bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 21
Luke 21
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 22 →
1
ਜਦੋਂ ਯਿਸ਼ੂ ਨੇ ਉੱਪਰ ਵੇਖਿਆ ਤਾਂ ਉਹਨਾਂ ਨੇ ਅਮੀਰ ਲੋਕਾਂ ਨੂੰ ਆਪਣੇ ਦਾਨ ਨੂੰ ਹੈਕਲ ਦੇ ਖਜ਼ਾਨੇ ਵਿੱਚ ਪਾਉਂਦੇ ਵੇਖਿਆ।
2
ਉਹਨਾਂ ਨੇ ਇੱਕ ਗ਼ਰੀਬ ਵਿਧਵਾ ਨੂੰ ਤਾਂਬੇ ਦੇ ਦੋ ਛੋਟੇ ਸਿੱਕਿਆਂ ਨੂੰ ਦਾਨ ਲਈ ਪਾਉਂਦੇ ਵੇਖਿਆ।
3
ਉਹਨਾਂ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਇਸ ਗ਼ਰੀਬ ਵਿਧਵਾ ਨੇ ਸਾਰੇ ਲੋਕਾਂ ਤੋਂ ਜ਼ਿਆਦਾ ਦਾਨ ਪਾਇਆ ਹੈ।
4
ਇਹ ਸਾਰੇ ਲੋਕਾਂ ਨੇ ਆਪਣੀ ਦੌਲਤ ਵਿੱਚੋਂ ਆਪਣੇ ਤੋਹਫ਼ੇ ਦਿੱਤੇ, ਪਰ ਇਸ ਵਿਧਵਾ ਨੇ ਆਪਣੀ ਗ਼ਰੀਬੀ ਵਿੱਚੋਂ ਆਪਣੀ ਸਾਰੀ ਜੀਵਨ ਪੂੰਜੀ ਦੇ ਦਿੱਤੀ ਹੈ।”
5
ਉਹਨਾਂ ਦੇ ਕੁਝ ਚੇਲੇ ਇਸ ਬਾਰੇ ਚਰਚਾ ਕਰ ਰਹੇ ਸਨ ਕਿ ਕਿਵੇਂ ਹੈਕਲ ਨੂੰ ਸੁੰਦਰ ਪੱਥਰਾਂ ਨਾਲ ਅਤੇ ਪਰਮੇਸ਼ਵਰ ਨੂੰ ਸਮਰਪਤ ਤੋਹਫ਼ਿਆਂ ਨਾਲ ਸਜਾਇਆ ਗਿਆ ਸੀ। ਪਰ ਯਿਸ਼ੂ ਨੇ ਕਿਹਾ,
6
“ਤੁਸੀਂ ਇੱਥੇ ਜੋ ਚੀਜ਼ਾ ਵੇਖਦੇ ਹੋ, ਉਹ ਸਮਾਂ ਆਵੇਗਾ ਜਦੋਂ ਇੱਕ ਪੱਥਰ ਦੂਜੇ ਪੱਥਰ ਤੇ ਨਹੀਂ ਛੱਡਿਆ ਜਾਵੇਗਾ, ਉਹਨਾਂ ਵਿੱਚੋਂ ਹਰ ਇੱਕ ਜ਼ਮੀਨ ਤੇ ਸੁੱਟ ਦਿੱਤਾ ਜਾਵੇਗਾ।”
7
“ਗੁਰੂ ਜੀ,” ਉਹਨਾਂ ਨੇ ਪੁੱਛਿਆ, “ਇਹ ਸਭ ਕੁਝ ਕਦੋਂ ਹੋਵੇਗਾ? ਅਤੇ ਜਦੋਂ ਉਹ ਹੋਣ ਵਾਲਾ ਹੋਵੇਗਾ ਤਾਂ ਉਦੋਂ ਕੀ ਚਿੰਨ੍ਹ ਹੋਵੇਗਾ?”
8
ਯਿਸ਼ੂ ਨੇ ਜਵਾਬ ਦਿੱਤਾ: “ਚੌਕਸ ਰਹੋ ਕਿ ਤੁਸੀਂ ਧੋਖਾ ਨਾ ਖਾਓ। ਬਹੁਤ ਸਾਰੇ ਮੇਰੇ ਨਾਮ ਤੇ ਆਉਣਗੇ ਅਤੇ ਦਾਅਵਾ ਕਰਨਗੇ, ‘ਮੈਂ ਉਹ ਹਾਂ,’ ਅਤੇ, ‘ਸਮਾਂ ਨੇੜੇ ਹੈ।’ ਪਰ ਤੁਸੀਂ ਉਹਨਾਂ ਦੇ ਪਿੱਛੇ ਨਾ ਚੱਲਣਾ।
9
ਜਦੋਂ ਤੁਸੀਂ ਲੜਾਈਆਂ ਅਤੇ ਵਿਦਰੋਹ ਦੇ ਬਾਰੇ ਸੁਣੋ ਤਾਂ ਡਰੋ ਨਾ। ਇਹ ਸਭ ਕੁਝ ਪਹਿਲਾਂ ਹੋਣਾ ਜ਼ਰੂਰੀ ਹੈ ਪਰ ਫਿਰ ਵੀ ਇਸ ਤੋਂ ਤੁਰੰਤ ਬਾਅਦ ਅੰਤ ਨਹੀਂ ਆਵੇਗਾ।”
10
ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ: “ਕੌਮ-ਕੌਮ ਦੇ ਵਿਰੁੱਧ ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ।
11
ਬਹੁਤ ਸਾਰੇ ਸਥਾਨਾਂ ਤੇ ਵੱਡੇ ਭੁਚਾਲ, ਕਾਲ ਅਤੇ ਮਹਾਂਮਾਰੀ ਹੋਵੇਗੀ। ਭਿਆਨਕ ਘਟਨਾਵਾਂ ਹੋਣਗੀਆਂ ਅਤੇ ਅਕਾਸ਼ ਵਿੱਚੋਂ ਵੱਢੇ ਚਿੰਨ੍ਹ ਵਿਖਣਗੇ।
12
“ਪਰ ਇਸ ਸਭ ਤੋਂ ਪਹਿਲਾਂ, ਉਹ ਤੁਹਾਨੂੰ ਫੜ ਲੈਣਗੇ ਅਤੇ ਤੁਹਾਨੂੰ ਸਤਾਉਣਗੇ। ਉਹ ਤੁਹਾਨੂੰ ਪ੍ਰਾਰਥਨਾ ਸਥਾਨਾਂ ਦੇ ਹਵਾਲੇ ਕਰਨਗੇ ਅਤੇ ਤੁਹਾਨੂੰ ਕੈਦ ਵਿੱਚ ਪਾ ਦੇਣਗੇ ਅਤੇ ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਿਆਂ ਅਤੇ ਰਾਜਪਾਲਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਜਾਵੇਗਾ।”
13
ਅਤੇ ਇਸ ਦੇ ਨਤੀਜੇ ਵਜੋਂ ਤੁਹਾਨੂੰ ਮੇਰੀ ਗਵਾਹੀ ਦੇਣ ਦਾ ਮੌਕਾ ਮਿਲੇਗਾ।
14
ਪਰ ਪਹਿਲਾਂ ਤੋਂ ਹੀ ਆਪਣਾ ਮਨ ਬਣਾ ਲਓ ਕਿ ਇਹ ਚਿੰਤਾ ਨਾ ਕਰੋ ਕਿ ਤੁਸੀਂ ਆਪਣਾ ਬਚਾਅ ਕਿਵੇਂ ਕਰੋਗੇ।
15
ਕਿਉਂਕਿ ਮੈਂ ਤੁਹਾਨੂੰ ਉਹ ਸ਼ਬਦ ਅਤੇ ਬੁੱਧ ਦੇਵਾਂਗਾ, ਜਿਸ ਦਾ ਨਾ ਤਾਂ ਤੁਹਾਡੇ ਵਿਰੋਧੀ ਸਾਹਮਣਾ ਕਰ ਸਕਣਗੇ ਅਤੇ ਨਾ ਹੀ ਇਨਕਾਰ ਕਰਨ ਦੇ ਯੋਗ ਹੋ ਸਕਣਗੇ।
16
ਤੁਹਾਡੇ ਮਾਪਿਆਂ, ਭਰਾਵਾਂ, ਭੈਣਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਵੀ ਤੁਹਾਨੂੰ ਧੋਖਾ ਦਿੱਤਾ ਜਾਵੇਗਾ ਅਤੇ ਉਹ ਤੁਹਾਡੇ ਵਿੱਚੋਂ ਕੁਝ ਨੂੰ ਮਾਰ ਦੇਣਗੇ।
17
ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਨੂੰ ਨਫ਼ਰਤ ਕਰੇਗਾ।
18
ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਨਾਸ਼ ਨਹੀਂ ਹੋਵੇਗਾ।
19
ਦ੍ਰਿੜ ਰਹੋ ਅਤੇ ਤੁਸੀਂ ਜ਼ਿੰਦਗੀ ਨੂੰ ਜਿੱਤ ਲਵੋਂਗੇ।
20
“ਜਦੋਂ ਤੁਸੀਂ ਦੇਖੋਗੇ ਯੇਰੂਸ਼ਲੇਮ ਨੂੰ ਸੈਨਾਵਾਂ ਨੇ ਘੇਰਿਆ ਹੋਇਆ ਹੈ ਤਾਂ ਤੁਸੀਂ ਜਾਣ ਜਾਵੋਂਗੇ ਕਿ ਇਸ ਦਾ ਵਿਨਾਸ਼ ਨੇੜੇ ਹੈ।”
21
ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ, ਜੋ ਸ਼ਹਿਰ ਵਿੱਚ ਹਨ ਉਹ ਬਾਹਰ ਨਿਕਲ ਜਾਣ ਅਤੇ ਤਦ ਜਿਹੜੇ ਦੇਸ਼ ਵਿੱਚ ਹਨ ਉਹ ਸ਼ਹਿਰ ਵਿੱਚ ਦਾਖਲ ਨਾ ਹੋਣ।
22
ਕਿਉਂਕਿ ਇਹ ਬਦਲਾ ਲੈਣ ਦਾ ਸਮਾਂ ਹੋਵੇਗਾ ਕਿ ਉਹ ਸਭ ਜੋ ਲੇਖਾਂ ਵਿੱਚ ਪਹਿਲਾਂ ਲਿਖਿਆ ਹੋਇਆ ਹੈ, ਉਹ ਪੂਰਾ ਹੋ ਜਾਵੇ।
23
ਉਹਨਾਂ ਦਿਨਾਂ ਵਿੱਚ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਸਭ ਕਿੰਨਾ ਭਿਆਨਕ ਹੋਵੇਗਾ! ਕਿਉਂਕਿ ਇਹ ਮਨੁੱਖਾਂ ਉੱਤੇ ਕ੍ਰੋਧ ਦਾ ਸਮਾਂ ਅਤੇ ਧਰਤੀ ਉੱਤੇ ਇੱਕ ਮਹਾਨ ਸੰਕਟ ਦਾ ਸਮਾਂ ਹੋਵੇਗਾ।
24
ਉਹ ਤਲਵਾਰ ਨਾਲ ਮਾਰੇ ਜਾਣਗੇ, ਹੋਰ ਕੌਮਾਂ ਉਹਨਾਂ ਨੂੰ ਗ਼ੁਲਾਮ ਬਣਾ ਲੈਣਗੀਆਂ। ਇਹ ਗ਼ੈਰ-ਯਹੂਦੀਆਂ ਦੁਆਰਾ ਯੇਰੂਸ਼ਲੇਮ ਦਾ ਸ਼ਹਿਰ ਮਿੱਧਿਆ ਜਾਵੇਗਾ ਜਦੋਂ ਤੱਕ ਗ਼ੈਰ-ਯਹੂਦੀਆਂ ਦਾ ਸਮਾਂ ਪੂਰਾ ਨਹੀਂ ਹੁੰਦਾ।
25
“ਸੂਰਜ, ਚੰਦ ਅਤੇ ਤਾਰਿਆਂ ਵਿੱਚ ਚਿੰਨ੍ਹ ਦਿਖਾਈ ਦੇਣਗੇ। ਧਰਤੀ ਉੱਤੇ ਲੋਕਾਂ ਵਿੱਚ ਦਹਿਸ਼ਤ ਪੈਦਾ ਹੋਵੇਗੀ। ਗਰਜਦੇ ਸਮੁੰਦਰ ਦੀਆਂ ਲਹਿਰਾਂ ਕਾਰਨ ਲੋਕ ਘਬਰਾ ਜਾਣਗੇ।
26
ਲੋਕ ਡਰ ਜਾਣਗੇ ਅਤੇ ਦਹਿਸ਼ਤ ਦੇ ਕਾਰਣ ਬੇਹੋਸ਼ ਹੋ ਜਾਣਗੇ ਕਿ ਹੁਣ ਦੁਨੀਆਂ ਦਾ ਕੀ ਬਣੇਗਾ ਕਿਉਂਕਿ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
27
ਉਸ ਵੇਲੇ ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਬੱਦਲਾਂ ਉੱਤੇ ਆਉਂਦੀਆਂ ਵੇਖਣਗੇ।
28
ਜਦੋਂ ਇਹ ਚੀਜ਼ਾਂ ਹੋਣ ਲੱਗਣ ਤਾਂ ਉੱਠੋ ਅਤੇ ਆਪਣੇ ਸਿਰ ਉੱਚਾ ਕਰੋ, ਕਿਉਂਕਿ ਤੁਹਾਡੀ ਮੁਕਤੀ ਨੇੜੇ ਆ ਰਹੀ ਹੈ।”
29
ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੱਸਿਆ: “ਹੰਜ਼ੀਰ ਦੇ ਰੁੱਖ ਅਤੇ ਹੋਰ ਦਰੱਖਤਾਂ ਨੂੰ ਵੇਖੋ।
30
ਜਦੋਂ ਉਹਨਾਂ ਉੱਤੇ ਪੱਤੇ ਉੱਗਦੇ ਹਨ, ਤੁਸੀਂ ਆਪਣੇ ਆਪ ਵਿੱਚ ਜਾਣ ਲੈਦੇ ਹੋ ਕਿ ਗਰਮੀ ਨੇੜੇ ਹੈ।
31
ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਵਾਪਰਦਾ ਵੇਖਦੇ ਹੋ ਤਾਂ ਤੁਸੀਂ ਜਾਣ ਜਾਓਗੇ ਹੋ ਕਿ ਪਰਮੇਸ਼ਵਰ ਦਾ ਰਾਜ ਨੇੜੇ ਹੈ।
32
“ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿ ਇਨ੍ਹਾਂ ਘਟਨਾਵਾਂ ਤੋਂ ਬਿਨਾਂ ਇਹ ਯੁੱਗ ਖ਼ਤਮ ਨਹੀਂ ਹੋਵੇਗਾ।
33
ਸਵਰਗ ਅਤੇ ਧਰਤੀ ਮਿਟ ਜਾਣਗੇ, ਪਰ ਮੇਰੇ ਸ਼ਬਦ ਕਦੇ ਨਹੀਂ ਮਿਟਣਗੇ।
34
“ਸਾਵਧਾਨ ਰਹੋ ਜ਼ਿੰਦਗੀ ਨਾਲ ਜੁੜੀਆਂ ਚਿੰਤਾਵਾਂ, ਦੁਰਘਟਨਾਵਾਂ ਅਤੇ ਸ਼ਰਾਬੀ ਹੋਣ ਕਾਰਨ ਤੁਹਾਡਾ ਦਿਲ ਆਲਸੀ ਨਾ ਹੋ ਜਾਵੇ ਅਤੇ ਉਹ ਦਿਨ ਅਚਾਨਕ ਤੁਹਾਡੇ ਉੱਤੇ ਫਾਹੀ ਵਾਂਗ ਆ ਜਾਵੇ।
35
ਕਿਉਂਕਿ ਉਹ ਦਿਨ ਧਰਤੀ ਦੇ ਹਰ ਮਨੁੱਖ ਨੂੰ ਪ੍ਰਭਾਵਿਤ ਕਰੇਗਾ।
36
ਹਮੇਸ਼ਾ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਜੋ ਕੁਝ ਵਾਪਰ ਰਿਹਾ ਹੈ ਉਸ ਵਿੱਚੋਂ ਬੱਚ ਕੇ ਨਿਕਲ ਸਕੋਂ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹ ਸਕੋ।”
37
ਹਰ ਦਿਨ ਯਿਸ਼ੂ ਹੈਕਲ ਵਿੱਚ ਸਿੱਖਿਆ ਦਿੰਦੇ ਸੀ ਅਤੇ ਹਰ ਸ਼ਾਮ ਨੂੰ ਉਹ ਜ਼ੈਤੂਨ ਦੇ ਪਹਾੜ ਉੱਤੇ ਜਾ ਕੇ ਪ੍ਰਾਰਥਨਾ ਕਰਦੇ ਹੋਏ ਰਾਤ ਕੱਟਦੇ ਸੀ।
38
ਸਵੇਰੇ ਸਾਰੇ ਲੋਕ ਉਹਨਾਂ ਕੋਲੋ ਸੁਣਨ ਲਈ ਹੈਕਲ ਵਿੱਚ ਆਉਂਦੇ ਸਨ।
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 22 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24