bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 16
Mark 16
Punjabi Standard Bible (Punjabi Standard Bible) 2023
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
1
ਸਬਤ ਦਾ ਦਿਨ ਬੀਤਣ ਤੋਂ ਬਾਅਦ, ਮਰਿਯਮ ਮਗਦਲੀਨੀ, ਯਾਕੂਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਖੁਸ਼ਬੂਦਾਰ ਮਸਾਲੇ ਖਰੀਦੇ ਕਿ ਜਾ ਕੇ ਉਸ ਦੇ ਸਰੀਰ 'ਤੇ ਮਲਣ।
2
ਹਫ਼ਤੇ ਦੇ ਪਹਿਲੇ ਦਿਨ ਤੜਕੇ ਸੂਰਜ ਚੜ੍ਹਦਿਆਂ ਹੀ ਉਹ ਕਬਰ 'ਤੇ ਆਈਆਂ।
3
ਉਹ ਆਪਸ ਵਿੱਚ ਕਹਿ ਰਹੀਆਂ ਸਨ, “ਸਾਡੇ ਲਈ ਕਬਰ ਦੇ ਮੂੰਹ ਤੋਂ ਪੱਥਰ ਕੌਣ ਰੇੜ੍ਹੇਗਾ?”
4
ਪਰ ਜਦੋਂ ਉਨ੍ਹਾਂ ਨੇ ਅੱਖਾਂ ਉਤਾਂਹ ਚੁੱਕੀਆਂ ਤਾਂ ਵੇਖਿਆ ਕਿ ਪੱਥਰ ਰਿੜ੍ਹਿਆ ਹੋਇਆ ਹੈ ਜਦਕਿ ਉਹ ਬਹੁਤ ਵੱਡਾ ਸੀ।
5
ਫਿਰ ਉਨ੍ਹਾਂ ਕਬਰ ਦੇ ਅੰਦਰ ਜਾ ਕੇ ਇੱਕ ਨੌਜਵਾਨ ਨੂੰ ਸਫ਼ੇਦ ਚੋਗਾ ਪਹਿਨੇ ਸੱਜੇ ਪਾਸੇ ਬੈਠੇ ਵੇਖਿਆ ਅਤੇ ਉਹ ਬਹੁਤ ਹੈਰਾਨ ਹੋਈਆਂ।
6
ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਹੈਰਾਨ ਨਾ ਹੋਵੋ। ਤੁਸੀਂ ਸਲੀਬ 'ਤੇ ਚੜ੍ਹਾਏ ਗਏ ਯਿਸੂ ਨਾਸਰੀ ਨੂੰ ਲੱਭਦੀਆਂ ਹੋ; ਉਹ ਜੀ ਉੱਠਿਆ ਹੈ, ਉਹ ਇੱਥੇ ਨਹੀਂ ਹੈ। ਵੇਖੋ ਉਹ ਥਾਂ ਜਿੱਥੇ ਉਨ੍ਹਾਂ ਨੇ ਉਸ ਨੂੰ ਰੱਖਿਆ ਸੀ।
7
ਇਸ ਲਈ ਜਾਓ, ਉਸ ਦੇ ਚੇਲਿਆਂ ਅਤੇ ਪਤਰਸ ਨੂੰ ਦੱਸੋ ਕਿ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ; ਤੁਸੀਂ ਉਸ ਨੂੰ ਉੱਥੇ ਮਿਲੋਗੇ, ਜਿਵੇਂ ਉਸ ਨੇ ਤੁਹਾਨੂੰ ਕਿਹਾ ਸੀ।”
8
ਤਦ ਉਹ ਕਬਰ ਤੋਂ ਬਾਹਰ ਨਿੱਕਲ ਕੇ ਦੌੜੀਆਂ ਕਿਉਂਕਿ ਕਾਂਬੇ ਅਤੇ ਘਬਰਾਹਟ ਨੇ ਉਨ੍ਹਾਂ ਨੂੰ ਜਕੜ ਲਿਆ ਸੀ, ਪਰ ਉਨ੍ਹਾਂ ਕਿਸੇ ਨੂੰ ਕੁਝ ਨਾ ਦੱਸਿਆ ਕਿਉਂਕਿ ਉਹ ਡਰੀਆਂ ਹੋਈਆਂ ਸਨ।
9
[ਹਫ਼ਤੇ ਦੇ ਪਹਿਲੇ ਦਿਨ ਜੀ ਉੱਠਣ ਤੋਂ ਬਾਅਦ ਤੜਕੇ ਉਹ ਸਭ ਤੋਂ ਪਹਿਲਾਂ ਮਰਿਯਮ ਮਗਦਲੀਨੀ ਨੂੰ ਵਿਖਾਈ ਦਿੱਤਾ, ਜਿਸ ਵਿੱਚੋਂ ਉਸ ਨੇ ਸੱਤ ਭੂਤ ਕੱਢੇ ਸਨ।
10
ਉਸ ਨੇ ਜਾ ਕੇ ਯਿਸੂ ਦੇ ਸਾਥੀਆਂ ਨੂੰ ਖ਼ਬਰ ਦਿੱਤੀ ਜਿਹੜੇ ਵਿਰਲਾਪ ਕਰਦੇ ਅਤੇ ਰੋਂਦੇ ਸਨ।
11
ਪਰ ਜਦੋਂ ਉਨ੍ਹਾਂ ਨੇ ਇਹ ਸੁਣਿਆ ਕਿ ਉਹ ਜੀਉਂਦਾ ਹੈ ਅਤੇ ਉਸ ਨੂੰ ਵਿਖਾਈ ਦਿੱਤਾ ਹੈ ਤਾਂ ਵਿਸ਼ਵਾਸ ਨਾ ਕੀਤਾ।
12
ਇਸ ਤੋਂ ਬਾਅਦ, ਜਦੋਂ ਉਨ੍ਹਾਂ ਵਿੱਚੋਂ ਦੋ ਜਣੇ ਪਿੰਡ ਵੱਲ ਜਾ ਰਹੇ ਸਨ ਤਾਂ ਉਹ ਹੋਰ ਰੂਪ ਵਿੱਚ ਉਨ੍ਹਾਂ ਉੱਤੇ ਪਰਗਟ ਹੋਇਆ
13
ਅਤੇ ਉਨ੍ਹਾਂ ਜਾ ਕੇ ਬਾਕੀਆਂ ਨੂੰ ਖ਼ਬਰ ਦਿੱਤੀ ਪਰ ਉਨ੍ਹਾਂ ਵੀ ਵਿਸ਼ਵਾਸ ਨਾ ਕੀਤਾ।
14
ਇਸ ਤੋਂ ਬਾਅਦ ਉਹ ਗਿਆਰਾਂ ਉੱਤੇ ਜਦੋਂ ਉਹ ਭੋਜਨ ਕਰਨ ਬੈਠੇ ਸਨ, ਪਰਗਟ ਹੋਇਆ ਅਤੇ ਉਸ ਨੇ ਉਨ੍ਹਾਂ ਦੇ ਅਵਿਸ਼ਵਾਸ ਅਤੇ ਮਨ ਦੀ ਕਠੋਰਤਾ ਦਾ ਉਲਾਂਭਾ ਦਿੱਤਾ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦਾ ਵਿਸ਼ਵਾਸ ਨਹੀਂ ਕੀਤਾ ਜਿਨ੍ਹਾਂ ਉਸ ਨੂੰ ਜੀ ਉੱਠੇ ਵੇਖਿਆ ਸੀ।
15
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ।
16
ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਵਿਸ਼ਵਾਸ ਨਾ ਕਰੇ ਉਹ ਦੋਸ਼ੀ ਠਹਿਰਾਇਆ ਜਾਵੇਗਾ।
17
ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਚਿੰਨ੍ਹ ਹੋਣਗੇ: ਉਹ ਮੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਕੱਢਣਗੇ, ਉਹ ਨਵੀਆਂ-ਨਵੀਆਂ ਭਾਸ਼ਾਵਾਂ ਬੋਲਣਗੇ,
18
ਅਤੇ ਸੱਪਾਂ ਨੂੰ ਹੱਥਾਂ ਨਾਲ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰੀਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇਗਾ। ਉਹ ਬਿਮਾਰਾਂ 'ਤੇ ਹੱਥ ਰੱਖਣਗੇ ਅਤੇ ਬਿਮਾਰ ਚੰਗੇ ਹੋ ਜਾਣਗੇ।”
19
ਫਿਰ ਪ੍ਰਭੂ ਯਿਸੂ ਉਨ੍ਹਾਂ ਨਾਲ ਗੱਲਾਂ ਕਰਨ ਤੋਂ ਬਾਅਦ ਅਕਾਸ਼ 'ਤੇ ਉਠਾ ਲਿਆ ਗਿਆ ਅਤੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋ ਗਿਆ।
20
ਉਨ੍ਹਾਂ ਨੇ ਹਰ ਥਾਂ ਜਾ ਕੇ ਪ੍ਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਸੰਗ ਹੋ ਕੇ ਕੰਮ ਕਰਦਾ ਅਤੇ ਨਾਲ-ਨਾਲ ਹੋ ਰਹੇ ਚਿੰਨ੍ਹਾਂ ਰਾਹੀਂ ਵਚਨ ਨੂੰ ਸਾਬਤ ਕਰਦਾ ਸੀ। ਆਮੀਨ।]
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
All chapters:
1
2
3
4
5
6
7
8
9
10
11
12
13
14
15
16