bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 3
Luke 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 4 →
1
ਰਾਜੇ ਕੈਸਰ ਤੀਬੇਰਿਯਾਸ ਦੇ ਰਾਜ ਦੇ ਪੰਦਰਵੇਂ ਸਾਲ ਵਿੱਚ ਜਦੋਂ ਪੋਂਨਤੀਯਾਸ ਪਿਲਾਤੁਸ ਯਹੂਦਿਯਾ ਪ੍ਰਦੇਸ਼ ਦਾ ਰਾਜਪਾਲ, ਅਤੇ ਹੇਰੋਦੇਸ ਗਲੀਲ ਪ੍ਰਦੇਸ਼ ਦਾ ਸ਼ਾਸਕ, ਉਸਦਾ ਵੱਡਾ ਭਰਾ ਫਿਲਿੱਪਾਸ ਇਤੂਰਿਆ ਅਤੇ ਤਰਖੋਨੀਤੀਸ ਪ੍ਰਦੇਸ਼ ਦਾ ਸ਼ਾਸਕ, ਅਤੇ ਲਿਸਨਿਅਸ ਏਬਿਲੀਨ ਦਾ ਸ਼ਾਸਕ ਸੀ,
2
ਜਦੋਂ ਹੰਨਾ ਅਤੇ ਕਯਾਫ਼ਾਸ ਮਹਾਂ ਜਾਜਕ ਦੀ ਪਦਵੀ ਉੱਤੇ ਸਨ; ਪਰਮੇਸ਼ਵਰ ਦਾ ਸੁਨੇਹਾ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੋਹਨ ਨੂੰ ਮਿਲਿਆ।
3
ਯੋਹਨ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ, ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ।
4
ਜਿਵੇਂ ਕਿ ਇਹ ਯਸ਼ਾਯਾਹ ਨਬੀ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ: “ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ; ਉਸ ਲਈ ਰਸਤਾ ਸਿੱਧਾ ਬਣਾਓ।
5
ਹਰ ਇੱਕ ਘਾਟੀ ਭਰ ਦਿੱਤੀ ਜਾਵੇਗੀ, ਹਰ ਇੱਕ ਪਹਾੜ ਅਤੇ ਪਹਾੜੀ ਪੱਧਰੀ ਕੀਤੀ ਜਾਵੇਗੀ। ਟੇਢੇ ਰਸਤੇ ਸਿੱਧੇ ਹੋ ਜਾਣਗੇ, ਅਤੇ ਅਸਮਤਲ ਰਸਤਾ ਪੱਧਰਾ।
6
ਸਾਰੇ ਲੋਕ ਪਰਮੇਸ਼ਵਰ ਦੀ ਮੁਕਤੀ ਨੂੰ ਵੇਖਣਗੇ।’ ”
7
ਯੋਹਨ ਨੇ ਭੀੜ ਨੂੰ ਜੋ ਉਸ ਕੋਲੋਂ ਬਪਤਿਸਮਾ ਲੈਣ ਲਈ ਆ ਰਹੇ ਸਨ, ਕਿਹਾ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣ ਦੀ ਚੇਤਾਵਨੀ ਕਿਸ ਨੇ ਦਿੱਤੀ?
8
ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫਲ ਲਿਆਓ। ਅਤੇ ਆਪਣੇ ਮਨ ਵਿੱਚ ਅਜਿਹਾ ਸੋਚਣਾ ਸ਼ੁਰੂ ਨਾ ਕਰੋ, ‘ਕਿ ਅਸੀਂ ਅਬਰਾਹਾਮ ਦੀ ਸੰਤਾਨ ਹਾਂ।’ ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਵੀ ਅਬਰਾਹਾਮ ਲਈ ਔਲਾਦ ਪੈਦਾ ਕਰਨ ਦੀ ਸਾਮਰਥ ਰੱਖਦਾ ਹੈ।
9
ਕੁਹਾੜੀ ਪਹਿਲਾਂ ਹੀ ਰੁੱਖਾਂ ਦੀ ਜੜ੍ਹ ਉੱਤੇ ਰੱਖੀ ਹੋਈ ਹੈ। ਹਰ ਇੱਕ ਰੁੱਖ, ਜੋ ਚੰਗਾ ਫਲ ਨਹੀਂ ਦਿੰਦਾ ਉਸ ਨੂੰ ਵੱਢ ਕੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।”
10
ਇਸ ਉੱਤੇ ਭੀੜ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ, “ਫਿਰ ਅਸੀਂ ਕੀ ਕਰੀਏ?”
11
ਯੋਹਨ ਨੇ ਉਹਨਾਂ ਨੂੰ ਜਵਾਬ ਦਿੱਤਾ, “ਜਿਸ ਵਿਅਕਤੀ ਦੇ ਕੋਲ ਦੋ ਕੁੜਤੇ ਹਨ ਉਹ ਉਹਨਾਂ ਵਿੱਚੋਂ ਇੱਕ ਉਸ ਨੂੰ ਦੇਵੇ, ਜਿਸ ਦੇ ਕੋਲ ਇੱਕ ਵੀ ਨਹੀਂ ਹੈ। ਜਿਸਦੇ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ।”
12
ਚੁੰਗੀ ਲੈਣ ਵਾਲੇ ਵੀ ਬਪਤਿਸਮਾ ਲੈਣ ਲਈ ਉਹਨਾਂ ਦੇ ਕੋਲ ਆਏ ਅਤੇ ਉਹਨਾਂ ਨੇ ਯੋਹਨ ਨੂੰ ਪ੍ਰਸ਼ਨ ਕੀਤਾ, “ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?”
13
“ਠਹਿਰਾਈ ਹੋਈ ਰਾਸ਼ੀ ਤੋਂ ਜ਼ਿਆਦਾ ਕੁਝ ਨਾ ਲਵੋ,” ਯੋਹਨ ਨੇ ਉਹਨਾਂ ਨੂੰ ਕਿਹਾ।
14
ਕੁਝ ਸਿਪਾਹੀਆਂ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ, “ਸਾਨੂੰ ਦੱਸੋ, ਅਸੀਂ ਕੀ ਕਰੀਏ?” ਯੋਹਨ ਨੇ ਜਵਾਬ ਦਿੱਤਾ, “ਨਾ ਤਾਂ ਡਰਾ-ਧਮਕਾ ਕੇ ਲੋਕਾਂ ਕੋਲੋ ਪੈਸਾ ਲਓ ਅਤੇ ਨਾ ਹੀ ਉਹਨਾਂ ਉੱਤੇ ਝੂਠਾ ਇਲਜ਼ਾਮ ਲਗਾਓ ਪਰ ਆਪਣੀ ਤਨਖਾਹ ਵਿੱਚ ਹੀ ਸੰਤੁਸ਼ਟ ਰਹੋ।”
15
ਵੱਡੀ ਉਮੀਦ ਦੇ ਨਾਲ ਭੀੜ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸਾਰੇ ਆਪਣੇ-ਆਪਣੇ ਮਨਾਂ ਵਿੱਚ ਇਹੀ ਵਿਚਾਰ ਕਰ ਰਹੇ ਸੀ ਕਿ ਕਿਤੇ ਯੋਹਨ ਹੀ ਤਾਂ ਮਸੀਹ ਨਹੀਂ ਹਨ।
16
ਯੋਹਨ ਨੇ ਉਨ੍ਹਾਂ ਸਾਰੀਆਂ ਨੂੰ ਉੱਤਰ ਦਿੱਤਾ ਤੇ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ। ਪਰ ਉਹ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ। ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।
17
ਤੰਗਲੀ ਉਸਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਆਪਣੀ ਕਣਕ ਨੂੰ ਭੜੋਲਿਆਂ ਵਿੱਚ ਇਕੱਠਾ ਕਰੇਗਾ, ਅਤੇ ਪਰ ਉਹ ਤੂੜੀ ਨੂੰ ਕਦੇ ਨਾ ਬੁਝਨ ਵਾਲੀ ਅੱਗ ਵਿੱਚ ਸਾੜ ਦੇਵੇਗਾ।”
18
ਯੋਹਨ ਨੇ ਬਹੁਤ ਸਾਰੇ ਹੋਰ ਸ਼ਬਦਾਂ ਨਾਲ ਲੋਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ।
19
ਜਦੋਂ ਯੋਹਨ ਨੇ ਰਾਜਪਾਲ ਹੇਰੋਦੇਸ ਨੂੰ ਉਸਦੇ ਭਰਾ ਦੀ ਪਤਨੀ ਹੇਰੋਦਿਅਸ ਦੇ ਵਿਸ਼ਾ ਵਿੱਚ ਅਤੇ ਆਪ ਉਸ ਦੇ ਦੁਆਰਾ ਕੀਤੇ ਗਏ ਹੋਰ ਕੁਕਰਮਾਂ ਦੇ ਕਾਰਨ ਫਟਕਾਰ ਲਗਾਈ,
20
ਹੇਰੋਦੇਸ ਨੇ ਇਹ ਸਭ ਗੱਲਾਂ ਨੂੰ ਉਹਨਾਂ ਨਾਲ ਜੋੜਿਆ: ਅਤੇ ਉਸਨੇ ਯੋਹਨ ਨੂੰ ਕੈਦੀ ਬਣਾ ਕੇ ਜੇਲ੍ਹ ਵਿੱਚ ਪਾ ਦਿੱਤਾ।
21
ਜਦੋਂ ਲੋਕ ਯੋਹਨ ਤੋਂ ਬਪਤਿਸਮਾ ਲੈ ਹੀ ਰਹੇ ਸਨ, ਉਸਨੇ ਯਿਸ਼ੂ ਨੂੰ ਵੀ ਬਪਤਿਸਮਾ ਦਿੱਤਾ। ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਸਵਰਗ ਖੁੱਲ੍ਹ ਗਿਆ
22
ਅਤੇ ਪਵਿੱਤਰ ਆਤਮਾ ਉਹ ਦੇ ਉੱਤੇ ਸਰੀਰਕ ਰੂਪ ਵਿੱਚ ਕਬੂਤਰ ਦੇ ਸਮਾਨ ਉੱਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ: “ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”
23
ਜਦੋਂ ਯਿਸ਼ੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ ਤਾਂ ਉਹ ਲਗਭਗ ਤੀਹ ਸਾਲਾਂ ਦੇ ਸੀ। ਉਹ ਇੱਕ ਪੁੱਤਰ ਸੀ, ਇਸ ਲਈ ਸਮਝਿਆ ਜਾਂਦਾ ਸੀ ਉਹ ਯੋਸੇਫ਼ ਦੇ ਪੁੱਤਰ ਹਨ। ਯੋਸੇਫ਼ ਹੇਲੀ ਦੇ,
24
ਹੇਲੀ ਮੱਤਾਥਾ ਦੇ ਮੱਤਾਥਾ ਲੇਵੀ ਦੇ, ਲੇਵੀ ਮੇਲਖ਼ੀ ਦੇ, ਮੇਲਖ਼ੀ ਯੰਨਨਾਈ ਦੇ, ਯੰਨਨਾਈ ਯੋਸੇਫ਼ ਦੇ,
25
ਯੋਸੇਫ਼ ਮੱਤਾਥਿਆਹ ਦੇ, ਮੱਤਾਥਿਆਹ ਆਮੋਸ ਦੇ, ਆਮੋਸ ਨਹੂਮ ਦੇ, ਨਹੂਮ ਏਸਲੀ ਦੇ, ਏਸਲੀ ਨੱਗਾਈ ਦੇ,
26
ਨੱਗਾਈ ਮਾਹਥ ਦੇ, ਮਾਹਥ ਮੱਤਾਥਿਆਹ ਦੇ, ਮੱਤਾਥਿਆਹ ਸੇਮੇਈ ਦੇ, ਸੇਮੇਈ ਯੋਸੇਖ਼ ਦੇ, ਯੋਸੇਖ਼ ਯੋਦਾ ਦੇ,
27
ਯੋਦਾ ਯੋਅਨਾਨ ਦੇ, ਯੋਅਨਾਨ ਰੇਸਾ ਦੇ, ਰੇਸਾ ਜ਼ੇਰੋਬਾਬੇਲ ਦੇ, ਜ਼ੇਰੋਬਾਬੇਲ ਸਲਾਥਿਏਲ ਦੇ, ਸਲਾਥਿਏਲ ਨੇਰੀ ਦੇ,
28
ਨੇਰੀ ਮੇਲਖ਼ੀ ਦੇ, ਮੇਲਖ਼ੀ ਅੱਦੀ ਦੇ, ਅੱਦੀ ਕੋਸਮ ਦੇ, ਕੋਸਮ ਏਲਮੋਦਮ ਦੇ, ਏਲਮੋਦਮ ਏਰ ਦੇ,
29
ਏਰ ਯਹੋਸ਼ੂ ਦੇ, ਯਹੋਸ਼ੂ ਏਲਿਏਜ਼ਰ ਦੇ, ਏਲਿਏਜ਼ਰ ਯੋਰੀਮ ਦੇ, ਯੋਰੀਮ ਮੱਥਾਤ ਦੇ, ਮੱਥਾਤ ਲੇਵੀ ਦੇ,
30
ਲੇਵੀ ਸ਼ਿਮਓਨ ਦੇ, ਸ਼ਿਮਓਨ ਯਹੂਦਾਹ ਦੇ, ਯਹੂਦਾਹ ਯੋਸੇਫ਼ ਦੇ, ਯੋਸੇਫ਼ ਯੋਨਾਮ ਦੇ, ਯੋਨਾਮ ਏਲਿਆਕਿਮ ਦੇ
31
ਏਲਿਆਕਿਮ ਮੇਲਿਯਾ ਦੇ, ਮੇਲਿਯਾ ਮੇਨਨਾ ਦੇ, ਮੇਨਨਾ ਮੱਤਾਥਾ ਦੇ, ਮੱਤਾਥਾ ਨਾਥਾਨ ਦੇ, ਨਾਥਾਨ ਦਾਵੀਦ ਦੇ,
32
ਦਾਵੀਦ ਯੱਸੀ ਦੇ, ਯੱਸੀ ਓਬੇਦ ਦੇ, ਓਬੇਦ ਬੋਅਜ਼ ਦੇ, ਬੋਅਜ਼ ਸਲਮੋਨ ਦੇ, ਸਲਮੋਨ ਨਾਹੱਸ਼ੋਨ ਦੇ,
33
ਨਾਹੱਸ਼ੋਨ ਅੰਮੀਨਾਦਾਬ ਦੇ, ਅੰਮੀਨਾਦਾਬ ਰਾਮ ਦੇ, ਰਾਮ ਆਰਨੀ ਦੇ, ਆਰਨੀ ਹੇਜ਼ਰੋਨ ਦੇ, ਹੇਜ਼ਰੋਨ ਫ਼ਾਰੇਸ ਦੇ, ਫ਼ਾਰੇਸ ਯਹੂਦਾਹ ਦੇ,
34
ਯਹੂਦਾਹ ਯਾਕੋਬ ਦੇ, ਯਾਕੋਬ ਇਸਹਾਕ ਦੇ, ਇਸਹਾਕ ਅਬਰਾਹਾਮ ਦੇ, ਅਬਰਾਹਾਮ ਤੇਰਾਹ ਦੇ, ਤੇਰਾਹ ਨਾਖੋਰ ਦੇ,
35
ਨਾਖੋਰ ਸੇਰੂਖ ਦੇ, ਸੇਰੂਖ ਰਾਗਾਉ ਦੇ, ਰਾਗਾਉ ਫਾਲੇਕ ਦੇ, ਫਾਲੇਕ ਈਬਰ ਦੇ, ਈਬਰ ਸ਼ੇਲਾਹ ਦੇ,
36
ਸ਼ੇਲਾਹ ਕੇਨਨ ਦੇ, ਕੇਨਨ ਅਰਫਾਕਸਾਦ ਦੇ, ਅਰਫਾਕਸਾਦ ਸ਼ੇਮ ਦੇ, ਸ਼ੇਮ ਨੋਹਾ ਦੇ, ਨੋਹਾ ਲਾਮੇਖ ਦੇ,
37
ਲਾਮੇਖ ਮੇਥੁਸੇਲਾਹ ਦੇ, ਮੇਥੁਸੇਲਾਹ ਹਨੋਖ, ਹਨੋਖ ਯਾਰੇਤ ਦੇ, ਯਾਰੇਤ ਮਾਲੇਲੇਈਲ ਦੇ, ਮਾਲੇਲੇਈਲ ਕਾਈਨਮ ਦੇ,
38
ਕਾਈਨਮ ਈਨਾਸ਼ ਦੇ, ਈਨਾਸ਼ ਸੇਥ ਦੇ, ਸੇਥ ਆਦਮ ਦੇ ਅਤੇ ਆਦਮ ਪਰਮੇਸ਼ਵਰ ਦੇ ਪੁੱਤਰ ਸਨ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 4 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24