ਮਰਿਯਮ ਨੇ ਕਿਹਾ, “ਮੈਂ ਪ੍ਰਭੂ ਦੀ ਦਾਸੀ ਹਾਂ। ਤੁਹਾਡਾ ਬਚਨ ਮੇਰੇ ਲਈ ਪੂਰਾ ਹੋਵੇ।” ਤੱਦ ਉਹ ਸਵਰਗਦੂਤ ਉਸ ਦੇ ਕੋਲੋ ਚਲਾ ਗਿਆ।
39
ਉਸ ਵਕਤ ਮਰਿਯਮ ਤਿਆਰ ਹੋ ਗਈ ਅਤੇ ਜਲਦੀ ਨਾਲ ਯਹੂਦਿਯਾ ਦੇ ਪਹਾੜੀ ਦੇਸ਼ ਦੇ ਇੱਕ ਨਗਰ ਨੂੰ ਚੱਲੀ ਗਈ।
40
ਉੱਥੇ ਉਸ ਨੇ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਏਲਿਜਾਬੇਥ ਨੂੰ ਵਧਾਈ ਦਿੱਤੀ।
41
ਜਿਵੇਂ ਹੀ ਏਲਿਜਾਬੇਥ ਨੇ ਮਰਿਯਮ ਦੀ ਵਧਾਈ ਬਾਰੇ ਸੁਣਿਆ, ਤਾਂ ਬੱਚਾ ਏਲਿਜਾਬੇਥ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਈ।
42
ਉਹ ਉੱਚੀ ਆਵਾਜ਼ ਵਿੱਚ ਬੋਲ ਉੱਠੀ, “ਤੂੰ ਸਾਰਿਆਂ ਔਰਤਾਂ ਵਿੱਚੋਂ ਧੰਨ ਹੈ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ!
43
ਪਰ ਮੇਰੇ ਉੱਤੇ ਇਹ ਕਿਹੋ ਜੀ ਕਿਰਪਾ ਦੀ ਨਿਗਾਹ ਹੋਈ ਹੈ, ਜੋ ਮੇਰੇ ਪ੍ਰਭੂ ਦੀ ਮਾਤਾ ਮੈਨੂੰ ਮਿਲਣ ਆਈ ਹੈ?
44
ਵੇਖ, ਜਿਵੇਂ ਹੀ ਤੇਰੀ ਵਧਾਈ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ, ਖੁਸ਼ੀ ਵਿੱਚ ਬੱਚਾ ਮੇਰੀ ਕੁੱਖ ਵਿੱਚ ਉੱਛਲ ਪਿਆ।
45
ਧੰਨ ਹੈ ਉਹ, ਜਿਸ ਨੇ ਪ੍ਰਭੂ ਦੁਆਰਾ ਕਹੀਆਂ ਹੋਈਆਂ ਗੱਲਾਂ ਦੇ ਪੂਰੇ ਹੋਣ ਦਾ ਵਿਸ਼ਵਾਸ ਕੀਤਾ ਹੈ!”
46
ਅਤੇ ਮਰਿਯਮ ਨੇ ਕਿਹਾ: “ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ
47
ਅਤੇ ਮੇਰੀ ਆਤਮਾ ਪਰਮੇਸ਼ਵਰ, ਮੇਰੇ ਮੁਕਤੀਦਾਤਾ ਵਿੱਚ ਖ਼ੁਸ਼ ਹੋਈ ਹੈ,
48
ਕਿਉਂਕਿ ਉਹਨਾਂ ਨੇ ਆਪਣੀ ਦਾਸੀ ਦੀ ਦੀਨਤਾ ਦੇ ਵੱਲ ਨਜ਼ਰ ਕੀਤੀ ਹੈ। ਹੁਣ ਤੋਂ ਸਾਰਿਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ,
49
ਕਿਉਂਕਿ ਸਰਵ ਸ਼ਕਤੀਮਾਨ ਨੇ ਮੇਰੇ ਲਈ ਵੱਡੇ-ਵੱਡੇ ਕੰਮ ਕੀਤੇ ਹਨ। ਪਵਿੱਤਰ ਹੈ ਉਹਨਾਂ ਦਾ ਨਾਮ।
50
ਜਿਹੜੇ ਉਹਨਾਂ ਦਾ ਡਰ ਮੰਨਦੇ ਹਨ ਉਹਨਾਂ ਤੇ ਉਸਦੀ ਦਯਾ ਪੀੜ੍ਹੀਆਂ ਤੋਂ ਪੀੜ੍ਹੀਆਂ ਤੱਕ ਬਣੀ ਰਹਿੰਦੀ ਹੈ।
51
ਆਪਣੇ ਬਾਹੂਬਲ ਨਾਲ ਉਹਨਾਂ ਨੇ ਵੱਡੇ ਕੰਮ ਕੀਤੇ ਹਨ ਅਤੇ ਮਨ ਦੇ ਹੰਕਾਰੀਆਂ ਨੂੰ ਉਹਨਾਂ ਨੇ ਖਿਲਾਰ ਦਿੱਤਾ ਹੈ।
52
ਪਰਮੇਸ਼ਵਰ ਨੇ ਰਾਜਿਆਂ ਨੂੰ ਉਹਨਾਂ ਦੇ ਸਿੰਘਾਸਣਾਂ ਤੋਂ ਹੇਠਾਂ ਉਤਾਰ ਦਿੱਤਾ ਅਤੇ ਹਲੀਮਾਂ ਨੂੰ ਉੱਚਾ ਕੀਤਾ ਹੈ।
53
ਉਹਨਾਂ ਨੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਤ੍ਰਿਪਤ ਕੀਤਾ ਅਤੇ ਧਨੀਆਂ ਨੂੰ ਖਾਲੀ ਹੱਥ ਮੋੜ ਦਿੱਤਾ।
54
ਉਹਨਾਂ ਨੇ ਆਪਣੇ ਸੇਵਕ ਇਸਰਾਏਲ ਦੀ ਸਹਾਇਤਾ ਕੀਤੀ ਕਿ ਉਹ ਆਪਣੀ ਦਯਾ ਨੂੰ ਯਾਦ ਰੱਖੇ,
55
ਜਿਸ ਦਾ ਵਾਅਦਾ ਉਸਨੇ ਸਾਡੇ ਪਿਉ-ਦਾਦਿਆਂ ਨਾਲ ਕੀਤਾ ਸੀ ਅਤੇ ਅਬਰਾਹਾਮ ਅਤੇ ਉਹਨਾਂ ਦੇ ਵੰਸ਼ ਨਾਲ ਸਦਾ ਤੱਕ।”
56
ਲਗਭਗ ਤਿੰਨ ਮਹੀਨੇ ਏਲਿਜਾਬੇਥ ਦੇ ਨਾਲ ਰਹਿ ਕੇ ਮਰਿਯਮ ਆਪਣੇ ਘਰ ਵਾਪਸ ਚਲੀ ਗਈ।
57
ਜਦੋਂ ਏਲਿਜਾਬੇਥ ਦੇ ਜਨਣ ਦਾ ਵੇਲਾ ਆਇਆ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ।
58
ਜਦੋਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਇਹ ਸੁਣਿਆ ਕਿ ਏਲਿਜਾਬੇਥ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ, ਤਾਂ ਉਹ ਵੀ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਏ।
59
ਅੱਠਵੇਂ ਦਿਨ ਉਹ ਬੱਚੇ ਦੀ ਸੁੰਨਤ ਲਈ ਇਕੱਠੇ ਹੋਏ ਅਤੇ ਉਹ ਬੱਚੇ ਦਾ ਨਾਮ ਉਸਦੇ ਪਿਤਾ ਦੇ ਨਾਮ ਉੱਤੇ ਜ਼ਕਰਯਾਹ ਰੱਖਣ ਲੱਗੇ।
60
ਪਰ ਬੱਚੇ ਦੀ ਮਾਤਾ ਨੇ ਕਿਹਾ, “ਨਹੀਂ! ਇਸਦਾ ਨਾਮ ਯੋਹਨ ਹੋਵੇਗਾ!”
61
ਇਸ ਉੱਤੇ ਉਹਨਾਂ ਨੇ ਏਲਿਜਾਬੇਥ ਨੂੰ ਕਿਹਾ, “ਤੁਹਾਡੇ ਰਿਸ਼ਤੇਦਾਰਾਂ ਵਿੱਚ ਤਾਂ ਇਸ ਨਾਮ ਦਾ ਕੋਈ ਵੀ ਆਦਮੀ ਨਹੀਂ ਹੈ!”
62
ਤੱਦ ਉਹਨਾਂ ਨੇ ਬੱਚੇ ਦੇ ਪਿਤਾ ਨੂੰ ਇਸ਼ਾਰਿਆਂ ਨਾਲ ਪੁੱਛਿਆ ਕਿ ਉਹ ਬੱਚੇ ਦਾ ਨਾਮ ਕੀ ਰੱਖਣਾ ਚਾਹੁੰਦਾ ਹੈ?
63
ਜ਼ਕਰਯਾਹ ਨੇ ਇੱਕ ਫੱਟੀ ਮੰਗਾ ਕੇ ਉਸ ਉੱਤੇ ਲਿਖਿਆ, “ਇਸਦਾ ਨਾਮ ਯੋਹਨ ਹੈ।” ਇਹ ਵੇਖ ਕੇ ਸਾਰੇ ਹੈਰਾਨ ਰਹਿ ਗਏ।
64
ਉਸੇ ਵੇਲੇ ਉਸ ਦੀ ਆਵਾਜ਼ ਵਾਪਿਸ ਆ ਗਈ ਅਤੇ ਉਹ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ।
65
ਸਾਰੇ ਗੁਆਢੀਆਂ ਵਿੱਚ ਪਰਮੇਸ਼ਵਰ ਦੇ ਪ੍ਰਤੀ ਸ਼ਰਧਾ ਆ ਗਈ ਅਤੇ ਯਹੂਦਿਯਾ ਦੇ ਪਹਾੜੀ ਦੇਸ਼ ਦੇ ਨਗਰ ਵਿੱਚ ਇਨ੍ਹਾਂ ਗੱਲਾਂ ਦੀ ਚਰਚਾ ਹੋਣ ਲੱਗੀ।
66
ਜਿਨ੍ਹਾਂ ਨੇ ਇਹ ਸੁਣਿਆ ਉਹ ਸਾਰੇ ਇਹ ਵਿਚਾਰ ਕਰਦੇ ਰਹੇ: “ਇਹ ਬੱਚਾ ਕਿਹੋ ਜਿਹਾ ਬਣੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਬੱਚੇ ਉੱਤੇ ਸੀ।
67
ਪਵਿੱਤਰ ਆਤਮਾ ਨਾਲ ਭਰ ਕੇ ਉਹਨਾਂ ਦੇ ਪਿਤਾ ਜ਼ਕਰਯਾਹ ਨੇ ਇਸ ਪ੍ਰਕਾਰ ਭਵਿੱਖਬਾਣੀਆਂ ਕੀਤੀਆਂ:
68
“ਧੰਨ ਹੈ ਪ੍ਰਭੂ, ਇਸਰਾਏਲ ਦੇ ਪਰਮੇਸ਼ਵਰ, ਕਿਉਂਕਿ ਉਹਨਾਂ ਨੇ ਆਪਣੀ ਪ੍ਰਜਾ ਦੀ ਸੁਧ ਲਈ ਅਤੇ ਉਹਨਾਂ ਨੂੰ ਅਜ਼ਾਦ ਕੀਤਾ।
69
ਉਹਨਾਂ ਨੇ ਸਾਡੇ ਲਈ ਆਪਣੇ ਸੇਵਕ ਦਾਵੀਦ ਦੇ ਖ਼ਾਨਦਾਨ ਵਿੱਚੋਂ ਇੱਕ ਮੁਕਤੀਦਾਤਾ ਪੈਦਾ ਕੀਤਾ ਹੈ,
70
(ਜਿਵੇਂ ਉਹਨਾਂ ਨੇ ਪ੍ਰਾਚੀਨ ਕਾਲ ਦੇ ਆਪਣੇ ਪਵਿੱਤਰ ਨਬੀਆਂ ਦੁਆਰਾ ਜ਼ਾਹਰ ਕੀਤਾ),
71
ਸਾਡੇ ਦੁਸ਼ਮਣਾਂ ਤੋਂ ਮੁਕਤੀ, ਅਤੇ ਉਹਨਾਂ ਸਾਰਿਆਂ ਦੇ ਹੱਥੋਂ ਜੋ ਸਾਨੂੰ ਨਫ਼ਰਤ ਕਰਦੇ ਹਨ
72
ਕਿ ਉਹ ਸਾਡੇ ਪੁਰਖਿਆਂ ਤੇ ਦਯਾ ਕਰਨ ਅਤੇ ਆਪਣੀ ਪਵਿੱਤਰ ਵਾਚਾ ਨੂੰ ਯਾਦ ਰੱਖਣ;
73
ਉਹ ਸਹੁੰ ਜੋ ਉਹਨਾਂ ਨੇ ਸਾਡੇ ਪੂਰਵਜ ਅਬਰਾਹਾਮ ਨਾਲ ਖਾਧੀ ਸੀ:
74
ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਓਣਗੇ, ਅਤੇ ਬਿਨਾਂ ਕਿਸੇ ਡਰ ਦੇ ਉਹਨਾਂ ਦੀ ਸੇਵਾ ਕਰਨ ਦੇ ਯੋਗ ਬਣਾਓਣਗੇ
75
ਕਿ ਅਸੀਂ ਪਵਿੱਤਰਤਾ ਅਤੇ ਧਾਰਮਿਕਤਾ ਵਿੱਚ ਜੀਵਨ ਭਰ ਉਹਨਾਂ ਦੀ ਸੇਵਾ ਕਰ ਸਕੀਏ।
76
“ਅਤੇ ਤੁਸੀਂ ਮੇਰੇ ਬਾਲਕ, ਮੇਰੇ ਪੁੱਤਰ, ਅੱਤ ਮਹਾਨ ਪਰਮੇਸ਼ਵਰ ਦੇ ਨਬੀ ਕਹਾਓਗੇ; ਕਿਉਂਕਿ ਤੁਸੀਂ ਰਸਤਾ ਤਿਆਰ ਕਰਨ ਲਈ ਪ੍ਰਭੂ ਦੇ ਅੱਗੇ-ਅੱਗੇ ਚਲੋਗੇ,
77
ਤੁਸੀਂ ਪਰਮੇਸ਼ਵਰ ਦੀ ਪ੍ਰਜਾ ਨੂੰ ਉਹਨਾਂ ਦੇ ਪਾਪਾਂ ਦੀ ਮਾਫ਼ੀ ਦੇ ਦੁਆਰਾ ਮੁਕਤੀ ਦਾ ਗਿਆਨ ਦੇਵੋਗੇ।
78
ਕਿਉਂਕਿ ਸਾਡੇ ਪਰਮੇਸ਼ਵਰ ਦੀ ਬਹੁਤ ਜ਼ਿਆਦਾ ਕਿਰਪਾ ਦੇ ਕਾਰਨ, ਸਵਰਗ ਵਿੱਚੋਂ ਸਾਡੇ ਤੇ ਸੂਰਜ ਦਾ ਪ੍ਰਕਾਸ਼ ਹੋਵੇਂਗਾ,
79
ਉਹਨਾਂ ਲੋਕਾਂ ਉੱਤੇ ਚਮਕਣ ਲਈ ਜੋ ਹਨੇਰੇ ਵਿੱਚ ਰਹਿੰਦੇ ਹਨ ਅਤੇ ਮੌਤ ਦੇ ਪਰਛਾਵੇਂ ਵਿੱਚ ਜੀ ਰਹੇ ਹਨ, ਕਿ ਇਸਦੇ ਦੁਆਰਾ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਤੇ ਲਿਜਾ ਸਕਣ।”
80
ਬਾਲਕ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣ ਗਿਆ। ਇਸਰਾਏਲ ਦੇ ਸਾਹਮਣੇ ਜਨਤਕ ਤੌਰ ਤੇ ਪ੍ਰਗਟ ਹੋਣ ਤੋਂ ਪਹਿਲਾਂ ਉਹ ਉਜਾੜ ਵਿੱਚ ਨਿਵਾਸ ਕਰਦਾ ਰਿਹਾ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 2 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24