bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 14
Mark 14
Punjabi Standard Bible (Punjabi Standard Bible) 2023
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
1
ਹੁਣ ਦੋ ਦਿਨਾਂ ਬਾਅਦ ਪਸਾਹ ਅਤੇ ਅਖ਼ਮੀਰੀ ਰੋਟੀ ਦਾ ਤਿਉਹਾਰ ਸੀ। ਪ੍ਰਧਾਨ ਯਾਜਕ ਅਤੇ ਸ਼ਾਸਤਰੀ ਇਸ ਤਾਕ ਵਿੱਚ ਸਨ ਕਿ ਉਹ ਯਿਸੂ ਨੂੰ ਕਿਵੇਂ ਧੋਖੇ ਨਾਲ ਫੜ ਕੇ ਮਾਰ ਸੁੱਟਣ।
2
ਪਰ ਉਨ੍ਹਾਂ ਨੇ ਕਿਹਾ ਕਿ ਤਿਉਹਾਰ 'ਤੇ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਲੋਕਾਂ ਵਿੱਚ ਦੰਗਾ ਹੋ ਜਾਵੇ।
3
ਜਦੋਂ ਉਹ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਭੋਜਨ ਖਾਣ ਬੈਠਾ ਸੀ ਤਾਂ ਇੱਕ ਔਰਤ ਸੰਗਮਰਮਰ ਦੇ ਬਰਤਨ ਵਿੱਚ ਸ਼ੁੱਧ ਜਟਾਮਾਂਸੀ ਦਾ ਮਹਿੰਗਾ ਅਤਰ ਲੈ ਕੇ ਆਈ ਅਤੇ ਸੰਗਮਰਮਰ ਦੇ ਉਸ ਬਰਤਨ ਨੂੰ ਤੋੜ ਕੇ ਅਤਰ ਉਸ ਦੇ ਸਿਰ ਉੱਤੇ ਡੋਲ੍ਹ ਦਿੱਤਾ।
4
ਪਰ ਕੁਝ ਲੋਕ ਖਿਝ ਕੇ ਆਪਸ ਵਿੱਚ ਕਹਿਣ ਲੱਗੇ, “ਇਹ ਅਤਰ ਕਿਉਂ ਬਰਬਾਦ ਕੀਤਾ ਗਿਆ?
5
ਕਿਉਂਕਿ ਇਹ ਅਤਰ ਤਿੰਨ ਸੌ ਤੋਂ ਵੀ ਵੱਧ ਦੀਨਾਰਾਂ ਵਿੱਚ ਵੇਚਿਆ ਅਤੇ ਗਰੀਬਾਂ ਨੂੰ ਦਿੱਤਾ ਜਾ ਸਕਦਾ ਸੀ।” ਇਸ ਲਈ ਉਹ ਔਰਤ ਨੂੰ ਝਿੜਕਣ ਲੱਗੇ।
6
ਪਰ ਯਿਸੂ ਨੇ ਕਿਹਾ, “ਇਸ ਨੂੰ ਛੱਡ ਦਿਓ; ਕਿਉਂ ਇਸ ਨੂੰ ਪਰੇਸ਼ਾਨ ਕਰਦੇ ਹੋ? ਉਸ ਨੇ ਮੇਰੇ ਨਾਲ ਚੰਗਾ ਵਰਤਾਓ ਕੀਤਾ ਹੈ,
7
ਕਿਉਂਕਿ ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ ਅਤੇ ਤੁਸੀਂ ਜਦੋਂ ਚਾਹੋ ਉਨ੍ਹਾਂ ਨਾਲ ਭਲਾਈ ਕਰ ਸਕਦੇ ਹੋ ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹਾਂ।
8
ਉਹ ਜੋ ਕਰ ਸਕਦੀ ਸੀ ਉਸ ਨੇ ਕੀਤਾ। ਉਸ ਨੇ ਮੇਰੇ ਦਫ਼ਨਾਏ ਜਾਣ ਦੀ ਤਿਆਰੀ ਵਿੱਚ ਪਹਿਲਾਂ ਹੀ ਮੇਰੇ ਸਰੀਰ ਨੂੰ ਅਤਰ ਮਲ ਦਿੱਤਾ।
9
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਇਹ ਵੀ ਜੋ ਇਸ ਨੇ ਕੀਤਾ ਇਸ ਦੀ ਯਾਦ ਲਈ ਦੱਸਿਆ ਜਾਵੇਗਾ।”
10
ਤਦ ਯਹੂਦਾ ਇਸਕਰਿਯੋਤੀ, ਜਿਹੜਾ ਬਾਰ੍ਹਾਂ ਵਿੱਚੋਂ ਇੱਕ ਸੀ, ਪ੍ਰਧਾਨ ਯਾਜਕਾਂ ਕੋਲ ਗਿਆ ਤਾਂਕਿ ਯਿਸੂ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ।
11
ਉਹ ਇਹ ਸੁਣ ਕੇ ਖੁਸ਼ ਹੋ ਗਏ ਅਤੇ ਉਸ ਨੂੰ ਪੈਸਾ ਦੇਣ ਦਾ ਵਾਇਦਾ ਕੀਤਾ। ਤਦ ਉਹ ਇਸ ਤਾਕ ਵਿੱਚ ਰਹਿਣ ਲੱਗਾ ਕਿ ਕਿਵੇਂ ਮੌਕਾ ਪਾ ਕੇ ਉਸ ਨੂੰ ਫੜਵਾਏ।
12
ਫਿਰ ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਦੋਂ ਪਸਾਹ ਦਾ ਲੇਲਾ ਬਲੀਦਾਨ ਕੀਤਾ ਜਾਂਦਾ ਸੀ, ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਜਾ ਕੇ ਤੇਰੇ ਪਸਾਹ ਖਾਣ ਦੀ ਤਿਆਰੀ ਕਰੀਏ?”
13
ਤਦ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਨਗਰ ਵਿੱਚ ਜਾਓ ਅਤੇ ਤੁਹਾਨੂੰ ਪਾਣੀ ਦਾ ਘੜਾ ਚੁੱਕੀ ਇੱਕ ਮਨੁੱਖ ਮਿਲੇਗਾ। ਉਸ ਦੇ ਪਿੱਛੇ-ਪਿੱਛੇ ਚਲੇ ਜਾਣਾ
14
ਅਤੇ ਜਿੱਥੇ ਵੀ ਉਹ ਪ੍ਰਵੇਸ਼ ਕਰੇ ਉਸ ਘਰ ਦੇ ਮਾਲਕ ਨੂੰ ਕਹਿਣਾ ਕਿ ਗੁਰੂ ਪੁੱਛਦਾ ਹੈ, ‘ਮਹਿਮਾਨਾਂ ਦਾ ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਖਾਵਾਂ’?
15
ਉਹ ਤੁਹਾਨੂੰ ਇੱਕ ਸਜਿਆ ਸਜਾਇਆ ਅਤੇ ਤਿਆਰ ਕੀਤਾ ਹੋਇਆ ਵੱਡਾ ਚੁਬਾਰਾ ਵਿਖਾਵੇਗਾ; ਉੱਥੇ ਤੁਸੀਂ ਸਾਡੇ ਲਈ ਤਿਆਰੀ ਕਰਨਾ।”
16
ਤਦ ਚੇਲੇ ਗਏ ਅਤੇ ਨਗਰ ਵਿੱਚ ਜਾ ਕੇ ਉਸੇ ਤਰ੍ਹਾਂ ਪਾਇਆ ਜਿਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ ਅਤੇ ਉਨ੍ਹਾਂ ਨੇ ਪਸਾਹ ਤਿਆਰ ਕੀਤਾ।
17
ਸ਼ਾਮ ਹੋਣ 'ਤੇ ਉਹ ਬਾਰ੍ਹਾਂ ਦੇ ਨਾਲ ਆਇਆ
18
ਅਤੇ ਜਦੋਂ ਉਹ ਬੈਠੇ ਖਾ ਰਹੇ ਸਨ ਤਾਂ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਜਿਹੜਾ ਮੇਰੇ ਨਾਲ ਖਾਂਦਾ ਹੈ, ਮੈਨੂੰ ਫੜਵਾਏਗਾ।”
19
ਉਹ ਉਦਾਸ ਹੋਣ ਅਤੇ ਇੱਕ-ਇੱਕ ਕਰਕੇ ਉਸ ਨੂੰ ਪੁੱਛਣ ਲੱਗੇ, “ਕੀ ਉਹ ਮੈਂ ਹਾਂ?”
20
ਉਸ ਨੇ ਉਨ੍ਹਾਂ ਨੂੰ ਕਿਹਾ, “ਬਾਰ੍ਹਾਂ ਵਿੱਚੋਂ ਇੱਕ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ।
21
ਕਿਉਂਕਿ ਮਨੁੱਖ ਦਾ ਪੁੱਤਰ ਤਾਂ ਜਿਵੇਂ ਉਸ ਦੇ ਵਿਖੇ ਲਿਖਿਆ ਹੈ, ਜਾਂਦਾ ਹੈ ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਦੁਆਰਾ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ਹੈ। ਉਸ ਮਨੁੱਖ ਦੇ ਲਈ ਚੰਗਾ ਹੁੰਦਾ ਕਿ ਉਹ ਜੰਮਦਾ ਹੀ ਨਾ!”
22
ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ, “ਲਓ, ਇਹ ਮੇਰਾ ਸਰੀਰ ਹੈ।”
23
ਫਿਰ ਉਸ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ ਤੇ ਸਾਰਿਆਂ ਨੇ ਉਸ ਵਿੱਚੋਂ ਪੀਤਾ
24
ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, “ਇਹ ਨੇਮ ਦਾ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ।
25
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਉਸ ਦਿਨ ਤੱਕ ਦਾਖਰਸ ਨਾ ਪੀਵਾਂਗਾ ਜਦੋਂ ਤੱਕ ਮੈਂ ਪਰਮੇਸ਼ਰ ਦੇ ਰਾਜ ਵਿੱਚ ਨਵਾਂ ਨਾ ਪੀਵਾਂ।”
26
ਫਿਰ ਭਜਨ ਗਾਉਣ ਤੋਂ ਬਾਅਦ ਉਹ ਜ਼ੈਤੂਨ ਪਹਾੜ ਵੱਲ ਚਲੇ ਗਏ।
27
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਾਰੇ ਠੋਕਰ ਖਾਓਗੇ, ਕਿਉਂਕਿ ਲਿਖਿਆ ਹੈ: ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਭੇਡਾਂ ਤਿੱਤਰ-ਬਿੱਤਰ ਹੋ ਜਾਣਗੀਆਂ।
28
ਪਰ ਜੀ ਉੱਠਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ।”
29
ਪਤਰਸ ਨੇ ਉਸ ਨੂੰ ਕਿਹਾ, “ਭਾਵੇਂ ਸਾਰੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ।”
30
ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਅੱਜ ਇਸੇ ਰਾਤ ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।”
31
ਪਰ ਪਤਰਸ ਨੇ ਜ਼ੋਰ ਦੇ ਕੇ ਕਿਹਾ, “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਤੇਰਾ ਇਨਕਾਰ ਨਹੀਂ ਕਰਾਂਗਾ” ਅਤੇ ਬਾਕੀ ਸਾਰੇ ਚੇਲਿਆਂ ਨੇ ਵੀ ਇਸੇ ਤਰ੍ਹਾਂ ਕਿਹਾ।
32
ਫਿਰ ਉਹ ਗਥਸਮਨੀ ਨਾਮਕ ਇੱਕ ਜਗ੍ਹਾ 'ਤੇ ਆਏ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ।”
33
ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਲਿਆ। ਉਹ ਬਹੁਤ ਪਰੇਸ਼ਾਨ ਅਤੇ ਵਿਆਕੁਲ ਹੋਣ ਲੱਗਾ।
34
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਮਨ ਬਹੁਤ ਉਦਾਸ ਹੈ, ਐਨਾ ਕਿ ਮਰਨ ਦੇ ਦਰਜੇ ਤੱਕ। ਤੁਸੀਂ ਇੱਥੇ ਠਹਿਰੋ ਅਤੇ ਜਾਗਦੇ ਰਹੋ।”
35
ਫਿਰ ਉਹ ਥੋੜ੍ਹਾ ਅੱਗੇ ਗਿਆ ਅਤੇ ਜ਼ਮੀਨ 'ਤੇ ਡਿੱਗ ਕੇ ਪ੍ਰਾਰਥਨਾ ਕਰਨ ਲੱਗਾ ਕਿ ਜੇ ਸੰਭਵ ਹੋਵੇ ਤਾਂ ਇਹ ਘੜੀ ਮੇਰੇ ਤੋਂ ਟਲ਼ ਜਾਵੇ।
36
ਉਸ ਨੇ ਕਿਹਾ, “ਹੇ ਅੱਬਾ, ਹੇ ਪਿਤਾ! ਤੂੰ ਸਭ ਕੁਝ ਕਰ ਸਕਦਾ ਹੈਂ। ਇਹ ਪਿਆਲਾ ਮੇਰੇ ਤੋਂ ਹਟਾ ਲੈ; ਤਾਂ ਵੀ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਸਗੋਂ ਉਹ ਜੋ ਤੂੰ ਚਾਹੁੰਦਾ ਹੈਂ।”
37
ਫਿਰ ਉਸ ਨੇ ਆ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਕਿਹਾ, “ਸ਼ਮਊਨ, ਕੀ ਤੂੰ ਸੌਂ ਰਿਹਾ ਹੈਂ? ਤੂੰ ਇੱਕ ਘੜੀ ਵੀ ਨਾ ਜਾਗ ਸਕਿਆ?
38
ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ; ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”
39
ਉਹ ਫੇਰ ਚਲਾ ਗਿਆ ਅਤੇ ਉਹੀ ਗੱਲ ਕਹਿ ਕੇ ਪ੍ਰਾਰਥਨਾ ਕੀਤੀ।
40
ਉਸ ਨੇ ਵਾਪਸ ਆ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਨੀਂਦ ਕਰਕੇ ਭਾਰੀਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਸ ਨੂੰ ਕੀ ਉੱਤਰ ਦੇਣ।
41
ਜਦੋਂ ਉਹ ਤੀਜੀ ਵਾਰ ਆਇਆ ਤਾਂ ਉਨ੍ਹਾਂ ਨੂੰ ਕਿਹਾ, “ਹੁਣ ਸੁੱਤੇ ਰਹੋ ਅਤੇ ਅਰਾਮ ਕਰੋ; ਬਹੁਤ ਹੋ ਗਿਆ! ਘੜੀ ਆ ਪਹੁੰਚੀ। ਵੇਖੋ, ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥੀਂ ਫੜਵਾਇਆ ਜਾ ਰਿਹਾ ਹੈ।
42
ਉੱਠੋ, ਚੱਲੀਏ! ਵੇਖੋ, ਮੈਨੂੰ ਫੜਵਾਉਣ ਵਾਲਾ ਨੇੜੇ ਆ ਪਹੁੰਚਿਆ ਹੈ।”
43
ਉਹ ਅਜੇ ਬੋਲਦਾ ਹੀ ਸੀ ਕਿ ਯਹੂਦਾ ਜਿਹੜਾ ਬਾਰ੍ਹਾਂ ਵਿੱਚੋਂ ਇੱਕ ਸੀ, ਆ ਪਹੁੰਚਿਆ ਅਤੇ ਪ੍ਰਧਾਨ ਯਾਜਕਾਂ, ਸ਼ਾਸਤਰੀਆਂ ਅਤੇ ਬਜ਼ੁਰਗਾਂ ਦੀ ਭੇਜੀ ਹੋਈ ਇੱਕ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਸ ਦੇ ਨਾਲ ਸੀ।
44
ਉਸ ਨੂੰ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਸੰਕੇਤ ਦਿੱਤਾ ਸੀ, “ਜਿਸ ਨੂੰ ਮੈਂ ਚੁੰਮਾਂ ਉਹੋ ਹੈ; ਉਸ ਨੂੰ ਫੜ ਲੈਣਾ ਅਤੇ ਸਾਵਧਾਨੀ ਨਾਲ ਲੈ ਜਾਣਾ।”
45
ਜਦੋਂ ਉਹ ਆਇਆ ਤਾਂ ਉਸ ਨੇ ਤੁਰੰਤ ਯਿਸੂ ਕੋਲ ਜਾ ਕੇ ਕਿਹਾ, “ਹੇ ਰੱਬੀ!” ਅਤੇ ਉਸ ਨੂੰ ਚੁੰਮਿਆ।
46
ਤਦ ਉਨ੍ਹਾਂ ਨੇ ਯਿਸੂ ਉੱਤੇ ਹੱਥ ਪਾਏ ਅਤੇ ਉਸ ਨੂੰ ਫੜ ਲਿਆ।
47
ਪਰ ਕੋਲ ਖੜ੍ਹਿਆਂ ਵਿੱਚੋਂ ਇੱਕ ਨੇ ਤਲਵਾਰ ਕੱਢ ਕੇ ਮਹਾਂਯਾਜਕ ਦੇ ਸੇਵਕ ਉੱਤੇ ਚਲਾਈ ਅਤੇ ਉਸ ਦਾ ਕੰਨ ਲਾਹ ਦਿੱਤਾ।
48
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਮੈਨੂੰ ਡਾਕੂ ਸਮਝ ਕੇ ਤਲਵਾਰਾਂ ਅਤੇ ਡਾਂਗਾਂ ਲੈ ਕੇ ਨਿੱਕਲੇ ਹੋ?
49
ਮੈਂ ਹੈਕਲ ਵਿੱਚ ਉਪਦੇਸ਼ ਦਿੰਦਿਆਂ ਹਰ ਰੋਜ਼ ਤੁਹਾਡੇ ਨਾਲ ਸੀ ਅਤੇ ਤੁਸੀਂ ਮੈਨੂੰ ਨਾ ਫੜਿਆ, ਪਰ ਇਹ ਇਸ ਲਈ ਹੋਇਆ ਕਿ ਲਿਖਤਾਂ ਪੂਰੀਆਂ ਹੋਣ।”
50
ਅਤੇ ਸਭ ਚੇਲੇ ਉਸ ਨੂੰ ਛੱਡ ਕੇ ਭੱਜ ਗਏ।
51
ਇੱਕ ਨੌਜਵਾਨ ਆਪਣੇ ਨੰਗੇ ਸਰੀਰ ਉੱਤੇ ਕੱਪੜਾ ਲਪੇਟੇ ਹੋਏ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ ਅਤੇ ਉਨ੍ਹਾਂ ਉਸ ਨੂੰ ਫੜ ਲਿਆ।
52
ਪਰ ਉਹ ਕੱਪੜਾ ਛੱਡ ਕੇ ਨੰਗਾ ਹੀ ਭੱਜ ਗਿਆ।
53
ਉਹ ਯਿਸੂ ਨੂੰ ਮਹਾਂਯਾਜਕ ਕੋਲ ਲੈ ਗਏ ਅਤੇ ਸਾਰੇ ਪ੍ਰਧਾਨ ਯਾਜਕ, ਬਜ਼ੁਰਗ ਅਤੇ ਸ਼ਾਸਤਰੀ ਇਕੱਠੇ ਹੋਏ।
54
ਪਤਰਸ ਕੁਝ ਦੂਰੀ 'ਤੇ ਉਸ ਦੇ ਪਿੱਛੇ-ਪਿੱਛੇ ਮਹਾਂਯਾਜਕ ਦੇ ਵਿਹੜੇ ਦੇ ਅੰਦਰ ਤੱਕ ਆਇਆ ਅਤੇ ਪਹਿਰੇਦਾਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ।
55
ਹੁਣ ਮਹਾਂਯਾਜਕ ਅਤੇ ਸਾਰੀ ਮਹਾਂਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਗਵਾਹੀ ਲੱਭਣ ਲੱਗੀ ਪਰ ਉਨ੍ਹਾਂ ਨੂੰ ਨਾ ਮਿਲੀ,
56
ਕਿਉਂਕਿ ਕਈ ਉਸ ਦੇ ਵਿਰੁੱਧ ਝੂਠੀਆਂ ਗਵਾਹੀਆਂ ਦੇ ਰਹੇ ਸਨ ਪਰ ਉਹ ਗਵਾਹੀਆਂ ਮੇਲ ਨਹੀਂ ਖਾ ਰਹੀਆਂ ਸਨ।
57
ਤਦ ਕੁਝ ਲੋਕ ਖੜ੍ਹੇ ਹੋ ਕੇ ਉਸ ਦੇ ਵਿਰੁੱਧ ਇਹ ਝੂਠੀ ਗਵਾਹੀ ਦੇ ਰਹੇ ਸਨ
58
ਕਿ ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ, “ਮੈਂ ਹੱਥਾਂ ਨਾਲ ਬਣਾਈ ਇਸ ਹੈਕਲ ਨੂੰ ਢਾਹ ਦਿਆਂਗਾ ਅਤੇ ਤਿੰਨਾਂ ਦਿਨਾਂ ਵਿੱਚ ਹੋਰ ਬਣਾ ਦਿਆਂਗਾ ਜੋ ਹੱਥਾਂ ਦੀ ਬਣਾਈ ਨਹੀਂ ਹੋਵੇਗੀ।”
59
ਪਰ ਉਨ੍ਹਾਂ ਦੀ ਇਹ ਗਵਾਹੀ ਵੀ ਮੇਲ ਨਹੀਂ ਖਾਂਦੀ ਸੀ।
60
ਤਦ ਮਹਾਂਯਾਜਕ ਨੇ ਵਿਚਕਾਰ ਖੜ੍ਹੇ ਹੋ ਕੇ ਯਿਸੂ ਨੂੰ ਪੁੱਛਿਆ, “ਤੂੰ ਕੋਈ ਉੱਤਰ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?”
61
ਪਰ ਉਹ ਚੁੱਪ ਹੀ ਰਿਹਾ ਅਤੇ ਕੋਈ ਉੱਤਰ ਨਾ ਦਿੱਤਾ। ਮਹਾਂਯਾਜਕ ਨੇ ਉਸ ਨੂੰ ਫੇਰ ਪੁੱਛਿਆ, “ਕੀ ਤੂੰ ਪਰਮਧੰਨ ਦਾ ਪੁੱਤਰ ਮਸੀਹ ਹੈਂ?”
62
ਯਿਸੂ ਨੇ ਉੱਤਰ ਦਿੱਤਾ, “ਮੈਂ ਹਾਂ! ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ-ਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ।”
63
ਤਦ ਮਹਾਂਯਾਜਕ ਨੇ ਆਪਣੇ ਕੱਪੜੇ ਪਾੜ ਕੇ ਕਿਹਾ, “ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਜ਼ਰੂਰਤ ਹੈ?
64
ਤੁਸੀਂ ਇਹ ਪਰਮੇਸ਼ਰ ਦੀ ਨਿੰਦਾ ਸੁਣੀ! ਤੁਸੀਂ ਕੀ ਸੋਚਦੇ ਹੋ?” ਉਨ੍ਹਾਂ ਸਾਰਿਆਂ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਠਹਿਰਾਇਆ।
65
ਤਦ ਕੁਝ ਉਸ 'ਤੇ ਥੁੱਕਣ ਅਤੇ ਉਸ ਦਾ ਮੂੰਹ ਢੱਕ ਕੇ ਉਸ ਨੂੰ ਮੁੱਕੇ ਮਾਰਨ ਲੱਗੇ ਅਤੇ ਕਿਹਾ, “ਭਵਿੱਖਬਾਣੀ ਕਰ!” ਅਤੇ ਪਹਿਰੇਦਾਰਾਂ ਨੇ ਉਸ ਨੂੰ ਫੜ ਕੇ ਚਪੇੜਾਂ ਮਾਰੀਆਂ।
66
ਜਦੋਂ ਪਤਰਸ ਹੇਠਾਂ ਵਿਹੜੇ ਵਿੱਚ ਸੀ ਤਾਂ ਮਹਾਂਯਾਜਕ ਦੀਆਂ ਦਾਸੀਆਂ ਵਿੱਚੋਂ ਇੱਕ ਆਈ
67
ਅਤੇ ਉਸ ਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ ਤੇ ਉਸ ਨੂੰ ਪਛਾਣ ਕੇ ਕਿਹਾ, “ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ!”
68
ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ, “ਮੈਂ ਨਹੀਂ ਜਾਣਦਾ ਅਤੇ ਨਾ ਹੀ ਮੈਨੂੰ ਸਮਝ ਆਉਂਦਾ ਹੈ ਕਿ ਤੂੰ ਕੀ ਕਹਿੰਦੀ ਹੈਂ।” ਫਿਰ ਉਹ ਬਾਹਰ ਡਿਓੜ੍ਹੀ ਵਿੱਚ ਚਲਾ ਗਿਆ ਅਤੇ ਮੁਰਗੇ ਨੇ ਬਾਂਗ ਦਿੱਤੀ।
69
ਤਦ ਉਹ ਦਾਸੀ ਉਸ ਨੂੰ ਫਿਰ ਵੇਖ ਕੇ ਕੋਲ ਖੜ੍ਹੇ ਲੋਕਾਂ ਨੂੰ ਫੇਰ ਕਹਿਣ ਲੱਗੀ, “ਇਹ ਉਨ੍ਹਾਂ ਵਿੱਚੋਂ ਹੀ ਹੈ।”
70
ਪਰ ਉਸ ਨੇ ਫੇਰ ਇਨਕਾਰ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਕੋਲ ਖੜ੍ਹੇ ਲੋਕ ਫੇਰ ਪਤਰਸ ਨੂੰ ਕਹਿਣ ਲੱਗੇ, “ਸੱਚਮੁੱਚ ਤੂੰ ਉਨ੍ਹਾਂ ਵਿੱਚੋਂ ਹੈਂ, ਕਿਉਂਕਿ ਤੂੰ ਵੀ ਗਲੀਲੀ ਹੈਂ ।”
71
ਤਦ ਉਹ ਸਰਾਪ ਦੇਣ ਅਤੇ ਸੌਂਹ ਖਾਣ ਲੱਗਾ, “ਜਿਸ ਮਨੁੱਖ ਦੀ ਗੱਲ ਤੁਸੀਂ ਕਰਦੇ ਹੋ, ਮੈਂ ਉਸ ਨੂੰ ਜਾਣਦਾ ਵੀ ਨਹੀਂ।”
72
ਉਸੇ ਵੇਲੇ ਮੁਰਗੇ ਨੇ ਦੂਜੀ ਵਾਰ ਬਾਂਗ ਦਿੱਤੀ; ਤਦ ਪਤਰਸ ਨੂੰ ਉਹ ਗੱਲ ਯਾਦ ਆਈ ਜੋ ਯਿਸੂ ਨੇ ਉਸ ਨੂੰ ਕਹੀ ਸੀ, “ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਤੂੰ ਮੇਰਾ ਇਨਕਾਰ ਕਰੇਂਗਾ।” ਤਦ ਪਤਰਸ ਭੁੱਬਾਂ ਮਾਰ ਕੇ ਰੋਣ ਲੱਗਾ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
All chapters:
1
2
3
4
5
6
7
8
9
10
11
12
13
14
15
16