bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 10
Mark 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
1
ਫਿਰ ਯਿਸੂ ਉੱਥੋਂ ਉੱਠ ਕੇ ਯਰਦਨ ਦੇ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਆਇਆ ਅਤੇ ਭੀੜ ਫੇਰ ਉਸ ਕੋਲ ਇਕੱਠੀ ਹੋ ਗਈ ਅਤੇ ਉਹ ਉਨ੍ਹਾਂ ਨੂੰ ਫੇਰ ਉਪਦੇਸ਼ ਦੇਣ ਲੱਗਾ ਜਿਵੇਂ ਉਹ ਹਮੇਸ਼ਾ ਦਿੰਦਾ ਸੀ।
2
ਤਦ ਫ਼ਰੀਸੀ ਕੋਲ ਆ ਕੇ ਪਰਖਣ ਲਈ ਉਸ ਨੂੰ ਪੁੱਛਣ ਲੱਗੇ, “ਕੀ ਪਤੀ ਦੇ ਲਈ ਪਤਨੀ ਨੂੰ ਤਲਾਕ ਦੇਣਾ ਯੋਗ ਹੈ?”
3
ਉਸ ਨੇ ਉਨ੍ਹਾਂ ਨੂੰ ਕਿਹਾ, “ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ?”
4
ਉਨ੍ਹਾਂ ਨੇ ਕਿਹਾ, “ਮੂਸਾ ਨੇ ਤਲਾਕਨਾਮਾ ਲਿਖ ਕੇ ਤਲਾਕ ਦੇਣ ਦੀ ਅਨੁਮਤੀ ਦਿੱਤੀ।”
5
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਸ ਨੇ ਤੁਹਾਡੇ ਮਨ ਦੀ ਕਠੋਰਤਾ ਦੇ ਕਾਰਨ ਤੁਹਾਡੇ ਲਈ ਇਹ ਹੁਕਮ ਲਿਖਿਆ।
6
ਪਰ ਪਰਮੇਸ਼ਰ ਨੇ ਸ੍ਰਿਸ਼ਟੀ ਦੇ ਅਰੰਭ ਤੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ।
7
ਇਸੇ ਕਾਰਨ ਮਨੁੱਖ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ
8
ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਉਹ ਦੋ ਨਹੀਂ ਸਗੋਂ ਇੱਕ ਸਰੀਰ ਹਨ।
9
ਇਸ ਲਈ ਜਿਸ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਸ ਨੂੰ ਅਲੱਗ ਨਾ ਕਰੇ।”
10
ਘਰ ਆ ਕੇ ਚੇਲੇ ਉਸ ਨੂੰ ਫੇਰ ਇਸ ਬਾਰੇ ਪੁੱਛਣ ਲੱਗੇ।
11
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਕੋਈ ਆਪਣੀ ਪਤਨੀ ਨੂੰ ਤਲਾਕ ਦੇ ਕੇ ਦੂਜੀ ਨਾਲ ਵਿਆਹ ਕਰਦਾ ਹੈ ਉਹ ਉਸ ਨਾਲ ਵਿਭਚਾਰ ਕਰਦਾ ਹੈ;
12
ਅਤੇ ਜੇ ਔਰਤ ਆਪਣੇ ਪਤੀ ਨੂੰ ਤਲਾਕ ਦੇ ਕੇ ਦੂਜੇ ਨਾਲ ਵਿਆਹ ਕਰਦੀ ਹੈ ਤਾਂ ਉਹ ਵਿਭਚਾਰ ਕਰਦੀ ਹੈ।”
13
ਫਿਰ ਲੋਕ ਬੱਚਿਆਂ ਨੂੰ ਉਸ ਕੋਲ ਲਿਆਏ ਕਿ ਉਹ ਉਨ੍ਹਾਂ ਨੂੰ ਛੂਹੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ।
14
ਯਿਸੂ ਇਹ ਵੇਖ ਕੇ ਗੁੱਸੇ ਹੋਇਆ ਅਤੇ ਉਨ੍ਹਾਂ ਨੂੰ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਰੋਕੋ, ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।
15
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਵਾਂਗ ਸਵੀਕਾਰ ਨਹੀਂ ਕਰਦਾ, ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਗਾ।”
16
ਫਿਰ ਉਸ ਨੇ ਉਨ੍ਹਾਂ ਨੂੰ ਬਾਹਾਂ ਵਿੱਚ ਲਿਆ ਅਤੇ ਉਨ੍ਹਾਂ 'ਤੇ ਹੱਥ ਰੱਖ ਕੇ ਅਸੀਸ ਦਿੱਤੀ।
17
ਫਿਰ ਜਦੋਂ ਉਹ ਰਾਹ ਵਿੱਚ ਜਾ ਰਿਹਾ ਸੀ ਤਾਂ ਇੱਕ ਵਿਅਕਤੀ ਦੌੜਦਾ ਹੋਇਆ ਆਇਆ ਅਤੇ ਉਸ ਅੱਗੇ ਗੋਡੇ ਟੇਕ ਕੇ ਉਸ ਨੂੰ ਪੁੱਛਣ ਲੱਗਾ, “ਹੇ ਉੱਤਮ ਗੁਰੂ, ਮੈਂ ਕੀ ਕਰਾਂ ਕਿ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?”
18
ਯਿਸੂ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਇੱਕ ਪਰਮੇਸ਼ਰ ਦੇ ਬਿਨਾਂ ਹੋਰ ਕੋਈ ਉੱਤਮ ਨਹੀਂ।
19
ਤੂੰ ਹੁਕਮਾਂ ਨੂੰ ਜਾਣਦਾ ਹੈਂ: ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਤਾ-ਪਿਤਾ ਦਾ ਆਦਰ ਕਰ।”
20
ਉਸ ਨੇ ਕਿਹਾ, “ਗੁਰੂ ਜੀ, ਮੈਂ ਤਾਂ ਬਚਪਨ ਤੋਂ ਹੀ ਇਨ੍ਹਾਂ ਸਭਨਾਂ ਦੀ ਪਾਲਣਾ ਕਰਦਾ ਆਇਆ ਹਾਂ।”
21
ਯਿਸੂ ਨੇ ਉਸ ਵੱਲ ਵੇਖ ਕੇ ਉਸ ਨੂੰ ਪਿਆਰ ਕੀਤਾ ਅਤੇ ਉਸ ਨੂੰ ਕਿਹਾ, “ਤੇਰੇ ਵਿੱਚ ਇੱਕ ਕਮੀ ਹੈ; ਜਾ, ਜੋ ਕੁਝ ਤੇਰੇ ਕੋਲ ਹੈ ਵੇਚ ਅਤੇ ਗਰੀਬਾਂ ਨੂੰ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ।”
22
ਪਰ ਉਹ ਇਸ ਗੱਲ ਤੋਂ ਦੁਖੀ ਹੋਇਆ ਅਤੇ ਉਦਾਸ ਹੋ ਕੇ ਚਲਾ ਗਿਆ, ਕਿਉਂਕਿ ਉਸ ਕੋਲ ਬਹੁਤ ਧਨ-ਸੰਪਤੀ ਸੀ।
23
ਫਿਰ ਯਿਸੂ ਨੇ ਚਾਰੇ-ਪਾਸੇ ਵੇਖ ਕੇ ਆਪਣੇ ਚੇਲਿਆਂ ਨੂੰ ਕਿਹਾ, “ਜਿਹੜੇ ਦੌਲਤਮੰਦ ਹਨ, ਉਨ੍ਹਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੋਵੇਗਾ!”
24
ਚੇਲੇ ਉਸ ਦੀਆਂ ਗੱਲਾਂ ਤੋਂ ਹੈਰਾਨ ਹੋਏ ਪਰ ਯਿਸੂ ਨੇ ਫੇਰ ਉਨ੍ਹਾਂ ਨੂੰ ਕਿਹਾ, “ਬੱਚਿਓ, ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ!
25
ਪਰਮੇਸ਼ਰ ਦੇ ਰਾਜ ਵਿੱਚ ਇੱਕ ਧਨਵਾਨ ਦੇ ਪ੍ਰਵੇਸ਼ ਕਰਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ।”
26
ਤਦ ਉਹ ਹੋਰ ਵੀ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, “ਫਿਰ ਕੌਣ ਬਚ ਸਕਦਾ ਹੈ?”
27
ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਕਿਹਾ, “ਮਨੁੱਖਾਂ ਲਈ ਇਹ ਅਸੰਭਵ ਹੈ ਪਰ ਪਰਮੇਸ਼ਰ ਲਈ ਨਹੀਂ, ਕਿਉਂਕਿ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ।”
28
ਪਤਰਸ ਉਸ ਨੂੰ ਕਹਿਣ ਲੱਗਾ, “ਵੇਖ, ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ।”
29
ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਅਜਿਹਾ ਕੋਈ ਨਹੀਂ ਹੈ ਜਿਸ ਨੇ ਮੇਰੇ ਅਤੇ ਖੁਸ਼ਖ਼ਬਰੀ ਦੇ ਕਾਰਨ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਤਾ ਜਾਂ ਪਿਤਾ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੋਵੇ
30
ਅਤੇ ਉਹ ਇਸ ਸਮੇਂ ਵਿੱਚ ਘਰ, ਭਰਾਵਾਂ, ਭੈਣਾਂ, ਮਾਵਾਂ, ਬੱਚੇ ਅਤੇ ਖੇਤਾਂ ਦਾ ਸੌ ਗੁਣਾ ਨਾ ਪਾਵੇ ਪਰ ਸਤਾਓ ਦੇ ਨਾਲ ਅਤੇ ਆਉਣ ਵਾਲੇ ਯੁਗ ਵਿੱਚ ਸਦੀਪਕ ਜੀਵਨ ।
31
ਪਰ ਬਹੁਤੇ ਜੋ ਪਹਿਲੇ ਹਨ ਉਹ ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ।”
32
ਉਹ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਵਿੱਚ ਸਨ ਅਤੇ ਯਿਸੂ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ। ਚੇਲੇ ਹੈਰਾਨ ਸਨ ਅਤੇ ਪਿੱਛੇ ਆਉਣ ਵਾਲੇ ਲੋਕ ਡਰੇ ਹੋਏ ਸਨ। ਫਿਰ ਉਹ ਬਾਰ੍ਹਾਂ ਨੂੰ ਅਲੱਗ ਲਿਜਾ ਕੇ ਜੋ ਉਸ ਨਾਲ ਵਾਪਰਨਾ ਸੀ, ਉਨ੍ਹਾਂ ਨੂੰ ਦੱਸਣ ਲੱਗਾ।
33
“ਵੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦਾ ਪੁੱਤਰ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਹੱਥੀਂ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਠਹਿਰਾਉਣਗੇ ਤੇ ਪਰਾਈਆਂ ਕੌਮਾਂ ਨੂੰ ਸੌਂਪ ਦੇਣਗੇ
34
ਅਤੇ ਉਸ ਦਾ ਮਖੌਲ ਉਡਾਉਣਗੇ, ਉਸ 'ਤੇ ਥੁੱਕਣਗੇ, ਉਸ ਨੂੰ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ, ਪਰ ਤਿੰਨਾਂ ਦਿਨਾਂ ਬਾਅਦ ਉਹ ਫੇਰ ਜੀ ਉੱਠੇਗਾ।”
35
ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਨੇ ਕੋਲ ਆ ਕੇ ਉਸ ਨੂੰ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਅਸੀਂ ਤੇਰੇ ਕੋਲੋਂ ਮੰਗੀਏ ਤੂੰ ਸਾਡੇ ਲਈ ਕਰੇਂ।”
36
ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ?”
37
ਉਨ੍ਹਾਂ ਨੇ ਕਿਹਾ, “ਸਾਨੂੰ ਇਹ ਬਖਸ਼ ਕਿ ਅਸੀਂ ਤੇਰੇ ਤੇਜ ਵਿੱਚ ਇੱਕ ਤੇਰੇ ਸੱਜੇ ਪਾਸੇ ਅਤੇ ਇੱਕ ਖੱਬੇ ਪਾਸੇ ਬੈਠੀਏ।”
38
ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਨਹੀਂ ਜਾਣਦੇ ਜੋ ਤੁਸੀਂ ਕੀ ਮੰਗਦੇ ਹੋ। ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣਾ ਹੈ ਜਾਂ ਉਹ ਬਪਤਿਸਮਾ ਲੈ ਸਕਦੇ ਹੋ ਜਿਹੜਾ ਮੈਂ ਲੈਣਾ ਹੈ?”
39
ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਅਸੀਂ ਕਰ ਸਕਦੇ ਹਾਂ।” ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਪੀਓਗੇ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਗੇ,
40
ਪਰ ਆਪਣੇ ਸੱਜੇ ਜਾਂ ਖੱਬੇ ਪਾਸੇ ਬਿਠਾਉਣਾ ਮੇਰਾ ਕੰਮ ਨਹੀਂ, ਸਗੋਂ ਇਹ ਸਥਾਨ ਉਨ੍ਹਾਂ ਲਈ ਹੈ ਜਿਨ੍ਹਾਂ ਦੇ ਲਈ ਤਿਆਰ ਕੀਤਾ ਗਿਆ ਹੈ।”
41
ਇਹ ਸੁਣ ਕੇ ਬਾਕੀ ਦਸੇ ਚੇਲੇ ਯਾਕੂਬ ਅਤੇ ਯੂਹੰਨਾ ਉੱਤੇ ਖਿਝਣ ਲੱਗੇ।
42
ਤਦ ਯਿਸੂ ਨੇ ਉਨ੍ਹਾਂ ਨੂੰ ਕੋਲ ਬੁਲਾ ਕੇ ਕਿਹਾ, “ਤੁਸੀਂ ਜਾਣਦੇ ਹੋ ਕਿ ਜਿਹੜੇ ਪਰਾਈਆਂ ਕੌਮਾਂ ਉੱਤੇ ਸ਼ਾਸਕ ਮੰਨੇ ਜਾਂਦੇ ਹਨ, ਉਹ ਉਨ੍ਹਾਂ 'ਤੇ ਹੁਕਮ ਚਲਾਉਂਦੇ ਹਨ ਅਤੇ ਵੱਡੇ ਉਨ੍ਹਾਂ 'ਤੇ ਅਧਿਕਾਰ ਰੱਖਦੇ ਹਨ।
43
ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਸਗੋਂ ਤੁਹਾਡੇ ਵਿੱਚੋਂ ਜੋ ਕੋਈ ਵੱਡਾ ਬਣਨਾ ਚਾਹੁੰਦਾ ਹੈ ਉਹ ਤੁਹਾਡਾ ਸੇਵਕ ਬਣੇ
44
ਅਤੇ ਜੋ ਕੋਈ ਤੁਹਾਡੇ ਵਿੱਚੋਂ ਪ੍ਰਧਾਨ ਬਣਨਾ ਚਾਹੁੰਦਾ ਹੈ ਉਹ ਸਭ ਦਾ ਦਾਸ ਬਣੇ।
45
ਕਿਉਂਕਿ ਮਨੁੱਖ ਦਾ ਪੁੱਤਰ ਵੀ ਸੇਵਾ ਕਰਵਾਉਣ ਲਈ ਨਹੀਂ ਪਰ ਸੇਵਾ ਕਰਨ ਅਤੇ ਬਹੁਤਿਆਂ ਦੇ ਛੁਟਕਾਰੇ ਦਾ ਮੁੱਲ ਤਾਰਨ ਲਈ ਆਪਣੀ ਜਾਨ ਦੇਣ ਵਾਸਤੇ ਆਇਆ।”
46
ਫਿਰ ਉਹ ਯਰੀਹੋ ਵਿੱਚ ਆਏ। ਜਦੋਂ ਯਿਸੂ ਆਪਣੇ ਚੇਲਿਆਂ ਅਤੇ ਇੱਕ ਵੱਡੀ ਭੀੜ ਨਾਲ ਯਰੀਹੋ ਤੋਂ ਨਿੱਕਲ ਰਿਹਾ ਸੀ ਤਾਂ ਇੱਕ ਅੰਨ੍ਹਾ ਭਿਖਾਰੀ, ਤਿਮਈ ਦਾ ਪੁੱਤਰ ਬਰਤਿਮਈ ਰਾਹ ਦੇ ਕਿਨਾਰੇ ਬੈਠਾ ਸੀ।
47
ਉਹ ਇਹ ਸੁਣ ਕੇ ਕਿ ਯਿਸੂ ਨਾਸਰੀ ਹੈ, ਪੁਕਾਰ ਕੇ ਕਹਿਣ ਲੱਗਾ, “ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ।”
48
ਕਈ ਉਸ ਨੂੰ ਝਿੜਕਣ ਲੱਗੇ ਕਿ ਉਹ ਚੁੱਪ ਰਹੇ, ਪਰ ਉਹ ਹੋਰ ਵੀ ਜ਼ਿਆਦਾ ਪੁਕਾਰਨ ਲੱਗਾ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ!”
49
ਤਦ ਯਿਸੂ ਨੇ ਰੁਕ ਕੇ ਕਿਹਾ, “ਉਸ ਨੂੰ ਬੁਲਾਓ!” ਤਾਂ ਉਨ੍ਹਾਂ ਉਸ ਅੰਨ੍ਹੇ ਨੂੰ ਇਹ ਕਹਿੰਦੇ ਹੋਏ ਬੁਲਾਇਆ, “ਹੌਸਲਾ ਰੱਖ! ਉੱਠ, ਉਹ ਤੈਨੂੰ ਬੁਲਾਉਂਦਾ ਹੈ।”
50
ਉਹ ਆਪਣਾ ਕੱਪੜਾ ਪਰੇ ਸੁੱਟ ਕੇ ਉੱਠ ਖੜ੍ਹਾ ਹੋਇਆ ਅਤੇ ਯਿਸੂ ਦੇ ਕੋਲ ਆਇਆ।
51
ਯਿਸੂ ਨੇ ਉਸ ਨੂੰ ਕਿਹਾ, “ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ?” ਉਸ ਅੰਨ੍ਹੇ ਨੇ ਕਿਹਾ, “ਹੇ ਗੁਰੂ, ਇਹ ਕਿ ਮੈਂ ਸੁਜਾਖਾ ਹੋ ਜਾਵਾਂ!”
52
ਯਿਸੂ ਨੇ ਉਸ ਨੂੰ ਕਿਹਾ, “ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਤਦ ਉਸੇ ਵੇਲੇ ਉਹ ਸੁਜਾਖਾ ਹੋ ਗਿਆ ਅਤੇ ਉਸੇ ਰਾਹ 'ਤੇ ਉਸ ਦੇ ਪਿੱਛੇ ਹੋ ਤੁਰਿਆ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
All chapters:
1
2
3
4
5
6
7
8
9
10
11
12
13
14
15
16