bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 14
Luke 14
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 15 →
1
ਇੱਕ ਸਬਤ ਦੇ ਦਿਨ ਜਦੋਂ ਯਿਸ਼ੂ ਇੱਕ ਪ੍ਰਧਾਨ ਫ਼ਰੀਸੀ ਦੇ ਘਰ ਖਾਣਾ ਖਾਣ ਗਏ, ਤਾਂ ਸਾਰੇ ਲੋਕ ਉਹਨਾਂ ਨੂੰ ਧਿਆਨ ਨਾਲ ਵੇਖ ਰਹੇ ਸਨ।
2
ਉਹਨਾਂ ਦੇ ਸਾਹਮਣੇ ਇੱਕ ਆਦਮੀ ਸੀ ਜੋ ਅਸਧਾਰਨ ਸੋਜ ਦੀ ਬਿਮਾਰੀ ਨਾਲ ਪੀੜਤ ਸੀ।
3
ਯਿਸ਼ੂ ਨੇ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੂੰ ਪੁੱਛਿਆ, “ਕੀ ਸਬਤ ਦੇ ਦਿਨ ਚੰਗਾ ਕਰਨਾ ਬਿਵਸਥਾ ਦੇ ਅਨੁਸਾਰ ਹੈ ਜਾਂ ਨਹੀਂ?”
4
ਪਰ ਉਹ ਚੁੱਪ ਰਹੇ। ਤਾਂ ਯਿਸ਼ੂ ਨੇ ਉਸ ਆਦਮੀ ਨੂੰ ਫੜ ਕੇ ਉਸ ਨੂੰ ਚੰਗਾ ਕੀਤਾ ਅਤੇ ਉਸਨੂੰ ਉਸਦੇ ਰਾਹ ਭੇਜ ਦਿੱਤਾ।
5
ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਜੇ ਤੁਹਾਡੇ ਵਿੱਚੋਂ ਕਿਸੇ ਦਾ ਬੱਚਾ ਜਾਂ ਬਲਦ ਸਬਤ ਦੇ ਦਿਨ ਖੂਹ ਵਿੱਚ ਡਿੱਗ ਜਾਵੇ ਤਾਂ ਕੀ ਤੁਸੀਂ ਝੱਟ ਇਸ ਨੂੰ ਬਾਹਰ ਨਹੀਂ ਕੱਢੋਗੇ?”
6
ਇਸ ਸਵਾਲ ਦਾ ਉਹ ਜਵਾਬ ਨਾ ਦੇ ਸਕੇ।
7
ਜਦੋਂ ਯਿਸ਼ੂ ਨੇ ਵੇਖਿਆ ਕਿ ਕਿਵੇਂ ਮਹਿਮਾਨ ਮੇਜ਼ ਤੇ ਸਨਮਾਨ ਦੀਆਂ ਥਾਵਾਂ ਨੂੰ ਚੁਣਦੇ ਹਨ ਤਾਂ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ:
8
“ਜਦੋਂ ਕੋਈ ਤੁਹਾਨੂੰ ਵਿਆਹ ਦੀ ਦਾਅਵਤ ਲਈ ਬੁਲਾਉਂਦਾ ਹੈ, ਤਾਂ ਤੁਸੀਂ ਸਨਮਾਨ ਦੀ ਜਗ੍ਹਾ ਨਾ ਚੁਣੋ ਕਿਉਂਕਿ ਹੋ ਸਕਦਾ ਹੈ ਕਿ ਉਸਨੇ ਤੁਹਾਡੇ ਨਾਲੋਂ ਵੱਧ ਸਤਿਕਾਰਯੋਗ ਵਿਅਕਤੀ ਨੂੰ ਵੀ ਉੱਥੇ ਬੁਲਾਇਆ ਹੋਵੇ।
9
ਜੇ ਅਜਿਹਾ ਹੈ ਤਾਂ ਉਹ ਵਿਅਕਤੀ ਜਿਸਨੇ ਤੁਹਾਨੂੰ ਦੋਵਾਂ ਨੂੰ ਬੁਲਾਇਆ ਸੀ ਉਹ ਆਵੇਗਾ ਅਤੇ ਤੁਹਾਨੂੰ ਕਹੇਗਾ, ‘ਇਸ ਵਿਅਕਤੀ ਨੂੰ ਆਪਣੀ ਜਗ੍ਹਾ ਦੇ ਦਿਓ,’ ਫਿਰ ਸ਼ਰਮਿੰਦਾ ਹੋ ਕੇ ਤੁਹਾਨੂੰ ਸੱਭ ਤੋਂ ਪਿਛਲੀ ਸੀਟ ਤੇ ਬੈਠਣਾ ਪਵੇਗਾ।
10
ਪਰ ਜਦੋਂ ਤੁਹਾਨੂੰ ਕੀਤੇ ਬੁਲਾਇਆ ਜਾਂਦਾ ਹੈ ਤਾਂ ਸਭ ਤੋਂ ਨੀਵੀਂ ਜਗ੍ਹਾਂ ਤੇ ਬੈਠੋ, ਤਾਂ ਕਿ ਜਿਸ ਨੇ ਤੁਹਾਨੂੰ ਸੱਦਾ ਦਿੱਤਾ ਹੈ ਉਹ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਕਹੇ, ‘ਮੇਰੇ ਦੋਸਤ, ਉੱਠੋ ਅਤੇ ਉਸ ਉੱਚੀ ਜਗ੍ਹਾ ਤੇ ਬੈਠ ਜਾਓ।’ ਤਾਂ ਇਸ ਤਰ੍ਹਾਂ ਤੁਹਾਨੂੰ ਸਾਰੇ ਸੱਦੇ ਗਏ ਮਹਿਮਾਨਾਂ ਦੇ ਸਾਹਮਣੇ ਸਨਮਾਨਿਤ ਕੀਤਾ ਜਾਵੇਗਾ।
11
ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ।”
12
ਫਿਰ ਯਿਸ਼ੂ ਨੇ ਆਪਣੇ ਸੱਦਣ ਵਾਲੇ ਨੂੰ ਕਿਹਾ, “ਜਦੋਂ ਤੁਸੀਂ ਦੁਪਹਿਰ ਦੇ ਖਾਣੇ ਜਾਂ ਰਾਤ ਦਾ ਖਾਣੇ ਤੇ ਕਿਸੇ ਨੂੰ ਸੱਦਾ ਦਿੰਦੇ ਹੋ ਤਾਂ ਆਪਣੇ ਦੋਸਤਾਂ, ਭਰਾਵਾਂ, ਭੈਣਾਂ, ਰਿਸ਼ਤੇਦਾਰਾਂ ਜਾਂ ਆਪਣੇ ਅਮੀਰ ਗੁਆਂਢੀਆਂ ਨੂੰ ਨਾ ਬੁਲਾਓ; ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਉਹ ਵੀ ਤੁਹਾਨੂੰ ਸੱਦਾ ਦੇਣ ਅਤੇ ਤੁਹਾਨੂੰ ਉਸ ਦਾ ਬਦਲਾ ਮਿਲ ਜਾਵੇ।
13
ਪਰ ਜਦੋਂ ਤੁਸੀਂ ਦਾਅਵਤ ਦਿੰਦੇ ਹੋ ਤਾਂ ਗ਼ਰੀਬਾਂ, ਅਪੰਗਾਂ, ਲੰਗੜਿਆਂ ਅਤੇ ਅੰਨ੍ਹੀਆਂ ਨੂੰ ਸੱਦਾ ਦਿਓ।
14
ਅਤੇ ਫਿਰ ਤੁਹਾਨੂੰ ਅਸੀਸ ਮਿਲੇਗੀ। ਭਾਵੇਂ ਉਹ ਤੁਹਾਨੂੰ ਇਸ ਦਾ ਬਦਲਾ ਨਹੀਂ ਦੇ ਸਕਦੇ ਪਰ ਧਰਮੀ ਲੋਕਾਂ ਦੇ ਦੁਬਾਰਾ ਜੀ ਉੱਠਣ ਤੇ ਦੇ ਮੌਕੇ ਤੇ ਤੁਹਾਨੂੰ ਇਸ ਦਾ ਬਦਲਾ ਦਿੱਤਾ ਜਾਵੇਗਾ।”
15
ਇਹ ਗੱਲਾਂ ਸੁਣ ਕੇ ਉੱਥੇ ਬੁਲਾਏ ਗਏ ਲੋਕਾਂ ਵਿੱਚੋਂ ਇੱਕ ਨੇ ਯਿਸ਼ੂ ਨੂੰ ਕਿਹਾ, “ਧੰਨ ਹੋਵੇਗਾ ਉਹ ਜਿਹੜਾ ਪਰਮੇਸ਼ਵਰ ਦੇ ਰਾਜ ਦੀ ਦਾਅਵਤ ਵਿੱਚ ਸ਼ਾਮਿਲ ਹੋਵੇਗਾ।”
16
ਯਿਸ਼ੂ ਨੇ ਜਵਾਬ ਦਿੱਤਾ: “ਇੱਕ ਆਦਮੀ ਇੱਕ ਵੱਡੀ ਦਾਅਵਤ ਤਿਆਰ ਕਰ ਰਿਹਾ ਸੀ ਅਤੇ ਉਸ ਨੇ ਬਹੁਤ ਸਾਰੇ ਮਹਿਮਾਨਾਂ ਨੂੰ ਸੱਦਾ ਦਿੱਤਾ।
17
ਉਸ ਵੇਲੇ ਉਹ ਆਪਣੇ ਨੌਕਰ ਨੂੰ ਭੇਜੇਗਾ ਕਿ ਜਿਨ੍ਹਾਂ ਨੂੰ ਵਿਆਹ ਤੇ ਸੱਦਾ ਦਿੱਤਾ ਗਿਆ ਸੀ ਉਹਨਾਂ ਨੂੰ ਇਹ ਆਖੇ ਕਿ, ‘ਆਓ, ਹੁਣ ਸਭ ਕੁਝ ਹੁਣ ਤਿਆਰ ਹੈ।’
18
“ਪਰ ਉਹ ਸਾਰੇ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਕਿਹਾ, ‘ਮੈਂ ਹੁਣੇ ਇੱਕ ਖੇਤ ਖਰੀਦਿਆ ਹੈ ਅਤੇ ਮੈਨੂੰ ਜ਼ਰੂਰ ਉਸ ਨੂੰ ਜਾ ਕੇ ਵੇਖਣਾ ਪਏਗਾ। ਕਿਰਪਾ ਕਰਕੇ ਮੈਨੂੰ ਮਾਫ਼ ਕਰੋ।’
19
“ਦੂਸਰੇ ਨੇ ਕਿਹਾ, ‘ਮੈਂ ਹੁਣੇ ਬਲਦਾਂ ਦੇ ਪੰਜ ਜੋੜੇ ਖਰੀਦੇ ਹਨ ਅਤੇ ਮੈਂ ਉਹਨਾਂ ਨੂੰ ਪਰਖਣ ਲਈ ਜਾ ਰਿਹਾ ਹਾਂ। ਕਿਰਪਾ ਕਰਕੇ ਮੈਨੂੰ ਮਾਫ਼ ਕਰੋ।’
20
“ਇੱਕ ਹੋਰ ਆਦਮੀ ਨੇ ਕਿਹਾ, ‘ਮੇਰਾ ਹੁਣੇ ਵਿਆਹ ਹੋਇਆ ਹੈ ਇਸ ਲਈ ਮੈਂ ਆ ਨਹੀਂ ਸਕਦਾ।’
21
“ਫਿਰ ਨੌਕਰ ਵਾਪਸ ਆਇਆ ਅਤੇ ਉਸਨੇ ਆਪਣੇ ਮਾਲਕ ਨੂੰ ਇਸ ਬਾਰੇ ਦੱਸਿਆ। ਤਦ ਘਰ ਦਾ ਮਾਲਕ ਗੁੱਸੇ ਵਿੱਚ ਆਇਆ ਅਤੇ ਉਸਨੇ ਆਪਣੇ ਨੌਕਰ ਨੂੰ ਆਗਿਆ ਦਿੱਤੀ, ‘ਜਲਦੀ ਨਾਲ ਸ਼ਹਿਰ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਜਾਓ ਅਤੇ ਗ਼ਰੀਬਾਂ, ਅਪੰਗਾਂ, ਅੰਨ੍ਹੀਆਂ ਅਤੇ ਲੰਗੜਿਆਂ ਨੂੰ ਅੰਦਰ ਲਿਆਓ।’
22
“ਸ਼੍ਰੀਮਾਨ ਜੀ, ਨੌਕਰ ਨੇ ਕਿਹਾ, ‘ਜਿਵੇਂ ਤੁਸੀਂ ਆਗਿਆ ਦਿੱਤੀ ਸੀ ਉਹ ਹੋ ਗਿਆ ਹੈ ਪਰ ਅਜੇ ਵੀ ਮਹਿਮਾਨਾ ਲਈ ਜਗ੍ਹਾ ਹੈ।’
23
“ਫਿਰ ਮਾਲਕ ਨੇ ਆਪਣੇ ਨੌਕਰ ਨੂੰ ਕਿਹਾ, ‘ਸੜਕਾਂ ਅਤੇ ਦੇਸ਼ ਦੀਆਂ ਗਲੀਆਂ ਤੇ ਜਾਓ ਅਤੇ ਲੋਕਾਂ ਨੂੰ ਅੰਦਰ ਆਉਣ ਲਈ ਮਜਬੂਰ ਕਰੋ ਤਾਂ ਜੋ ਮੇਰਾ ਘਰ ਭਰਿਆ ਰਹੇ।
24
ਮੈਂ ਤੁਹਾਨੂੰ ਦੱਸਦਾ ਹਾਂ, ਜਿਨ੍ਹਾਂ ਨੂੰ ਪਹਿਲਾਂ ਬੁਲਾਇਆ ਗਿਆ ਸੀ ਉਹਨਾਂ ਵਿੱਚੋਂ ਕੋਈ ਵੀ ਮੇਰੀ ਦਾਅਵਤ ਦਾ ਸੁਆਦ ਨਹੀਂ ਚੱਖੇਗਾ।’ ”
25
ਵੱਡੀ ਭੀੜ ਯਿਸ਼ੂ ਦੇ ਨਾਲ ਯਾਤਰਾ ਕਰ ਰਹੀ ਸੀ ਅਤੇ ਉਹਨਾਂ ਵੱਲ ਮੁੜ ਕੇ ਯਿਸ਼ੂ ਨੇ ਕਿਹਾ:
26
“ਜੇ ਕੋਈ ਮੇਰੇ ਕੋਲ ਆਉਂਦਾ ਹੈ ਅਤੇ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ ਅਤੇ ਭੈਣ-ਭਰਾਵਾਂ ਨਾਲ ਨਫ਼ਰਤ ਨਹੀਂ ਕਰਦਾ, ਹਾਂ ਇੱਥੋ ਤੱਕ ਕਿ ਉਹਨਾਂ ਦੀ ਆਪਣੀ ਜਾਨ ਨੂੰ ਵੀ ਅਜਿਹਾ ਵਿਅਕਤੀ ਮੇਰਾ ਚੇਲਾ ਨਹੀਂ ਹੋ ਸਕਦਾ।
27
ਅਤੇ ਜਿਹੜਾ ਆਪਣੀ ਸਲੀਬ ਨਹੀਂ ਚੁੱਕਦਾ ਅਤੇ ਮੇਰੇ ਪਿੱਛੇ ਨਹੀਂ ਚੱਲਦਾ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
28
“ਮੰਨ ਲਓ ਕਿ ਤੁਹਾਡੇ ਵਿੱਚੋਂ ਕੋਈ ਬੁਰਜ ਬਣਾਉਣਾ ਚਾਹੁੰਦਾ ਹੈ। ਕੀ ਤੁਸੀਂ ਪਹਿਲਾਂ ਬੈਠ ਕੇ ਖਰਚੇ ਦਾ ਅੰਦਾਜ਼ਾ ਨਹੀਂ ਲਗਾਓਗੇ ਕੀ ਇਸ ਨੂੰ ਪੂਰਾ ਕਰਨ ਲਈ ਪੈਸੇ ਹਨ ਵੀ ਜਾ ਨਹੀਂ?
29
ਕਿਉਂਕਿ ਜੇ ਤੁਸੀਂ ਨੀਂਹ ਰੱਖਦੇ ਹੋ ਅਤੇ ਇਸ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੋ ਤਾਂ ਹਰ ਕੋਈ ਜੋ ਇਸ ਨੂੰ ਵੇਖਦਾ ਹੈ ਤੁਹਾਡਾ ਮਖੌਲ ਉਡਾਏਗਾ,
30
ਇਹ ਕਹਿੰਦੇ ਹੋਏ, ‘ਇਸ ਵਿਅਕਤੀ ਨੇ ਉਸਾਰੀ ਸ਼ੁਰੂ ਤਾਂ ਕੀਤੀ ਪਰ ਪੂਰੀ ਨਹੀਂ ਕਰ ਸਕਿਆ।’
31
“ਜਾਂ ਮੰਨ ਲਓ ਕਿ ਕੋਈ ਰਾਜਾ ਦੂਸਰੇ ਰਾਜੇ ਨਾਲ ਜੰਗ ਲਾਉਣ ਵਾਲਾ ਹੈ। ਕੀ ਉਹ ਪਹਿਲਾਂ ਬੈਠ ਕੇ ਇਹ ਵਿਚਾਰ ਨਹੀਂ ਕਰੇਗਾ ਕੀ ਉਹ ਦਸ ਹਜ਼ਾਰ ਬੰਦਿਆਂ ਨਾਲ ਉਸਦੇ ਵਿਰੁੱਧ ਵੀਹ ਹਜ਼ਾਰ ਬੰਦਿਆਂ ਦੇ ਨਾਲ ਆਉਣ ਵਾਲੇ ਦੇ ਵਿਰੁੱਧ ਲੜਨ ਦੇ ਯੋਗ ਹੈ ਜਾਂ ਨਹੀਂ?
32
ਜੇ ਉਹ ਯੋਗ ਨਹੀਂ ਹੈ ਤਾਂ ਉਹ ਇੱਕ ਸੰਦੇਸ਼ ਦੇਣ ਵਾਲੇ ਨੂੰ ਭੇਜੇਗਾ, ਜਦੋਂ ਕਿ ਦੂਜਾ ਅਜੇ ਬਹੁਤ ਦੂਰ ਹੈ ਅਤੇ ਸ਼ਾਂਤੀ ਦੀਆਂ ਸ਼ਰਤਾਂ ਦੀ ਬੇਨਤੀ ਕਰੇਗਾ।
33
ਇਸੇ ਤਰ੍ਹਾਂ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਚੇਲਾ ਨਹੀਂ ਹੋ ਸਕਦਾ ਜੇ ਉਹ ਆਪਣਾ ਸਭ ਕੁਝ ਤਿਆਗ ਨਾ ਦੇਵੇ।
34
“ਨਮਕ ਚੰਗਾ ਹੈ, ਪਰ ਜੇ ਨਮਕ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ?
35
ਇਹ ਨਾ ਤਾਂ ਧਰਤੀ ਲਈ ਅਤੇ ਨਾ ਹੀ ਖਾਦ ਲਈ ਕਿਸੇ ਕੰਮ ਦਾ ਹੈ। ਇਸ ਨੂੰ ਬਾਹਰ ਸੁੱਟਿਆ ਜਾਂਦਾ ਹੈ। “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣਨ।”
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24