bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 11
Luke 11
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 12 →
1
ਇੱਕ ਦਿਨ ਯਿਸ਼ੂ ਕਿਸੇ ਥਾਂ ਤੇ ਪ੍ਰਾਰਥਨਾ ਕਰ ਰਹੇ ਸਨ। ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਤਾਂ ਚੇਲਿਆਂ ਵਿੱਚੋਂ ਇੱਕ ਨੇ ਕਿਹਾ, “ਪ੍ਰਭੂ ਜੀ, ਸਾਨੂੰ ਵੀ ਪ੍ਰਾਰਥਨਾ ਕਰਨਾ ਸਿਖਾਓ, ਜਿਵੇਂ ਯੋਹਨ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਹੈ।”
2
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਤਾਂ ਇਸ ਤਰ੍ਹਾਂ ਕਰਿਆ ਕਰੋ: “ ‘ਸਾਡੇ ਸਵਰਗੀ ਪਿਤਾ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ।
3
ਹਰ ਰੋਜ਼ ਸਾਨੂੰ ਸਾਡੀ ਰੋਜ਼ ਦੀ ਰੋਟੀ ਦਿਓ।
4
ਸਾਡੇ ਪਾਪ ਮਾਫ਼ ਕਰੋ, ਅਸੀਂ ਵੀ ਉਹਨਾਂ ਨੂੰ ਮਾਫ਼ ਕਰਦੇ ਹਾਂ, ਜੋ ਸਾਡੇ ਵਿਰੁੱਧ ਪਾਪ ਕਰਦੇ ਹਨ। ਅਤੇ ਸਾਨੂੰ ਪਰੀਖਿਆ ਵਿੱਚ ਨਾ ਪਾਓ।’ ”
5
ਯਿਸ਼ੂ ਨੇ ਉਹਨਾਂ ਨੂੰ ਅੱਗੇ ਕਿਹਾ, ਮੰਨ ਲਓ ਤੁਹਾਡਾ ਇੱਕ ਦੋਸਤ ਹੈ, ਅਤੇ ਤੁਸੀਂ ਅੱਧੀ ਰਾਤ ਨੂੰ ਉਸ ਕੋਲ ਜਾ ਕੇ ਬੇਨਤੀ ਕਰੋ, ਦੋਸਤ, ਮੈਨੂੰ ਤਿੰਨ ਰੋਟੀਆਂ ਦੇ;
6
ਕਿਉਂਕਿ ਮੇਰਾ ਇੱਕ ਦੋਸਤ ਸਫਰ ਕਰਕੇ ਆਇਆ ਹੈ ਅਤੇ ਮੇਰੇ ਕੋਲ ਉਸਦੇ ਖਾਣ-ਪੀਣ ਲਈ ਕੁਝ ਵੀ ਨਹੀਂ ਹੈ।
7
ਅਤੇ ਮੰਨ ਲਓ ਉਹ ਅੰਦਰੋਂ ਉੱਤਰ ਦੇਵੇ, ਮੈਨੂੰ ਕਸ਼ਟ ਨਾ ਦਿਓ! ਦਰਵਾਜ਼ਾ ਬੰਦ ਹੈ ਅਤੇ ਮੇਰੇ ਬੱਚੇ ਮੇਰੇ ਨਾਲ ਸੌ ਰਹੇ ਹਨ। ਹੁਣ ਮੈਂ ਉੱਠ ਕੇ ਤੁਹਾਨੂੰ ਕੁਝ ਨਹੀਂ ਦੇ ਸਕਦਾ।
8
ਮੈਂ ਜੋ ਕਹਿ ਰਿਹਾ ਹਾਂ ਉਸ ਨੂੰ ਸਮਝੋ: ਹਾਲਾਂਕਿ ਉਹ ਉੱਠ ਕੇ ਤੁਹਾਨੂੰ ਦੋਸਤੀ ਕਰਕੇ ਰੋਟੀ ਨਾ ਦੇਵੇ, ਫਿਰ ਵੀ ਤੁਹਾਡੀ ਬਾਰ-ਬਾਰ ਬੇਨਤੀ ਕਰਨ ਦੇ ਕਾਰਨ ਉਹ ਜ਼ਰੂਰ ਉੱਠੇਗਾ ਅਤੇ ਤੁਹਾਨੂੰ ਤੁਹਾਡੀ ਜ਼ਰੂਰਤ ਦੇ ਅਨੁਸਾਰ ਦੇਵੇਗਾ।
9
ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ: “ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ।
10
ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ; ਅਤੇ ਖੋਜਣ ਵਾਲੇ ਨੂੰ ਲੱਭ ਜਾਂਦਾ ਹੈ; ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
11
“ਤੁਹਾਡੇ ਵਿੱਚੋਂ ਕਿਹੜਾ ਅਜਿਹਾ ਪਿਤਾ ਹੈ ਜੋ ਆਪਣੇ ਪੁੱਤਰ ਨੂੰ ਮੱਛੀ ਮੰਗਣ ਤੇ ਉਸ ਨੂੰ ਸੱਪ ਦਿੰਦਾ ਹੈ?
12
ਜਾਂ ਜੇ ਉਹ ਅੰਡਾ ਮੰਗੇ ਤਾਂ ਉਸ ਨੂੰ ਬਿੱਛੂ ਦੇਵੇ?
13
ਜਦੋਂ ਤੁਸੀਂ ਦੁਸ਼ਟ ਹੋ ਕੇ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤਾਂ ਕੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਜਿਹੜੇ ਉਸ ਤੋਂ ਮੰਗਦੇ ਹਨ ਪਵਿੱਤਰ ਆਤਮਾ ਨਹੀਂ ਦੇਵੇਗਾ?”
14
ਇੱਕ ਦਿਨ ਯਿਸ਼ੂ ਇੱਕ ਗੂੰਗੇ ਮਨੁੱਖ ਦੇ ਵਿੱਚੋਂ ਭੂਤ ਕੱਢ ਰਹੇ ਸਨ। ਜਿਵੇਂ ਹੀ ਭੂਤ ਬਾਹਰ ਆਇਆ, ਉਹ ਜਿਹੜਾ ਗੂੰਗਾ ਸੀ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ। ਭੀੜ ਇਹ ਸਭ ਵੇਖ ਕੇ ਹੈਰਾਨ ਰਹਿ ਗਈ।
15
ਪਰ ਕੁਝ ਲੋਕਾਂ ਨੇ ਕਿਹਾ, “ਇਹ ਭੂਤਾਂ ਦੇ ਸਰਦਾਰ ਬੇਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
16
ਕੁਝ ਹੋਰਾਂ ਨੇ ਯਿਸ਼ੂ ਨੂੰ ਪਰਖਣ ਲਈ ਉਹਨਾਂ ਤੋਂ ਇੱਕ ਚਿੰਨ੍ਹ ਦੀ ਮੰਗ ਕੀਤੀ।
17
ਯਿਸ਼ੂ ਨੇ ਉਹਨਾਂ ਦੇ ਵਿਚਾਰ ਜਾਣਕੇ ਉਹਨਾਂ ਨੂੰ ਕਿਹਾ: “ਜਿਹੜੇ ਰਾਜ ਵਿੱਚ ਫੁੱਟ ਪੈ ਜਾਂਦੀ ਹੈ ਉਹ ਨਾਸ਼ ਹੋ ਜਾਂਦਾ ਹੈ ਅਤੇ ਜਿਸ ਘਰ ਵਿੱਚ ਫੁੱਟ ਪੈ ਜਾਵੇ ਉਹ ਆਪਣੇ ਆਪ ਵਿੱਚ ਵੰਡਿਆ ਜਾਂਦਾ ਹੈ।
18
ਇਸ ਲਈ ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਤਾਂ ਉਸ ਦਾ ਰਾਜ ਕਿਵੇਂ ਸਥਿਰ ਰਹਿ ਸਕਦਾ ਹੈ? ਤੁਸੀਂ ਕਹਿੰਦੇ ਹੋ ਕਿ ਬੇਲਜ਼ਬੂਲ ਭੂਤਾਂ ਕੱਢਣ ਲਈ ਮੇਰੀ ਮਦਦ ਕਰਦਾ ਹੈ।
19
ਜੇ ਮੈਂ ਬੇਲਜ਼ਬੂਲ ਦੀ ਮਦਦ ਨਾਲ ਦੁਸ਼ਟ ਆਤਮਾ ਨੂੰ ਬਾਹਰ ਕੱਢਦਾ ਹਾਂ, ਤਾਂ ਤੁਹਾਡੇ ਚੇਲੇ ਉਹਨਾਂ ਨੂੰ ਕਿਵੇਂ ਬਾਹਰ ਕੱਢਦੇ ਹਨ? ਤਾਂ ਫਿਰ, ਉਹ ਤੁਹਾਡੇ ਜੱਜ ਹੋਣਗੇ।
20
ਪਰ ਜੇ ਮੈਂ ਪਰਮੇਸ਼ਵਰ ਦੀ ਸ਼ਕਤੀ ਨਾਲ ਦੁਸ਼ਟ ਆਤਮਾ ਨੂੰ ਕੱਢਦਾ ਹਾਂ ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਉੱਤੇ ਆ ਚੁੱਕਿਆ ਹੈ।
21
“ਜਦੋਂ ਇੱਕ ਤਾਕਤਵਰ ਆਦਮੀ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹੁੰਦਾ ਹੈ ਅਤੇ ਆਪਣੇ ਘਰ ਦੀ ਦੇਖਭਾਲ ਕਰਦਾ ਹੈ, ਤਾਂ ਉਸਦੀ ਸੰਪਤੀ ਸੁਰੱਖਿਅਤ ਰਹਿੰਦੀ ਹੈ।
22
ਪਰ ਜਦੋਂ ਕੋਈ ਉਸ ਤੋਂ ਵੱਧ ਤਾਕਤਵਰ ਉਸ ਉੱਤੇ ਹਮਲਾ ਕਰਦਾ ਹੈ ਅਤੇ ਕਾਬੂ ਪਾਉਂਦਾ ਹੈ, ਤਾਂ ਉਹ ਉਸ ਦੇ ਹਥਿਆਰ ਜਿਨ੍ਹਾਂ ਉੱਤੇ ਉਹ ਭਰੋਸਾ ਕਰਦਾ ਸੀ ਖੋਹ ਲੈਦਾ ਹੈ ਅਤੇ ਉਸਦੀ ਜਾਇਦਾਦ ਨੂੰ ਲੁੱਟ ਕੇ ਵੰਡ ਦਿੰਦਾ ਹੈ।
23
“ਜਿਹੜਾ ਕੋਈ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ।
24
“ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਜਾਂਦਾ ਹੈ ਤਾਂ ਉਹ ਸੁੱਕੀਆਂ ਥਾਵਾਂ ਵਿੱਚ ਆਰਾਮ ਲੱਭਦਾ ਫ਼ਿਰਦਾ ਹੈ ਪਰ ਉਸ ਨੂੰ ਨਹੀਂ ਲੱਭਦਾ। ਅਤੇ ਫਿਰ ਉਹ ਆਖਦਾ ਹੈ, ‘ਕਿ ਮੈਂ ਆਪਣੇ ਘਰ ਜਿੱਥੋ ਨਿੱਕਲਿਆ ਸੀ ਵਾਪਸ ਚਲਾ ਜਾਂਵਾਂਗਾ।’
25
ਅਤੇ ਜਦੋਂ ਆ ਕੇ ਉਸਨੂੰ ਖਾਲੀ ਅਤੇ ਸਾਫ-ਸੁਥਰਾ ਹੋਇਆ ਵੇਖਦਾ ਹੈ।
26
ਤਦ ਉਹ ਜਾ ਕੇ ਆਪਣੇ ਨਾਲੋਂ ਵੱਧ ਭੈੜੀਆਂ ਸੱਤ ਹੋਰ ਆਤਮਾ ਨੂੰ ਆਪਣੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਵਿਅਕਤੀ ਵਿੱਚ ਰਹਿਣਾ ਸ਼ੁਰੂ ਕਰ ਦੇਂਦੇ ਹਨ। ਅਤੇ ਉਸ ਵਿਅਕਤੀ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ।”
27
ਜਦੋਂ ਯਿਸ਼ੂ ਇਹ ਗੱਲਾਂ ਕਰ ਰਹੇ ਸੀ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਕਿਹਾ, “ਧੰਨ ਹੈ ਉਹ ਮਾਂ ਜਿਸਨੇ ਤੁਹਾਨੂੰ ਜਨਮ ਦਿੱਤਾ ਅਤੇ ਤੁਹਾਡਾ ਪਾਲਣ ਪੋਸ਼ਣ ਕੀਤਾ।”
28
ਪਰ ਯਿਸ਼ੂ ਨੇ ਕਿਹਾ, “ਧੰਨ ਹਨ ਉਹ ਲੋਕ ਜਿਹੜੇ ਪਰਮੇਸ਼ਵਰ ਦੇ ਬਚਨਾਂ ਨੂੰ ਸੁਣਦੇ ਅਤੇ ਇਸ ਨੂੰ ਮੰਨਦੇ ਹਨ।”
29
ਜਿਵੇਂ ਹੀ ਭੀੜ ਵੱਧਦੀ ਗਈ ਯਿਸ਼ੂ ਨੇ ਕਿਹਾ, “ਇਹ ਦੁਸ਼ਟ ਪੀੜ੍ਹੀ ਹੈ। ਇਹ ਚਿੰਨ੍ਹ ਦੀ ਮੰਗ ਕਰਦੇ ਹਨ, ਪਰ ਯੋਨਾਹ ਨਬੀ ਦੇ ਚਿੰਨ੍ਹ ਤੋਂ ਬਿਨ੍ਹਾਂ ਇਨ੍ਹਾਂ ਨੂੰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।
30
ਜਿਸ ਤਰ੍ਹਾਂ ਯੋਨਾਹ ਨਬੀ ਨੀਨਵਾਹ ਸ਼ਹਿਰ ਦੇ ਲੋਕਾਂ ਲਈ ਇੱਕ ਚਿੰਨ੍ਹ ਸਨ, ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਇਸ ਪੀੜ੍ਹੀ ਦੇ ਲੋਕਾਂ ਲਈ ਚਿੰਨ੍ਹ ਹੋਵੇਗਾ।
31
ਦੱਖਣ ਦੀ ਰਾਣੀ ਨਿਆਂ ਦੇ ਦਿਨ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦ ਤੋਂ ਸ਼ਲੋਮੋਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਸ਼ਲੋਮੋਨ ਨਾਲੋਂ ਵੀ ਵੱਡਾ ਹੈ।
32
ਨੀਨਵਾਹ ਸ਼ਹਿਰ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਹਨਾਂ ਨੇ ਯੋਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਯੋਨਾਹ ਨਾਲੋਂ ਵੀ ਵੱਡਾ ਹੈ।
33
“ਕੋਈ ਵੀ ਦੀਵਾ ਜਗਾਕੇ ਉਸ ਨੂੰ ਲਕਾਉਂਦਾ ਨਹੀਂ ਹੈ ਅਤੇ ਨਾ ਹੀ ਕਿਸੇ ਭਾਂਡੇ ਹੇਠ ਦੀਵੇ ਨੂੰ ਰੱਖਦਾ ਹੈ; ਪਰ ਦੀਵੇ ਨੂੰ ਉੱਚੇ ਥਾਂ ਉੱਤੇ ਰੱਖਿਆ ਜਾਂਦਾ ਹੈ ਤਾਂ ਕਿ ਘਰ ਦੇ ਅੰਦਰ ਆਉਣ ਵਾਲੇ ਲੋਕ ਚਾਨਣ ਵੇਖ ਸਕਣ।
34
ਤੁਹਾਡੇ ਸਰੀਰ ਦਾ ਦੀਵਾ ਤੁਹਾਡੀ ਅੱਖ ਹੈ। ਜੇ ਤੁਹਾਡੀਆਂ ਅੱਖਾਂ ਤੰਦਰੁਸਤ ਹਨ ਤਾਂ ਤੁਹਾਡੇ ਸਰੀਰ ਵਿੱਚ ਚਾਨਣ ਹੋਵੇਗਾ, ਪਰ ਜੇ ਤੁਹਾਡੀ ਅੱਖਾਂ ਬਿਮਾਰ ਹਨ ਤਾਂ ਤੁਹਾਡੇ ਪੂਰੇ ਸਰੀਰ ਵਿੱਚ ਵੀ ਹਨੇਰਾ ਹੋਵੇਗਾ।
35
ਇਸ ਗੱਲ ਨੂੰ ਨਿਸ਼ਚਤ ਕਰੋ ਕਿ ਤੁਹਾਡੇ ਅੰਦਰਲਾ ਚਾਨਣ ਕਿੱਤੇ ਹਨੇਰਾ ਨਾ ਹੋਵੇ।
36
ਇਸ ਲਈ ਜੇ ਤੁਹਾਡਾ ਸਾਰਾ ਸਰੀਰ ਚਾਨਣ ਨਾਲ ਭਰਿਆ ਹੋਇਆ ਹੈ ਅਤੇ ਇਸਦਾ ਕੋਈ ਹਿੱਸਾ ਹਨੇਰਾ ਵਿੱਚ ਨਹੀਂ ਹੈ, ਤਾਂ ਇਹ ਸੱਭ ਪਾਸੇ ਚਾਨਣ ਕਰੇਗਾ ਜਿਵੇਂ ਇੱਕ ਦੀਵਾ ਤੁਹਾਡੇ ਉੱਤੇ ਆਪਣਾ ਚਾਨਣ ਚਮਕਾਉਂਦਾ ਹੈ।”
37
ਜਦੋਂ ਯਿਸ਼ੂ ਸਿੱਖਿਆ ਦੇ ਚੁੱਕੇ ਤਾਂ ਇੱਕ ਫ਼ਰੀਸੀ ਨੇ ਉਹਨਾਂ ਨੂੰ ਭੋਜਨ ਲਈ ਬੁਲਾਇਆ। ਯਿਸ਼ੂ ਉਸ ਨਾਲ ਗਏ ਅਤੇ ਖਾਣਾ ਖਾਣ ਲਈ ਬੈਠ ਗਏ।
38
ਫ਼ਰੀਸੀ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਯਿਸ਼ੂ ਨੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ।
39
ਫਿਰ ਯਿਸ਼ੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਕੱਪ ਅਤੇ ਥਾਲੀ ਬਾਹਰੋਂ ਧੋਂਦੇ ਹੋ, ਪਰ ਤੁਹਾਡੇ ਦਿਲ ਲਾਲਚ ਅਤੇ ਦੁਸ਼ਟਤਾ ਨਾਲ ਭਰੇ ਹੋਏ ਹਨ।
40
ਮੂਰਖ, ਜਿਸ ਪਰਮੇਸ਼ਵਰ ਨੇ ਬਾਹਰੀ ਅੰਗ ਬਣਾਏ ਹਨ ਕੀ ਉਸ ਨੇ ਅੰਦਰਲੇ ਅੰਗ ਨਹੀਂ ਬਣਾਏ?
41
ਪਰ ਜੋ ਕੁਝ ਤੁਹਾਡੇ ਕੱਪ ਅਤੇ ਥਾਲੀ ਵਿੱਚ ਹੈ ਉਹ ਗ਼ਰੀਬਾਂ ਨੂੰ ਦਿਓ ਅਤੇ ਤੁਹਾਡੇ ਲਈ ਸਭ ਕੁਝ ਸ਼ੁੱਧ ਹੋ ਜਾਵੇਗਾ।
42
“ਹੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਤੁਸੀਂ ਆਪਣੇ ਪੁਦੀਨੇ, ਹਰਮਲ ਅਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਦਾ ਦਸਵਾਂ ਹਿੱਸਾ ਪਰਮੇਸ਼ਵਰ ਨੂੰ ਦਿੰਦੇ ਹੋ ਪਰ ਪਰਮੇਸ਼ਵਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾਂ ਕਰਦੇ ਹੋ। ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਵਰ ਨੂੰ ਦਸਵਾਂ ਹਿੱਸਾ ਵੀ ਦਿੰਦੇ ਅਤੇ ਉਹਨਾਂ ਦੇ ਪਿਆਰ ਅਤੇ ਨਿਆਂ ਦੀ ਉਲੰਘਣਾਂ ਵੀ ਨਾ ਕਰਦੇ।
43
“ਲਾਹਨਤ ਹੈ ਤੁਹਾਡੇ ਉੱਤੇ ਫ਼ਰੀਸੀਓ! ਤੁਹਾਨੂੰ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਮੁੱਖ ਥਾਵਾਂ ਤੇ ਬੈਠਣਾ ਪਸੰਦ ਹੈ ਅਤੇ ਬਜ਼ਾਰਾਂ ਵਿੱਚ ਲੋਕਾਂ ਕੋਲੋ ਆਦਰ ਨਾਲ ਨਮਸਕਾਰ ਸੁਣਨਾ ਪਸੰਦ ਕਰਦੇ ਹੋ।
44
“ਲਾਹਨਤ ਹੈ ਤੁਹਾਡੇ ਉੱਤੇ ਕਿਉਂਕਿ ਤੁਸੀਂ ਉਹਨਾਂ ਲੁਕਿਆਂ ਹੋਇਆ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੇ ਲੋਕ ਅਣਜਾਣੇ ਵਿੱਚ ਤੁਰਦੇ ਹਨ।”
45
ਇੱਕ ਸ਼ਾਸਤਰੀ ਨੇ ਕਿਹਾ, “ਗੁਰੂ ਜੀ, ਇਹ ਗੱਲਾਂ ਕਹਿ ਕੇ ਤਾਂ ਤੁਸੀਂ ਸਾਡੀ ਵੀ ਬੇਇੱਜ਼ਤੀ ਕਰਦੇ ਹੋ।”
46
ਯਿਸ਼ੂ ਨੇ ਸ਼ਾਸਤਰੀਆਂ ਨੂੰ ਜਵਾਬ ਦਿੱਤਾ, “ਲਾਹਨਤ ਹੈ ਤੁਹਾਡੇ ਉੱਤੇ ਕਿਉਂਕਿ ਤੁਸੀਂ ਲੋਕਾਂ ਉੱਤੇ ਨਿਯਮਾਂ ਦਾ ਬੋਝ ਪਾਉਂਦੇ ਹੋ, ਜਿਸ ਨੂੰ ਚੁੱਕਣਾ ਔਖਾ ਹੁੰਦਾ ਹੈ, ਅਤੇ ਤੁਸੀਂ ਆਪ ਉਹਨਾਂ ਦੀ ਮਦਦ ਲਈ ਆਪਣੀ ਉਂਗਲ ਤੱਕ ਨਹੀਂ ਹਿਲਾਉਂਦੇ।
47
“ਅਫ਼ਸੋਸ ਹੈ ਤੁਹਾਡੇ ਉੱਤੇ ਕਿ ਤੁਸੀਂ ਉਹਨਾਂ ਨਬੀਆਂ ਲਈ ਕਬਰਾਂ ਬਣਾਉਂਦੇ ਹੋ ਜਿਨ੍ਹਾਂ ਦਾ ਕਤਲ ਤੁਹਾਡੇ ਪੁਰਖਿਆਂ ਨੇ ਕੀਤਾ ਸੀ।
48
ਤੁਸੀਂ ਆਪ ਮੰਨਦੇ ਹੋ ਕਿ ਤੁਸੀਂ ਆਪਣੇ ਪੁਰਖਿਆਂ ਦੇ ਕੰਮਾਂ ਨੂੰ ਸਵੀਕਾਰ ਕਰਦੇ ਹੋ, ਉਹਨਾਂ ਨੇ ਨਬੀਆਂ ਦਾ ਕਤਲ ਕੀਤਾ ਅਤੇ ਤੁਸੀਂ ਉਹਨਾਂ ਲਈ ਕਬਰਾਂ ਬਣਾਉਂਦੇ ਹੋ।
49
ਇਸੇ ਕਰਕੇ ਪਰਮੇਸ਼ਵਰ ਆਪਣੀ ਬੁੱਧ ਵਿੱਚ ਇਹ ਕਹਿੰਦੇ ਹਨ: ‘ਮੈਂ ਉਹਨਾਂ ਕੋਲ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ। ਉਹ ਉਹਨਾਂ ਵਿੱਚੋਂ ਕਈਆ ਨੂੰ ਤੁਸੀਂ ਮਾਰ ਸੁੱਟਣਗੇ ਅਤੇ ਕਈਆਂ ਉੱਤੇ ਜ਼ੁਲਮ ਕਰਨਗੇ।’
50
ਇਸ ਲਈ ਇਸ ਪੀੜ੍ਹੀ ਨੂੰ ਉਹਨਾਂ ਸਾਰੇ ਨਬੀਆਂ ਦੇ ਲਹੂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਜੋ ਦੁਨੀਆਂ ਦੇ ਮੁੱਢ ਤੋਂ ਹੋਏ ਹਨ,
51
ਹਾਬਿਲ ਦੇ ਲਹੂ ਤੋਂ ਲੈ ਕੇ ਜ਼ਕਰਯਾਹ ਦੇ ਲਹੂ ਤੱਕ, ਜਿਹੜਾ ਜਗਵੇਦੀ ਅਤੇ ਮੰਦਰ ਦੇ ਵਿੱਚਕਾਰ ਮਾਰਿਆ ਗਿਆ ਸੀ। ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਸ ਪੀੜ੍ਹੀ ਨੂੰ ਸਭ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
52
“ਬਿਵਸਥਾ ਦੇ ਉਪਦੇਸ਼ਕਾਂ ਉੱਤੇ ਹਾਏ! ਕਿਉਂਕਿ ਤੁਸੀਂ ਗਿਆਨ ਦੀ ਕੁੰਜੀ ਤਾਂ ਲੈ ਲਈ ਹੈ। ਪਰ ਤੁਸੀਂ ਆਪ ਅੰਦਰ ਨਹੀਂ ਜਾਂਦੇ ਅਤੇ ਅੰਦਰ ਜਾਣ ਵਾਲਿਆਂ ਨੂੰ ਰੋਕਦੇ ਹੋ।”
53
ਜਦੋਂ ਯਿਸ਼ੂ ਉੱਥੋਂ ਚਲੇ ਗਏ ਤਾਂ ਸ਼ਾਸਤਰੀ ਅਤੇ ਫ਼ਰੀਸੀ, ਜੋ ਉਹਨਾਂ ਦੇ ਕੱਟੜ ਵਿਰੋਧੀ ਹੋ ਗਏ ਸਨ, ਪ੍ਰਭੂ ਨੂੰ ਬਹੁਤ ਸਾਰੇ ਵਿਸ਼ਿਆਂ ਤੇ ਮੁਸ਼ਕਲ ਪ੍ਰਸ਼ਨ ਪੁੱਛਣ ਲੱਗੇ।
54
ਉਹ ਇਸ ਤਾੜ ਵਿੱਚ ਸਨ ਕਿ ਯਿਸ਼ੂ ਨੂੰ ਉਹਨਾਂ ਦੇ ਹੀ ਕਿਸੇ ਗੱਲ ਵਿੱਚ ਫਸਾ ਸਕਣ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24