bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 11
Mark 11
Punjabi Standard Bible (Punjabi Standard Bible) 2023
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
1
ਜਦੋਂ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਅਤੇ ਬੈਤਅਨੀਆ ਕੋਲ ਪਹੁੰਚੇ ਤਾਂ ਉਸ ਨੇ ਆਪਣੇ ਚੇਲਿਆਂ ਵਿੱਚੋਂ ਦੋ ਜਣਿਆਂ ਨੂੰ ਭੇਜਿਆ
2
ਅਤੇ ਉਨ੍ਹਾਂ ਨੂੰ ਕਿਹਾ, “ਉਸ ਪਿੰਡ ਵਿੱਚ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦਿਆਂ ਹੀ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਉੱਤੇ ਅਜੇ ਤੱਕ ਕੋਈ ਮਨੁੱਖ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹ ਕੇ ਲੈ ਆਓ
3
ਅਤੇ ਜੇ ਕੋਈ ਤੁਹਾਨੂੰ ਕਹੇ, ‘ਤੁਸੀਂ ਇਹ ਕਿਉਂ ਕਰਦੇ ਹੋ’? ਤਾਂ ਕਹਿਣਾ ਕਿ ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ ਅਤੇ ਉਹ ਛੇਤੀ ਹੀ ਇਸ ਨੂੰ ਵਾਪਸ ਭੇਜ ਦੇਵੇਗਾ।”
4
ਉਹ ਗਏ ਅਤੇ ਗਧੀ ਦੇ ਬੱਚੇ ਨੂੰ ਦਰਵਾਜ਼ੇ ਕੋਲ ਬਾਹਰ ਚੌਰਾਹੇ ਉੱਤੇ ਬੰਨ੍ਹਿਆ ਹੋਇਆ ਵੇਖਿਆ ਅਤੇ ਉਸ ਨੂੰ ਖੋਲ੍ਹ ਲਿਆ।
5
ਤਦ ਉੱਥੇ ਖੜ੍ਹੇ ਕੁਝ ਲੋਕ ਉਨ੍ਹਾਂ ਨੂੰ ਕਹਿਣ ਲੱਗੇ, “ਤੁਸੀਂ ਕੀ ਕਰ ਰਹੇ ਹੋ, ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹਦੇ ਹੋ?”
6
ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਕਿਹਾ ਸੀ, ਉਸੇ ਤਰ੍ਹਾਂ ਉਨ੍ਹਾਂ ਨੂੰ ਕਹਿ ਦਿੱਤਾ। ਤਦ ਲੋਕਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ।
7
ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ 'ਤੇ ਪਾ ਦਿੱਤੇ ਅਤੇ ਉਹ ਉਸ ਉੱਤੇ ਬੈਠ ਗਿਆ।
8
ਕਈਆਂ ਨੇ ਰਾਹ ਵਿੱਚ ਆਪਣੇ ਕੱਪੜੇ ਅਤੇ ਹੋਰਾਂ ਨੇ ਖੇਤਾਂ ਵਿੱਚੋਂ ਟਹਿਣੀਆਂ ਕੱਟ ਕੇ ਵਿਛਾ ਦਿੱਤੀਆਂ।
9
ਅੱਗੇ ਅਤੇ ਪਿੱਛੇ ਚੱਲਣ ਵਾਲੇ ਉੱਚੀ ਅਵਾਜ਼ ਨਾਲ ਪੁਕਾਰ ਰਹੇ ਸਨ: ਹੋਸੰਨਾ! ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ!
10
ਧੰਨ ਹੈ ਸਾਡੇ ਪਿਤਾ ਦਾਊਦ ਦਾ ਰਾਜ ਜੋ ਆ ਰਿਹਾ ਹੈ! ਪਰਮਧਾਮ ਵਿੱਚ ਹੋਸੰਨਾ!
11
ਯਿਸੂ ਯਰੂਸ਼ਲਮ ਪਹੁੰਚ ਕੇ ਹੈਕਲ ਵਿੱਚ ਗਿਆ ਅਤੇ ਚਾਰੇ ਪਾਸੇ ਸਭ ਕੁਝ ਵੇਖ ਕੇ ਬਾਰ੍ਹਾਂ ਦੇ ਨਾਲ ਬੈਤਅਨੀਆ ਵੱਲ ਚਲਾ ਗਿਆ ਕਿਉਂਕਿ ਸ਼ਾਮ ਹੋ ਗਈ ਸੀ।
12
ਅਗਲੇ ਦਿਨ ਜਦੋਂ ਉਹ ਬੈਤਅਨੀਆ ਤੋਂ ਬਾਹਰ ਆਏ ਤਾਂ ਉਸ ਨੂੰ ਭੁੱਖ ਲੱਗੀ।
13
ਉਹ ਪੱਤਿਆਂ ਨਾਲ ਭਰੇ ਅੰਜੀਰ ਦੇ ਦਰਖ਼ਤ ਨੂੰ ਦੂਰੋਂ ਵੇਖ ਕੇ ਉਸ ਦੇ ਕੋਲ ਗਿਆ ਕਿ ਸ਼ਾਇਦ ਇਸ ਤੋਂ ਕੁਝ ਮਿਲੇ, ਪਰ ਜਦੋਂ ਉਹ ਇਸ ਦੇ ਕੋਲ ਆਇਆ ਤਾਂ ਪੱਤਿਆਂ ਬਿਨਾਂ ਹੋਰ ਕੁਝ ਨਾ ਪਾਇਆ ਕਿਉਂਕਿ ਅੰਜੀਰਾਂ ਦਾ ਮੌਸਮ ਨਹੀਂ ਸੀ।
14
ਤਦ ਯਿਸੂ ਨੇ ਦਰਖ਼ਤ ਨੂੰ ਕਿਹਾ, “ਹੁਣ ਤੋਂ ਕੋਈ ਤੇਰਾ ਫਲ ਕਦੇ ਨਾ ਖਾਵੇ।” ਉਸ ਦੇ ਚੇਲੇ ਇਹ ਸੁਣ ਰਹੇ ਸਨ।
15
ਫਿਰ ਉਹ ਯਰੂਸ਼ਲਮ ਵਿੱਚ ਆਏ ਅਤੇ ਯਿਸੂ ਹੈਕਲ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਤੇ ਖਰੀਦਦੇ ਸਨ, ਬਾਹਰ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਗੱਦੀਆਂ ਉਲਟਾ ਦਿੱਤੀਆਂ
16
ਅਤੇ ਉਸ ਨੇ ਕਿਸੇ ਨੂੰ ਵੀ ਸਮਾਨ ਲੈ ਕੇ ਹੈਕਲ ਵਿੱਚੋਂ ਦੀ ਲੰਘਣ ਨਾ ਦਿੱਤਾ।
17
ਫਿਰ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ, “ਕੀ ਇਹ ਨਹੀਂ ਲਿਖਿਆ ਹੈ ਕਿ ਮੇਰਾ ਘਰ ਸਭ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ? ਪਰ ਤੁਸੀਂ ਇਸ ਨੂੰ ਡਾਕੂਆਂ ਦੀ ਗੁਫਾ ਬਣਾ ਦਿੱਤਾ ਹੈ।”
18
ਜਦੋਂ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਨੇ ਇਹ ਸੁਣਿਆ ਤਾਂ ਉਹ ਇਸ ਤਾਕ ਵਿੱਚ ਰਹਿਣ ਲੱਗੇ ਕਿ ਉਸ ਨੂੰ ਕਿਵੇਂ ਨਾਸ ਕਰਨ, ਪਰ ਉਹ ਉਸ ਤੋਂ ਡਰਦੇ ਸਨ ਕਿਉਂਕਿ ਸਾਰੀ ਭੀੜ ਉਸ ਦੇ ਉਪਦੇਸ਼ ਤੋਂ ਹੈਰਾਨ ਸੀ।
19
ਫਿਰ ਜਦੋਂ ਸ਼ਾਮ ਹੋ ਗਈ ਤਾਂ ਉਹ ਨਗਰ ਦੇ ਬਾਹਰ ਚਲੇ ਗਏ।
20
ਤੜਕੇ ਉੱਧਰੋਂ ਲੰਘਦੇ ਹੋਏ ਉਨ੍ਹਾਂ ਨੇ ਵੇਖਿਆ ਕਿ ਉਹ ਅੰਜੀਰ ਦਾ ਦਰਖ਼ਤ ਜੜ੍ਹੋਂ ਸੁੱਕ ਗਿਆ ਸੀ।
21
ਤਦ ਪਤਰਸ ਨੇ ਚੇਤੇ ਕਰਕੇ ਉਸ ਨੂੰ ਕਿਹਾ, “ਹੇ ਰੱਬੀ ਵੇਖ, ਉਹ ਅੰਜੀਰ ਦਾ ਦਰਖ਼ਤ ਜਿਸ ਨੂੰ ਤੂੰ ਸਰਾਪ ਦਿੱਤਾ ਸੀ, ਸੁੱਕ ਗਿਆ ਹੈ।”
22
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰਮੇਸ਼ਰ ਉੱਤੇ ਵਿਸ਼ਵਾਸ ਰੱਖੋ।
23
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ‘ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਡਿੱਗ’ ਅਤੇ ਆਪਣੇ ਮਨ ਵਿੱਚ ਸ਼ੱਕ ਨਾ ਕਰੇ, ਸਗੋਂ ਵਿਸ਼ਵਾਸ ਕਰੇ ਕਿ ਜੋ ਉਹ ਕਹਿੰਦਾ ਹੈ ਉਹ ਹੋ ਜਾਂਦਾ ਹੈ ਤਾਂ ਉਸ ਦੇ ਲਈ ਹੋ ਜਾਵੇਗਾ।
24
ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗਦੇ ਹੋ, ਵਿਸ਼ਵਾਸ ਕਰੋ ਕਿ ਤੁਹਾਨੂੰ ਮਿਲ ਗਿਆ ਤਾਂ ਤੁਹਾਡੇ ਲਈ ਹੋ ਜਾਵੇਗਾ।
25
ਜਦੋਂ ਤੁਸੀਂ ਖੜ੍ਹੇ ਹੋ ਕੇ ਪ੍ਰਾਰਥਨਾ ਕਰੋ ਅਤੇ ਜੇ ਤੁਹਾਡਾ ਕਿਸੇ ਨਾਲ ਕੋਈ ਵਿਰੋਧ ਹੋਵੇ ਤਾਂ ਤੁਸੀਂ ਮਾਫ਼ ਕਰ ਦਿਓ ਤਾਂਕਿ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਤੁਹਾਨੂੰ ਮਾਫ਼ ਕਰੇ।
26
[ਪਰ ਜੇ ਤੁਸੀਂ ਮਾਫ਼ ਨਹੀਂ ਕਰੋਗੇ ਤਾਂ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ।”]
27
ਉਹ ਫੇਰ ਯਰੂਸ਼ਲਮ ਵਿੱਚ ਆਏ ਅਤੇ ਜਦੋਂ ਉਹ ਹੈਕਲ ਵਿੱਚ ਟਹਿਲ ਰਿਹਾ ਸੀ ਤਾਂ ਪ੍ਰਧਾਨ ਯਾਜਕ, ਸ਼ਾਸਤਰੀ ਅਤੇ ਬਜ਼ੁਰਗ ਉਸ ਦੇ ਕੋਲ ਆਏ
28
ਅਤੇ ਉਸ ਨੂੰ ਪੁੱਛਣ ਲੱਗੇ, “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਇਹ ਅਧਿਕਾਰ ਤੈਨੂੰ ਕਿਸ ਨੇ ਦਿੱਤਾ ਕਿ ਤੂੰ ਇਹ ਕੰਮ ਕਰੇਂ?”
29
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਾਂਗਾ ਅਤੇ ਤੁਸੀਂ ਮੈਨੂੰ ਉੱਤਰ ਦਿਓ, ਤਦ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।
30
ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ? ਮੈਨੂੰ ਉੱਤਰ ਦਿਓ!”
31
ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ, “ਜੇ ਅਸੀਂ ਕਹੀਏ, ‘ਸਵਰਗ ਵੱਲੋਂ’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਾ ਕੀਤਾ’?
32
ਪਰ ਜੇ ਅਸੀਂ ਕਹੀਏ ‘ਮਨੁੱਖਾਂ ਵੱਲੋਂ’ ਤਾਂ…?” ਉਹ ਭੀੜ ਤੋਂ ਡਰਦੇ ਸਨ ਕਿਉਂਕਿ ਸਭ ਮੰਨਦੇ ਸਨ ਕਿ ਯੂਹੰਨਾ ਸੱਚਮੁੱਚ ਨਬੀ ਸੀ।
33
ਇਸ ਲਈ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ!” ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
All chapters:
1
2
3
4
5
6
7
8
9
10
11
12
13
14
15
16