bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Luke 20
Luke 20
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 21 →
1
ਇੱਕ ਦਿਨ ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਲੋਕਾਂ ਨੂੰ ਸਿੱਖਿਆ ਦੇ ਰਹੇ ਸੀ ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਕਰ ਰਹੇ ਸੀ, ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਨਾਲ ਮਿਲ ਕੇ ਯਹੂਦੀ ਬਜ਼ੁਰਗ ਉਸ ਦੇ ਕੋਲ ਆਏ।
2
ਉਹਨਾਂ ਨੇ ਕਿਹਾ, ਸਾਨੂੰ ਦੱਸੋ ਕਿ ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਸੀ, “ਕਿ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ?”
3
ਉਸ ਨੇ ਜਵਾਬ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਪ੍ਰਸ਼ਨ ਪੁੱਛਦਾ ਹਾਂ: ਮੈਨੂੰ ਦੱਸੋ,
4
ਯੋਹਨ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ?”
5
ਉਹ ਆਪਸ ਵਿੱਚ ਇਸ ਬਾਰੇ ਵਿਚਾਰ ਕਰਕੇ ਕਹਿਣ ਲੱਗੇ, “ਜੇ ਅਸੀਂ ਆਖੀਏ, ‘ਸਵਰਗ ਤੋਂ,’ ਤਾਂ ਉਹ ਪੁੱਛੇਗਾ, ‘ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ ”
6
ਪਰ ਜੇ ਅਸੀਂ ਕਹਿੰਦੇ ਹਾਂ, ਮਨੁੱਖ ਵੱਲੋਂ, ਤਾਂ ਸਾਰੇ ਲੋਕ ਸਾਨੂੰ ਪੱਥਰ ਮਾਰ ਦੇਣਗੇ, ਕਿਉਂਕਿ ਉਹਨਾਂ ਨੂੰ ਪੱਕਾ ਯਕੀਨ ਹੈ ਕਿ ਯੋਹਨ ਇੱਕ ਨਬੀ ਸੀ।
7
ਤਾਂ ਉਹਨਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਸੀ।”
8
ਯਿਸ਼ੂ ਨੇ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਕੰਮ ਕਰ ਰਿਹਾ ਹਾਂ।”
9
ਉਹਨਾਂ ਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਦੱਸੀ: “ਇੱਕ ਆਦਮੀ ਨੇ ਅੰਗੂਰੀ ਬਾਗ ਲਾਇਆ ਅਤੇ ਕੁਝ ਕਿਸਾਨਾਂ ਨੂੰ ਕਿਰਾਏ ਤੇ ਦਿੱਤਾ ਅਤੇ ਆਪ ਲੰਬੀ ਯਾਤਰਾ ਤੇ ਚਲਾ ਗਿਆ।
10
ਵਾਢੀ ਵੇਲੇ ਉਸਨੇ ਇੱਕ ਨੌਕਰ ਨੂੰ ਉਸ ਕਿਰਾਏਦਾਰ ਕੋਲ ਭੇਜਿਆ ਤਾਂ ਜੋ ਉਹ ਉਸਨੂੰ ਬਾਗ ਦਾ ਕੁਝ ਫਲ ਦੇਣ। ਪਰ ਕਿਰਾਏਦਾਰਾਂ ਨੇ ਉਸ ਨੂੰ ਕੁੱਟਿਆ ਅਤੇ ਖਾਲੀ ਹੱਥ ਭੇਜ ਦਿੱਤਾ।
11
ਉਸਨੇ ਇੱਕ ਹੋਰ ਨੌਕਰ ਨੂੰ ਭੇਜਿਆ, ਪਰ ਉਸ ਨੂੰ ਵੀ ਉਹਨਾਂ ਨੇ ਕੁੱਟਿਆ ਅਤੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਖਾਲੀ ਹੱਥ ਭੇਜ ਦਿੱਤਾ।
12
ਉਸਨੇ ਇੱਕ ਹੋਰ ਤੀਜੇ ਦਾਸ ਨੂੰ ਭੇਜਿਆ ਅਤੇ ਉਹਨਾਂ ਨੇ ਉਸਨੂੰ ਜ਼ਖਮੀ ਕਰਕੇ ਬਾਹਰ ਸੁੱਟ ਦਿੱਤਾ।
13
“ਤਾਂ ਬਾਗ ਦੇ ਮਾਲਕ ਨੇ ਆਪਣੇ ਆਪ ਨੂੰ ਕਿਹਾ, ‘ਮੈਂ ਕੀ ਕਰਾ? ਮੈਂ ਆਪਣੇ ਪੁੱਤਰ ਨੂੰ ਭੇਜਾਂਗਾ, ਜਿਸਨੂੰ ਮੈਂ ਪਿਆਰ ਕਰਦਾ ਹਾਂ; ਸ਼ਾਇਦ ਉਹ ਉਸ ਦਾ ਸਤਿਕਾਰ ਕਰਨਗੇ।’
14
“ਪਰ ਜਦੋਂ ਕਿਰਾਏਦਾਰਾਂ ਨੇ ਉਸਨੂੰ ਵੇਖਿਆ ਤਾਂ ਉਹਨਾਂ ਨੇ ਇਸ ਬਾਰੇ ਗੱਲ ਕੀਤੀ। ‘ਇਹ ਵਾਰਸ ਹੈ,’ ਉਹਨਾਂ ਨੇ ਕਿਹਾ। ‘ਆਓ ਇਸ ਨੂੰ ਮਾਰ ਦੇਈਏ ਅਤੇ ਵਿਰਾਸਤ ਸਾਡੀ ਹੋ ਜਾਵੇਗੀ।’
15
ਤਾਂ ਉਹਨਾਂ ਨੇ ਉਸਨੂੰ ਬਾਗ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਸਨੂੰ ਮਾਰ ਦਿੱਤਾ। “ਤਾਂ ਹੁਣ ਬਾਗ ਦਾ ਮਾਲਕ ਉਹਨਾਂ ਨਾਲ ਕੀ ਕਰੇਗਾ?
16
ਮਾਲਕ ਆਵੇਗਾ ਅਤੇ ਉਹਨਾਂ ਕਿਰਾਏਦਾਰਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ ਹੋਰਾਂ ਨੂੰ ਦੇਵੇਗਾ।” ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਪਰਮੇਸ਼ਵਰ ਇਸ ਤਰ੍ਹਾਂ ਕਦੇ ਨਾ ਕਰਨ!”
17
ਯਿਸ਼ੂ ਨੇ ਉਹਨਾਂ ਵੱਲ ਸਿੱਧਾ ਵੇਖਿਆ ਅਤੇ ਪੁੱਛਿਆ, “ਫੇਰ ਇਸ ਲਿਖੇ ਹੋਏ ਸ਼ਬਦ ਦਾ ਕੀ ਅਰਥ ਹੈ: “ ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ ਉਹੀ ਖੂੰਜੇ ਦਾ ਪੱਥਰ ਬਣ ਗਿਆ’?
18
ਹਰ ਕੋਈ ਜਿਹੜਾ ਉਸ ਪੱਥਰ ਤੇ ਡਿੱਗੇਗਾ ਟੁੱਟ ਜਾਵੇਗਾ। ਜਿਸ ਕਿਸੇ ਉੱਤੇ ਇਹ ਪੱਥਰ ਡਿੱਗੇਗਾ ਉਸ ਨੂੰ ਪੀਹ ਦੇਵੇਗਾ।”
19
ਸ਼ਾਸਤਰੀ ਅਤੇ ਮੁੱਖ ਜਾਜਕਾਂ ਉਹਨਾਂ ਨੂੰ ਤੁਰੰਤ ਗਿਰਫ਼ਤਾਰ ਕਰਨ ਦਾ ਰਾਹ ਲੱਭ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਯਿਸ਼ੂ ਨੇ ਉਹਨਾਂ ਦੇ ਵਿਰੁੱਧ ਇਹ ਦ੍ਰਿਸ਼ਟਾਂਤ ਦੱਸਿਆ ਸੀ। ਪਰ ਉਹ ਲੋਕਾਂ ਤੋਂ ਡਰਦੇ ਸਨ।
20
ਯਿਸ਼ੂ ਉੱਤੇ ਨਿਗਰਾਨੀ ਰੱਖਦਿਆਂ, ਉਹਨਾਂ ਨੇ ਜਾਸੂਸਾਂ ਨੂੰ ਭੇਜਿਆ, ਜਿਨ੍ਹਾਂ ਨੇ ਧਰਮੀ ਹੋਣ ਦਾ ਦਿਖਾਵਾ ਕੀਤਾ। ਉਹਨਾਂ ਨੇ ਯਿਸ਼ੂ ਨੂੰ ਉਹਨਾਂ ਦੀ ਹੀ ਕਿਸੇ ਗੱਲ ਵਿੱਚ ਫੜਨ ਦੀ ਉਮੀਦ ਕੀਤੀ, ਤਾਂ ਜੋ ਉਹ ਉਹਨਾਂ ਨੂੰ ਰਾਜਪਾਲ ਦੇ ਅਧਿਕਾਰ ਦੇ ਹਵਾਲੇ ਕਰ ਦੇਣ।
21
ਤਾਂ ਜਾਸੂਸਾਂ ਨੇ ਉਹਨਾਂ ਨੂੰ ਪੁੱਛਿਆ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸਹੀ ਬੋਲਦੇ ਹੋ ਅਤੇ ਸਿਖਾਉਂਦੇ ਹੋ ਅਤੇ ਤੁਸੀਂ ਪੱਖਪਾਤ ਨਹੀਂ ਕਰਦੇ, ਪਰ ਸੱਚਾਈ ਦੇ ਅਨੁਸਾਰ ਪਰਮੇਸ਼ਵਰ ਦੇ ਰਾਹ ਦੀ ਸਿਖਲਾਈ ਦਿੰਦੇ ਹੋ।
22
ਕੀ ਸਾਡੇ ਲਈ ਕੈਸਰ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ?”
23
ਯਿਸ਼ੂ ਨੇ ਉਹਨਾਂ ਦੀ ਚਤਰਾਈ ਵੇਖੀ ਅਤੇ ਉਹਨਾਂ ਨੂੰ ਕਿਹਾ,
24
“ਮੈਨੂੰ ਇੱਕ ਦੀਨਾਰ ਵਿਖਾਓ। ਇਸ ਉੱਤੇ ਕਿਸ ਦੀ ਤਸਵੀਰ ਅਤੇ ਲਿਖਤ ਹੈ?” ਉਹਨਾਂ ਨੇ ਜਵਾਬ ਦਿੱਤਾ, “ਕੈਸਰ।”
25
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀਆਂ ਚੀਜ਼ਾ ਕੈਸਰ ਦੀਆ ਹਨ ਕੈਸਰ ਨੂੰ ਦਿਓ, ਅਤੇ ਜਿਹੜੀਆਂ ਪਰਮੇਸ਼ਵਰ ਦੀਆਂ ਹਨ ਉਹ ਪਰਮੇਸ਼ਵਰ ਨੂੰ ਦਿਓ।”
26
ਉਹ ਉਸ ਨੂੰ ਫਸਾਉਣ ਵਿੱਚ ਅਸਮਰਥ ਸਨ ਜੋ ਯਿਸ਼ੂ ਨੇ ਜਨਤਕ ਤੌਰ ਤੇ ਉੱਥੇ ਕਿਹਾ ਸੀ। ਉਹ ਯਿਸ਼ੂ ਦੇ ਇਸ ਜਵਾਬ ਤੋਂ ਹੈਰਾਨ ਸੀ ਅਤੇ ਉਹ ਇਸ ਤੋਂ ਅੱਗੇ ਕੁਝ ਨਹੀਂ ਬੋਲ ਸਕੇ।
27
ਕੁਝ ਸਦੂਕੀ, ਜਿਹੜੇ ਆਖਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ।
28
ਉਹਨਾਂ ਨੇ ਕਿਹਾ, “ਗੁਰੂ ਜੀ, ਮੋਸ਼ੇਹ ਨੇ ਸਾਡੇ ਲਈ ਲਿਖਿਆ ਸੀ ਕਿ ਜੇ ਕਿਸੇ ਮਨੁੱਖ ਦਾ ਭਰਾ ਬੇ-ਔਲਾਦ ਮਰ ਜਾਵੇ, ਤਾਂ ਉਸਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਵਾ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ।
29
ਹੁਣ ਸੱਤ ਭਰਾ ਸਨ, ਪਹਿਲੇ ਭਰਾ ਨੇ ਇੱਕ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਬੇ-ਔਲਾਦ ਮਰ ਗਿਆ।
30
ਫਿਰ ਦੂਸਰੇ ਭਰਾ ਨੇ
31
ਫਿਰ ਤੀਜੇ ਭਰਾ ਨੇ ਉਸ ਨਾਲ ਵਿਆਹ ਕਰਵਾ ਲਿਆ ਅਤੇ ਉਸੇ ਤਰ੍ਹਾਂ ਉਹ ਸੱਤੇ ਬੇ-ਔਲਾਦ ਹੀ ਮਰ ਗਏ।
32
ਅੰਤ ਵਿੱਚ, ਉਹ ਔਰਤ ਵੀ ਮਰ ਗਈ।
33
ਤਾਂ ਫਿਰ, ਪੁਨਰ-ਉਥਾਨ ਵਾਲੇ ਦਿਨ ਉਹ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾ ਨੇ ਉਸ ਨਾਲ ਵਿਆਹ ਕਰਵਾਇਆ ਸੀ।”
34
ਯਿਸ਼ੂ ਨੇ ਜਵਾਬ ਦਿੱਤਾ, “ਇਸੇ ਯੁੱਗ ਦੇ ਲੋਕ ਵਿਆਹ ਕਰਾਉਂਦੇ ਹਨ ਅਤੇ ਵਿਆਹ ਲਈ ਦਿੱਤੇ ਜਾਂਦੇ ਹਨ।
35
ਪਰ ਜਿਹੜੇ ਲੋਕ ਆਉਣ ਵਾਲੇ ਯੁੱਗ ਵਿੱਚ ਅਤੇ ਪੁਨਰ-ਉਥਾਨ ਦੇ ਯੋਗ ਮੰਨੇ ਜਾਂਦੇ ਹਨ ਉਹ ਨਾ ਤਾਂ ਵਿਆਹ ਕਰਾਉਣਗੇ ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ।
36
ਅਤੇ ਉਹ ਹੁਣ ਨਹੀਂ ਮਰਨਗੇ ਕਿਉਂਕਿ ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। ਉਹ ਪਰਮੇਸ਼ਵਰ ਦੇ ਬੱਚੇ ਹਨ, ਕਿਉਂਕਿ ਉਹ ਪੁਨਰ-ਉਥਾਨ ਦੇ ਬੱਚੇ ਹਨ।
37
ਪਰ ਬਲਦੀ ਝਾੜੀ ਦੇ ਕਾਰਣ, ਮੋਸ਼ੇਹ ਨੇ ਵੀ ਇਹ ਦਰਸਾਇਆ ਕਿ ਮੁਰਦਿਆਂ ਦਾ ਦੁਬਾਰਾ ਜੀ ਉੱਠਣਾ ਸੱਚਾਈ ਹੈ, ਕਿਉਂਕਿ ਉਹ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ, ਅਤੇ ਯਾਕੋਬ ਦਾ ਪਰਮੇਸ਼ਵਰ,’ ਆਖਦੇ ਹਨ।
38
ਉਹ ਮੁਰਦਿਆਂ ਦਾ ਨਹੀਂ, ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ। ਕਿਉਂਕਿ ਉਸ ਲਈ ਸਾਰੇ ਜਿਉਂਦੇ ਹਨ।”
39
ਕੁਝ ਸ਼ਾਸਤਰੀਆਂ ਨੇ ਉੱਤਰ ਦਿੱਤਾ, “ਸਹੀ ਕਿਹਾ, ਗੁਰੂ ਜੀ!”
40
ਅਤੇ ਕਿਸੇ ਨੇ ਉਹ ਨੂੰ ਹੋਰ ਕੋਈ ਸਵਾਲ ਪੁੱਛਣ ਦੀ ਹਿੰਮਤ ਵੀ ਨਾ ਕੀਤੀ।
41
ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮਸੀਹ ਨੂੰ ਦਾਵੀਦ ਦਾ ਪੁੱਤਰ ਕਿਉਂ ਕਿਹਾ ਗਿਆ ਹੈ?
42
ਦਾਵੀਦ ਨੇ ਖੁਦ, ਜ਼ਬੂਰਾਂ ਦੀ ਪੁਸਤਕ ਵਿੱਚ ਘੋਸ਼ਣਾ ਕੀਤੀ ਹੈ: “ ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, “ਮੇਰੇ ਸੱਜੇ ਹੱਥ ਬੈਠੋ,
43
ਜਦੋਂ ਤੱਕ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ। ” ’
44
ਦਾਵੀਦ ਉਸਨੂੰ ‘ਪ੍ਰਭੂ,’ ਕਹਿ ਕੇ ਬੁਲਾਉਂਦਾ ਹੈ। ਤਾਂ ਫਿਰ ਉਹ ਦਾਵੀਦ ਦੇ ਪੁੱਤਰ ਕਿਵੇਂ ਹੋ ਸਕਦਾ ਹੈ?”
45
ਜਦੋਂ ਸਾਰੇ ਲੋਕ ਸੁਣ ਰਹੇ ਸਨ, ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ,
46
“ਬਿਵਸਥਾ ਦੇ ਉਪਦੇਸ਼ਕਾਂ ਤੋਂ ਸਾਵਧਾਨ ਰਹੋ। ਉਹ ਲੰਬਿਆਂ ਅਤੇ ਲਹਿਰੋਦੀਆਂ ਪੁਸ਼ਾਕਾਂ ਵਿੱਚ ਘੁੰਮਣਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਤਿਕਾਰ ਨਾਲ ਨਮਸਕਾਰ ਅਖਵਾਉਂਣਾ ਪਸੰਦ ਕਰਦੇ ਹਨ। ਉਹ ਪ੍ਰਾਰਥਨਾ ਸਥਾਨਾਂ ਵਿੱਚ ਮੁੱਖ ਆਸਨ ਅਤੇ ਦਾਅਵਤਾਂ ਵਿੱਚ ਮੁੱਖ ਸਥਾਨਾਂ ਉੱਤੇ ਬੈਠਣਾ ਚਾਹੁੰਦੇ ਹਨ।
47
ਉਹ ਵਿਧਵਾਵਾਂ ਦੇ ਘਰ ਖੋਹ ਲੈਂਦੇ ਅਤੇ ਇੱਕ ਦਿਖਾਵੇ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ। ਇਨ੍ਹਾਂ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।”
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 21 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24