bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 9
Mark 9
Punjabi Standard Bible (Punjabi Standard Bible) 2023
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
1
ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਇੱਥੇ ਖੜ੍ਹੇ ਹਨ, ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਹੜੇ ਉਦੋਂ ਤੱਕ ਮੌਤ ਦਾ ਸੁਆਦ ਨਾ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ।”
2
ਛਿਆਂ ਦਿਨਾਂ ਬਾਅਦ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਅਲੱਗ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਲੈ ਗਿਆ। ਉੱਥੇ ਉਨ੍ਹਾਂ ਦੇ ਸਾਹਮਣੇ ਉਸ ਦਾ ਰੂਪ ਬਦਲ ਗਿਆ
3
ਅਤੇ ਉਸ ਦੇ ਕੱਪੜੇ ਚਮਕਣ ਲੱਗੇ ਅਤੇ ਐਨੇ ਸਫ਼ੇਦ ਹੋ ਗਏ ਕਿ ਧਰਤੀ 'ਤੇ ਕੋਈ ਧੋਬੀ ਵੀ ਐਨੇ ਸਫ਼ੇਦ ਨਹੀਂ ਕਰ ਸਕਦਾ।
4
ਫਿਰ ਉਨ੍ਹਾਂ ਨੂੰ ਮੂਸਾ ਅਤੇ ਉਸ ਦੇ ਨਾਲ ਏਲੀਯਾਹ ਵਿਖਾਈ ਦਿੱਤਾ ਅਤੇ ਉਹ ਯਿਸੂ ਨਾਲ ਗੱਲਾਂ ਕਰ ਰਹੇ ਸਨ।
5
ਤਦ ਪਤਰਸ ਨੇ ਯਿਸੂ ਨੂੰ ਕਿਹਾ, “ਹੇ ਰੱਬੀ, ਚੰਗਾ ਹੈ ਜੋ ਅਸੀਂ ਇੱਥੇ ਹਾਂ। ਅਸੀਂ ਤਿੰਨ ਤੰਬੂ ਬਣਾਈਏ; ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।”
6
ਅਸਲ ਵਿੱਚ ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਸੀ ਕਿਉਂਕਿ ਉਹ ਬਹੁਤ ਡਰੇ ਹੋਏ ਸਨ।
7
ਤਦ ਇੱਕ ਬੱਦਲ ਉਨ੍ਹਾਂ ਉੱਤੇ ਛਾ ਗਿਆ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ।”
8
ਫਿਰ ਅਚਾਨਕ ਅਜਿਹਾ ਹੋਇਆ ਕਿ ਉਨ੍ਹਾਂ ਨੇ ਚਾਰੇ ਪਾਸੇ ਨਜ਼ਰ ਮਾਰੀ ਤਾਂ ਹੁਣ ਹੋਰ ਕਿਸੇ ਨੂੰ ਨਹੀਂ, ਸਗੋਂ ਇਕੱਲੇ ਯਿਸੂ ਨੂੰ ਆਪਣੇ ਨਾਲ ਵੇਖਿਆ।
9
ਜਦੋਂ ਉਹ ਪਹਾੜ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜੋ ਕੁਝ ਉਨ੍ਹਾਂ ਵੇਖਿਆ ਸੀ, ਕਿਸੇ ਨੂੰ ਨਾ ਦੱਸਣ ਜਦੋਂ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਉੱਠੇ।
10
ਉਨ੍ਹਾਂ ਇਸ ਗੱਲ ਨੂੰ ਆਪਣੇ ਤੱਕ ਹੀ ਰੱਖਿਆ ਅਤੇ ਇਹ ਵਿਚਾਰ ਕਰਨ ਲੱਗੇ ਕਿ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਕੀ ਅਰਥ ਹੈ!
11
ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਸ਼ਾਸਤਰੀ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”
12
ਉਸ ਨੇ ਉਨ੍ਹਾਂ ਨੂੰ ਕਿਹਾ, “ਏਲੀਯਾਹ ਸੱਚਮੁੱਚ ਪਹਿਲਾਂ ਆ ਕੇ ਸਭ ਕੁਝ ਸੁਧਾਰੇਗਾ; ਪਰ ਮਨੁੱਖ ਦੇ ਪੁੱਤਰ ਦੇ ਬਾਰੇ ਇਹ ਕਿਉਂ ਲਿਖਿਆ ਹੈ ਕਿ ਉਹ ਬਹੁਤ ਦੁੱਖ ਝੱਲੇਗਾ ਅਤੇ ਤੁੱਛ ਗਿਣਿਆ ਜਾਵੇਗਾ?
13
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਾ ਅਤੇ ਜਿਵੇਂ ਉਸ ਦੇ ਵਿਖੇ ਲਿਖਿਆ ਹੈ, ਉਨ੍ਹਾਂ ਨੇ ਜੋ ਚਾਹਿਆ ਉਸ ਨਾਲ ਕੀਤਾ।”
14
ਜਦੋਂ ਉਹ ਚੇਲਿਆਂ ਕੋਲ ਆਏ ਤਾਂ ਵੇਖਿਆ ਕਿ ਉਨ੍ਹਾਂ ਦੁਆਲੇ ਵੱਡੀ ਭੀੜ ਲੱਗੀ ਹੈ ਅਤੇ ਸ਼ਾਸਤਰੀ ਉਨ੍ਹਾਂ ਨਾਲ ਬਹਿਸ ਕਰ ਰਹੇ ਹਨ।
15
ਉਸੇ ਵੇਲੇ ਸਾਰੀ ਭੀੜ ਯਿਸੂ ਨੂੰ ਵੇਖ ਕੇ ਹੈਰਾਨ ਹੋ ਗਈ ਅਤੇ ਦੌੜ ਕੇ ਉਸ ਨੂੰ ਸਲਾਮ ਕੀਤਾ।
16
ਉਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਇਨ੍ਹਾਂ ਨਾਲ ਕੀ ਬਹਿਸ ਕਰ ਰਹੇ ਹੋ?”
17
ਤਦ ਭੀੜ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, “ਗੁਰੂ ਜੀ, ਮੈਂ ਆਪਣੇ ਪੁੱਤਰ ਨੂੰ ਜਿਸ ਵਿੱਚ ਗੂੰਗੀ ਆਤਮਾ ਹੈ, ਤੁਹਾਡੇ ਕੋਲ ਲਿਆਇਆ ਸੀ।
18
ਉਹ ਜਿੱਥੇ ਕਿਤੇ ਵੀ ਇਸ ਨੂੰ ਫੜਦੀ ਹੈ ਪਟਕ ਦਿੰਦੀ ਹੈ ਅਤੇ ਇਸ ਦੇ ਮੂੰਹ ਵਿੱਚੋਂ ਝੱਗ ਨਿੱਕਲਦੀ ਹੈ ਅਤੇ ਇਹ ਦੰਦ ਪੀਂਹਦਾ ਅਤੇ ਸੁੱਕਦਾ ਜਾਂਦਾ ਹੈ। ਮੈਂ ਤੇਰੇ ਚੇਲਿਆਂ ਨੂੰ ਕਿਹਾ ਕਿ ਉਸ ਨੂੰ ਕੱਢ ਦੇਣ ਪਰ ਉਹ ਕੱਢ ਨਾ ਸਕੇ।”
19
ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਵਿਸ਼ਵਾਸਹੀਣ ਪੀੜ੍ਹੀ, ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ? ਕਦੋਂ ਤੱਕ ਤੁਹਾਡੀ ਸਹਾਂਗਾ? ਉਸ ਨੂੰ ਮੇਰੇ ਕੋਲ ਲਿਆਓ!”
20
ਤਦ ਉਹ ਲੜਕੇ ਨੂੰ ਉਸ ਦੇ ਕੋਲ ਲਿਆਏ। ਆਤਮਾ ਨੇ ਯਿਸੂ ਨੂੰ ਵੇਖ ਕੇ ਤੁਰੰਤ ਲੜਕੇ ਨੂੰ ਮਰੋੜਿਆ ਅਤੇ ਲੜਕਾ ਧਰਤੀ ਉੱਤੇ ਡਿੱਗ ਕੇ ਲਿਟਣ ਲੱਗਾ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਨਿੱਕਲਣ ਲੱਗੀ।
21
ਤਦ ਯਿਸੂ ਨੇ ਉਸ ਦੇ ਪਿਤਾ ਨੂੰ ਪੁੱਛਿਆ, “ਇਹ ਇਸ ਨਾਲ ਕਿੰਨੇ ਸਮੇਂ ਤੋਂ ਹੋ ਰਿਹਾ ਹੈ?” ਉਸ ਨੇ ਕਿਹਾ, “ਬਚਪਨ ਤੋਂ।
22
ਇਸ ਨੇ ਕਈ ਵਾਰ ਇਸ ਨੂੰ ਅੱਗ ਅਤੇ ਪਾਣੀ ਵਿੱਚ ਵੀ ਸੁੱਟਿਆ ਤਾਂਕਿ ਇਸ ਦਾ ਨਾਸ ਕਰੇ, ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ 'ਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ।”
23
ਯਿਸੂ ਨੇ ਉਸ ਨੂੰ ਕਿਹਾ, “ਜੇ ਤੁਸੀਂ ਕਰ ਸਕਦੇ ਹੋ? ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਸੰਭਵ ਹੈ।”
24
ਬੱਚੇ ਦੇ ਪਿਤਾ ਨੇ ਤੁਰੰਤ ਗਿੜਗੜਾ ਕੇ ਕਿਹਾ, “ ਮੈਂ ਵਿਸ਼ਵਾਸ ਕਰਦਾ ਹਾਂ! ਮੇਰੇ ਅਵਿਸ਼ਵਾਸ ਦਾ ਹੱਲ ਕਰੋ।”
25
ਜਦੋਂ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਾਂ ਭ੍ਰਿਸ਼ਟ ਆਤਮਾ ਨੂੰ ਇਹ ਕਹਿੰਦੇ ਹੋਏ ਝਿੜਕਿਆ, “ਹੇ ਗੂੰਗੀ-ਬੋਲ਼ੀ ਆਤਮਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਇਸ ਵਿੱਚੋਂ ਨਿੱਕਲ ਜਾ ਅਤੇ ਫਿਰ ਕਦੇ ਇਸ ਵਿੱਚ ਨਾ ਵੜੀਂ।”
26
ਤਦ ਆਤਮਾ ਚੀਕ ਮਾਰ ਕੇ ਅਤੇ ਲੜਕੇ ਨੂੰ ਬੁਰੀ ਤਰ੍ਹਾਂ ਮਰੋੜ ਕੇ ਬਾਹਰ ਨਿੱਕਲ ਗਈ ਅਤੇ ਉਹ ਮੁਰਦੇ ਵਾਂਗ ਹੋ ਗਿਆ, ਇੱਥੋਂ ਤੱਕ ਕਿ ਬਹੁਤਿਆਂ ਨੇ ਕਿਹਾ, “ਉਹ ਮਰ ਗਿਆ ਹੈ!”
27
ਪਰ ਯਿਸੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਅਤੇ ਉਹ ਖੜ੍ਹਾ ਹੋ ਗਿਆ।
28
ਜਦੋਂ ਯਿਸੂ ਘਰ ਵਿੱਚ ਆਇਆ ਤਾਂ ਉਸ ਦੇ ਚੇਲਿਆਂ ਨੇ ਉਸ ਨੂੰ ਇਕਾਂਤ ਵਿੱਚ ਉਸ ਨੂੰ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ?”
29
ਉਸ ਨੇ ਉਨ੍ਹਾਂ ਨੂੰ ਕਿਹਾ, “ਇਹ ਜਾਤੀ ਪ੍ਰਾਰਥਨਾ ਅਤੇ ਵਰਤ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਨਹੀਂ ਨਿੱਕਲ ਸਕਦੀ।”
30
ਫਿਰ ਉੱਥੋਂ ਚੱਲ ਕੇ ਉਹ ਗਲੀਲ ਵਿੱਚੋਂ ਦੀ ਲੰਘ ਰਹੇ ਸਨ ਅਤੇ ਯਿਸੂ ਨਹੀਂ ਚਾਹੁੰਦਾ ਸੀ ਕਿ ਕੋਈ ਜਾਣੇ,
31
ਕਿਉਂਕਿ ਉਹ ਆਪਣੇ ਚੇਲਿਆਂ ਨੂੰ ਇਹ ਸਿਖਾਉਂਦਾ ਅਤੇ ਦੱਸਦਾ ਸੀ, “ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਮਾਰੇ ਜਾਣ ਤੋਂ ਤਿੰਨਾਂ ਦਿਨਾਂ ਬਾਅਦ ਉਹ ਜੀ ਉੱਠੇਗਾ।”
32
ਪਰ ਉਹ ਇਸ ਗੱਲ ਨੂੰ ਨਾ ਸਮਝੇ ਅਤੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
33
ਫਿਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਜਦੋਂ ਉਹ ਘਰ ਵਿੱਚ ਸੀ ਤਾਂ ਉਹ ਉਨ੍ਹਾਂ ਨੂੰ ਪੁੱਛਣ ਲੱਗਾ, “ਤੁਸੀਂ ਰਾਹ ਵਿੱਚ ਕੀ ਵਿਚਾਰ ਕਰ ਰਹੇ ਸੀ?”
34
ਪਰ ਉਹ ਚੁੱਪ ਰਹੇ ਕਿਉਂਕਿ ਰਾਹ ਵਿੱਚ ਉਹ ਇੱਕ ਦੂਜੇ ਨਾਲ ਇਹ ਬਹਿਸ ਕਰ ਰਹੇ ਸਨ ਕਿ ਵੱਡਾ ਕੌਣ ਹੈ।
35
ਫਿਰ ਉਸ ਨੇ ਬੈਠ ਕੇ ਉਨ੍ਹਾਂ ਬਾਰ੍ਹਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ, “ਜੇ ਕੋਈ ਪਹਿਲਾ ਬਣਨਾ ਚਾਹੇ ਤਾਂ ਉਹ ਸਭ ਤੋਂ ਪਿਛਲਾ ਅਤੇ ਸਭ ਦਾ ਸੇਵਕ ਹੋਵੇ।”
36
ਫਿਰ ਉਸ ਨੇ ਇੱਕ ਬੱਚੇ ਨੂੰ ਲੈ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਸ ਨੂੰ ਬਾਹਾਂ ਵਿੱਚ ਲੈ ਕੇ ਉਨ੍ਹਾਂ ਨੂੰ ਕਿਹਾ,
37
“ਜੋ ਕੋਈ ਅਜਿਹੇ ਬੱਚਿਆਂ ਵਿੱਚੋਂ ਇੱਕ ਨੂੰ ਮੇਰੇ ਨਾਮ ਵਿੱਚ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਕੋਈ ਮੈਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ।”
38
ਯੂਹੰਨਾ ਨੇ ਉਸ ਨੂੰ ਕਿਹਾ, “ਗੁਰੂ ਜੀ, ਅਸੀਂ ਕਿਸੇ ਨੂੰ ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਕੱਢਦੇ ਵੇਖਿਆ ਅਤੇ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੇ ਪਿੱਛੇ ਨਹੀਂ ਚੱਲਦਾ।”
39
ਪਰ ਯਿਸੂ ਨੇ ਕਿਹਾ, “ਉਸ ਨੂੰ ਨਾ ਰੋਕੋ, ਕਿਉਂਕਿ ਅਜਿਹਾ ਕੋਈ ਨਹੀਂ ਹੈ ਜਿਹੜਾ ਮੇਰੇ ਨਾਮ ਵਿੱਚ ਚਮਤਕਾਰ ਕਰੇ ਅਤੇ ਉਸੇ ਵੇਲੇ ਮੈਨੂੰ ਬੁਰਾ ਕਹਿ ਸਕੇ,
40
ਕਿਉਂਕਿ ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੇ ਵੱਲ ਹੈ।
41
“ਜੋ ਕੋਈ ਮੇਰੇ ਨਾਮ ਵਿੱਚ ਤੁਹਾਨੂੰ ਪੀਣ ਲਈ ਪਾਣੀ ਦਾ ਇੱਕ ਪਿਆਲਾ ਇਸ ਕਰਕੇ ਦੇਵੇ ਕਿ ਤੁਸੀਂ ਮਸੀਹ ਦੇ ਹੋ, ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਕਦੇ ਨਾ ਗੁਆਵੇਗਾ।
42
“ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਇੱਕ ਨੂੰ ਵੀ ਠੋਕਰ ਖੁਆਵੇ, ਉਸ ਦੇ ਲਈ ਇਹ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਇੱਕ ਵੱਡੀ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ।
43
ਜੇ ਤੇਰਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਵੱਢ ਸੁੱਟ। ਤੇਰੇ ਲਈ ਟੁੰਡਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਇਸ ਨਾਲੋਂ ਚੰਗਾ ਹੈ ਕਿ ਦੋ ਹੱਥ ਹੁੰਦੇ ਹੋਏ ਤੂੰ ਨਰਕ ਦੀ ਨਾ ਬੁਝਣ ਵਾਲੀ ਅੱਗ ਵਿੱਚ ਸੁੱਟਿਆ ਜਾਵੇਂ;
44
[ਜਿੱਥੇ ਉਨ੍ਹਾਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਅੱਗ ਕਦੇ ਨਹੀਂ ਬੁਝਦੀ।]
45
ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਵੱਢ ਸੁੱਟ। ਤੇਰੇ ਲਈ ਲੰਗੜਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਇਸ ਨਾਲੋਂ ਚੰਗਾ ਹੈ ਕਿ ਦੋ ਪੈਰ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ;
46
[ਜਿੱਥੇ ਉਨ੍ਹਾਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਅੱਗ ਕਦੇ ਨਹੀਂ ਬੁਝਦੀ।]
47
ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਕੱਢ ਸੁੱਟ। ਤੇਰੇ ਲਈ ਕਾਣਾ ਹੋ ਕੇ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਇਸ ਨਾਲੋਂ ਚੰਗਾ ਹੈ ਕਿ ਦੋ ਅੱਖਾਂ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ;
48
ਜਿੱਥੇ ਉਨ੍ਹਾਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਅੱਗ ਕਦੇ ਨਹੀਂ ਬੁਝਦੀ।
49
ਕਿਉਂਕਿ ਹਰ ਕੋਈ ਅੱਗ ਨਾਲ ਨਮਕੀਨ ਕੀਤਾ ਜਾਵੇਗਾ ।
50
“ਨਮਕ ਚੰਗਾ ਹੈ ਪਰ ਜੇ ਨਮਕ ਬੇਸੁਆਦ ਹੋ ਜਾਵੇ ਤਾਂ ਤੁਸੀਂ ਉਸ ਨੂੰ ਕਾਹਦੇ ਨਾਲ ਸੁਆਦਲਾ ਕਰੋਗੇ? ਆਪਣੇ ਵਿੱਚ ਨਮਕ ਰੱਖੋ ਅਤੇ ਆਪਸ ਵਿੱਚ ਮੇਲ-ਮਿਲਾਪ ਨਾਲ ਰਹੋ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
All chapters:
1
2
3
4
5
6
7
8
9
10
11
12
13
14
15
16