bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 17
Luke 17
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 18 →
1
ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਹ ਅਸੰਭਵ ਹੈ ਕਿ ਠੋਕਰ ਨਾ ਲੱਗੇ ਪਰ ਲਾਹਨਤ ਉਸ ਵਿਅਕਤੀ ਉੱਤੇ ਜਿਸ ਦੇ ਕਾਰਣ ਠੋਕਰ ਲੱਗਦੀ ਹੈ।
2
ਉਹਨਾਂ ਲਈ ਚੰਗਾ ਹੋਵੇਗਾ ਕਿ ਉਹਨਾਂ ਦੇ ਗਲੇ ਵਿੱਚ ਚੱਕੀ ਦਾ ਪੱਟਾ ਬੰਨ੍ਹ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ ਇਸ ਦੀ ਬਜਾਏ ਕਿ ਇਨ੍ਹਾਂ ਵਿੱਚੋਂ ਇੱਕ ਛੋਟੇ ਬੱਚੇ ਨੂੰ ਠੋਕਰ ਲੱਗੇ।
3
ਇਸ ਲਈ ਤੁਹਾਨੂੰ ਆਪਣੇ ਆਪ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। “ਜੇ ਤੁਹਾਡਾ ਭਰਾ ਜਾਂ ਭੈਣ ਤੁਹਾਡੇ ਵਿਰੁੱਧ ਪਾਪ ਕਰਦੇ ਹਨ ਤਾਂ ਉਹਨਾਂ ਨੂੰ ਝਿੜਕੋ ਅਤੇ ਜੇ ਉਹ ਮਨ ਫਿਰੌਦੇ ਹਨ ਤਾਂ ਉਹਨਾਂ ਨੂੰ ਮਾਫ਼ ਕਰੋ।
4
ਭਾਵੇਂ ਉਹ ਦਿਨ ਵਿੱਚ ਸੱਤ ਵਾਰ ਤੁਹਾਡੇ ਵਿਰੁੱਧ ਪਾਪ ਕਰਦੇ ਹਨ ਅਤੇ ਸੱਤ ਵਾਰ ਤੁਹਾਡੇ ਕੋਲ ਵਾਪਸ ਆ ਕੇ ਕਹਿੰਦੇ ਹਨ ਕਿ ‘ਮੈਨੂੰ ਇਸਦਾ ਪਛਤਾਵਾ ਹੈ,’ ਤਾਂ ਤੁਸੀਂ ਉਹਨਾਂ ਨੂੰ ਮਾਫ਼ ਕਰੋ।”
5
ਰਸੂਲਾਂ ਨੇ ਪ੍ਰਭੂ ਨੂੰ ਕਿਹਾ, “ਸਾਡਾ ਵਿਸ਼ਵਾਸ ਵਧਾ ਦਿਓ!”
6
ਯਿਸ਼ੂ ਨੇ ਜਵਾਬ ਦਿੱਤਾ, “ਜੇ ਤੁਹਾਡੇ ਵਿੱਚ ਰਾਈ ਦੇ ਬੀਜ ਜਿਨ੍ਹਾਂ ਥੋੜ੍ਹਾ ਜਾ ਵੀ ਵਿਸ਼ਵਾਸ ਹੈ, ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਕਹਿ ਸਕਦੇ ਹੋ, ‘ਜੜ੍ਹੋਂ ਉਖੜ ਕੇ ਸਮੁੰਦਰ ਵਿੱਚ ਲਗ ਜਾ,’ ਅਤੇ ਇਹ ਤੁਹਾਡੀ ਗੱਲ ਮੰਨੇਗਾ।
7
“ਮੰਨ ਲਓ ਕਿ ਤੁਹਾਡੇ ਵਿੱਚੋਂ ਇੱਕ ਨੌਕਰ ਹੈ ਜੋ ਭੇਡਾਂ ਦੀ ਰਾਖੀ ਕਰ ਰਿਹਾ ਹੈ ਜਾਂ ਉਸਦੀ ਦੇਖਭਾਲ ਕਰ ਰਿਹਾ ਹੈ। ਕੀ ਉਹ ਨੌਕਰ ਨੂੰ ਆਖੇਗਾ ਜਦੋਂ ਉਹ ਖੇਤ ਵਿੱਚੋਂ ਆਵੇਗਾ, ‘ਹੁਣੇ ਆਓ ਅਤੇ ਖਾਣ ਬੈਠੋ’?
8
ਕੀ ਉਹ ਆਪਣੇ ਸੇਵਕ ਨੂੰ ਇਸ ਤਰ੍ਹਾਂ ਨਹੀਂ ਕਹੇਗਾ, ‘ਮੇਰੇ ਲਈ ਖਾਣਾ ਤਿਆਰ ਕਰੋ ਅਤੇ ਤਿਆਰ ਹੋ ਜਾਓ ਜਦ ਤੱਕ ਮੈਂ ਖਾ-ਪੀ ਰਿਹਾ ਹਾਂ ਮੇਰਾ ਇੰਤਜ਼ਾਰ ਕਰੋ, ਉਸ ਤੋਂ ਬਾਅਦ ਤੁਸੀਂ ਵੀ ਖਾ-ਪੀ ਸਕਦੇ ਹੋ?’
9
ਕੀ ਉਹ ਨੌਕਰ ਦਾ ਧੰਨਵਾਦ ਕਰੇਗਾ ਕਿਉਂਕਿ ਉਸਨੇ ਉਹੀ ਕੀਤਾ ਜੋ ਉਸਨੂੰ ਕਰਨ ਲਈ ਕਿਹਾ ਗਿਆ ਸੀ?
10
ਇਸ ਲਈ ਤੁਹਾਨੂੰ ਵੀ, ਜਦੋਂ ਤੁਸੀਂ ਉਹ ਸਭ ਕੁਝ ਕਰ ਚੁੱਕੇ ਹੋ ਜੋ ਤੁਹਾਨੂੰ ਕਰਨ ਲਈ ਕਿਹਾ ਗਿਆ ਸੀ, ਕਹਿਣਾ ਚਾਹੀਦਾ ਹੈ, ‘ਅਸੀਂ ਅਯੋਗ ਨੌਕਰ ਹਾਂ; ਅਸੀਂ ਸਿਰਫ ਆਪਣਾ ਫਰਜ਼ ਨਿਭਾਇਆ ਹੈ।’ ”
11
ਯੇਰੂਸ਼ਲੇਮ ਨੂੰ ਜਾਂਦੇ ਸਮੇਂ ਯਿਸ਼ੂ ਸਾਮਰਿਯਾ ਅਤੇ ਗਲੀਲ ਪ੍ਰਦੇਸ਼ ਦੀ ਸਰਹੱਦ ਦੇ ਵਿੱਚਕਾਰ ਦੀ ਲੰਘੇ।
12
ਜਦੋਂ ਉਹ ਇੱਕ ਪਿੰਡ ਵੱਲ ਜਾ ਰਹੇ ਸੀ ਤਾਂ ਉਸ ਵੇਲੇ ਕੋੜ੍ਹ ਨਾਲ ਪੀੜਤ ਦਸ ਆਦਮੀ ਯਿਸ਼ੂ ਨੂੰ ਮਿਲੇ। ਉਹ ਕੁਝ ਦੂਰੀ ਉੱਤੇ ਖੜ੍ਹੇ ਹੋ ਗਏ।
13
ਅਤੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਯਿਸ਼ੂ, ਗੁਰੂ ਜੀ, ਸਾਡੇ ਤੇ ਕਿਰਪਾ ਕਰੋ!”
14
ਜਦੋਂ ਯਿਸ਼ੂ ਨੇ ਉਹਨਾਂ ਨੂੰ ਵੇਖਿਆ ਤਾਂ ਕਿਹਾ, “ਜਾਓ, ਜਾ ਕੇ ਆਪਣੇ ਆਪ ਨੂੰ ਜਾਜਕਾਂ ਨੂੰ ਦਿਖਾਓ।” ਅਤੇ ਜਦੋਂ ਉਹ ਜਾ ਹੀ ਰਹੇ ਸਨ, ਉਹ ਚੰਗੇ ਹੋ ਗਏ।
15
ਉਹਨਾਂ ਵਿੱਚੋਂ ਇੱਕ, ਜਦੋਂ ਉਸਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਹੈ, ਯਿਸ਼ੂ ਕੋਲ ਵਾਪਿਸ ਆਇਆ ਅਤੇ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ।
16
ਉਹ ਯਿਸ਼ੂ ਦੇ ਪੈਰਾਂ ਉੱਤੇ ਡਿੱਗ ਗਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ, ਅਤੇ ਉਹ ਸਾਮਰਿਯਾ ਵਾਸੀ ਸੀ।
17
ਯਿਸ਼ੂ ਨੇ ਪੁੱਛਿਆ, “ਕੀ ਸਾਰੇ ਦਸ ਚੰਗੇ ਨਹੀਂ ਹੋਏ? ਬਾਕੀ ਨੌਂ ਕਿੱਥੇ ਹਨ?
18
ਕੀ ਇਸ ਵਿਦੇਸ਼ੀ ਤੋਂ ਇਲਾਵਾ ਕੋਈ ਵੀ ਪਰਮੇਸ਼ਵਰ ਦੀ ਵਡਿਆਈ ਕਰਨ ਵਾਪਸ ਨਹੀਂ ਆਇਆ?”
19
ਯਿਸ਼ੂ ਨੇ ਉਸਨੂੰ ਕਿਹਾ, “ਉੱਠ ਅਤੇ ਜਾ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।”
20
ਇੱਕ ਵਾਰੀ, ਜਦੋਂ ਫ਼ਰੀਸੀਆਂ ਨੇ ਪੁੱਛਿਆ ਕਿ ਪਰਮੇਸ਼ਵਰ ਦਾ ਰਾਜ ਕਦੋਂ ਆਵੇਗਾ, ਤਾਂ ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਰਾਜ ਦਾ ਆਉਣਾ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਵੇਖਿਆ ਜਾ ਸਕਦਾ ਹੈ,
21
ਅਤੇ ਨਾ ਹੀ ਲੋਕ ਇਹ ਕਹਿਣਗੇ, ‘ਇਹ ਇੱਥੇ ਹੈ,’ ਜਾਂ ‘ਇਹ ਉੱਥੇ ਹੈ,’ ਕਿਉਂਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਵਿੱਚਕਾਰ ਹੈ।”
22
ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਉਹ ਵੇਲਾ ਆ ਰਿਹਾ ਹੈ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਕਿਸੇ ਇੱਕ ਨੂੰ ਵੇਖਣਾ ਚਾਹੋਂਗੇ, ਪਰ ਤੁਸੀਂ ਵੇਖ ਨਹੀਂ ਸੱਕੋਗੇ।
23
ਲੋਕ ਤੁਹਾਨੂੰ ਕਹਿਣਗੇ, ‘ਉਹ ਉੱਥੇ ਹੈ!’ ਜਾਂ ‘ਉਹ ਇੱਥੇ ਹੈ!’ ਉਹਨਾਂ ਦੇ ਮਗਰ ਨਾ ਭੱਜੋ।
24
ਕਿਉਂਕਿ ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ ਬਿਜਲੀ ਲਸ਼ਕਣ ਵਰਗਾ ਹੋਵੇਗਾ, ਜੋ ਅਕਾਸ਼ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚਮਕਦੀ ਹੈ।
25
ਪਰ ਪਹਿਲਾਂ ਉਸਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ ਅਤੇ ਇਸ ਪੀੜ੍ਹੀ ਦੁਆਰਾ ਰੱਦ ਕਰ ਦਿੱਤਾ ਜਾਵੇਗਾ।
26
“ਜਿਸ ਤਰ੍ਹਾਂ ਨੋਹਾ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ।
27
ਨੋਹਾ ਦੇ ਕਿਸ਼ਤੀ ਵਿੱਚ ਦਾਖਲ ਹੋਣ ਦੇ ਦਿਨ ਤੱਕ ਲੋਕ ਖਾ ਰਹੇ ਸਨ, ਪੀ ਰਹੇ ਸਨ ਅਤੇ ਵਿਆਹ ਕਰ ਰਹੇ ਸਨ। ਫਿਰ ਹੜ੍ਹ ਆਇਆ ਅਤੇ ਉਹਨਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ।
28
“ਲੋਤ ਦੇ ਦਿਨਾਂ ਵਿੱਚ ਵੀ ਇਹੋ ਸੀ। ਲੋਕ ਖਾ-ਪੀ ਰਹੇ ਸਨ, ਖਰੀਦ ਅਤੇ ਵੇਚ ਰਹੇ ਸਨ, ਪੌਦੇ ਲਗਾ ਰਹੇ ਸਨ ਅਤੇ ਇਮਾਰਤਾਂ ਬਣਾ ਰਹੇ ਸਨ।
29
ਪਰ ਜਿਸ ਦਿਨ ਲੋਤ ਨੇ ਸੋਦੋਮ ਛੱਡ ਦਿੱਤਾ, ਸਵਰਗ ਤੋਂ ਅੱਗ ਅਤੇ ਗੰਧਕ ਦੀ ਵਰਖਾ ਹੋਈ ਅਤੇ ਉਹਨਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ।
30
“ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ।
31
ਉਸ ਦਿਨ ਕੋਈ ਵੀ ਜਿਹੜਾ ਛੱਤ ਉੱਤੇ ਹੈ ਅਤੇ ਉਸ ਦੀਆਂ ਚੀਜ਼ਾਂ ਅੰਦਰ ਘਰ ਵਿੱਚ ਹਨ, ਉਹ ਉਹਨਾਂ ਨੂੰ ਲੈਣ ਲਈ ਹੇਠਾਂ ਨਾ ਜਾਵੇ। ਇਸੇ ਤਰ੍ਹਾਂ, ਖੇਤ ਵਿੱਚੋਂ ਵੀ ਕਿਸੇ ਨੂੰ ਕੋਈ ਚੀਜ਼ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ।
32
ਯਾਦ ਕਰੋ ਲੋਤ ਦੀ ਪਤਨੀ ਨੂੰ!
33
ਜਿਹੜਾ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੇਗਾ ਉਹ ਇਸ ਨੂੰ ਗੁਆ ਦੇਵੇਗਾ, ਅਤੇ ਜਿਹੜਾ ਆਪਣੀ ਜਾਨ ਗੁਆ ਬੈਠਦਾ ਹੈ ਉਹ ਉਸਨੂੰ ਬਚਾ ਲਵੇਗਾ।
34
ਮੈਂ ਤੁਹਾਨੂੰ ਦੱਸਦਾ ਹਾਂ, ਉਸ ਰਾਤ ਦੋ ਲੋਕ ਇੱਕ ਬਿਸਤਰੇ ਤੇ ਹੋਣਗੇ; ਇੱਕ ਚੁੱਕ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ।
35
ਦੋ ਔਰਤਾਂ ਇਕੱਠੇ ਅਨਾਜ ਪੀਹ ਰਹੀਆਂ ਹੋਣਗੀਆਂ, ਇੱਕ ਚੁੱਕ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ।
36
ਦੋ ਲੋਕ ਖੇਤ ਵਿੱਚ ਕੰਮ ਕਰ ਰਹੇ ਹੋਣਗੇ, ਇੱਕ ਨੂੰ ਚੁੱਕ ਲਿਆ ਜਾਵੇਗਾ, ਦੂਜਾ ਛੱਡ ਦਿੱਤਾ ਜਾਵੇਗਾ।”
37
“ਕਦੋਂ, ਪ੍ਰਭੂ?” ਚੇਲਿਆਂ ਨੇ ਪੁੱਛਿਆ। ਯਿਸ਼ੂ ਨੇ ਜਵਾਬ ਦਿੱਤਾ, “ਜਿੱਥੇ ਕਿੱਤੇ ਲਾਸ਼ ਹੋਵੇ, ਉੱਥੇ ਗਿਰਝਾਂ ਇਕੱਠੀਆਂ ਹੁੰਦਿਆਂ ਹਨ।”
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24