bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 9
Luke 9
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 10 →
1
ਜਦੋਂ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦੁਸ਼ਟ ਆਤਮਾਵਾਂ ਨੂੰ ਕੱਢਣ ਅਤੇ ਰੋਗਾਂ ਨੂੰ ਠੀਕ ਕਰਨ ਦੀ ਸ਼ਕਤੀ ਅਤੇ ਅਧਿਕਾਰ ਦਿੱਤਾ।
2
ਅਤੇ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਬਿਮਾਰਾਂ ਨੂੰ ਚੰਗਾ ਕਰਨ ਲਈ ਭੇਜ ਦਿੱਤਾ।
3
ਯਿਸ਼ੂ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਕਿ, “ਸਫਰ ਲਈ ਕੁਝ ਵੀ ਆਪਣੇ ਨਾਲ ਨਾ ਲੈ ਕੇ ਜਾਣਾ, ਨਾ ਸੋਟੀ, ਨਾ ਝੋਲਾ, ਨਾ ਰੋਟੀ, ਨਾ ਕੋਈ ਪੈਸਾ ਅਤੇ ਨਾ ਹੀ ਕੋਈ ਕੱਪੜਾ।
4
ਜਿਸ ਵੀ ਘਰ ਵਿੱਚ ਤੁਸੀਂ ਦਾਖਲ ਹੋਵੋ, ਉੱਥੇ ਹੀ ਠਹਿਰੋ ਜਦੋਂ ਤੱਕ ਤੁਸੀਂ ਉਸ ਸ਼ਹਿਰ ਨੂੰ ਨਹੀਂ ਛੱਡ ਦਿੰਦੇ।
5
ਜੇ ਲੋਕ ਤੁਹਾਨੂੰ ਸਵੀਕਾਰ ਨਹੀਂ ਕਰਦੇ ਤਾਂ ਉਸ ਨਗਰ ਤੋਂ ਬਾਹਰ ਚਲੇ ਜਾਓ ਅਤੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ ਤਾਂ ਜੋ ਇਹ ਉਹਨਾਂ ਦੇ ਵਿਰੁੱਧ ਗਵਾਹੀ ਹੋਵੇ।”
6
ਚੇਲੇ ਰਵਾਨਾ ਹੋਏ ਅਤੇ ਸਾਰੇ ਪਿੰਡਾਂ ਵਿੱਚ ਸਫਰ ਕੀਤਾ, ਖੁਸ਼ਖ਼ਬਰੀ ਦਾ ਪ੍ਰਚਾਰ ਕਰਦਿਆਂ ਉਹਨਾਂ ਨੇ ਲੋਕਾਂ ਨੂੰ ਹਰ ਜਗ੍ਹਾ ਚੰਗਾ ਕੀਤਾ।
7
ਜੋ ਕੁਝ ਹੋ ਰਿਹਾ ਸੀ ਉਸ ਬਾਰੇ ਹੇਰੋਦੇਸ ਨੇ ਸੁਣਿਆ ਅਤੇ ਉਹ ਬਹੁਤ ਘਬਰਾ ਗਿਆ ਕਿਉਂਕਿ ਕੁਝ ਲੋਕ ਕਹਿ ਰਹੇ ਸਨ ਕਿ ਬਪਤਿਸਮਾ ਲੈਣ ਵਾਲਾ ਯੋਹਨ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।
8
ਕੁਝ ਲੋਕ ਕਹਿ ਰਹੇ ਸਨ ਕਿ ਏਲੀਯਾਹ ਪ੍ਰਗਟ ਹੋਇਆ ਹੈ ਅਤੇ ਕੁਝ ਹੋਰਾਂ ਨੇ ਦਾਅਵਾ ਕੀਤਾ ਕਿ ਅਤੀਤ ਦੇ ਨਬੀਆਂ ਵਿੱਚੋਂ ਇੱਕ ਜੀ ਉੱਠਿਆ ਹੈ।
9
ਪਰ ਹੇਰੋਦੇਸ ਨੇ ਵਿਰੋਧ ਕੀਤਾ, “ਯੋਹਨ ਦਾ ਸਿਰ ਮੈਂ ਵਢਿਆ ਸੀ, ਫਿਰ ਇਹ ਕੌਣ ਹੈ, ਜਿਸ ਬਾਰੇ ਮੈਂ ਇਹ ਸਭ ਸੁਣ ਰਿਹਾ ਹਾਂ?” ਇਸੇ ਕਰਕੇ ਹੇਰੋਦੇਸ ਯਿਸ਼ੂ ਨੂੰ ਮਿਲਣ ਦੀ ਕੋਸ਼ਿਸ਼ ਕਰਨ ਲੱਗਿਆ।
10
ਜਦੋਂ ਰਸੂਲ ਆਪਣੇ ਸਫਰ ਤੋਂ ਵਾਪਸ ਆਏ ਤਾਂ ਉਹਨਾਂ ਨੇ ਯਿਸ਼ੂ ਨੂੰ ਉਹਨਾਂ ਕੰਮਾਂ ਬਾਰੇ ਦੱਸਿਆ ਜੋ ਉਹਨਾਂ ਨੇ ਕੀਤੇ ਸਨ। ਫਿਰ ਯਿਸ਼ੂ ਉਹਨਾਂ ਨੂੰ ਚੁੱਪ-ਚਾਪ ਬੈਥਸੈਦਾ ਨਾਮ ਦੇ ਇੱਕ ਨਗਰ ਵਿੱਚ ਲੈ ਗਏ।
11
ਪਰ ਭੀੜ ਨੂੰ ਇਸ ਬਾਰੇ ਪਤਾ ਲੱਗਿਆ ਅਤੇ ਉਹ ਉਸਦੇ ਮਗਰ ਹੋ ਤੁਰੇ। ਯਿਸ਼ੂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਬਾਰੇ ਸਿੱਖਿਆ ਦਿੱਤੀ ਅਤੇ ਉਹਨਾਂ ਲੋਕਾਂ ਨੂੰ ਚੰਗਾ ਕੀਤਾ ਜਿਨ੍ਹਾਂ ਨੂੰ ਚੰਗਾਈ ਦੀ ਜ਼ਰੂਰਤ ਸੀ।
12
ਜਦੋਂ ਦਿਨ ਢਲਣ ਲੱਗਾ ਤਾਂ ਬਾਰ੍ਹਾਂ ਰਸੂਲ ਯਿਸ਼ੂ ਕੋਲ ਆਏ ਅਤੇ ਕਹਿਣ ਲੱਗੇ, “ਭੀੜ ਨੂੰ ਵਿਦਾ ਕਰੋ ਤਾਂ ਜੋ ਉਹ ਆਸ-ਪਾਸ ਦੇ ਪਿੰਡਾਂ ਵਿੱਚ ਉਹਨਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਕਰ ਸਕਣ ਕਿਉਂਕਿ ਇਹ ਸੁੰਨਸਾਨ ਜਗ੍ਹਾ ਹੈ।”
13
ਇਸ ਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ!” ਉਹਨਾਂ ਨੇ ਜਵਾਬ ਦਿੱਤਾ, “ਸਾਡੇ ਕੋਲ ਸਿਰਫ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ; ਹਾਂ, ਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਇਨ੍ਹਾਂ ਸਾਰਿਆਂ ਲਈ ਭੋਜਨ ਖਰੀਦ ਕੇ ਲੈ ਕੇ ਆਈਏ।”
14
ਇਸ ਭੀੜ ਵਿੱਚ ਮਰਦ ਹੀ ਲਗਭਗ ਪੰਜ ਹਜ਼ਾਰ ਸਨ। ਯਿਸ਼ੂ ਨੇ ਆਪਣੇ ਚੇਲਿਆਂ ਨੂੰ ਆਦੇਸ਼ ਦਿੱਤਾ, “ਇਨ੍ਹਾਂ ਨੂੰ ਪੰਜਾਹ-ਪੰਜਾਹ ਦੇ ਝੁੰਡ ਵਿੱਚ ਬੈਠਣ ਦਿਓ।”
15
ਚੇਲਿਆਂ ਨੇ ਉਹਨਾਂ ਸਾਰਿਆਂ ਨੂੰ ਖਾਣ ਲਈ ਬੈਠਾ ਦਿੱਤਾ।
16
ਆਪਣੇ ਹੱਥ ਵਿੱਚ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਯਿਸ਼ੂ ਨੇ ਸਵਰਗ ਵੱਲ ਵੇਖਿਆ ਅਤੇ ਉਹਨਾਂ ਲਈ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਤੋੜਿਆ ਅਤੇ ਚੇਲਿਆਂ ਨੂੰ ਦੇ ਦਿੱਤਾ ਕਿ ਉਹ ਉਹਨਾਂ ਨੂੰ ਲੋਕਾਂ ਵਿੱਚ ਵੰਡ ਦੇਣ।
17
ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਬਾਰਾਂ ਟੋਕਰੇ ਭਰੇ।
18
ਇੱਕ ਦਿਨ ਜਦੋਂ ਯਿਸ਼ੂ ਇਕਾਂਤ ਵਿੱਚ ਪ੍ਰਾਰਥਨਾ ਕਰ ਰਹੇ ਸਨ ਅਤੇ ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਸਨ, ਯਿਸ਼ੂ ਨੇ ਚੇਲਿਆਂ ਨੂੰ ਪੁੱਛਿਆ, “ਲੋਕ ਮੇਰੇ ਬਾਰੇ ਕੀ ਸੋਚਦੇ ਹਨ? ਉਹ ਮੇਰੇ ਬਾਰੇ ਕੀ ਕਹਿੰਦੇ ਹਨ ਕੀ ਮੈਂ ਕੌਣ ਹਾਂ?”
19
ਉਹਨਾਂ ਨੇ ਜਵਾਬ ਦਿੱਤਾ, “ਕੁਝ ਕਹਿੰਦੇ ਹਨ ਬਪਤਿਸਮਾ ਦੇਣ ਵਾਲੇ ਯੋਹਨ; ਕੁਝ ਏਲੀਯਾਹ; ਅਤੇ ਕੁਝ ਦੂਸਰੇ ਪੁਰਾਣੇ ਨਬੀਆਂ ਵਿੱਚੋਂ ਇੱਕ ਆਖਦੇ ਹਨ, ਜੋ ਦੁਆਰਾ ਜੀਉਂਦਾ ਹੋ ਗਿਆ ਹੈ।”
20
“ਪਰ ਤੁਹਾਡੇ ਬਾਰੇ ਕੀ?” ਉਸਨੇ ਪੁੱਛਿਆ। “ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਸ਼ਿਮਉਨ ਪਤਰਸ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਮਸੀਹਾ ਹੋ।”
21
ਯਿਸ਼ੂ ਨੇ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਉਹ ਕਿਸੇ ਨੂੰ ਇਹ ਨਾ ਦੱਸਣ।
22
ਯਿਸ਼ੂ ਨੇ ਦੱਸਿਆ, “ਇਹ ਨਿਸ਼ਚਤ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਸਾਰੇ ਦੁੱਖ ਝੱਲੇ, ਯਹੂਦੀ ਸਰਦਾਰਾਂ, ਮੁੱਖ ਜਾਜਕਾਂ ਅਤੇ ਸ਼ਾਸਤਰੀਆਂ ਦੁਆਰਾ ਰੱਦਿਆ ਜਾਵੇ; ਉਸ ਨੂੰ ਮਾਰਿਆ ਜਾਵੇਗਾ ਅਤੇ ਤੀਜੇ ਦਿਨ ਉਹ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ।”
23
ਤਦ ਯਿਸ਼ੂ ਨੇ ਉਹਨਾਂ ਸਾਰਿਆਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਆਪ ਦਾ ਇਨਕਾਰ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਆਉਣਾ ਚਾਹੀਦਾ ਹੈ।
24
ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ, ਤਾਂ ਓਹ ਉਸ ਨੂੰ ਗੁਆ ਦੇਵੇਗੇ, ਪਰ ਜੋ ਕੋਈ ਮੇਰੇ ਲਈ ਆਪਣੀ ਜਾਣ ਗੁਆ ਦਿੰਦਾ ਹੈ ਓਹ ਉਸ ਨੂੰ ਬਚਾ ਲਵੇਗਾ।
25
ਮਨੁੱਖ ਨੂੰ ਕੀ ਲਾਭ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ ਪਰ ਆਪਣੇ ਆਪ ਨੂੰ ਗੁਆ ਲੈਂਦਾ ਹੈ ਜਾਂ ਉਸ ਦੀ ਜਾਨ ਲੈ ਲਈ ਜਾਵੇ?
26
ਕਿਉਂਕਿ ਜਿਹੜਾ ਵੀ ਮੈਥੋ ਅਤੇ ਮੇਰੀ ਸਿੱਖਿਆ ਤੋਂ ਸ਼ਰਮਿੰਦਾ ਹੁੰਦਾ ਹੈ, ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਿੰਦਾ ਹੋਵੇਗਾ ਜਦੋਂ ਉਹ ਆਪਣੇ ਪਿਤਾ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਵਿੱਚ ਆਵੇਗਾ।
27
“ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਮੌਤ ਦਾ ਸੁਆਦ ਨਹੀਂ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਾ ਲੈਣ।”
28
ਤਕਰੀਬਨ ਅੱਠ ਦਿਨ ਬਾਅਦ ਯਿਸ਼ੂ ਪਤਰਸ, ਯੋਹਨ ਅਤੇ ਯਾਕੋਬ ਦੇ ਨਾਲ, ਇੱਕ ਉੱਚੇ ਪਹਾੜ ਦੀ ਚੋਟੀ ਤੇ ਪ੍ਰਾਰਥਨਾ ਕਰਨ ਗਏ।
29
ਜਦੋਂ ਯਿਸ਼ੂ ਪ੍ਰਾਰਥਨਾ ਕਰ ਰਹੇ ਸੀ ਤਾਂ ਉਹਨਾਂ ਦੇ ਮੂੰਹ ਦਾ ਰੂਪ ਬਦਲ ਗਿਆ ਅਤੇ ਉਹਨਾਂ ਦੇ ਕੱਪੜੇ ਚਿੱਟੇ ਹੋ ਗਏ।
30
ਦੋ ਆਦਮੀ ਮੋਸ਼ੇਹ ਅਤੇ ਏਲੀਯਾਹ ਯਿਸ਼ੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ।
31
ਜੋ ਸਵਰਗੀ ਮਹਿਮਾ ਵਿੱਚ ਪ੍ਰਗਟ ਹੋਏ ਅਤੇ ਯਿਸ਼ੂ ਨਾਲ ਉਹਨਾਂ ਦੇ ਜਾਨ ਬਾਰੇ ਗੱਲ ਕੀਤੀ ਕੀ ਕਿਵੇਂ ਉਹ ਜਲਦੀ ਹੀ ਯੇਰੂਸ਼ਲੇਮ ਵਿੱਚ ਮਰ ਕੇ ਪਰਮੇਸ਼ਵਰ ਦੇ ਮਕਸਦ ਨੂੰ ਪੂਰਾ ਕਰਨਗੇ।
32
ਪਤਰਸ ਅਤੇ ਉਸਦੇ ਸਾਥੀ ਗੂੜੀ ਨੀਂਦ ਵਿੱਚ ਸਨ ਪਰ ਜਦੋਂ ਉਹ ਪੂਰੀ ਤਰ੍ਹਾਂ ਉੱਠੇ, ਉਹਨਾਂ ਨੇ ਯਿਸ਼ੂ ਨੂੰ ਉਹਨਾਂ ਦੀ ਸਵਰਗੀ ਸ਼ਾਨ ਵਿੱਚ ਉਹਨਾਂ ਦੋ ਆਦਮੀਆਂ ਨਾਲ ਵੇਖਿਆ।
33
ਜਦੋਂ ਉਹ ਆਦਮੀ ਯਿਸ਼ੂ ਕੋਲੋ ਜਾਣ ਲੱਗੇ, ਪਤਰਸ ਨੇ ਯਿਸ਼ੂ ਨੂੰ ਆਖਿਆ, “ਗੁਰੂ ਜੀ! ਸਾਡੇ ਲਈ ਇੱਥੇ ਹੋਣਾ ਕਿੰਨਾ ਚੰਗਾ ਹੈ! ਆਓ ਆਪਾਂ ਇੱਥੇ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।” ਉਸ ਨੇ ਖੁਦ ਉਹਨਾਂ ਗੱਲਾਂ ਦਾ ਅਰਥ ਨਾ ਜਾਣਿਆ।
34
ਜਦੋਂ ਪਤਰਸ ਇਹ ਕਹਿ ਰਿਹਾ ਸੀ, ਇੱਕ ਬੱਦਲ ਨੇ ਉਹਨਾਂ ਸਾਰਿਆਂ ਨੂੰ ਢੱਕ ਲਿਆ। ਬੱਦਲ ਵਿੱਚ ਘਿਰ ਜਾਣ ਤੇ ਉਹ ਡਰ ਗਏ।
35
ਬੱਦਲ ਵਿੱਚੋਂ ਇੱਕ ਆਵਾਜ਼ ਆਈ: “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਚੁਣਿਆ ਹੋਇਆ ਹੈ। ਉਸ ਦੀ ਸੁਣੋ।”
36
ਆਵਾਜ਼ ਦੇ ਅੰਤ ਵਿੱਚ, ਉਹਨਾਂ ਨੇ ਵੇਖਿਆ ਕਿ ਯਿਸ਼ੂ ਇਕੱਲੇ ਸਨ। ਜੋ ਵੀ ਚੇਲਿਆਂ ਨੇ ਵੇਖਿਆ ਸੀ ਉਹਨਾਂ ਨੇ ਉਸ ਸਮੇਂ ਇਸਦਾ ਵੇਰਵਾ ਕਿਸੇ ਨੂੰ ਨਹੀਂ ਦਿੱਤਾ ਉਹ ਇਸ ਬਾਰੇ ਚੁੱਪ ਰਹੇ।
37
ਅਗਲੇ ਦਿਨ ਜਦੋਂ ਉਹ ਪਹਾੜ ਤੋਂ ਹੇਠਾਂ ਆ ਰਹੇ ਸਨ, ਇੱਕ ਵੱਡੀ ਭੀੜ ਉੱਥੇ ਇਕੱਠੀ ਹੋ ਗਈ।
38
ਭੀੜ ਵਿੱਚੋਂ ਇੱਕ ਆਦਮੀ ਉੱਚੀ ਆਵਾਜ਼ ਵਿੱਚ ਬੋਲਿਆ, “ਗੁਰੂ ਜੀ! ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਪੁੱਤਰ ਨੂੰ ਤੰਦਰੁਸਤ ਬਣਾਓ ਕਿਉਂਕਿ ਉਹ ਮੇਰਾ ਇੱਕਲੌਤਾ ਪੁੱਤਰ ਹੈ।
39
ਇੱਕ ਦੁਸ਼ਟ ਆਤਮਾ ਅਕਸਰ ਉਸਨੂੰ ਫੜ ਲੈਂਦੀ ਹੈ ਅਤੇ ਉਹ ਅਚਾਨਕ ਚੀਕਣਾ ਸ਼ੁਰੂ ਕਰ ਦਿੰਦਾ ਹੈ। ਦੁਸ਼ਟ ਆਤਮਾ ਉਸਦੇ ਸ਼ਰੀਰ ਨੂੰ ਅਕੜਾ ਪਾ ਦਿੰਦੀ ਹੈ ਅਤੇ ਉਸ ਦੇ ਮੂਹ ਵਿੱਚੋਂ ਝੱਗ ਨਿਕਲਣ ਲੱਗ ਪੈਂਦੀ ਹੈ। ਇਹ ਦੁਸ਼ਟ ਆਤਮਾ ਉਸਨੂੰ ਬਹੁਤ ਘੱਟ ਹੀ ਛੱਡਦੀ ਹੈ, ਉਹ ਇਸ ਨੂੰ ਨਸ਼ਟ ਕਰਨ ਤੇ ਤੁਲੀ ਹੋਈ ਹੈ।
40
ਮੈਂ ਤੁਹਾਡੇ ਚੇਲਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਵਿੱਚੋਂ ਕੱਢ ਦੇਣ, ਪਰ ਉਹ ਕੱਢ ਨਾ ਸਕੇ।”
41
“ਹੇ ਅਵਿਸ਼ਵਾਸੀ ਅਤੇ ਬਿਗੜੀ ਹੋਈ ਪੀੜ੍ਹੀ!” ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੁਹਾਡੇ ਨਾਲ ਕਦੋਂ ਤੱਕ ਰਹਾਂਗਾ ਅਤੇ ਕਦੋਂ ਤੱਕ ਸਬਰ ਕਰਾਂਗਾ? ਆਪਣੇ ਬੇਟੇ ਨੂੰ ਇੱਥੇ ਲਿਆਓ।”
42
ਜਿਵੇਂ ਹੀ ਬੱਚਾ ਨੇੜੇ ਆ ਰਿਹਾ ਸੀ ਤਾਂ ਭੂਤ ਨੇ ਉਸ ਨੂੰ ਧੱਕਾ ਮਾਰਿਆ ਅਤੇ ਉਸ ਦੇ ਸਰੀਰ ਨੂੰ ਬਹੁਤ ਮਰੋੜਿਆ, ਪਰ ਯਿਸ਼ੂ ਨੇ ਭੂਤ ਨੂੰ ਝਿੜਕਿਆ, ਬੱਚੇ ਨੂੰ ਚੰਗਾ ਕੀਤਾ ਅਤੇ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ।
43
ਸਾਰੇ ਪਰਮੇਸ਼ਵਰ ਦੀ ਮਹਿਮਾ ਵੇਖ ਕੇ ਹੈਰਾਨ ਰਹਿ ਗਏ। ਜਦੋਂ ਇਸ ਘਟਨਾ ਨਾਲ ਹਰ ਕੋਈ ਹੈਰਾਨ ਹੋ ਗਿਆ, ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ,
44
“ਧਿਆਨ ਨਾਲ ਸੁਣੋ ਕਿ ਮੈਂ ਕੀ ਕਹਿ ਰਿਹਾ ਹਾਂ ਅਤੇ ਯਾਦ ਰੱਖੋ: ਮਨੁੱਖ ਦਾ ਪੁੱਤਰ ਲੋਕਾਂ ਦੇ ਹੱਥ ਵਿੱਚ ਫੜ੍ਹਵਾਇਆ ਜਾਣ ਵਾਲਾ ਹੈ।”
45
ਪਰ ਚੇਲੇ ਇਸ ਦੇ ਅਰਥ ਨੂੰ ਸਮਝ ਨਹੀਂ ਸਕੇ। ਇਸ ਗੱਲ ਦਾ ਅਰਥ ਉਹਨਾਂ ਤੋਂ ਲੁਕੋ ਕੇ ਰੱਖਿਆ ਗਿਆ ਸੀ। ਇਹੀ ਕਾਰਨ ਸੀ ਕਿ ਉਹ ਇਸ ਦੇ ਅਰਥ ਨੂੰ ਨਹੀਂ ਸਮਝ ਸਕੇ ਅਤੇ ਇਸ ਗੱਲ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
46
ਚੇਲਿਆਂ ਵਿੱਚ ਇਸ ਗੱਲ ਤੇ ਝਗੜਾ ਹੋ ਗਿਆ ਕਿ ਉਹਨਾਂ ਵਿੱਚੋਂ ਕੌਣ ਸਭ ਤੋਂ ਵੱਡਾ ਹੈ।
47
ਯਿਸ਼ੂ ਨੇ ਉਨ੍ਹਾਂ ਦੇ ਮਨਾਂ ਦੀ ਸੋਚ ਜਾਣ ਕੇ, ਉਸ ਨੇ ਇੱਕ ਛੋਟੇ ਬੱਚੇ ਨੂੰ ਲਿਆ ਅਤੇ ਉਸ ਨੂੰ ਆਪਣੇ ਕੋਲ ਖੜ੍ਹਾ ਕੀਤਾ।
48
ਫਿਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੋ ਕੋਈ ਵੀ ਇਸ ਛੋਟੇ ਬੱਚੇ ਨੂੰ ਮੇਰੇ ਨਾਮ ਉੱਤੇ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲ ਕਰਦਾ ਹੈ ਉਹ ਉਹਨਾਂ ਨੂੰ ਕਬੂਲ ਕਰਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਤੁਹਾਡੇ ਵਿੱਚੋਂ ਜਿਹੜਾ ਛੋਟਾ ਹੈ ਉਹ ਸਭ ਤੋਂ ਵੱਡਾ ਹੈ।”
49
ਯੋਹਨ ਨੇ ਉਹਨਾਂ ਨੂੰ ਦੱਸਿਆ, “ਗੁਰੂ ਜੀ, ਅਸੀਂ ਇੱਕ ਵਿਅਕਤੀ ਨੂੰ ਤੁਹਾਡੇ ਨਾਮ ਵਿੱਚ ਭੂਤਾਂ ਨੂੰ ਕੱਢਦੇ ਵੇਖਿਆ ਹੈ। ਅਸੀਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਹੈ।”
50
“ਉਸਨੂੰ ਨਾ ਰੋਕੋ!” ਯਿਸ਼ੂ ਨੇ ਕਿਹਾ, “ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਹੈ ਉਹ ਤੁਹਾਡੇ ਹੱਕ ਵਿੱਚ ਹੈ।”
51
ਜਦੋਂ ਸਵਰਗ ਵਿੱਚ ਯਿਸ਼ੂ ਨੂੰ ਚੁੱਕਣ ਦਾ ਠਹਿਰਾਇਆ ਸਮਾਂ ਨੇੜੇ ਆਇਆ, ਤਾਂ ਸੋਚ ਸਮਝ ਕੇ ਯਿਸ਼ੂ ਨੇ ਆਪਣੇ ਪੈਰ ਯੇਰੂਸ਼ਲੇਮ ਸ਼ਹਿਰ ਵੱਲ ਵਧਾਏ।
52
ਉਹਨਾਂ ਨੇ ਉਹਨਾਂ ਦੇ ਅੱਗੇ ਸੰਦੇਸ਼ਕ ਭੇਜੇ। ਉਹ ਸਾਮਰਿਯਾ ਖੇਤਰ ਦੇ ਇੱਕ ਪਿੰਡ ਵਿੱਚ ਯਿਸ਼ੂ ਦੇ ਆਉਣ ਦੀ ਤਿਆਰੀ ਲਈ ਪਹੁੰਚੇ ਸਨ।
53
ਪਰ ਉੱਥੋਂ ਦੇ ਵਸਨੀਕਾਂ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਯਿਸ਼ੂ ਯੇਰੂਸ਼ਲੇਮ ਦੇ ਨਗਰ ਵੱਲ ਜਾ ਰਹੇ ਸਨ।
54
ਜਦੋਂ ਉਸਦੇ ਦੋ ਚੇਲਿਆਂ ਯਾਕੋਬ ਅਤੇ ਯੋਹਨ ਨੇ ਇਹ ਵੇਖਿਆ ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਉਨ੍ਹਾਂ ਨੂੰ ਨਸ਼ਟ ਕਰਨ ਲਈ ਸਵਰਗ ਤੋਂ ਅੱਗ ਦਾ ਮੀਂਹ ਪਵਾਈਏ।”
55
ਪਿੱਛੇ ਮੁੜ ਕੇ ਯਿਸ਼ੂ ਨੇ ਉਹਨਾਂ ਨੂੰ ਝਿੜਕਿਆ।
56
ਅਤੇ ਉੱਥੋਂ ਯਿਸ਼ੂ ਅਤੇ ਉਹਨਾਂ ਦੇ ਚੇਲੇ ਕਿਸੇ ਹੋਰ ਪਿੰਡ ਵੱਲ ਚਲੇ ਗਏ।
57
ਰਸਤੇ ਵਿੱਚ ਇੱਕ ਵਿਅਕਤੀ ਨੇ ਆਪਣੀ ਇੱਛਾ ਜ਼ਾਹਰ ਕੀਤੀ ਅਤੇ ਉਸ ਨੂੰ ਕਿਹਾ, “ਜਿੱਥੇ ਵੀ ਤੁਸੀਂ ਜਾਓਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ।”
58
ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, “ਲੂੰਬੜੀਆਂ ਦੇ ਘੋਰਨੇ ਹਨ ਅਤੇ ਅਕਾਸ਼ ਦੇ ਪੰਛੀਆਂ ਲਈ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਧਰਨ ਲਈ ਵੀ ਜਗ੍ਹਾ ਨਹੀਂ ਹੈ!”
59
ਯਿਸ਼ੂ ਨੇ ਇੱਕ ਹੋਰ ਵਿਅਕਤੀ ਨੂੰ ਕਿਹਾ, “ਆਓ! ਮੇਰੇ ਪਿੱਛੇ ਹੋ ਤੁਰੋ।” ਉਸ ਆਦਮੀ ਨੇ ਕਿਹਾ, “ਹੇ ਪ੍ਰਭੂ, ਪਹਿਲਾਂ ਮੈਨੂੰ ਮੇਰੇ ਪਿਤਾ ਜੀ ਦਾ ਅੰਤਿਮ ਸੰਸਕਾਰ ਕਰਨ ਦੀ ਆਗਿਆ ਦਿਓ।”
60
ਯਿਸ਼ੂ ਨੇ ਉਸ ਨੂੰ ਕਿਹਾ, “ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ, ਪਰ ਤੂੰ ਜਾ ਅਤੇ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰ।”
61
ਇੱਕ ਹੋਰ ਵਿਅਕਤੀ ਨੇ ਯਿਸ਼ੂ ਨੂੰ ਕਿਹਾ, “ਪ੍ਰਭੂ ਜੀ, ਮੈਂ ਤੁਹਾਡੇ ਨਾਲ ਚੱਲਾਂਗਾ, ਪਰ ਪਹਿਲਾਂ ਮੈਂ ਆਪਣੇ ਪਰਿਵਾਰ ਤੋਂ ਵਿਦਾ ਹੋ ਆਵਾਂ।”
62
ਯਿਸ਼ੂ ਨੇ ਇਸ ਦੇ ਜਵਾਬ ਵਿੱਚ ਕਿਹਾ, “ਜਿਹੜਾ ਵੀ ਵਿਅਕਤੀ ਹਲ ਵਾਹੁਣਾ ਸ਼ੁਰੂ ਕਰ ਦੇਵੇ ਅਤੇ ਮੁੜ ਕੇ ਪਿੱਛੇ ਵੇਖਦਾ ਰਹੇ, ਉਹ ਪਰਮੇਸ਼ਵਰ ਦੇ ਰਾਜ ਦੇ ਯੋਗ ਨਹੀਂ ਹੈ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24