bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 12
Luke 12
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 13 →
1
ਇਸ ਦੌਰਾਨ ਜਦੋਂ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕ ਇੱਕ-ਦੂਜੇ ਉੱਤੇ ਡਿੱਗ ਰਹੇ ਸਨ, ਯਿਸ਼ੂ ਨੇ ਸਭ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਫ਼ਰੀਸੀਆਂ ਦੇ ਖਮੀਰ ਤੋਂ ਬਚ ਕੇ ਰਹੋ ਹੋ ਕਿ ਪਖੰਡ ਹੈ।
2
ਕੁਝ ਵੀ ਢੱਕਿਆ ਹੋਇਆ ਨਹੀਂ ਹੈ ਜਿਸ ਨੂੰ ਖੋਲ੍ਹਿਆ ਨਾ ਜਾਵੇਗਾ ਜਾਂ ਅਜਿਹਾ ਕੋਈ ਭੇਤ ਨਹੀਂ ਜੋ ਉਜਾਗਰ ਨਾ ਕੀਤਾ ਜਾਵੇਗਾ।
3
ਉਹ ਸ਼ਬਦ ਜੋ ਤੁਸੀਂ ਹਨ੍ਹੇਰੇ ਵਿੱਚ ਕਹਿੰਦੇ ਹੋ, ਚਾਨਣ ਵਿੱਚ ਸੁਣੇ ਜਾਣਗੇ, ਜੋ ਕੁਝ ਤੁਸੀਂ ਅੰਦਰਲੇ ਕਮਰੇ ਵਿੱਚ ਵੜ ਕੇ ਕੰਨਾਂ ਵਿੱਚ ਕਿਹਾ ਹੈ, ਉਸ ਦਾ ਪ੍ਰਚਾਰ ਕੋਠੇ ਉੱਤੇ ਕੀਤਾ ਜਾਵੇਗਾ।
4
“ਮੇਰੇ ਦੋਸਤੋ, ਮੈਂ ਤੁਹਾਨੂੰ ਕਹਿੰਦਾ ਹਾਂ ਉਹਨਾਂ ਤੋਂ ਨਾ ਡਰੋ ਜੋ ਸਰੀਰ ਨੂੰ ਨਾਸ਼ ਕਰਦੇ ਹਨ ਅਤੇ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਰ ਸਕਦੇ।
5
ਪਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਤੁਹਾਨੂੰ ਕਿਸ ਤੋਂ ਡਰਨਾ ਚਾਹੀਦਾ ਹੈ: ਉਸ ਪਰਮੇਸ਼ਵਰ ਤੋਂ ਡਰੋ ਜੋ ਤੁਹਾਡੇ ਸਰੀਰ ਦਾ ਨਾਸ਼ ਕਰਨ ਤੋਂ ਬਾਅਦ, ਤੁਹਾਨੂੰ ਨਰਕ ਵਿੱਚ ਸੁੱਟਣ ਦਾ ਅਧਿਕਾਰ ਰੱਖਦਾ ਹੈ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ, ਉਸ ਤੋਂ ਡਰੋ।
6
ਕੀ ਪੰਜ ਚਿੜੀਆਂ ਦੋ ਪੈਸਿਆਂ ਵਿੱਚ ਨਹੀਂ ਵੇਚੀਆਂ ਜਾਂਦੀਆਂ? ਫਿਰ ਵੀ ਪਰਮੇਸ਼ਵਰ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਭੁੱਲਦੇ।
7
ਸੱਚ-ਮੁੱਚ, ਤੁਹਾਡੇ ਸਿਰ ਦਾ ਇੱਕ-ਇੱਕ ਵਾਲ ਗਿਣਿਆ ਹੋਇਆ ਹੈ। ਇਸ ਲਈ ਨਾ ਡਰੋ, ਤੁਸੀਂ ਬਹੁਤ ਸਾਰੀਆਂ ਚਿੜੀਆਂ ਨਾਲੋਂ ਵੀ ਵਧੇਰੇ ਕੀਮਤੀ ਹੋ।
8
“ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜਾ ਵੀ ਵਿਅਕਤੀ ਦੂਜਿਆਂ ਸਾਹਮਣੇ ਮੈਨੂੰ ਕਬੂਲ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਪਰਮੇਸ਼ਵਰ ਦੇ ਦੂਤਾਂ ਦੇ ਸਾਹਮਣੇ ਉਸ ਨੂੰ ਕਬੂਲ ਕਰੇਗਾ।
9
ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ, ਉਸ ਨੂੰ ਵੀ ਪਰਮੇਸ਼ਵਰ ਦੇ ਦੂਤਾਂ ਦੇ ਅੱਗੇ ਸਵੀਕਾਰ ਨਹੀਂ ਕੀਤਾ ਜਾਵੇਗਾ।
10
ਅਤੇ ਜੋ ਵੀ ਮਨੁੱਖ ਦੇ ਪੁੱਤਰ ਦੇ ਖ਼ਿਲਾਫ਼ ਕੁਝ ਬੋਲਦਾ ਹੈ ਉਸ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਪਰ ਜੇ ਕੋਈ ਪਵਿੱਤਰ ਆਤਮਾ ਦੀ ਨਿੰਦਿਆ ਕਰਦਾ ਹੈ ਤਾਂ ਉਸਨੂੰ ਮਾਫ਼ ਨਹੀਂ ਕੀਤਾ ਜਾਵੇਗਾ।
11
“ਜਦੋਂ ਤੁਸੀਂ ਪ੍ਰਾਰਥਨਾ ਸਥਾਨਾਂ, ਹਾਕਮਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਲਿਆਏ ਜਾਂਦੇ ਹੋ, ਤਾਂ ਇਸ ਬਾਰੇ ਚਿੰਤਾ ਨਾ ਕਰੋ ਕਿ ਤੁਸੀਂ ਆਪਣਾ ਬਚਾਅ ਕਿਵੇਂ ਕਰੋਗੇ ਜਾਂ ਤੁਸੀਂ ਕੀ ਬੋਲੋਗੇ,
12
ਕਿਉਂਕਿ ਪਵਿੱਤਰ ਆਤਮਾ ਉਸ ਵੇਲੇ ਤੁਹਾਨੂੰ ਸਿਖਾਏਗਾ ਕਿ ਤੁਹਾਨੂੰ ਕੀ ਕਹਿਣਾ ਚਾਹੀਦਾ ਹੈ।”
13
ਭੀੜ ਵਿੱਚੋਂ ਕਿਸੇ ਨੇ ਉਸ ਨੂੰ ਕਿਹਾ, “ਗੁਰੂ ਜੀ, ਮੇਰੇ ਭਰਾ ਨੂੰ ਮੇਰੇ ਨਾਲ ਜਾਇਦਾਦ ਵੰਡਣ ਲਈ ਕਹੋ।”
14
ਯਿਸ਼ੂ ਨੇ ਉੱਤਰ ਦਿੱਤਾ, “ਹੇ ਆਦਮੀ, ਕਿਸ ਨੇ ਮੈਨੂੰ ਤੁਹਾਡੇ ਲਈ ਜੱਜ ਜਾਂ ਸਾਲਸੀ ਨਿਯੁਕਤ ਕੀਤਾ ਹੈ?”
15
ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਵੇਖੋ! ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਦੂਰ ਰੱਖੋ। ਆਪਣੀ ਦੌਲਤ ਦੀ ਬਹੁਤਾਤ ਕਰਕੇ ਮਨੁੱਖ ਦੀ ਜ਼ਿੰਦਗੀ ਚੰਗੀ ਨਹੀਂ ਹੈ।”
16
ਅਤੇ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਈ: “ਕਿਸੇ ਅਮੀਰ ਆਦਮੀ ਦੀ ਜ਼ਮੀਨ ਵਿੱਚ ਬਹੁਤ ਫ਼ਸਲ ਹੋਈ।
17
ਉਸਨੇ ਆਪਣੇ-ਆਪਣੇ ਮਨ ਵਿੱਚ ਸੋਚਿਆ, ‘ਮੈਂ ਕੀ ਕਰਾ? ਮੇਰੇ ਕੋਲ ਫ਼ਸਲ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ।’
18
“ਫਿਰ ਉਸਨੇ ਕਿਹਾ, ‘ਮੈਂ ਇਹ ਕਰਾਂਗਾ। ਮੈਂ ਆਪਣੇ ਭੜੋਲਿਆਂ ਨੂੰ ਢਾਹ ਦੇਵਾਂਗਾ ਅਤੇ ਵੱਡੇ ਭੰਡਾਰ ਬਣਾਵਾਂਗਾ, ਅਤੇ ਉੱਥੇ ਮੈਂ ਆਪਣੀ ਵਾਧੂ ਫ਼ਸਲ ਨੂੰ ਰੱਖਾਂਗਾ।
19
ਅਤੇ ਮੈਂ ਆਪਣੇ ਆਪ ਨੂੰ ਕਹਾਂਗਾ, “ਤੇਰੇ ਕੋਲ ਬਹੁਤ ਸਾਲਾਂ ਤੋਂ ਬਹੁਤ ਸਾਰਾ ਅਨਾਜ ਰੱਖਿਆ ਹੋਇਆ ਹੈ। ਹੁਣ ਆਰਾਮ ਕਰੋ; ਖਾਓ, ਪੀਓ ਅਤੇ ਆਨੰਦ ਮਨਾਓ।” ’
20
“ਪਰ ਪਰਮੇਸ਼ਵਰ ਨੇ ਉਸਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੇਰੇ ਪ੍ਰਾਣ ਤੇਰੇ ਤੋਂ ਮੰਗੇ ਜਾਣਗੇ। ਫਿਰ ਜੋ ਤੂੰ ਇਹ ਸੱਭ ਆਪਣੇ ਲਈ ਇਕੱਠਾ ਕੀਤਾ ਹੈ, ਉਹ ਕਿਸ ਦਾ ਹੋਵੇਗਾ?’
21
“ਉਸ ਨਾਲ ਇਸੇ ਤਰ੍ਹਾਂ ਹੋਵੇਗਾ ਜੋ ਕੋਈ ਇਸ ਤਰ੍ਹਾਂ ਆਪਣੇ ਲਈ ਚੀਜ਼ਾਂ ਨੂੰ ਇਕੱਠਾ ਕਰਦਾ ਹੈ ਪਰ ਉਹ ਪਰਮੇਸ਼ਵਰ ਦੀ ਨਿਗਾਹ ਵਿੱਚ ਅਮੀਰ ਨਹੀਂ ਹੁੰਦਾ।”
22
ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਅਤੇ ਸਰੀਰ ਦੀ ਚਿੰਤਾ ਨਾ ਕਰੋ, ਕਿ ਤੁਸੀਂ ਕੀ ਖਾਵੋਂਗੇ ਜਾਂ ਕੀ ਪਹਿਨੋਗੇ।
23
ਕਿਉਂਕਿ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਜ਼ਰੂਰੀ ਹੈ।
24
ਕਾਵਾਂ ਵੱਲ ਵੇਖੋ: ਉਹ ਨਾ ਬੀਜਦੇ ਹਨ ਅਤੇ ਨਾ ਵੱਢਦੇ ਹਨ, ਨਾ ਹੀ ਉਹਨਾਂ ਕੋਲ ਕੋਈ ਇਕੱਠਾ ਕਰਕੇ ਰੱਖਣ ਦੀ ਜਗ੍ਹਾ ਹੈ ਅਤੇ ਨਾ ਹੀ ਭੜੋਲੇ ਹਨ; ਪਰ ਫਿਰ ਵੀ ਪਰਮੇਸ਼ਵਰ ਉਹਨਾਂ ਦੀ ਦੇਖਭਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲੋਂ ਜ਼ਿਆਦਾ ਉੱਤਮ ਨਹੀਂ ਹੋ?
25
ਤੁਹਾਡੇ ਵਿੱਚੋਂ ਕੌਣ ਅਜਿਹਾ ਮਨੁੱਖ ਹੈ ਜੋ ਚਿੰਤਾ ਕਰਕੇ ਆਪਣੀ ਉਮਰ ਦਾ ਇੱਕ ਪਲ ਵੀ ਵਧਾ ਸਕੇ?
26
ਜਦੋਂ ਤੁਸੀਂ ਇਹ ਛੋਟੇ-ਛੋਟੇ ਕੰਮ ਹੀ ਨਹੀਂ ਕਰ ਸਕਦੇ ਤਾਂ ਤੁਸੀਂ ਬਾਕੀ ਗੱਲਾਂ ਦੀ ਚਿੰਤਾ ਕਿਉਂ ਕਰਦੇ ਹੋ?
27
“ਇਹ ਸੋਚੋ ਕਿ ਜੰਗਲੀ ਫੁੱਲ ਕਿਵੇਂ ਉੱਗਦੇ ਹਨ। ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ। ਫਿਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਸ਼ਲੋਮੋਨ ਨੇ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਇੱਕ ਵਰਗੇ ਵੀ ਕੱਪੜੇ ਨਹੀਂ ਪਹਿਨੇ ਸਨ।
28
ਜੇ ਪਰਮੇਸ਼ਵਰ ਘਾਹ ਨੂੰ ਜਿਹੜਾ ਅੱਜ ਹੈ ਅਤੇ ਕੱਲ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ, ਅਜਿਹਾ ਸਿੰਗਾਰਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ!
29
ਅਤੇ ਆਪਣਾ ਮਨ ਇਨ੍ਹਾਂ ਗੱਲਾਂ ਤੇ ਨਾ ਲਗਾਓ ਕਿ ਤੁਸੀਂ ਕੀ ਖਾਵੋਂਗੇ ਜਾਂ ਕੀ ਪੀਵੋਂਗੇ ਇਸ ਦੇ ਬਾਰੇ ਚਿੰਤਾ ਨਾ ਕਰੋ।
30
ਕਿਉਂਕਿ ਸੰਸਾਰਿਕ ਗ਼ੈਰ-ਯਹੂਦੀ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ ਅਤੇ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਚੀਜ਼ਾ ਦੀ ਲੋੜ ਹੈ।
31
ਪਰ ਪਹਿਲਾਂ ਪਰਮੇਸ਼ਵਰ ਦੇ ਰਾਜ ਦੀ ਖੋਜ ਕਰੋ, ਤਾਂ ਇਹ ਸਾਰੀਆਂ ਵਸਤਾ ਤੁਹਾਨੂੰ ਦਿੱਤੀਆਂ ਜਾਣਗੀਆਂ।
32
“ਹੇ ਛੋਟੇ ਝੁੰਡ, ਨਾ ਡਰ, ਕਿਉਂਕਿ ਤੇਰਾ ਪਿਤਾ ਤੈਨੂੰ ਰਾਜ ਦੇ ਕੇ ਖ਼ੁਸ਼ ਹੋਇਆ ਹੈ।
33
ਆਪਣੀ ਜਾਇਦਾਦ ਵੇਚ ਕੇ ਉਹ ਪੈਸੇ ਗ਼ਰੀਬਾਂ ਨੂੰ ਵੰਡ ਦਿਓ। ਆਪਣੇ ਲਈ ਅਜਿਹਾ ਧਨ ਇਕੱਠਾ ਕਰੋ ਜਿਸ ਦਾ ਨਾਸ਼ ਨਹੀਂ ਕੀਤਾ ਜਾ ਸਕਦਾ, ਸਵਰਗ ਵਿੱਚ ਇੱਕ ਖਜ਼ਾਨਾ ਹੈ ਜੋ ਕਦੇ ਨਾਸ ਨਹੀਂ ਹੋਵੇਗਾ, ਜਿੱਥੇ ਕੋਈ ਚੋਰ ਨੇੜੇ ਨਹੀਂ ਆਵੇਗਾ ਅਤੇ ਨਾ ਹੀ ਕੋਈ ਕੀੜਾ ਉਸ ਨੂੰ ਵਿਗਾੜੇਗਾ।
34
ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਦਿਲ ਵੀ ਹੋਵੇਗਾ।
35
“ਸੇਵਾ ਲਈ ਤਿਆਰ ਹੋਵੋ ਅਤੇ ਆਪਣੇ ਦੀਵੇ ਜਗ੍ਹਾ ਕੇ ਰੱਖੋ,
36
ਉਹਨਾਂ ਨੌਕਰਾਂ ਵਾਂਗ ਜੋ ਆਪਣੇ ਮਾਲਕ ਦੀ ਉਡੀਕ ਕਰ ਰਹੇ ਹਨ ਜਦੋਂ ਉਹ ਵਿਆਹ ਤੋਂ ਵਾਪਸ ਪਰਤਦਾ ਹੈ ਤਾਂ ਜੋ ਜਦੋਂ ਉਹ ਆਵੇ ਅਤੇ ਦਰਵਾਜ਼ਾ ਖੜਕਾਵੇ ਤਾਂ ਉਹ ਤੁਰੰਤ ਉਸ ਲਈ ਦਰਵਾਜ਼ਾ ਖੋਲ੍ਹ ਸਕਣ।
37
ਧੰਨ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਆ ਕੇ ਉਹਨਾਂ ਨੂੰ ਜਾਗਦੇ ਵੇਖਦਾ ਹੈ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਮਾਲਕ ਸੇਵਾ ਕਰਨ ਲਈ ਆਪ ਨੌਕਰ ਦੇ ਕੱਪੜੇ ਪਾਏਗਾ ਅਤੇ ਉਹਨਾਂ ਨੂੰ ਮੇਜ਼ ਤੇ ਬਿਠਾਵੇਗਾ ਅਤੇ ਉਹਨਾਂ ਦੀ ਉਡੀਕ ਕਰੇਗਾ।
38
ਧੰਨ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਉਹਨਾਂ ਨੂੰ ਅੱਧੀ ਰਾਤ ਨੂੰ ਵੀ ਤੇ ਸਵੇਰੇ ਦਿਨ ਚੜ੍ਹਨ ਵੇਲੇ ਵੀ ਤਿਆਰ ਪਾਉਂਦਾ ਹੈ।
39
ਪਰ ਇਸ ਨੂੰ ਸਮਝੋ: ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਕਿਸ ਵੇਲੇ ਆ ਰਿਹਾ ਹੈ, ਤਾਂ ਉਹ ਉਸ ਨੂੰ ਆਪਣੇ ਘਰ ਵਿੱਚ ਵੜਨ ਹੀ ਨਾ ਦੇਵੇ।
40
ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ।”
41
ਪਤਰਸ ਨੇ ਪੁੱਛਿਆ, “ਪ੍ਰਭੂ, ਕੀ ਤੁਸੀਂ ਇਹ ਦ੍ਰਿਸ਼ਟਾਂਤ ਸਿਰਫ ਸਾਨੂੰ ਦੱਸ ਰਹੇ ਹੋ, ਜਾਂ ਇਹ ਸਭ ਲਈ ਹੈ?”
42
ਪ੍ਰਭੂ ਨੂੰ ਉੱਤਰ ਦਿੱਤਾ, “ਤਾਂ ਫਿਰ ਉਹ ਵਫ਼ਾਦਾਰ ਅਤੇ ਸਮਝਦਾਰ ਪ੍ਰਬੰਧਕ ਕੌਣ ਹੈ ਜਿਸਨੂੰ ਮਾਲਕ ਨੇ ਆਪਣੇ ਨੌਕਰਾਂ ਨੂੰ ਸਹੀ ਸਮੇਂ ਤੇ ਉਹਨਾਂ ਦਾ ਭੋਜਨ ਭੱਤਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਹੈ?
43
ਧੰਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ ਵਾਪਸ ਆਉਣ ਤੇ ਅਜਿਹਾ ਕਰਦਿਆਂ ਵੇਖਦਾ ਹੈ।
44
ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਉਹ ਉਸਨੂੰ ਆਪਣੀ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਸੌਂਪ ਦੇਵੇਗਾ।
45
ਪਰ ਮੰਨ ਲਓ ਜੇ ਨੌਕਰ ਆਪਣੇ ਮਨ ਵਿੱਚ ਕਹੇ, ‘ਮੇਰਾ ਮਾਲਕ ਆਉਣ ਵਿੱਚ ਕਾਫ਼ੀ ਸਮਾਂ ਲੈ ਰਿਹਾ ਹੈ,’ ਅਤੇ ਫਿਰ ਉਹ ਦੂਜੇ ਨੌਕਰਾਂ ਆਦਮੀਆਂ ਅਤੇ ਔਰਤਾਂ ਨੂੰ ਕੁੱਟਣ ਲੱਗੇ ਅਤੇ ਖਾ-ਪੀ ਕੇ ਅਤੇ ਸ਼ਰਾਬੀ ਹੋ ਜਾਵੇ।
46
ਉਸ ਨੌਕਰ ਦਾ ਮਾਲਕ ਅਜਿਹੇ ਦਿਨ ਆਵੇਗਾ ਜਦੋਂ ਉਸਨੂੰ ਉਸਦੀ ਉਮੀਦ ਨਹੀਂ ਹੋਵੇਗੀ ਅਤੇ ਉਸ ਵੇਲੇ ਜਿਸ ਬਾਰੇ ਉਸਨੂੰ ਪਤਾ ਨਹੀਂ ਹੋਵੇਗਾ। ਮਾਲਕ ਉਸ ਨੂੰ ਟੁਕੜਿਆਂ ਵਿੱਚ ਕੱਟ ਦੇਵੇਗਾ ਅਤੇ ਉਸ ਦੀ ਗਿਣਤੀ ਅਵਿਸ਼ਵਾਸੀਆਂ ਵਿੱਚ ਕਰ ਦੇਵੇਗਾ।
47
“ਜਿਹੜਾ ਨੌਕਰ ਮਾਲਕ ਦੀ ਇੱਛਾ ਨੂੰ ਜਾਣਦਾ ਹੈ ਪਰ ਉਸ ਲਈ ਤਿਆਰ ਨਹੀਂ ਹੈ ਜਾਂ ਮਾਲਕ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦਾ ਉਸਨੂੰ ਬਹੁਤ ਸਾਰਿਆਂ ਸੱਟਾਂ ਮਾਰਿਆ ਜਾਣਗੀਆਂ ਸਜ਼ਾ ਦਿੱਤੀ ਜਾਵੇਗੀ।
48
ਪਰ ਜਿਹੜਾ ਵਿਅਕਤੀ ਨਹੀਂ ਜਾਣਦਾ ਅਤੇ ਸਜ਼ਾ ਦੇ ਲਾਇਕ ਕੰਮ ਕਰਦਾ ਹੈ, ਉਸਨੂੰ ਘੱਟ ਕੁੱਟਿਆ ਜਾਵੇਗਾ, ਸਜ਼ਾ ਮਿਲੇਗੀ। ਹਰੇਕ ਤੋਂ ਜਿਸਨੂੰ ਜ਼ਿਆਦਾ ਦਿੱਤਾ ਗਿਆ ਹੈ ਉਸ ਤੋਂ ਜ਼ਿਆਦਾ ਮੰਗਿਆ ਜਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਸਾਰਾ ਸੌਂਪਿਆ ਗਿਆ ਹੈ ਉਸ ਤੋਂ ਹੋਰ ਵੀ ਜ਼ਿਆਦਾ ਮੰਗਿਆ ਜਾਵੇਗਾ।
49
“ਮੈਂ ਧਰਤੀ ਉੱਤੇ ਅੱਗ ਲਿਆਉਣ ਆਇਆ ਹਾਂ ਅਤੇ ਕਿੰਨਾ ਚੰਗਾ ਹੁੰਦਾ ਜੇ ਇਹ ਇਸੇ ਵੇਲੇ ਹੁੰਦਾ!
50
ਪਰ ਮੈਂ ਅਜੇ ਬਪਤਿਸਮਾ ਲੈਣਾ ਹੈ ਅਤੇ ਇਹ ਪੂਰਾ ਹੋਣ ਤੱਕ ਮੈਂ ਕਿਸ ਰੁਕਾਵਟ ਦੇ ਅਧੀਨ ਹਾਂ!
51
ਕੀ ਤੁਹਾਨੂੰ ਲਗਦਾ ਹੈ ਕਿ ਮੈਂ ਧਰਤੀ ਉੱਤੇ ਸ਼ਾਤੀ ਲੈ ਕੇ ਆਇਆ ਹਾਂ? ਨਹੀਂ, ਮੈਂ ਤੁਹਾਨੂੰ ਦੱਸਦਾ ਹਾਂ, ਸ਼ਾਂਤੀ ਨਹੀਂ ਪਰ ਵੰਡ।
52
ਹੁਣ ਤੋਂ, ਪੰਜ ਮੈਂਬਰਾਂ ਦੇ ਪਰਿਵਾਰ ਵਿੱਚ ਵੰਡ ਹੋਵੇਗੀ, ਦੋ ਦੇ ਵਿਰੁੱਧ ਤਿੰਨ ਅਤੇ ਤਿੰਨ ਦੋ ਦੇ ਵਿਰੁੱਧ।
53
ਉਹ ਵੱਖਰੇ ਹੋਣਗੇ, ਪਿਤਾ ਨੂੰ ਪੁੱਤਰ ਦੇ ਵਿਰੁੱਧ ਅਤੇ ਪੁੱਤਰ ਨੂੰ ਪਿਤਾ ਦੇ ਵਿਰੁੱਧ, ਮਾਂ ਨੂੰ ਧੀ ਦੇ ਵਿਰੁੱਧ ਅਤੇ ਧੀ ਨੂੰ ਮਾਂ ਦੇ ਵਿਰੁੱਧ, ਸੱਸ ਨੂੰ ਨੂੰਹ ਦੇ ਵਿਰੁੱਧ ਅਤੇ ਨੂੰਹ ਨੂੰ ਸੱਸ ਦੇ ਵਿਰੁੱਧ।”
54
ਯਿਸ਼ੂ ਨੇ ਭੀੜ ਨੂੰ ਕਿਹਾ: “ਜਦੋਂ ਤੁਸੀਂ ਪੱਛਮ ਦਿਸ਼ਾ ਵਿੱਚ ਬੱਦਲ ਉੱਠਦਾ ਵੇਖਦੇ ਹੋ, ਤਾਂ ਤੁਰੰਤ ਤੁਸੀਂ ਕਹਿੰਦੇ ਹੋ, ‘ਮੀਂਹ ਆਉਣ ਵਾਲਾ ਹੈ,’ ਅਤੇ ਮੀਂਹ ਆਉਂਦਾ ਵੀ ਹੈ।
55
ਅਤੇ ਜਦੋਂ ਦੱਖਣ ਦਿਸ਼ਾ ਵਿੱਚੋਂ ਹਵਾ ਚੱਲਦੀ ਹੈ ਤਾਂ ਤੁਸੀਂ ਕਹਿੰਦੇ ਹੋ, ‘ਹੁਣ ਗਰਮੀ ਹੋਵੇਗੀ,’ ਅਤੇ ਅਜਿਹਾ ਹੁੰਦਾ ਵੀ ਹੈ।
56
ਪਖੰਡੀਓ! ਤੁਸੀਂ ਧਰਤੀ ਅਤੇ ਅਸਮਾਨ ਨੂੰ ਵੇਖ ਕੇ ਵਿਆਖਿਆ ਕਰਨੀ ਜਾਣਦੇ ਹੋ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਇਸ ਯੁੱਗ ਦੇ ਸਮੇਂ ਦੀ ਵਿਆਖਿਆ ਕਰਨੀ ਨਹੀਂ ਜਾਣਦੇ?
57
“ਤੁਸੀਂ ਆਪਣੇ ਆਪ ਲਈ ਸਹੀ ਫੈਸਲਾ ਕਿਉਂ ਨਹੀਂ ਲੈਂਦੇ?
58
ਜਦੋਂ ਤੁਸੀਂ ਆਪਣੇ ਵਿਰੋਧੀ ਦੇ ਨਾਲ ਜੱਜ ਕੋਲ ਜਾ ਰਹੇ ਹੋ, ਤਾਂ ਰਸਤੇ ਵਿੱਚ ਹੀ ਸੁਲ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਨਹੀਂ ਤਾਂ ਤੁਹਾਡਾ ਵਿਰੋਧੀ ਤੁਹਾਨੂੰ ਜੱਜ ਕੋਲ ਖਿੱਚ ਕੇ ਲੈ ਜਾਵੇਗਾ ਅਤੇ ਜੱਜ ਤੁਹਾਨੂੰ ਅਧਿਕਾਰੀ ਦੇ ਹਵਾਲੇ ਕਰ ਦੇਵੇਗਾ ਅਤੇ ਅਧਿਕਾਰੀ ਤੁਹਾਨੂੰ ਜੇਲ੍ਹ ਵਿੱਚ ਸੁੱਟ ਦੇਵੇਗਾ।
59
ਮੈਂ ਤੈਨੂੰ ਕਹਿੰਦਾ ਹਾਂ, ਕਿ ਜਦੋਂ ਤੱਕ ਤੂੰ ਇੱਕ-ਇੱਕ ਸਿੱਕਾ ਨਾ ਭਰ ਦੇਵੇ ਉਦੋਂ ਤੱਕ ਤੂੰ ਕਿਸੇ ਵੀ ਤਰ੍ਹਾ ਨਾਲ ਉੱਥੋਂ ਨਾ ਛੁੱਟੇਂਗਾ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24