bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 19
Luke 19
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 20 →
1
ਯਿਸ਼ੂ ਯੇਰੀਖ਼ੋ ਨਗਰ ਵਿੱਚ ਦਾਖਲ ਹੋਏ ਅਤੇ ਉੱਥੋਂ ਦੀ ਲੰਘ ਰਹੇ ਸੀ।
2
ਉੱਥੇ ਜ਼ਕਖਾਇਯਾਸ ਨਾਮ ਦਾ ਇੱਕ ਆਦਮੀ ਸੀ, ਜਿਹੜਾ ਕਿ ਮੁੱਖ ਚੁੰਗੀ ਲੈਣ ਵਾਲਾ ਅਤੇ ਅਮੀਰ ਆਦਮੀ ਸੀ।
3
ਉਹ ਇਹ ਵੇਖਣਾ ਚਾਹੁੰਦਾ ਸੀ ਕਿ ਯਿਸ਼ੂ ਕੌਣ ਹਨ, ਪਰ ਉਹ ਕੱਦ ਦਾ ਮਦਰਾ ਹੋਣ ਕਰਕੇ ਭੀੜ ਵਿੱਚੋਂ ਯਿਸ਼ੂ ਨੂੰ ਵੇਖ ਨਾ ਸਕਿਆ।
4
ਤਾਂ ਉਹ ਯਿਸ਼ੂ ਨੂੰ ਵੇਖਣ ਲਈ ਅੱਗੇ ਭੱਜਿਆ ਅਤੇ ਇੱਕ ਗੂਲਰ ਦੇ ਰੁੱਖ ਤੇ ਚੜ੍ਹਿਆ, ਕਿਉਂਕਿ ਯਿਸ਼ੂ ਉਸੇ ਰਸਤੇ ਤੋਂ ਆ ਰਹੇ ਸੀ।
5
ਜਦੋਂ ਯਿਸ਼ੂ ਉੱਥੇ ਪਹੁੰਚੇ, ਉਹਨਾਂ ਨੇ ਉੱਪਰ ਵੇਖਿਆ ਅਤੇ ਉਸਨੂੰ ਕਿਹਾ, “ਜ਼ਕਖਾਇਯਾਸ, ਤੁਰੰਤ ਹੇਠਾਂ ਆ ਜਾ। ਜ਼ਰੂਰੀ ਹੈ ਕਿ ਅੱਜ ਮੈਂ ਤੇਰੇ ਘਰ ਵਿੱਚ ਠਹਿਰਾ।”
6
ਇਸ ਲਈ ਉਹ ਇੱਕ ਦਮ ਹੇਠਾਂ ਆਇਆ ਅਤੇ ਖੁਸ਼ੀ ਨਾਲ ਯਿਸ਼ੂ ਦਾ ਆਪਣੇ ਘਰ ਵਿੱਚ ਸਵਾਗਤ ਕੀਤਾ।
7
ਸਾਰੇ ਲੋਕਾਂ ਨੇ ਇਹ ਵੇਖਿਆ ਅਤੇ ਬੁੜਬੜੋਨ ਲੱਗੇ, “ਉਹ ਇੱਕ ਪਾਪੀ ਮਨੁੱਖ ਦੇ ਘਰ ਮਹਿਮਾਨ ਬਣ ਕੇ ਗਿਆ ਹੈ।”
8
ਪਰ ਜ਼ਕਖਾਇਯਾਸ ਖੜ੍ਹਾ ਹੋ ਕੇ ਪ੍ਰਭੂ ਨੂੰ ਆਖਣ ਲੱਗਾ, “ਹੇ ਪ੍ਰਭੂ! ਇੱਥੇ ਹੀ ਅਤੇ ਹੁਣੇ ਹੀ ਮੈਂ ਆਪਣੀ ਅੱਧੀ ਜਾਇਦਾਦ ਗ਼ਰੀਬਾਂ ਨੂੰ ਦਿੰਦਾ ਹਾਂ, ਅਤੇ ਜੇ ਮੈਂ ਕਿਸੇ ਨਾਲ ਧੋਖਾ ਕੀਤਾ ਤਾਂ ਮੈਂ ਉਸ ਨੂੰ ਚਾਰ ਗੁਣਾ ਵਾਪਸ ਕਰ ਦਿਆਂਗਾ।”
9
ਯਿਸ਼ੂ ਨੇ ਉਸਨੂੰ ਕਿਹਾ, “ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਆਦਮੀ ਵੀ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਇੱਕ ਹੈ।
10
ਮਨੁੱਖ ਦਾ ਪੁੱਤਰ ਗੁਆਚੇ ਹੋਏ ਲੋਕਾਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।”
11
ਜਦੋਂ ਉਹ ਇਹ ਸੁਣ ਰਹੇ ਸਨ ਤਾਂ ਯਿਸ਼ੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ ਕਿਉਂਕਿ ਉਹ ਯੇਰੂਸ਼ਲੇਮ ਦੇ ਨੇੜੇ ਸੀ ਅਤੇ ਲੋਕਾਂ ਨੇ ਸੋਚਿਆ ਕਿ ਪਰਮੇਸ਼ਵਰ ਦਾ ਰਾਜ ਜਲਦੀ ਆਵੇਗਾ।
12
ਉਸਨੇ ਕਿਹਾ: “ਇੱਕ ਨੇਕ ਆਦਮੀ ਆਪਣੇ ਆਪ ਨੂੰ ਰਾਜਾ ਬਣਾਉਣ ਲਈ ਅਤੇ ਫਿਰ ਵਾਪਸ ਆਉਣ ਲਈ ਇੱਕ ਦੂਰ ਦੇਸ਼ ਗਿਆ।
13
ਇਸ ਲਈ ਉਸਨੇ ਆਪਣੇ ਦਸ ਸੇਵਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦਸ ਸੋਨੇ ਦੇ ਸਿੱਕੇ ਦਿੱਤੇ ਅਤੇ ਕਿਹਾ, ‘ਮੇਰੇ ਵਾਪਿਸ ਆਉਣ ਤੱਕ ਇਸ ਪੈਸੇ ਨਾਲ ਵਪਾਰ ਕਰਨਾ।’
14
“ਪਰ ਉਸਦੀ ਪਰ ਜਾ ਉਸ ਨਾਲ ਨਫ਼ਰਤ ਕਰਦੀ ਸੀ ਅਤੇ ਉਸਦੇ ਮਗਰੋਂ ਇੱਕ ਸੇਵਕਾਂ ਦੀ ਟੁਕੜੀ ਨੂੰ ਇਸ ਸੰਦੇਸ਼ ਨਾਲ ਭੇਜਿਆ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡਾ ਰਾਜਾ ਬਣੇ।’
15
“ਹਾਲਾਂਕਿ, ਉਸਨੂੰ ਰਾਜਾ ਬਣਾਇਆ ਗਿਆ ਅਤੇ ਘਰ ਪਰਤਿਆ। ਤਦ ਉਸਨੇ ਉਹਨਾਂ ਨੌਕਰਾਂ ਨੂੰ ਭੇਜਿਆ ਜਿਨ੍ਹਾਂ ਨੂੰ ਉਸਨੇ ਪੈਸੇ ਦਿੱਤੇ ਸਨ ਇਹ ਪਤਾ ਕਰਨ ਲਈ ਕਿ ਉਹਨਾਂ ਨੇ ਇਸ ਨਾਲ ਕੀ ਕਮਾਇਆ ਹੈ।
16
“ਪਹਿਲਾਂ ਦਾਸ ਆਇਆ ਅਤੇ ਬੋਲਿਆ, ‘ਸ਼੍ਰੀਮਾਨ ਜੀ, ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕਿਆ ਤੋਂ ਮੈਂ ਦਸ ਹੋਰ ਕਮਾਏ ਹਨ।’
17
“ ‘ਸ਼ਾਬਾਸ਼, ਮੇਰੇ ਚੰਗੇ ਸੇਵਕ!’ ਉਸ ਦੇ ਮਾਲਕ ਨੇ ਜਵਾਬ ਦਿੱਤਾ। ‘ਕਿਉਂਕਿ ਤੂੰ ਬਹੁਤ ਹੀ ਛੋਟੇ ਮਾਮਲੇ ਵਿੱਚ ਵਫ਼ਾਦਾਰ ਰਿਹਾ ਹੈ, ਇਸ ਲਈ ਤੂੰ ਦਸ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’
18
“ਦੂਸਰਾ ਦਾਸ ਆਇਆ ਅਤੇ ਬੋਲਿਆ, ‘ਸ਼੍ਰੀਮਾਨ ਜੀ, ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕਿਆ ਤੋਂ ਮੈਂ ਪੰਜ ਹੋਰ ਕਮਾਏ ਹਨ।’
19
“ਉਸ ਦੇ ਮਾਲਕ ਨੇ ਜਵਾਬ ਦਿੱਤਾ, ‘ਤੂੰ ਪੰਜ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’
20
“ਫਿਰ ਇੱਕ ਹੋਰ ਨੌਕਰ ਆਇਆ ਅਤੇ ਉਸਨੇ ਆ ਕੇ ਕਿਹਾ, ‘ਸ਼੍ਰੀਮਾਨ ਜੀ, ਇਹ ਹੈ ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕੇ, ਜਿਸ ਨੂੰ ਮੈਂ ਇਸ ਨੂੰ ਕੱਪੜੇ ਦੇ ਟੁਕੜੇ ਵਿੱਚ ਲਪੇਟ ਕੇ ਰੱਖਿਆ ਹੋਇਆ ਹੈ।
21
ਮੈਂ ਤੁਹਾਡੇ ਤੋਂ ਡਰਦਾ ਸੀ, ਕਿਉਂਕਿ ਤੁਸੀਂ ਸਖ਼ਤ ਆਦਮੀ ਹੋ। ਤੁਸੀਂ ਉਹ ਕੱਢ ਲੈਂਦੇ ਹੋ ਜੋ ਤੁਸੀਂ ਨਹੀਂ ਲਾਇਆ ਅਤੇ ਜੋ ਬੀਜਿਆ ਨਹੀਂ ਉਹ ਵੱਢਦੇ ਹੋ।’
22
“ਉਸਦੇ ਮਾਲਕ ਨੇ ਉੱਤਰ ਦਿੱਤਾ, ‘ਹੇ ਦੁਸ਼ਟ ਨੌਕਰ, ਮੈਂ ਤੇਰੇ ਹੀ ਸ਼ਬਦਾਂ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ। ਤੂੰ ਜਾਣਦਾ ਸੀ, ਕਿ ਮੈਂ ਸਖ਼ਤ ਆਦਮੀ ਹਾਂ, ਜੋ ਮੈਂ ਨਹੀਂ ਲਿਆਂਦਾ, ਉਹ ਕੱਢ ਰਿਹਾ ਹਾਂ ਅਤੇ ਜੋ ਮੈਂ ਨਹੀਂ ਬੀਜਿਆ ਉਹ ਵੱਢ ਰਿਹਾ ਹਾਂ?
23
ਤਾਂ ਫਿਰ ਤੂੰ ਮੇਰੇ ਪੈਸੇ ਜਮ੍ਹਾਂ ਕਿਉਂ ਨਹੀਂ ਕੀਤੇ? ਜਦੋਂ ਮੈਂ ਵਾਪਸ ਆਉਂਦਾ ਤਾਂ ਮੈਂ ਇਸ ਨੂੰ ਵਿਆਜ ਸਮੇਤ ਇਕੱਠਾ ਕਰ ਸਕਦਾ ਸੀ?’
24
“ਤਦ ਉਸਨੇ ਉੱਥੇ ਖੜ੍ਹੇ ਲੋਕਾਂ ਨੂੰ ਕਿਹਾ, ‘ਉਸ ਕੋਲੋ ਸੋਨੇ ਦਾ ਸਿੱਕਾ ਲੈ ਲਓ ਅਤੇ ਉਸ ਨੂੰ ਦੇ ਦਿਓ ਜਿਸਦੇ ਕੋਲ ਦਸ ਸਿੱਕੇ ਹਨ।’
25
“ਉਹਨਾਂ ਨੇ ਕਿਹਾ, ‘ਸ਼੍ਰੀਮਾਨ ਜੀ, ਉਸ ਕੋਲ ਪਹਿਲਾਂ ਹੀ ਦਸ ਹੈ!’
26
“ਉਸਨੇ ਜਵਾਬ ਦਿੱਤਾ, ‘ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰੇਕ ਨੂੰ ਜਿਸ ਕੋਲ ਹੈ ਹੋਰ ਵੀ ਦਿੱਤਾ ਜਾਵੇਗਾ, ਪਰ ਜਿਸ ਕਿਸੇ ਕੋਲ ਕੁਝ ਵੀ ਨਹੀਂ ਹੈ ਉਸ ਤੋਂ ਜੋ ਉਹ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।
27
ਪਰ ਮੇਰੇ ਦੁਸ਼ਮਣ ਜੋ ਨਹੀਂ ਚਾਹੁੰਦੇ ਸਨ ਕਿ ਮੈਂ ਉਹਨਾਂ ਦਾ ਰਾਜਾ ਬਣਾ ਉਹਨਾਂ ਨੂੰ ਇੱਥੇ ਮੇਰੇ ਕੋਲ ਅਤੇ ਉਹਨਾਂ ਨੂੰ ਮੇਰੇ ਸਾਹਮਣੇ ਮਾਰ ਸੁੱਟੋ।’ ”
28
ਇਹ ਕਹਿਣ ਤੋਂ ਬਾਅਦ, ਯਿਸ਼ੂ ਯੇਰੂਸ਼ਲੇਮ ਵੱਲ ਨੂੰ ਤੁਰ ਪਏ।
29
ਜਦੋਂ ਯਿਸ਼ੂ ਜ਼ੈਤੂਨ ਨਾਮ ਦੇ ਪਹਾੜ ਉੱਤੇ ਇੱਕ ਪਿੰਡ ਬੈਥਫ਼ਗੇ ਅਤੇ ਬੈਥਨੀਆ ਦੇ ਨਗਰ ਪਹੁੰਚੇ, ਤਾਂ ਉਹਨਾਂ ਨੇ ਆਪਣੇ ਦੋ ਚੇਲਿਆਂ ਨੂੰ ਇਸ ਹੁਕਮ ਨਾਲ ਅੱਗੇ ਭੇਜਿਆ,
30
“ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਮ੍ਹਣੇ ਹੈ, ਅਤੇ ਜਿਸ ਤਰਾ ਹੀ ਤੁਸੀਂ ਪਿੰਡ ਵਿੱਚ ਵੜੋਂਗੇ। ਤੁਸੀਂ ਉੱਥੇ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਂਗੇ, ਜਿਸ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹੋ ਅਤੇ ਇੱਥੇ ਲਿਆਓ।
31
ਜੇ ਕੋਈ ਤੁਹਾਨੂੰ ਪੁੱਛਦਾ ਹੈ, ‘ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ?’ ਤਾਂ ਕਹੋ, ‘ਪ੍ਰਭੂ ਨੂੰ ਇਸਦੀ ਜ਼ਰੂਰਤ ਹੈ।’ ”
32
ਜਿਨ੍ਹਾਂ ਨੂੰ ਭੇਜਿਆ ਗਿਆ ਸੀ ਉਹ ਗਏ ਅਤੇ ਉਹਨਾਂ ਨੇ ਸਭ ਕੁਝ ਉਵੇਂ ਮਿਲਿਆ ਜਿਵੇਂ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ।
33
ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ ਤਾਂ ਉਸ ਦੇ ਮਾਲਕਾਂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?”
34
ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਨੂੰ ਇਸਦੀ ਜ਼ਰੂਰਤ ਹੈ।”
35
ਉਹ ਇਸ ਨੂੰ ਯਿਸ਼ੂ ਕੋਲ ਲਿਆਏ ਉਹਨਾਂ ਨੇ ਆਪਣੇ ਕੱਪੜੇ ਗਧੇ ਉੱਤੇ ਸੁੱਟ ਦਿੱਤੇ ਅਤੇ ਯਿਸ਼ੂ ਨੂੰ ਉਸ ਉੱਪਰ ਬਿਠਾ ਦਿੱਤਾ।
36
ਜਦੋਂ ਯਿਸ਼ੂ ਜਾ ਰਹੇ ਸਨ ਤਾਂ ਲੋਕਾਂ ਨੇ ਆਪਣੇ ਕੱਪੜੇ ਲਾ ਕੇ ਸੜਕ ਤੇ ਬਿਛਾ ਦਿੱਤੇ।
37
ਜਦੋਂ ਉਹ ਉਸ ਜਗ੍ਹਾ ਦੇ ਨੇੜੇ ਆਏ ਜਿੱਥੇ ਇਹ ਰਸਤਾ ਜ਼ੈਤੂਨ ਦੇ ਪਹਾੜ ਤੋਂ ਹੇਠਾਂ ਜਾਂਦਾ ਹੈ, ਚੇਲਿਆਂ ਦੀ ਸਾਰੀ ਭੀੜ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲਈ ਉਹਨਾਂ ਸਾਰੇ ਚਮਤਕਾਰਾਂ ਲਈ ਜੋਸ਼ ਨਾਲ ਵੇਖਣ ਲੱਗੀ:
38
“ਮੁਬਾਰਕ ਹੈ, ਉਹ ਰਾਜਾ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!” “ਸਵਰਗ ਵਿੱਚ ਸ਼ਾਂਤੀ ਅਤੇ ਸਭ ਤੋਂ ਉੱਚੀ ਵਡਿਆਈ ਹੋਵੇ!”
39
ਭੀੜ ਵਿੱਚੋਂ ਕੁਝ ਫ਼ਰੀਸੀਆਂ ਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਆਪਣੇ ਚੇਲਿਆਂ ਨੂੰ ਝਿੜਕੋ!”
40
“ਮੈਂ ਤੁਹਾਨੂੰ ਕਹਿੰਦਾ ਹਾਂ,” ਯਿਸ਼ੂ ਨੇ ਜਵਾਬ ਦਿੱਤਾ, “ਜੇ ਉਹ ਚੁੱਪ ਰਹਿਣਗੇ ਤਾਂ ਪੱਥਰ ਚੀਕਣਗੇ।”
41
ਜਦੋਂ ਉਹ ਯੇਰੂਸ਼ਲੇਮ ਦੇ ਨੇੜੇ ਆਏ ਅਤੇ ਸ਼ਹਿਰ ਨੂੰ ਵੇਖ ਕੇ ਉਹ ਇਸ ਤੇ ਰੋਏ
42
ਅਤੇ ਕਿਹਾ, “ਜੇ ਤੁਸੀਂ, ਸਿਰਫ ਇਸ ਦਿਨ ਹੀ ਸਮਝਦੇ ਹੁੰਦੇ ਕਿ ਤੁਹਾਨੂੰ ਸ਼ਾਂਤੀ ਕਿਸ ਤਰ੍ਹਾਂ ਮਿਲੇਗੀ, ਪਰ ਹੁਣ ਇਹ ਤੁਹਾਡੀਆਂ ਅੱਖਾਂ ਤੋਂ ਲੁਕਿਆ ਹੋਇਆ ਹੈ।
43
ਉਹ ਦਿਨ ਤੁਹਾਡੇ ਉੱਤੇ ਆਉਣਗੇ ਜਦੋਂ ਤੁਹਾਡੇ ਦੁਸ਼ਮਣ ਤੁਹਾਡੇ ਵਿਰੁੱਧ ਇੱਕ ਤੰਬੂ ਬਨਾਉਣਗੇ ਅਤੇ ਤੁਹਾਨੂੰ ਘੇਰ ਲੈਣਗੇ ਅਤੇ ਤੁਹਾਨੂੰ ਹਰ ਪਾਸਿਓ ਘੇਰ ਲੈਣਗੇ।
44
ਉਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਮਿੱਟੀ ਵਿੱਚ ਮਿਲਾਉਣਗੇ। ਉਹ ਤੁਹਾਡੇ ਘਰ ਵਿੱਚ ਇੱਕ ਵੀ ਪੱਥਰ ਦੂਸਰੇ ਪੱਥਰ ਉੱਪਰ ਨਹੀਂ ਛੱਡਣਗੇ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਆਉਣ ਦਾ ਸਮਾਂ ਨਹੀਂ ਪਛਾਣਿਆ।”
45
ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਦਾਖਲ ਹੋਏ ਤਾਂ ਯਿਸ਼ੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।
46
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ, ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਦਿੱਤਾ ਹੈ।’ ”
47
ਹਰ ਰੋਜ਼ ਯਿਸ਼ੂ ਹੈਕਲ ਵਿੱਚ ਉਪਦੇਸ਼ ਦਿੰਦੇ ਸੀ। ਪਰ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਲੋਕਾਂ ਦੇ ਆਗੂ ਉਸਨੂੰ ਮਾਰ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।
48
ਫਿਰ ਵੀ ਉਹਨਾਂ ਨੂੰ ਅਜਿਹਾ ਕਰਨ ਦਾ ਕੋਈ ਰਾਹ ਨਹੀਂ ਮਿਲ ਸਕਿਆ, ਕਿਉਂਕਿ ਸਾਰੇ ਲੋਕ ਯਿਸ਼ੂ ਦੇ ਸ਼ਬਦਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24