bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 22
Luke 22
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 23 →
1
ਹੁਣ ਪਤੀਰੀ ਰੋਟੀ ਦਾ ਤਿਉਹਾਰ ਨੇੜੇ ਆ ਰਿਹਾ ਸੀ, ਜਿਸ ਨੂੰ ਪਸਾਹ ਦਾ ਤਿਉਹਾਰ ਕਿਹਾ ਜਾਂਦਾ ਹੈ।
2
ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾ ਯਿਸ਼ੂ ਨੂੰ ਮਾਰਨ ਲਈ ਕਿਸੇ ਤਰੀਕੇ ਦੀ ਭਾਲ ਕਰ ਰਹੇ ਸਨ, ਪਰ ਉਹ ਲੋਕਾਂ ਤੋਂ ਡਰਦੇ ਸਨ।
3
ਫਿਰ ਸ਼ੈਤਾਨ ਕਾਰਿਯੋਤ ਵਾਸੀ ਯਹੂਦਾਹ ਵਿੱਚ ਦਾਖਲ ਹੋਇਆ ਜੋ ਕਿ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ।
4
ਅਤੇ ਯਹੂਦਾਹ ਮੁੱਖ ਜਾਜਕਾਂ ਅਤੇ ਹੈਕਲ ਦੇ ਅਧਿਕਾਰੀਆਂ ਕੋਲ ਗਿਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹ ਯਿਸ਼ੂ ਨੂੰ ਕਿਵੇਂ ਧੋਖਾ ਦੇ ਸਕਦਾ ਹੈ।
5
ਉਹ ਖੁਸ਼ ਹੋਏ ਅਤੇ ਉਸਨੂੰ ਪੈਸੇ ਦੇਣ ਲਈ ਸਹਿਮਤ ਹੋ ਗਏ।
6
ਯਹੂਦਾਹ ਉਹਨਾਂ ਨਾਲ ਸਹਿਮਤ ਹੋਇਆ ਅਤੇ ਯਹੂਦਾ ਯਿਸ਼ੂ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ ਜਦੋਂ ਆਲੇ-ਦੁਆਲੇ ਕੋਈ ਭੀੜ ਨਾ ਹੋਵੇ।
7
ਫਿਰ ਪਤੀਰੀ ਰੋਟੀ ਦੇ ਤਿਉਹਾਰ ਦਾ ਦਿਨ ਆਇਆ, ਜਦੋਂ ਫਸਾਹ ਦੇ ਮੇਮਣੇ ਦੀ ਬਲੀ ਦਿੱਤੀ ਜਾਂਦੀ ਹੈ।
8
ਯਿਸ਼ੂ ਨੇ ਪਤਰਸ ਅਤੇ ਯੋਹਨ ਨੂੰ ਇਹ ਕਹਿ ਕੇ ਭੇਜਿਆ, “ਜਾਓ ਅਤੇ ਸਾਡੇ ਲਈ ਪਸਾਹ ਦੇ ਭੋਜਨ ਦੀ ਤਿਆਰੀਆਂ ਕਰੋ।”
9
ਉਹਨਾਂ ਨੇ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਇਸ ਦੀ ਤਿਆਰੀ ਕਰੀਏ?”
10
ਯਿਸ਼ੂ ਨੇ ਜਵਾਬ ਦਿੱਤਾ, “ਜਿਵੇਂ ਹੀ ਤੁਸੀਂ ਸ਼ਹਿਰ ਵਿੱਚ ਦਾਖਲ ਹੋਵੋਗੇ, ਤਾਂ ਤੁਹਾਨੂੰ ਪਾਣੀ ਦਾ ਘੜਾ ਚੁੱਕੀ ਇੱਕ ਆਦਮੀ ਮਿਲੇਗਾ। ਉਸਦਾ ਪਿੱਛਾ ਕਰਦੇ ਤੁਸੀਂ ਉਸ ਘਰ ਨੂੰ ਜਾਣਾ ਜਿਸ ਵਿੱਚ ਉਹ ਦਾਖਲ ਹੁੰਦਾ ਹੈ,
11
ਅਤੇ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਪੁੱਛਦੇ ਹਨ, ਉਹ ਕਮਰਾ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਖਾਵਾਂਗਾ?’
12
ਉਹ ਤੁਹਾਨੂੰ ਉੱਪਰ ਇੱਕ ਵੱਡਾ ਕਮਰਾ ਵਿਖਾਏਗਾ, ਅਤੇ ਤਿਆਰ ਹੈ। ਉੱਥੇ ਸਾਰੀ ਤਿਆਰੀ ਕਰੋ।”
13
ਉਹ ਚਲੇ ਗਏ ਅਤੇ ਉਹਨਾਂ ਨੂੰ ਸਭ ਕੁਝ ਉਸੇ ਤਰ੍ਹਾਂ ਮਿਲਿਆ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ। ਇਸ ਲਈ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
14
ਜਦੋਂ ਸਮਾਂ ਆਇਆ, ਯਿਸ਼ੂ ਅਤੇ ਉਹਨਾਂ ਦੇ ਰਸੂਲ ਮੇਜ਼ ਤੇ ਬੈਠ ਗਏ।
15
ਅਤੇ ਯਿਸ਼ੂ ਨੇ ਰਸੂਲਾਂ ਨੂੰ ਕਿਹਾ, “ਮੇਰੀ ਬੜੀ ਇੱਛਾ ਸੀ ਕਿ ਮੈਂ ਦੁੱਖ ਭੋਗਣ ਤੋਂ ਪਹਿਲਾਂ ਤੁਹਾਡੇ ਨਾਲ ਇਹ ਪਸਾਹ ਦਾ ਭੋਜਨ ਖਾਵਾਂ।
16
ਮੈਂ ਤੁਹਾਨੂੰ ਦੱਸਦਾ ਹਾਂ, ਜਦੋਂ ਤੱਕ ਇਹ ਪਰਮੇਸ਼ਵਰ ਦੇ ਰਾਜ ਵਿੱਚ ਸੰਪੂਰਣ ਨਹੀਂ ਹੁੰਦਾ ਤਦ ਤੱਕ ਮੈਂ ਇਸ ਨੂੰ ਦੁਬਾਰਾ ਨਹੀਂ ਖਾਵਾਂਗਾ।”
17
ਪਿਆਲਾ ਲੈਣ ਤੋਂ ਬਾਅਦ, ਉਹਨਾਂ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਇਸ ਨੂੰ ਲਓ ਅਤੇ ਆਪਸ ਵਿੱਚ ਵੰਡ ਲਵੋ।
18
ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦ ਤੱਕ ਪਰਮੇਸ਼ਵਰ ਦਾ ਰਾਜ ਨਹੀਂ ਆਉਂਦਾ ਤੱਦ ਤੀਕ ਮੈਂ ਅੰਗੂਰੀ ਵੇਲ ਦੇ ਫਲਾਂ ਵਿੱਚੋਂ ਫਿਰ ਨਾ ਪੀਵਾਂਗਾ।”
19
ਅਤੇ ਯਿਸ਼ੂ ਨੇ ਰੋਟੀ ਲਈ, ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਤੋੜੀ ਅਤੇ ਉਹਨਾਂ ਨੂੰ ਦੇ ਕੇ ਕਿਹਾ, “ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਦਿੱਤਾ ਗਿਆ ਹੈ; ਇਹ ਮੇਰੀ ਯਾਦਗੀਰੀ ਲਈ ਕਰਿਆ ਕਰੋ।”
20
ਇਸੇ ਤਰ੍ਹਾਂ, ਰਾਤ ਦੇ ਖਾਣੇ ਤੋਂ ਬਾਅਦ, ਯਿਸ਼ੂ ਨੇ ਪਿਆਲਾ ਲਿਆ ਅਤੇ ਕਿਹਾ, “ਇਹ ਪਿਆਲਾ ਮੇਰੇ ਲਹੂ ਵਿੱਚ ਨਵੀਂ ਵਾਚਾ ਹੈ, ਜਿਹੜਾ ਕਿ ਤੁਹਾਡੇ ਲਈ ਵਹਾਇਆ ਜਾਂਦਾ ਹੈ।
21
ਪਰ ਉਸਦਾ ਹੱਥ ਜਿਹੜਾ ਮੈਨੂੰ ਧੋਖਾ ਦੇਵੇਗਾ, ਮੇਰੇ ਨਾਲ ਹੀ ਮੇਜ਼ ਤੇ ਹੈ।
22
ਮਨੁੱਖ ਦਾ ਪੁੱਤਰ ਉਵੇਂ ਹੀ ਮਰੇਗਾ ਜਿਵੇਂ ਇਸਦਾ ਹੁਕਮ ਦਿੱਤਾ ਗਿਆ ਹੈ। ਪਰ ਲਾਹਨਤ ਹੈ ਉਸ ਮਨੁੱਖ ਤੇ ਜਿਹੜਾ ਉਸਨੂੰ ਧੋਖਾ ਦੇਵੇਗਾ!”
23
ਉਹਨਾਂ ਨੇ ਆਪਸ ਵਿੱਚ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਵਿੱਚੋਂ ਕੌਣ ਹੈ ਜੋ ਇਸ ਤਰ੍ਹਾਂ ਕਰੇਗਾ।
24
ਉਹਨਾਂ ਵਿੱਚਕਾਰ ਇਹ ਵਿਵਾਦ ਵੀ ਪੈਦਾ ਹੋਇਆ ਕਿ ਉਹਨਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ।
25
ਯਿਸ਼ੂ ਨੇ ਉਹਨਾਂ ਨੂੰ ਆਖਿਆ, “ਗ਼ੈਰ-ਯਹੂਦੀਆਂ ਦੇ ਰਾਜੇ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ। ਅਤੇ ਜੋ ਉਹਨਾਂ ਉੱਤੇ ਅਧਿਕਾਰ ਜਮਾਉਂਦੇ ਉਹ ਆਪਣੇ ਆਪ ਨੂੰ ਲਾਭਦਾਇਕ ਕਹਿੰਦੇ ਹਨ।
26
ਪਰ ਤੁਸੀਂ ਉਸ ਵਰਗੇ ਨਾ ਹੋਵੋ। ਇਸ ਦੀ ਬਜਾਏ, ਤੁਹਾਡੇ ਵਿੱਚੋਂ ਜੋ ਸਭ ਤੋਂ ਵੱਡਾ ਹੈ ਉਹ ਛੋਟੇ ਵਾਂਗ ਬਣ ਜਾਵੇ, ਅਤੇ ਜਿਹੜਾ ਰਾਜ ਕਰਦਾ ਹੈ ਉਹੋ ਇੱਕ ਸੇਵਕ ਜਿਹਾ ਬਣੇ।
27
ਕੌਣ ਵੱਡਾ ਹੈ, ਉਹ ਜਿਹੜਾ ਮੇਜ਼ ਤੇ ਬੈਠਾ ਹੈ ਜਾਂ ਜਿਹੜਾ ਸੇਵਾ ਕਰਦਾ ਹੈ? ਕੀ ਉਹ ਨਹੀਂ ਜੋ ਮੇਜ਼ ਤੇ ਬੈਠਾ ਹੈ? ਪਰ ਮੈਂ ਤੁਹਾਡੇ ਵਿੱਚ ਇੱਕ ਸੇਵਕ ਦੀ ਤਰ੍ਹਾਂ ਹਾਂ।
28
ਤੁਸੀਂ ਉਹ ਲੋਕ ਹੋ ਜੋ ਮੇਰੇ ਔਖੇ ਵੇਲੇ ਵਿੱਚ ਮੇਰੇ ਨਾਲ ਖੜ੍ਹੇ ਹੋ।
29
ਅਤੇ ਮੈਂ ਤੁਹਾਨੂੰ ਇੱਕ ਰਾਜ ਦਿੰਦਾ ਹਾਂ, ਜਿਵੇਂ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ,
30
ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੇ ਮੇਜ਼ ਤੇ ਬੈਠ ਕੇ ਖਾ ਸਕੋ ਅਤੇ ਸਿੰਘਾਸਣਾਂ ਤੇ ਬਿਰਾਜਮਾਨ ਹੋ ਕੇ ਇਸਰਾਏਲ ਦੇ ਬਾਰ੍ਹਾਂ ਗੋਤਾਂ ਦਾ ਨਿਆਂ ਕਰੋ।
31
“ਸ਼ਿਮਓਨ, ਸ਼ਿਮਓਨ, ਸ਼ੈਤਾਨ ਨੇ ਤੁਹਾਨੂੰ ਸਾਰਿਆਂ ਨੂੰ ਕਣਕ ਦੀ ਤਰ੍ਹਾਂ ਅਲੱਗ ਕਰਨ ਦੀ ਆਗਿਆ ਲੈ ਲਈ ਹੈ।
32
ਸ਼ਿਮਓਨ, ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਹੈ ਤਾਂ ਜੋ ਤੇਰਾ ਵਿਸ਼ਵਾਸ ਬਣਿਆ ਰਹੇ। ਅਤੇ ਜਦੋਂ ਤੂੰ ਵਾਪਸ ਮੁੜੇ ਤਾਂ ਆਪਣੇ ਭਰਾਵਾਂ ਨੂੰ ਵਿਸ਼ਵਾਸ ਵਿੱਚ ਤਕੜਾ ਕਰੀ।”
33
ਪਰ ਪਤਰਸ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਪ੍ਰਭੂ, ਮੈਂ ਤੁਹਾਡੇ ਨਾਲ ਕੈਦ ਅਤੇ ਮੌਤ ਤੱਕ ਵੀ ਜਾਣ ਲਈ ਤਿਆਰ ਹਾਂ।”
34
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੈਨੂੰ ਦੱਸਦਾ ਹਾਂ, ਪਤਰਸ, ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਗਾ ਕਿ ਤੂੰ ਮੈਨੂੰ ਨਹੀਂ ਜਾਣਦਾ।”
35
ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਜਦੋਂ ਮੈਂ ਤੁਹਾਨੂੰ ਬਿਨ੍ਹਾਂ ਪੈਸੇ, ਬਿਨ੍ਹਾਂ ਝੋਲੇ ਅਤੇ ਬਿਨ੍ਹਾਂ ਜੁੱਤੀਆਂ ਦੇ ਭੇਜਿਆਂ ਸੀ, ਕੀ ਤੁਹਾਨੂੰ ਕਿਸੇ ਚੀਜ਼ ਦੀ ਘਾਟ ਸੀ?” ਉਹਨਾਂ ਨੇ ਉੱਤਰ ਦਿੱਤਾ, “ਕਿਸੇ ਚੀਜ਼ ਦੀ ਨਹੀਂ।”
36
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਰ ਹੁਣ ਜੇ ਤੁਹਾਡੇ ਕੋਲ ਬਟੂਆ ਹੈ ਤਾਂ ਇਸ ਨੂੰ ਲੈ ਲਵੋ ਅਤੇ ਝੋਲਾ ਵੀ ਲਵੋ ਅਤੇ ਜੇ ਤੁਹਾਡੇ ਕੋਲ ਤਲਵਾਰ ਨਹੀਂ ਹੈ, ਤਾਂ ਆਪਣੇ ਕੱਪੜੇ ਵੇਚ ਕੇ ਇੱਕ ਤਲਵਾਰ ਖਰੀਦੋ।
37
ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ: ‘ਅਤੇ ਉਹ ਅਪਰਾਧੀਆਂ ਨਾਲ ਗਿਣਿਆ ਗਿਆ,’ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਮੇਰੇ ਵਿੱਚ ਪੂਰਾ ਹੋਣਾ ਜ਼ਰੂਰੀ ਹੈ। ਹਾਂ, ਮੇਰੇ ਬਾਰੇ ਜੋ ਲਿਖਿਆ ਗਿਆ ਹੈ ਉਹ ਇਸ ਦੀ ਪੂਰਤੀ ਉੱਤੇ ਪਹੁੰਚ ਰਿਹਾ ਹੈ।”
38
ਚੇਲਿਆਂ ਨੇ ਕਿਹਾ, “ਵੇਖੋ, ਪ੍ਰਭੂ ਜੀ ਇੱਥੇ ਦੋ ਤਲਵਾਰਾਂ ਹਨ।” “ਇਹ ਕਾਫ਼ੀ ਹੈ!” ਉਹਨਾਂ ਨੇ ਜਵਾਬ ਦਿੱਤਾ।
39
ਯਿਸ਼ੂ ਹਮੇਸ਼ਾ ਦੀ ਤਰ੍ਹਾਂ ਜ਼ੈਤੂਨ ਦੇ ਪਹਾੜ ਨੂੰ ਗਏ ਅਤੇ ਉਸ ਦੇ ਚੇਲੇ ਉਹਨਾਂ ਦੇ ਮਗਰ ਹੋ ਤੁਰੇ।
40
ਉਸ ਜਗ੍ਹਾ ਤੇ ਪਹੁੰਚ ਕੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਓ।”
41
ਤਦ ਯਿਸ਼ੂ ਚੇਲਿਆਂ ਤੋਂ ਥੋੜ੍ਹੀ ਦੂਰੀ ਲਗਭਗ ਤੀਹ ਫੁੱਟ ਤੇ ਗਏ ਅਤੇ ਉਹਨਾਂ ਨੇ ਗੋਡੇ ਟੇਕ ਕੇ ਇਹ ਪ੍ਰਾਰਥਨਾ ਕੀਤੀ:
42
“ਹੇ ਪਿਤਾ ਜੀ, ਜੇ ਤੁਸੀਂ ਚਾਹੋ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਪਰ ਮੇਰੀ ਮਰਜ਼ੀ ਨਹੀਂ, ਤੁਹਾਡੀ ਮਰਜ਼ੀ ਪੂਰੀ ਕੀਤੀ ਜਾਵੇ।”
43
ਸਵਰਗ ਤੋਂ ਇੱਕ ਦੂਤ ਨੇ ਆ ਕੇ ਉਹਨਾਂ ਨੂੰ ਸ਼ਕਤੀ ਦਿੱਤੀ।
44
ਅਤੇ ਉਹ ਦੁੱਖ ਵਿੱਚ ਸਨ, ਉਹਨਾਂ ਨੇ ਹੋਰ ਦਿਲੋਂ ਪ੍ਰਾਰਥਨਾ ਕੀਤੀ ਅਤੇ ਉਹਨਾਂ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਧਰਤੀ ਤੇ ਡਿੱਗ ਰਿਹਾ ਸੀ।
45
ਜਦੋਂ ਉਹ ਪ੍ਰਾਰਥਨਾ ਕਰਕੇ ਉੱਠੇ ਅਤੇ ਆਪਣੇ ਚੇਲਿਆਂ ਕੋਲ ਗਏ ਤਾਂ ਉਹਨਾਂ ਨੇ ਚੇਲਿਆਂ ਨੂੰ ਉਦਾਸ, ਥੱਕਿਆ ਅਤੇ ਸੁੱਤਿਆ ਪਾਇਆ।
46
“ਤੁਸੀਂ ਕਿਉਂ ਸੌ ਰਹੇ ਹੋ?” ਯਿਸ਼ੂ ਨੇ ਉਹਨਾਂ ਨੂੰ ਪੁੱਛਿਆ। “ਉੱਠੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।”
47
ਜਦੋਂ ਯਿਸ਼ੂ ਅਜੇ ਬੋਲ ਰਹੇ ਸੀ, ਤਾਂ ਇੱਕ ਵੱਡੀ ਭੀੜ ਉੱਥੇ ਆ ਗਈ ਅਤੇ ਉਹ ਆਦਮੀ ਜਿਸਨੂੰ ਯਹੂਦਾਹ ਕਿਹਾ ਜਾਂਦਾ ਸੀ, ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਅਤੇ ਉਹ ਉਹਨਾਂ ਦੀ ਅਗਵਾਈ ਕਰ ਰਿਹਾ ਸੀ। ਉਹ ਯਿਸ਼ੂ ਨੂੰ ਚੁੰਮਣ ਲਈ ਅੱਗੇ ਵਧੀਆ,
48
ਪਰ ਯਿਸ਼ੂ ਨੇ ਉਸਨੂੰ ਪੁੱਛਿਆ, “ਯਹੂਦਾਹ, ਕੀ ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮਕੇ ਧੋਖਾ ਦੇ ਰਿਹਾ ਹੈ?”
49
ਜਦੋਂ ਯਿਸ਼ੂ ਦੇ ਚੇਲਿਆਂ ਨੇ ਵੇਖਿਆ ਕਿ ਕੀ ਹੋਣ ਵਾਲਾ ਹੈ, ਤਾਂ ਉਹਨਾਂ ਨੇ ਕਿਹਾ, “ਪ੍ਰਭੂ, ਕੀ ਅਸੀਂ ਆਪਣੀਆਂ ਤਲਵਾਰਾਂ ਨਾਲ ਹਮਲਾ ਕਰੀਏ?”
50
ਉਹਨਾਂ ਵਿੱਚੋਂ ਇੱਕ ਨੇ ਮਹਾਂ ਜਾਜਕ ਦੇ ਨੌਕਰ ਤੇ ਹਮਲਾ ਕੀਤਾ ਅਤੇ ਉਸਦਾ ਸੱਜਾ ਕੰਨ ਵੱਢ ਸੁੱਟਿਆ।
51
ਪਰ ਯਿਸ਼ੂ ਨੇ ਉੱਤਰ ਦਿੱਤਾ, “ਇਸ ਤੋਂ ਵੱਧ ਹੋਰ ਨਹੀਂ!” ਅਤੇ ਉਹਨਾਂ ਨੇ ਉਸ ਮਨੁੱਖ ਦੇ ਕੰਨ ਨੂੰ ਛੋਹਿਆ ਅਤੇ ਉਸਨੂੰ ਚੰਗਾ ਕਰ ਦਿੱਤਾ।
52
ਤਦ ਯਿਸ਼ੂ ਨੇ ਮੁੱਖ ਜਾਜਕਾਂ, ਹੈਕਲ ਦੇ ਅਧਿਕਾਰੀਆਂ ਅਤੇ ਬਜ਼ੁਰਗਾਂ ਨੂੰ ਕਿਹਾ, ਜਿਹੜੇ ਉਹਨਾਂ ਨੂੰ ਫੜ੍ਹਨ ਲਈ ਆਏ ਸਨ, “ਕੀ ਮੈਂ ਇੱਕ ਰਾਜ ਦਰੋਹੀ ਹਾਂ ਜੋ ਤੁਸੀਂ ਤਲਵਾਰਾਂ ਅਤੇ ਡਾਂਗਾ ਲੈ ਕੇ ਮੈਨੂੰ ਫੜ੍ਹਨ ਆਏ ਹੋ?
53
ਹਰ ਦਿਨ ਮੈਂ ਹੈਕਲ ਦੇ ਵਿਹੜੇ ਵਿੱਚ ਤੁਹਾਡੇ ਨਾਲ ਹੁੰਦਾ ਸੀ, ਅਤੇ ਤੁਸੀਂ ਮੇਰੇ ਉੱਤੇ ਹੱਥ ਨਹੀਂ ਪਾਇਆ। ਪਰ ਇਹ ਤੁਹਾਡਾ ਸਮਾਂ ਹੈ, ਜਦੋਂ ਹਨੇਰਾ ਰਾਜ ਕਰਦਾ ਹੈ।”
54
ਤਾਂ ਉਹਨਾਂ ਨੇ ਯਿਸ਼ੂ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਹਨਾਂ ਨੂੰ ਫੜ੍ਹ ਕੇ ਮਹਾਂ ਜਾਜਕ ਦੇ ਘਰ ਲੈ ਗਏ। ਪਤਰਸ ਥੋੜ੍ਹੀ ਦੂਰੀ ਤੇ ਉਹਨਾਂ ਦੇ ਮਗਰ ਤੁਰਿਆ।
55
ਕੁਝ ਪਹਿਰੇਦਾਰ ਵਿਹੜੇ ਦੇ ਵਿੱਚਕਾਰ ਅੱਗ ਮਚਾਈ ਬੈਠੇ ਸਨ ਅਤੇ ਪਤਰਸ ਵੀ ਉਹਨਾਂ ਨਾਲ ਬੈਠ ਗਿਆ।
56
ਇੱਕ ਨੌਕਰਾਣੀ ਨੇ ਪਤਰਸ ਨੂੰ ਅੱਗ ਦੀ ਰੌਸ਼ਨੀ ਵਿੱਚ ਉੱਥੇ ਬੈਠਾ ਵੇਖਿਆ। ਉਸਨੇ ਉਸ ਵੱਲ ਧਿਆਨ ਨਾਲ ਵੇਖਿਆ ਅਤੇ ਕਿਹਾ, “ਇਹ ਆਦਮੀ ਉਸ ਦੇ ਨਾਲ ਸੀ।”
57
ਪਰ ਪਤਰਸ ਨੇ ਇਸ ਤੋਂ ਇਨਕਾਰ ਕੀਤਾ ਅਤੇ ਕਿਹਾ, “ਹੇ ਔਰਤ, ਮੈਂ ਉਸਨੂੰ ਨਹੀਂ ਜਾਣਦਾ।”
58
ਥੋੜ੍ਹੀ ਦੇਰ ਬਾਅਦ ਕਿਸੇ ਹੋਰ ਨੇ ਉਸਨੂੰ ਵੇਖਿਆ ਅਤੇ ਕਿਹਾ, “ਤੂੰ ਵੀ ਉਹਨਾਂ ਵਿੱਚੋਂ ਇੱਕ ਹੈ।” “ਹੇ ਆਦਮੀ, ਮੈਂ ਨਹੀਂ!” ਪਤਰਸ ਨੇ ਜਵਾਬ ਦਿੱਤਾ।
59
ਤਕਰੀਬਨ ਇੱਕ ਘੰਟੇ ਬਾਅਦ ਇੱਕ ਹੋਰ ਆਦਮੀ ਨੇ ਜ਼ੋਰ ਦੇ ਕੇ ਕਿਹਾ, “ਯਕੀਨਨ ਇਹ ਆਦਮੀ ਉਹਨਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਵੀ ਗਲੀਲੀ ਵਾਸੀ ਹੈ।”
60
ਪਤਰਸ ਨੇ ਉੱਤਰ ਦਿੱਤਾ, “ਆਦਮੀ, ਮੈਂ ਨਹੀਂ ਜਾਣਦਾ ਤੂੰ ਕਿਸ ਬਾਰੇ ਗੱਲ ਕਰ ਰਿਹਾ ਹੈ!” ਜਿਵੇਂ ਉਹ ਬੋਲ ਰਿਹਾ ਸੀ, ਕੁੱਕੜ ਨੇ ਬਾਂਗ ਦਿੱਤੀ।
61
ਉਸੇ ਵੇਲੇ ਪ੍ਰਭੂ ਮੁੜੇ ਅਤੇ ਸਿੱਧਾ ਪਤਰਸ ਵੱਲ ਵੇਖਿਆ। ਤਦ ਪਤਰਸ ਨੂੰ ਯਾਦ ਆਇਆ ਕਿ ਪ੍ਰਭੂ ਨੇ ਉਸਨੂੰ ਕੀ ਕਿਹਾ ਸੀ: “ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਗਾ।”
62
ਅਤੇ ਪਤਰਸ ਬਾਹਰ ਜਾ ਕੇ ਬੁਰੀ ਤਰ੍ਹਾ ਰੋਇਆ।
63
ਉਹ ਆਦਮੀ ਜੋ ਯਿਸ਼ੂ ਦੀ ਰਾਖੀ ਕਰ ਰਹੇ ਸਨ, ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਉਣਾ ਅਤੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
64
ਉਹਨਾਂ ਨੇ ਯਿਸ਼ੂ ਦੀਆਂ ਅੱਖਾਂ ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ, “ਭਵਿੱਖਬਾਣੀ ਕਰੋ ਕਿ, ਤੁਹਾਨੂੰ ਕਿਸ ਨੇ ਮਾਰਿਆ?”
65
ਅਤੇ ਉਹਨਾਂ ਨੇ ਯਿਸ਼ੂ ਦੀ ਨਿੰਦਿਆ ਕੀਤੀ ਅਤੇ ਉਹਨਾਂ ਨੂੰ ਅਨੇਕਾਂ ਹੋਰ ਵੀ ਅਪਮਾਨਜਨਕ ਗੱਲਾਂ ਆਖੀਆਂ।
66
ਸਵੇਰ ਵੇਲੇ ਬਜ਼ੁਰਗ, ਮੁੱਖ ਜਾਜਕਾਂ ਅਤੇ ਸ਼ਾਸਤਰੀ ਨੇ ਇਕੱਠੇ ਹੋਏ ਇੱਕ ਸਭਾ ਬੁਲਾਈ ਅਤੇ ਯਿਸ਼ੂ ਨੂੰ ਮਹਾਂਸਭਾ ਵਿੱਚ ਲੈ ਗਏ।
67
“ਜੇ ਤੂੰ ਮਸੀਹ ਹੈ,” ਉਹਨਾਂ ਨੇ ਕਿਹਾ, “ਸਾਨੂੰ ਦੱਸ।” ਯਿਸ਼ੂ ਨੇ ਉੱਤਰ ਦਿੱਤਾ, “ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ,
68
ਅਤੇ ਜੇ ਮੈਂ ਤੁਹਾਨੂੰ ਪੁੱਛਦਾ, ਤੁਸੀਂ ਜਵਾਬ ਨਹੀਂ ਦਿੰਦੇ।
69
ਪਰ ਹੁਣ ਇਸ ਤੋਂ ਬਾਅਦ, ਮਨੁੱਖ ਦਾ ਪੁੱਤਰ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਸੱਜੇ ਹੱਥ ਬੈਠੇਗਾ।”
70
ਉਹਨਾਂ ਸਾਰਿਆਂ ਨੇ ਪੁੱਛਿਆ, “ਕੀ ਤੂੰ ਫਿਰ ਪਰਮੇਸ਼ਵਰ ਦਾ ਪੁੱਤਰ ਹੈ?” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਕਹਿੰਦੇ ਹੋ ਕਿ ਮੈਂ ਹਾਂ।”
71
ਤਦ ਉਹਨਾਂ ਨੇ ਕਿਹਾ, “ਹੁਣ ਸਾਨੂੰ ਹੋਰ ਗਵਾਹ ਦੀ ਕੀ ਲੋੜ ਹੈ? ਅਸੀਂ ਇਹ ਉਸਦੇ ਆਪਣੇ ਮੂੰਹ ਵਿੱਚੋਂ ਸੁਣ ਲਿਆ ਹੈ।”
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 23 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24