bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 3
Mark 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
1
ਯਿਸੂ ਫੇਰ ਸਭਾ-ਘਰ ਵਿੱਚ ਗਿਆ ਅਤੇ ਉੱਥੇ ਇੱਕ ਮਨੁੱਖ ਸੀ ਜਿਸ ਦਾ ਹੱਥ ਸੁੱਕਾ ਹੋਇਆ ਸੀ
2
ਅਤੇ ਫ਼ਰੀਸੀ ਉਸ ਦੀ ਤਾਕ ਵਿੱਚ ਸਨ ਕਿ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰੇ ਤਾਂਕਿ ਉਹ ਉਸ ਉੱਤੇ ਦੋਸ਼ ਲਾ ਸਕਣ।
3
ਉਸ ਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ, “ਵਿਚਕਾਰ ਖੜ੍ਹਾ ਹੋ ਜਾ।”
4
ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ, “ਸਬਤ ਦੇ ਦਿਨ ਕੀ ਕਰਨਾ ਯੋਗ ਹੈ; ਭਲਾ ਕਰਨਾ ਜਾਂ ਬੁਰਾ ਕਰਨਾ, ਜੀਵਨ ਬਚਾਉਣਾ ਜਾਂ ਨਾਸ ਕਰਨਾ?” ਪਰ ਉਹ ਚੁੱਪ ਰਹੇ।
5
ਤਦ ਉਸ ਨੇ ਉਨ੍ਹਾਂ ਦੇ ਦਿਲ ਦੀ ਕਠੋਰਤਾ 'ਤੇ ਦੁਖੀ ਹੁੰਦੇ ਹੋਏ ਗੁੱਸੇ ਨਾਲ ਉਨ੍ਹਾਂ ਵੱਲ ਚਾਰੇ-ਪਾਸੇ ਵੇਖਿਆ ਅਤੇ ਉਸ ਮਨੁੱਖ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ।” ਤਦ ਉਸ ਨੇ ਅੱਗੇ ਵਧਾਇਆ ਅਤੇ ਉਸ ਦਾ ਹੱਥ ਚੰਗਾ ਹੋ ਗਿਆ।
6
ਤਦ ਫ਼ਰੀਸੀ ਬਾਹਰ ਜਾ ਕੇ ਤੁਰੰਤ ਹੇਰੋਦੀਆਂ ਨਾਲ ਉਸ ਦੇ ਵਿਰੁੱਧ ਮਤਾ ਪਕਾਉਣ ਲੱਗੇ ਕਿ ਕਿਸ ਤਰ੍ਹਾਂ ਉਸ ਦਾ ਨਾਸ ਕਰਨ।
7
ਫਿਰ ਯਿਸੂ ਆਪਣੇ ਚੇਲਿਆਂ ਨਾਲ ਝੀਲ ਵੱਲ ਚਲਾ ਗਿਆ ਅਤੇ ਗਲੀਲ ਤੋਂ ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ ਅਤੇ ਯਹੂਦਿਯਾ,
8
ਯਰੂਸ਼ਲਮ, ਅਦੂਮ, ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਦੇ ਆਲੇ-ਦੁਆਲਿਓਂ ਇੱਕ ਵੱਡੀ ਭੀੜ ਉਨ੍ਹਾਂ ਸਭ ਕੰਮਾਂ ਬਾਰੇ ਸੁਣ ਕੇ ਜੋ ਉਹ ਕਰ ਰਿਹਾ ਸੀ, ਉਸ ਕੋਲ ਆਈ।
9
ਤਦ ਭੀੜ ਦੇ ਕਾਰਨ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੇਰੇ ਲਈ ਇੱਕ ਕਿਸ਼ਤੀ ਤਿਆਰ ਰੱਖੋ ਤਾਂਕਿ ਲੋਕ ਮੈਨੂੰ ਦਬਾ ਨਾ ਲੈਣ।
10
ਕਿਉਂਕਿ ਯਿਸੂ ਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ, ਇਸ ਲਈ ਜਿੰਨੇ ਰੋਗੀ ਸਨ ਉਸ ਨੂੰ ਛੂਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ।
11
ਜਦੋਂ ਭ੍ਰਿਸ਼ਟ ਆਤਮਾਵਾਂ ਨੇ ਉਸ ਨੂੰ ਵੇਖਿਆ ਤਾਂ ਉਸ ਦੇ ਸਾਹਮਣੇ ਡਿੱਗ ਪਈਆਂ ਅਤੇ ਚੀਕਦੀਆਂ ਹੋਈਆਂ ਕਹਿਣ ਲੱਗੀਆਂ, “ਤੂੰ ਪਰਮੇਸ਼ਰ ਦਾ ਪੁੱਤਰ ਹੈਂ!”
12
ਪਰ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਝਿੜਕਿਆ ਕਿ ਉਹ ਉਸ ਨੂੰ ਪਰਗਟ ਨਾ ਕਰਨ।
13
ਫਿਰ ਉਹ ਪਹਾੜ ਉੱਤੇ ਚੜ੍ਹ ਗਿਆ ਅਤੇ ਜਿਨ੍ਹਾਂ ਨੂੰ ਉਹ ਚਾਹੁੰਦਾ ਸੀ, ਕੋਲ ਬੁਲਾਇਆ ਅਤੇ ਉਹ ਉਸ ਕੋਲ ਆਏ।
14
ਤਦ ਉਸ ਨੇ ਬਾਰ੍ਹਾਂ ਨੂੰ ਨਿਯੁਕਤ ਕੀਤਾ [ਜਿਨ੍ਹਾਂ ਨੂੰ ਉਸ ਨੇ “ਰਸੂਲ” ਨਾਮ ਵੀ ਦਿੱਤਾ] ਤਾਂਕਿ ਉਹ ਉਸ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਪ੍ਰਚਾਰ ਲਈ ਭੇਜੇ
15
ਅਤੇ ਉਨ੍ਹਾਂ ਕੋਲ ਦੁਸ਼ਟ ਆਤਮਾਵਾਂ ਨੂੰ ਕੱਢਣ ਦਾ ਅਧਿਕਾਰ ਹੋਵੇ।
16
ਉਸ ਨੇ ਇਨ੍ਹਾਂ ਬਾਰ੍ਹਾਂ ਨੂੰ ਨਿਯੁਕਤ ਕੀਤਾ: ਸ਼ਮਊਨ ਜਿਸ ਦਾ ਨਾਮ ਉਸ ਨੇ ਪਤਰਸ ਰੱਖਿਆ
17
ਅਤੇ ਜ਼ਬਦੀ ਦਾ ਪੁੱਤਰ ਯਾਕੂਬ ਅਤੇ ਯਾਕੂਬ ਦਾ ਭਰਾ ਯੂਹੰਨਾ ਜਿਨ੍ਹਾਂ ਦਾ ਨਾਮ ਉਸ ਨੇ ਬਨੀਰੋਗਿਜ਼ ਰੱਖਿਆ ਜਿਸ ਦਾ ਅਰਥ ਹੈ-ਗਰਜਣ ਦੇ ਪੁੱਤਰ,
18
ਅੰਦ੍ਰਿਯਾਸ, ਫ਼ਿਲਿੱਪੁਸ, ਬਰਥੁਲਮਈ, ਮੱਤੀ, ਥੋਮਾ, ਹਲਫ਼ਾ ਦਾ ਪੁੱਤਰ ਯਾਕੂਬ, ਥੱਦਈ, ਸ਼ਮਊਨ ਕਨਾਨੀ
19
ਅਤੇ ਯਹੂਦਾ ਇਸਕਰਿਯੋਤੀ ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ।
20
ਤਦ ਉਹ ਘਰ ਵਿੱਚ ਆਇਆ ਅਤੇ ਭੀੜ ਫੇਰ ਇਕੱਠੀ ਹੋ ਗਈ ਜਿਸ ਕਰਕੇ ਉਹ ਰੋਟੀ ਵੀ ਨਾ ਖਾ ਸਕੇ।
21
ਇਹ ਸੁਣ ਕੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਫੜਨ ਲਈ ਨਿੱਕਲੇ, ਕਿਉਂਕਿ ਉਹ ਕਹਿ ਰਹੇ ਸਨ ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ ਹੈ।
22
ਯਰੂਸ਼ਲਮ ਤੋਂ ਆਏ ਸ਼ਾਸਤਰੀ ਇਹ ਕਹਿ ਰਹੇ ਸਨ, “ਉਸ ਵਿੱਚ ਬਆਲਜ਼ਬੂਲ ਹੈ ਅਤੇ ਉਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”
23
ਤਦ ਉਹ ਉਨ੍ਹਾਂ ਨੂੰ ਕੋਲ ਬੁਲਾ ਕੇ ਦ੍ਰਿਸ਼ਟਾਂਤਾਂ ਵਿੱਚ ਕਹਿਣ ਲੱਗਾ, “ਸ਼ੈਤਾਨ ਕਿਵੇਂ ਸ਼ੈਤਾਨ ਨੂੰ ਕੱਢ ਸਕਦਾ ਹੈ?
24
ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਕਾਇਮ ਨਹੀਂ ਰਹਿ ਸਕਦਾ।
25
ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਕਾਇਮ ਨਹੀਂ ਰਹਿ ਸਕਦਾ।
26
ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਅਤੇ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਕਾਇਮ ਨਹੀਂ ਰਹਿ ਸਕਦਾ ਸਗੋਂ ਉਸ ਦਾ ਅੰਤ ਆ ਗਿਆ ਹੈ।
27
ਕੋਈ ਕਿਸੇ ਤਾਕਤਵਰ ਦੇ ਘਰ ਵਿੱਚ ਦਾਖਲ ਹੋ ਕੇ ਉਸ ਦਾ ਸਮਾਨ ਨਹੀਂ ਲੁੱਟ ਸਕਦਾ ਜਦੋਂ ਤੱਕ ਉਹ ਪਹਿਲਾਂ ਉਸ ਤਾਕਤਵਰ ਨੂੰ ਬੰਨ੍ਹ ਨਾ ਲਵੇ ਅਤੇ ਫਿਰ ਉਹ ਉਸ ਦਾ ਘਰ ਲੁੱਟ ਸਕੇਗਾ।
28
“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਨੂੰ ਪਾਪ ਅਤੇ ਨਿੰਦਾ ਜੋ ਵੀ ਉਹ ਕਰਨ, ਸਭ ਮਾਫ਼ ਕੀਤਾ ਜਾਵੇਗਾ,
29
ਪਰ ਜੋ ਕੋਈ ਪਵਿੱਤਰ ਆਤਮਾ ਦੀ ਨਿੰਦਾ ਕਰੇ ਉਸ ਲਈ ਕਦੇ ਮਾਫ਼ੀ ਨਹੀਂ ਹੈ ਸਗੋਂ ਉਹ ਸਦੀਪਕ ਪਾਪ ਦਾ ਦੋਸ਼ੀ ਹੈ।”
30
ਕਿਉਂਕਿ ਉਹ ਕਹਿ ਰਹੇ ਸਨ, “ਉਸ ਵਿੱਚ ਭ੍ਰਿਸ਼ਟ ਆਤਮਾ ਹੈ।”
31
ਤਦ ਉਸ ਦੀ ਮਾਤਾ ਅਤੇ ਉਸ ਦੇ ਭਰਾ ਆਏ ਅਤੇ ਬਾਹਰ ਖੜ੍ਹੇ ਰਹਿ ਕੇ ਉਸ ਨੂੰ ਬੁਲਾਉਣ ਲਈ ਕਿਸੇ ਨੂੰ ਭੇਜਿਆ।
32
ਲੋਕ ਉਸ ਦੇ ਆਲੇ-ਦੁਆਲੇ ਬੈਠੇ ਹੋਏ ਸਨ ਅਤੇ ਉਨ੍ਹਾਂ ਨੇ ਉਸ ਨੂੰ ਕਿਹਾ, “ਵੇਖ, ਤੇਰੀ ਮਾਤਾ, ਤੇਰੇ ਭਰਾ ਅਤੇ ਤੇਰੀਆਂ ਭੈਣਾਂ ਬਾਹਰ ਤੈਨੂੰ ਲੱਭਦੇ ਹਨ।”
33
ਉਸ ਨੇ ਉਨ੍ਹਾਂ ਨੂੰ ਕਿਹਾ, “ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ?”
34
ਫਿਰ ਉਸ ਨੇ ਆਪਣੇ ਚਾਰੇ-ਪਾਸੇ ਬੈਠੇ ਲੋਕਾਂ ਵੱਲ ਵੇਖ ਕੇ ਕਿਹਾ, “ਵੇਖੋ, ਮੇਰੀ ਮਾਤਾ ਅਤੇ ਮੇਰੇ ਭਰਾ!
35
ਕਿਉਂਕਿ ਜੋ ਕੋਈ ਪਰਮੇਸ਼ਰ ਦੀ ਇੱਛਾ 'ਤੇ ਚੱਲਦਾ ਹੈ, ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਤਾ ਹੈ।”
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
All chapters:
1
2
3
4
5
6
7
8
9
10
11
12
13
14
15
16