bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 23
Luke 23
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 24 →
1
ਤਦ ਸਾਰੀ ਸਭਾ ਇਕੱਠੀ ਹੋਈ ਅਤੇ ਯਿਸ਼ੂ ਨੂੰ ਪਿਲਾਤੁਸ ਦੇ ਕੋਲ ਲੈ ਗਈ।
2
ਉਹਨਾਂ ਨੇ ਯਿਸ਼ੂ ਉੱਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ, “ਅਸੀਂ ਇਸ ਆਦਮੀ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਭਰਮੋਦੇ ਵੇਖਿਆ ਹੈ। ਉਹ ਕੈਸਰ ਨੂੰ ਕਰ ਅਦਾ ਕਰਨ ਦਾ ਵਿਰੋਧ ਕਰਦਾ ਹੈ ਅਤੇ ਮਸੀਹ, ਰਾਜਾ ਹੋਣ ਦਾ ਦਾਅਵਾ ਕਰਦਾ ਹੈ।”
3
ਪਿਲਾਤੁਸ ਨੇ ਯਿਸ਼ੂ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?” “ਤੁਸੀਂ ਇਹ ਕਿਹਾ ਹੈ,” ਯਿਸ਼ੂ ਨੇ ਜਵਾਬ ਦਿੱਤਾ।
4
ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਨੂੰ ਇਸ ਆਦਮੀ ਉੱਤੇ ਦੋਸ਼ ਲਾਉਣ ਦਾ ਕੋਈ ਅਧਾਰ ਨਹੀਂ ਮਿਲਿਆ।”
5
ਪਰ ਉਹਨਾਂ ਨੇ ਜ਼ੋਰ ਪਾਉਂਦਿਆਂ ਕਿਹਾ, “ਉਹ ਆਪਣੀ ਸਿੱਖਿਆ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭੜਕਾਉਂਦਾ ਹੈ। ਉਸਨੇ ਗਲੀਲ ਪ੍ਰਦੇਸ਼ ਤੋਂ ਸ਼ੁਰੂ ਕੀਤਾ ਅਤੇ ਇੱਥੇ ਤੱਕ ਪਹੁੰਚ ਗਿਆ ਹੈ।”
6
ਇਹ ਸੁਣਦਿਆਂ ਹੀ ਪਿਲਾਤੁਸ ਨੇ ਪੁੱਛਿਆ ਕੀ ਇਹ ਆਦਮੀ ਗਲੀਲ ਵਾਸੀ ਹੈ?
7
ਜਦੋਂ ਉਸਨੂੰ ਪਤਾ ਚੱਲਿਆ ਕਿ ਯਿਸ਼ੂ ਹੇਰੋਦੇਸ ਦੇ ਅਧਿਕਾਰ ਖੇਤਰ ਵਿੱਚ ਹੈ, ਉਸਨੇ ਯਿਸ਼ੂ ਨੂੰ ਹੇਰੋਦੇਸ ਕੋਲ ਭੇਜ ਦਿੱਤਾ, ਜੋ ਉਸ ਸਮੇਂ ਯੇਰੂਸ਼ਲੇਮ ਵਿੱਚ ਸੀ।
8
ਜਦੋਂ ਹੇਰੋਦੇਸ ਨੇ ਯਿਸ਼ੂ ਨੂੰ ਵੇਖਿਆ, ਤਾਂ ਉਹ ਬੜਾ ਖੁਸ਼ ਹੋਇਆ, ਕਿਉਂਕਿ ਉਹ ਲੰਬੇ ਸਮੇਂ ਤੋਂ ਉਸਨੂੰ ਵੇਖਣਾ ਚਾਹੁੰਦਾ ਸੀ। ਉਸਨੇ ਉਸਦੇ ਬਾਰੇ ਜੋ ਕੁਝ ਸੁਣਿਆ ਸੀ, ਉਸ ਤੋਂ ਉਸ ਨੂੰ ਉਮੀਦ ਸੀ ਕਿ ਉਹ ਯਿਸ਼ੂ ਦੁਆਰਾ ਕੀਤੇ ਗਏ ਕਿਸੇ ਚਮਤਕਾਰ ਨੂੰ ਵੇਖ ਸਕੇਗਾ।
9
ਉਸਨੇ ਯਿਸ਼ੂ ਨੂੰ ਬਹੁਤ ਸਾਰੇ ਪ੍ਰਸ਼ਨ ਪੁੱਛੇ, ਪਰ ਯਿਸ਼ੂ ਨੇ ਉਸਨੂੰ ਕੋਈ ਜਵਾਬ ਨਹੀਂ ਦਿੱਤਾ।
10
ਮੁੱਖ ਜਾਜਕਾਂ ਅਤੇ ਸ਼ਾਸਤਰੀ ਉੱਥੇ ਖੜ੍ਹੇ ਸਨ, ਅਤੇ ਉਸ ਤੇ ਜ਼ੋਰ ਸ਼ੋਰ ਨਾਲ ਦੋਸ਼ ਲਗਾ ਰਹੇ ਸਨ।
11
ਤਦ ਹੇਰੋਦੇਸ ਅਤੇ ਉਸਦੇ ਸਿਪਾਹੀਆਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ। ਉਹਨਾਂ ਨੇ ਉਸਨੂੰ ਇੱਕ ਸ਼ਾਨਦਾਰ ਚੋਲਾ ਪਹਿਨਾਇਆ ਅਤੇ ਉਹਨਾਂ ਨੇ ਉਸਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ।
12
ਉਸ ਦਿਨ ਹੇਰੋਦੇਸ ਅਤੇ ਪਿਲਾਤੁਸ ਦੋਸਤ ਬਣ ਗਏ, ਇਸ ਤੋਂ ਪਹਿਲਾਂ ਉਹ ਇੱਕ-ਦੂਜੇ ਦੇ ਵੈਰੀ ਸਨ।
13
ਪਿਲਾਤੁਸ ਨੇ ਮੁੱਖ ਜਾਜਕਾਂ, ਸ਼ਾਸਕਾਂ ਅਤੇ ਲੋਕਾਂ ਨੂੰ ਇਕੱਠਾ ਕੀਤਾ,
14
ਅਤੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਆਦਮੀ ਨੂੰ ਮੇਰੇ ਕੋਲ ਇਸ ਵਜੋਂ ਲਿਆਏ ਸੀ ਕਿ ਉਹ ਲੋਕਾਂ ਨੂੰ ਬਗਾਵਤ ਕਰਨ ਲਈ ਉਕਸਾ ਰਿਹਾ ਸੀ। ਮੈਂ ਤੁਹਾਡੀ ਮੌਜੂਦਗੀ ਵਿੱਚ ਉਸ ਦੀ ਜਾਂਚ ਕੀਤੀ ਹੈ ਅਤੇ ਮੈਨੂੰ ਉਸ ਵਿੱਚ ਤੁਹਾਡੇ ਦੁਆਰਾ ਲਾਏ ਗਏ ਦੋਸ਼ਾਂ ਦਾ ਕੋਈ ਅਧਾਰ ਨਹੀਂ ਲੱਭਿਆ ਹੈ।
15
ਨਾ ਹੀ ਹੇਰੋਦੇਸ ਨੂੰ ਕੋਈ ਦੋਸ਼ ਲੱਭਿਆ ਹੈ, ਕਿਉਂਕਿ ਉਸਨੇ ਉਸਨੂੰ ਸਾਡੇ ਕੋਲ ਵਾਪਸ ਭੇਜਿਆ ਹੈ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਉਸਨੇ ਮੌਤ ਦੇ ਲਾਇਕ ਕੋਈ ਕੰਮ ਨਹੀਂ ਕੀਤਾ।
16
ਇਸ ਲਈ, ਮੈਂ ਉਸਨੂੰ ਸਜ਼ਾ ਦਿਆਂਗਾ ਅਤੇ ਫਿਰ ਉਸਨੂੰ ਰਿਹਾ ਕਰਾਂਗਾ।
17
ਤਿਓਹਾਰ ਦੇ ਮੌਕੇ ਉੱਤੇ ਇੱਕ ਕੈਦੀ ਨੂੰ ਰਿਹਾ ਕਰਨ ਦਾ ਰਿਵਾਜ ਸੀ।”
18
ਪਰ ਸਾਰੀ ਭੀੜ ਚੀਕ ਉੱਠੀ, “ਇਸ ਆਦਮੀ ਨੂੰ ਮੌਤ ਦੀ ਸਜ਼ਾ ਦਿਓ ਅਤੇ ਬਾਰ-ਅੱਬਾਸ ਨੂੰ ਸਾਡੇ ਲਈ ਛੱਡ ਦਿਓ!”
19
ਬਾਰ-ਅੱਬਾਸ ਨੂੰ ਸ਼ਹਿਰ ਵਿੱਚ ਬਗਾਵਤ ਕਰਨ ਅਤੇ ਕਤਲ ਕਰਨ ਲਈ ਕੈਦ ਵਿੱਚ ਸੁੱਟ ਦਿੱਤਾ ਗਿਆ ਸੀ।
20
ਪਿਲਾਤੁਸ ਯਿਸ਼ੂ ਨੂੰ ਰਿਹਾ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਉਹਨਾਂ ਨੂੰ ਦੁਬਾਰਾ ਬੇਨਤੀ ਕੀਤੀ।
21
ਪਰ ਉਹ ਚੀਕਦੇ ਰਹੇ, “ਉਸਨੂੰ ਸਲੀਬ ਦਿਓ! ਉਸਨੂੰ ਸਲੀਬ ਦਿਓ!”
22
ਤੀਜੀ ਵਾਰ ਉਸਨੇ ਉਹਨਾਂ ਨਾਲ ਗੱਲ ਕੀਤੀ: “ਕਿਉਂ? ਇਸ ਆਦਮੀ ਨੇ ਕਿਹੜਾ ਜੁਰਮ ਕੀਤਾ ਹੈ? ਮੈਨੂੰ ਉਸ ਵਿੱਚ ਮੌਤ ਦੀ ਸਜ਼ਾ ਦਾ ਕੋਈ ਅਧਾਰ ਨਹੀਂ ਮਿਲਿਆ ਹੈ। ਇਸ ਲਈ ਮੈਂ ਉਸਨੂੰ ਸਜ਼ਾ ਦੇਵਾਂਗਾ ਅਤੇ ਫਿਰ ਉਸਨੂੰ ਰਿਹਾ ਕਰਾਂਗਾ।”
23
ਪਰ ਉੱਚੀ ਆਵਾਜ਼ ਵਿੱਚ ਉਹਨਾਂ ਨੇ ਜ਼ੋਰ ਦੇ ਕੇ ਮੰਗ ਕੀਤੀ ਕਿ ਉਸਨੂੰ ਸਲੀਬ ਦਿੱਤੀ ਜਾਵੇ, ਅਤੇ ਉਸ ਨੂੰ ਉਹਨਾਂ ਦੀ ਆਵਾਜ਼ ਅੱਗੇ ਚੁੱਕਣਾ ਪਿਆ।
24
ਇਸ ਲਈ ਪਿਲਾਤੁਸ ਨੇ ਉਹਨਾਂ ਦੀ ਮੰਗ ਮੰਨਣ ਦਾ ਫ਼ੈਸਲਾ ਕੀਤਾ।
25
ਉਸਨੇ ਉਸ ਆਦਮੀ ਨੂੰ ਰਿਹਾ ਕੀਤਾ ਜਿਸਨੂੰ ਬਗਾਵਤ ਅਤੇ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ, ਜਿਸ ਨੂੰ ਛੱਡਣ ਦੀ ਉਹਨਾਂ ਨੇ ਮੰਗ ਕੀਤੀ ਸੀ ਅਤੇ ਯਿਸ਼ੂ ਨੂੰ ਭੀੜ ਦੀ ਮਰਜ਼ੀ ਅਨੁਸਾਰ ਉਹਨਾਂ ਦੇ ਹਵਾਲੇ ਕਰ ਦਿੱਤਾ।
26
ਜਦੋਂ ਸਿਪਾਹੀ ਉਸਨੂੰ ਬਾਹਰ ਲੈ ਜਾ ਰਹੇ ਸਨ, ਉਹਨਾਂ ਨੇ ਕੁਰੇਨੀ ਵਾਸੀ ਸ਼ਿਮਓਨ ਨੂੰ ਫੜ ਲਿਆ, ਜੋ ਕਿ ਦੇਸ਼ ਤੋਂ ਆਪਣੇ ਰਾਹ ਵੱਲ ਜਾ ਰਿਹਾ ਸੀ ਅਤੇ ਉਹਨਾਂ ਨੇ ਸਲੀਬ ਉਸ ਉੱਤੇ ਲੱਦ ਦਿੱਤੀ ਅਤੇ ਉਸਨੂੰ ਯਿਸ਼ੂ ਦੇ ਪਿੱਛੇ-ਪਿੱਛੇ ਚੱਲਣ ਲਈ ਕਿਹਾ।
27
ਵੱਡੀ ਗਿਣਤੀ ਵਿੱਚ ਲੋਕ ਉਸਦੇ ਪਿੱਛੇ ਚੱਲ ਰਹੇ ਸਨ, ਜਿਨ੍ਹਾਂ ਵਿੱਚ ਔਰਤਾਂ ਵੀ ਸਨ ਜੋ ਸੋਗ ਕਰਦੀਆਂ ਸਨ ਅਤੇ ਉਸ ਲਈ ਰੋਦਿਆਂ ਸਨ।
28
ਯਿਸ਼ੂ ਨੇ ਮੁੜ ਕੇ ਅਤੇ ਉਹਨਾਂ ਨੂੰ ਕਿਹਾ, “ਯੇਰੂਸ਼ਲੇਮ ਦੀਓ ਧੀਓ, ਮੇਰੇ ਲਈ ਨਾ ਰੋਵੋ। ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ।
29
ਉਹ ਵੇਲਾ ਆਵੇਗਾ ਜਦੋਂ ਤੁਸੀਂ ਕਹੋਗੇ, ‘ਧੰਨ ਹਨ ਬੇ-ਔਲਾਦ ਔਰਤਾਂ, ਜਿਹੜੀਆਂ ਕੁੱਖਾਂ ਨੇ ਕਦੇ ਕੌਈ ਔਲਾਦ ਨਹੀਂ ਜੰਮੀ ਅਤੇ ਉਹ ਛਾਤੀਆਂ ਜਿਨ੍ਹਾਂ ਨੇ ਕਦੇ ਦੁੱਧ ਨਹੀਂ ਪਿਲਾਇਆ!’
30
“ ‘ਫਿਰ ਉਹ ਪਹਾੜਾਂ ਨੂੰ ਕਹਿਣਗੇ, “ਸਾਡੇ ਉੱਤੇ ਡਿੱਗ ਜਾਓ!” ਅਤੇ ਪਹਾੜੀਆਂ ਨੂੰ ਕਹਿਣਗੇ, “ਸਾਨੂੰ ਢੱਕ ਲਓ।” ’
31
ਕਿਉਂਕਿ ਜੇ ਲੋਕ ਜਦੋਂ ਰੁੱਖ ਹਰਾ ਹੈ ਉਸ ਵੇਲੇ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ, ਤਾਂ ਫਿਰ ਕੀ ਹਾਲਤ ਹੋਵੇਗੀ ਸੁੱਕੇ ਰੁੱਖ ਦੀ?”
32
ਦੋ ਹੋਰ ਆਦਮੀ, ਜਿਹੜੇ ਅਪਰਾਧੀ ਸਨ, ਉਹਨਾਂ ਨੂੰ ਵੀ ਯਿਸ਼ੂ ਦੇ ਨਾਲ ਮੌਤ ਦੀ ਸਜ਼ਾ ਲਈ ਲਜਾਇਆ ਜਾ ਰਿਹਾ ਸੀ।
33
ਜਦੋਂ ਉਹ ਉਸ ਜਗ੍ਹਾ ਤੇ ਪਹੁੰਚੇ ਜਿਸਦਾ ਨਾਮ ਖੋਪਰੀ ਦਾ ਪਹਾੜ ਸੀ, ਉਹਨਾਂ ਨੇ ਉੱਥੇ ਯਿਸ਼ੂ ਨੂੰ ਅਪਰਾਧੀਆਂ ਨਾਲ ਸਲੀਬ ਦਿੱਤੀ, ਇੱਕ ਉਸਦੇ ਸੱਜੇ, ਦੂਜਾ ਉਸਦੇ ਖੱਬੇ ਪਾਸੇ।
34
ਯਿਸ਼ੂ ਨੇ ਕਿਹਾ, “ਪਿਤਾ ਜੀ, ਉਹਨਾਂ ਨੂੰ ਮਾਫ਼ ਕਰ ਦਿਓ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।” ਅਤੇ ਉਹਨਾਂ ਨੇ ਪਰਚੀਆਂ ਸੁੱਟ ਕੇ ਉਸਦੇ ਕੱਪੜੇ ਵੰਡ ਲਏ।
35
ਲੋਕ ਖੜ੍ਹ ਕੇ ਇਹ ਸਭ ਵੇਖ ਰਹੇ ਸਨ ਅਤੇ ਹਾਕਮਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਨੇ ਕਿਹਾ, “ਉਸਨੇ ਹੋਰਾਂ ਨੂੰ ਬਚਾਇਆ ਅਤੇ ਜੇ ਉਹ ਪਰਮੇਸ਼ਵਰ ਦਾ ਮਸੀਹਾ, ਉਹਨਾਂ ਦਾ ਚੁਣਿਆ ਹੋਇਆ ਹੈ ਤਾਂ ਉਹ ਆਪਣੇ ਆਪ ਨੂੰ ਬਚਾਵੇ।”
36
ਸਿਪਾਹੀ ਵੀ ਆਏ ਅਤੇ ਉਹਨਾਂ ਨੇ ਵੀ ਉਸਦਾ ਮਜ਼ਾਕ ਉਡਾਇਆ। ਉਹਨਾਂ ਨੇ ਉਸ ਨੂੰ ਸਿਰਕਾ ਪਿਲਾਇਆ
37
ਅਤੇ ਕਿਹਾ, “ਜੇ ਤੂੰ ਯਹੂਦੀਆਂ ਦਾ ਰਾਜਾ ਹੈ, ਤਾਂ ਆਪਣੇ ਆਪ ਨੂੰ ਬਚਾ ਲੈ।”
38
ਉਸਦੇ ਸਿਰ ਉੱਪਰ ਇੱਕ ਦੋਸ਼ ਪੱਤਰੀ ਵਿੱਚ ਲਿਖ ਕੇ ਲਗਾਈ ਗਈ, ਜਿਸ ਵਿੱਚ ਲਿਖਿਆ ਸੀ: ਇਹ ਯਹੂਦੀਆਂ ਦਾ ਰਾਜਾ ਹੈ।
39
ਇੱਕ ਅਪਰਾਧੀ ਜੋ ਉੱਥੇ ਲਟਕਾਇਆ ਗਿਆ ਸੀ, ਉਸ ਨੇ ਯਿਸ਼ੂ ਦਾ ਅਪਮਾਨ ਕੀਤਾ ਅਤੇ ਕਿਹਾ: “ਕੀ ਤੂੰ ਮਸੀਹਾ ਨਹੀਂ ਹੈ? ਆਪਣੇ ਆਪ ਨੂੰ ਅਤੇ ਸਾਨੂੰ ਬਚਾ!”
40
ਪਰ ਦੂਜੇ ਅਪਰਾਧੀ ਨੇ ਉਸ ਨੂੰ ਝਿੜਕਿਆ ਅਤੇ ਕਿਹਾ, “ਕੀ ਤੂੰ ਪਰਮੇਸ਼ਵਰ ਤੋਂ ਨਹੀਂ ਡਰਦਾ? ਕਿਉਂਕਿ ਤੈਨੂੰ ਵੀ ਉਹੀ ਸਜ਼ਾ ਦਿੱਤੀ ਜਾ ਰਹੀ ਹੈ!
41
ਸਾਡੇ ਲਈ ਇਹ ਸਜ਼ਾ ਸਹੀ ਹੈ, ਕਿਉਂਕਿ ਸਾਨੂੰ ਸਾਡੇ ਬੁਰੇ ਕੰਮਾਂ ਲਈ ਸਹੀ ਸਜ਼ਾ ਮਿਲ ਰਹੀ ਹੈ ਪਰ ਇਸ ਆਦਮੀ ਨੇ ਕੁਝ ਗਲਤ ਨਹੀਂ ਕੀਤਾ।”
42
ਤਦ ਉਸਨੇ ਕਿਹਾ, “ਯਿਸ਼ੂ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓਗੇ ਤਾਂ ਮੈਨੂੰ ਯਾਦ ਕਰਣਾ।”
43
ਯਿਸ਼ੂ ਨੇ ਉਸਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਦੱਸਦਾ ਹਾਂ, ਅੱਜ ਤੂੰ ਮੇਰੇ ਨਾਲ ਸਵਰਗ ਵਿੱਚ ਹੋਵੇਗੇ।”
44
ਇਹ ਦੁਪਹਿਰ ਦਾ ਵੇਲਾ ਸੀ ਅਤੇ ਦੁਪਹਿਰ ਦੇ ਤਿੰਨ ਵਜੇ ਤੱਕ ਸਾਰੇ ਦੇਸ਼ ਤੇ ਹਨੇਰਾ ਛਾਇਆ ਰਿਹਾ।
45
ਸੂਰਜ ਨੇ ਚਮਕਣਾ ਬੰਦ ਕਰ ਦਿੱਤਾ ਅਤੇ ਹੈਕਲ ਦਾ ਪਰਦਾ ਦੋ ਹਿੱਸਿਆ ਵਿੱਚ ਪਾਟ ਗਿਆ ਸੀ।
46
ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ ਅਤੇ ਕਿਹਾ, “ਪਿਤਾ ਜੀ, ਮੈਂ ਆਪਣੀ ਆਤਮਾ ਤੁਹਾਡੇ ਹੱਥ ਵਿੱਚ ਸੌਂਪਦਾ ਹਾਂ।” ਇਹ ਕਹਿਣ ਤੋਂ ਬਾਅਦ ਉਸਨੇ ਆਖਰੀ ਸਾਹ ਲਏ।
47
ਸੂਬੇਦਾਰ ਨੇ ਇਹ ਵਾਪਰਿਆ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ ਅਤੇ ਕਿਹਾ, “ਸੱਚ-ਮੁੱਚ ਇਹ ਇੱਕ ਧਰਮੀ ਆਦਮੀ ਸੀ।”
48
ਜਦੋਂ ਸਾਰੇ ਲੋਕ ਜੋ ਇਹ ਸਭ ਵੇਖਣ ਲਈ ਇਕੱਠੇ ਹੋਏ ਸਨ ਉਹਨਾਂ ਨੇ ਵੇਖਿਆ ਕਿ ਕੀ ਵਾਪਰਿਆ ਹੈ, ਤਾਂ ਉਹਨਾਂ ਨੇ ਆਪਣੇ ਛਾਤੀਆਂ ਨੂੰ ਪਿੱਟਿਆ ਅਤੇ ਉੱਥੋਂ ਚਲੇ ਗਏ।
49
ਪਰ ਉਹ ਸਾਰੇ ਲੋਕ ਜਿਹੜੇ ਉਸਨੂੰ ਜਾਣਦੇ ਸਨ, ਔਰਤਾਂ ਸਮੇਤ, ਜਿਹੜੀਆਂ ਗਲੀਲ ਤੋਂ ਉਸਦੇ ਪਿੱਛੇ ਚੱਲ ਰਹੀਆਂ ਸਨ, ਇੱਕ ਦੂਰੀ ਤੇ ਖਲੋਤੀਆਂ ਇਹ ਸਭ ਵੇਖ ਰਹੀਆਂ ਸਨ।
50
ਉੱਥੇ ਇੱਕ ਯੋਸੇਫ਼ ਨਾਮ ਦਾ ਆਦਮੀ ਸੀ ਜਿਹੜਾ ਸਭਾ ਦਾ ਇੱਕ ਮੈਂਬਰ ਸੀ, ਉਹ ਇੱਕ ਚੰਗਾ ਅਤੇ ਧਰਮੀ ਆਦਮੀ ਸੀ।
51
ਜਿਸ ਨੇ ਯਹੂਦੀ ਆਗੂਆਂ ਦੇ ਫੈਸਲੇ ਅਤੇ ਕਾਰਵਾਈ ਨਾਲ ਆਪਣੀ ਸਹਿਮਤੀ ਨਹੀਂ ਦਿੱਤੀ ਸੀ। ਉਹ ਯਹੂਦੀਆਂ ਦੇ ਸ਼ਹਿਰ ਅਰਿਮਥਿਆ ਦਾ ਵਾਸੀ ਸੀ, ਅਤੇ ਉਹ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ।
52
ਪਿਲਾਤੁਸ ਕੋਲ ਜਾ ਕੇ ਉਸਨੇ ਯਿਸ਼ੂ ਦੀ ਲਾਸ਼ ਮੰਗੀ।
53
ਤਦ ਉਸਨੇ ਲਾਸ਼ ਨੂੰ ਹੇਠਾਂ ਲਾਹ ਕੇ ਇੱਕ ਮਖਮਲ ਦੇ ਕੱਪੜੇ ਵਿੱਚ ਲਪੇਟਿਆ ਅਤੇ ਲਾਸ਼ ਨੂੰ ਇੱਕ ਚੱਟਾਨ ਤੋਂ ਖੋਦ ਕੇ ਬਣਾਈ ਕਬਰ ਵਿੱਚ ਰੱਖਿਆ, ਜਿਸ ਵਿੱਚ ਹਾਲੇ ਤੱਕ ਕੋਈ ਨਹੀਂ ਦਫਨਾਇਆ ਗਿਆ ਸੀ।
54
ਇਹ ਤਿਆਰੀ ਦਾ ਦਿਨ ਸੀ, ਅਤੇ ਸਬਤ ਦਾ ਦਿਨ ਸ਼ੁਰੂ ਹੋਣ ਵਾਲਾ ਸੀ।
55
ਉਹ ਔਰਤਾਂ ਜਿਹੜੀਆਂ ਯਿਸ਼ੂ ਨਾਲ ਗਲੀਲ ਤੋਂ ਆਈਆਂ ਸਨ, ਯੋਸੇਫ਼਼ ਦਾ ਪਿੱਛਾ ਕਰ ਰਹੀਆਂ ਸਨ ਅਤੇ ਉਹਨਾਂ ਨੇ ਕਬਰ ਨੂੰ ਵੇਖਿਆ ਅਤੇ ਇਹ ਵੀ ਕੀ ਉਸਦੀ ਲਾਸ਼ ਨੂੰ ਕਿਵੇਂ ਰੱਖਿਆ ਹੋਇਆ ਸੀ।
56
ਫਿਰ ਉਹ ਘਰ ਗਏ ਅਤੇ ਉਹਨਾਂ ਨੇ ਮਸਾਲੇ ਅਤੇ ਅਤਰ ਤਿਆਰ ਕੀਤੇ। ਪਰ ਉਹਨਾਂ ਨੇ ਹੁਕਮ ਦੀ ਪਾਲਣਾ ਕਰਦਿਆਂ ਸਬਤ ਦੇ ਦਿਨ ਆਰਾਮ ਕੀਤਾ।
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 24 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24