bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 12
Mark 12
Punjabi Standard Bible (Punjabi Standard Bible) 2023
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
1
ਫਿਰ ਉਹ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਕਹਿਣ ਲੱਗਾ, “ਇੱਕ ਮਨੁੱਖ ਨੇ ਅੰਗੂਰ ਦਾ ਬਾਗ ਲਾਇਆ ਅਤੇ ਉਸ ਦੇ ਆਲੇ-ਦੁਆਲੇ ਵਾੜ ਕੀਤੀ ਅਤੇ ਇੱਕ ਚੁਬੱਚਾ ਪੁੱਟਿਆ ਤੇ ਬੁਰਜ ਬਣਾਇਆ ਅਤੇ ਕਿਸਾਨਾਂ ਨੂੰ ਠੇਕੇ 'ਤੇ ਦੇ ਕੇ ਪਰਦੇਸ ਚਲਾ ਗਿਆ।
2
ਫਿਰ ਉਸ ਨੇ ਰੁੱਤ ਸਿਰ ਇੱਕ ਦਾਸ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਉਨ੍ਹਾਂ ਕੋਲੋਂ ਬਾਗ ਦੇ ਫਲ ਵਿੱਚੋਂ ਹਿੱਸਾ ਲਵੇ।
3
ਪਰ ਉਨ੍ਹਾਂ ਨੇ ਉਸ ਨੂੰ ਫੜ ਕੇ ਕੁੱਟਿਆ ਅਤੇ ਖਾਲੀ ਹੱਥ ਭੇਜ ਦਿੱਤਾ।
4
ਤਦ ਉਸ ਨੇ ਇੱਕ ਹੋਰ ਦਾਸ ਨੂੰ ਉਨ੍ਹਾਂ ਕੋਲ ਭੇਜਿਆ; ਉਨ੍ਹਾਂ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਬੇਇੱਜ਼ਤ ਕੀਤਾ ।
5
ਫਿਰ ਉਸ ਨੇ ਇੱਕ ਹੋਰ ਨੂੰ ਭੇਜਿਆ ਅਤੇ ਉਨ੍ਹਾਂ ਉਸ ਨੂੰ ਮਾਰ ਸੁੱਟਿਆ। ਉਸ ਨੇ ਹੋਰ ਵੀ ਕਈਆਂ ਨੂੰ ਭੇਜਿਆ; ਉਨ੍ਹਾਂ ਨੇ ਕੁਝ ਨੂੰ ਤਾਂ ਕੁੱਟਿਆ ਅਤੇ ਕੁਝ ਨੂੰ ਮਾਰ ਸੁੱਟਿਆ।
6
ਹੁਣ ਉਸ ਕੋਲ ਉਸ ਦਾ ਇੱਕ ਪਿਆਰਾ ਪੁੱਤਰ ਹੀ ਸੀ। ਅੰਤ ਵਿੱਚ ਉਸ ਨੇ ਇਹ ਕਹਿੰਦੇ ਹੋਏ ਉਸ ਨੂੰ ਉਨ੍ਹਾਂ ਕੋਲ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।
7
ਪਰ ਉਨ੍ਹਾਂ ਕਿਸਾਨਾਂ ਨੇ ਆਪਸ ਵਿੱਚ ਕਿਹਾ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਤਾਂ ਇਹ ਮਿਰਾਸ ਸਾਡੀ ਹੋ ਜਾਵੇਗੀ’।
8
ਸੋ ਉਨ੍ਹਾਂ ਨੇ ਉਸ ਨੂੰ ਫੜ ਕੇ ਮਾਰ ਦਿੱਤਾ ਅਤੇ ਅੰਗੂਰ ਦੇ ਬਾਗ ਦੇ ਬਾਹਰ ਸੁੱਟ ਦਿੱਤਾ।
9
ਹੁਣ ਅੰਗੂਰ ਦੇ ਬਾਗ ਦਾ ਮਾਲਕ ਕੀ ਕਰੇਗਾ? ਉਹ ਆ ਕੇ ਕਿਸਾਨਾਂ ਦਾ ਨਾਸ ਕਰੇਗਾ ਅਤੇ ਅੰਗੂਰ ਦਾ ਬਾਗ ਹੋਰਨਾਂ ਨੂੰ ਦੇ ਦੇਵੇਗਾ।
10
ਕੀ ਤੁਸੀਂ ਇਹ ਲਿਖਤ ਨਹੀਂ ਪੜ੍ਹੀ: ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ?
11
ਇਹ ਪ੍ਰਭੂ ਦੇ ਵੱਲੋਂ ਹੋਇਆ ਅਤੇ ਸਾਡੀ ਨਜ਼ਰ ਵਿੱਚ ਇਹ ਅਦਭੁਤ ਹੈ।”
12
ਉਹ ਉਸ ਨੂੰ ਫੜਨਾ ਚਾਹੁੰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਸ ਨੇ ਉਨ੍ਹਾਂ ਬਾਰੇ ਹੀ ਕਿਹਾ ਸੀ, ਪਰ ਉਹ ਭੀੜ ਤੋਂ ਡਰ ਗਏ ਅਤੇ ਉਸ ਨੂੰ ਛੱਡ ਕੇ ਚਲੇ ਗਏ।
13
ਫਿਰ ਉਨ੍ਹਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਉਸ ਕੋਲ ਭੇਜਿਆ ਕਿ ਉਹ ਉਸ ਨੂੰ ਗੱਲਾਂ ਵਿੱਚ ਫਸਾਉਣ।
14
ਉਨ੍ਹਾਂ ਆ ਕੇ ਉਸ ਨੂੰ ਕਿਹਾ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚਾ ਹੈਂ ਅਤੇ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ, ਪਰ ਸਚਾਈ ਨਾਲ ਪਰਮੇਸ਼ਰ ਦਾ ਰਾਹ ਸਿਖਾਉਂਦਾ ਹੈਂ। ਕੀ ਕੈਸਰ ਨੂੰ ਟੈਕਸ ਦੇਣਾ ਯੋਗ ਹੈ ਜਾਂ ਨਹੀਂ? ਕੀ ਅਸੀਂ ਦੇਈਏ ਜਾਂ ਨਾ ਦੇਈਏ?”
15
ਪਰ ਉਸ ਨੇ ਉਨ੍ਹਾਂ ਦੇ ਇਸ ਕਪਟ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਪਰਖਦੇ ਹੋ? ਮੇਰੇ ਕੋਲ ਇੱਕ ਦੀਨਾਰ ਲਿਆਓ ਕਿ ਮੈਂ ਵੇਖਾਂ।”
16
ਸੋ ਉਹ ਲਿਆਏ। ਉਸ ਨੇ ਉਨ੍ਹਾਂ ਨੂੰ ਪੁੱਛਿਆ, “ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?” ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਕੈਸਰ ਦੀ।”
17
ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੋ ਕੈਸਰ ਦਾ ਹੈ ਉਹ ਕੈਸਰ ਨੂੰ ਅਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ।” ਸੋ ਉਹ ਉਸ ਤੋਂ ਹੈਰਾਨ ਹੋਏ।
18
ਫਿਰ ਸਦੂਕੀ ਜਿਹੜੇ ਕਹਿੰਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਉਸ ਦੇ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ,
19
“ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਕਿ ਜੇ ਕਿਸੇ ਦਾ ਭਰਾ ਬੇਔਲਾਦ ਮਰ ਜਾਵੇ ਅਤੇ ਪਿੱਛੇ ਪਤਨੀ ਛੱਡ ਜਾਵੇ ਤਾਂ ਉਸ ਦਾ ਭਰਾ ਉਸ ਦੀ ਪਤਨੀ ਨੂੰ ਵਿਆਹ ਲਵੇ ਅਤੇ ਆਪਣੇ ਭਰਾ ਲਈ ਔਲਾਦ ਪੈਦਾ ਕਰੇ ।
20
ਸੱਤ ਭਰਾ ਸਨ; ਪਹਿਲੇ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਬੇਔਲਾਦ ਮਰ ਗਿਆ।
21
ਫਿਰ ਦੂਜੇ ਨੇ ਉਸ ਨਾਲ ਵਿਆਹ ਕੀਤਾ ਅਤੇ ਉਹ ਵੀ ਬੇਔਲਾਦ ਮਰ ਗਿਆ ਅਤੇ ਇਸੇ ਤਰ੍ਹਾਂ ਤੀਜਾ ਵੀ।
22
ਸੱਤਾਂ ਤੋਂ ਕੋਈ ਔਲਾਦ ਨਾ ਹੋਈ; ਅੰਤ ਵਿੱਚ ਉਹ ਔਰਤ ਵੀ ਮਰ ਗਈ।
23
ਪੁਨਰ-ਉਥਾਨ ਦੇ ਸਮੇਂ ਜਦੋਂ ਉਹ ਜੀ ਉੱਠਣਗੇ ਤਾਂ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਉਹ ਸੱਤਾਂ ਦੀ ਹੀ ਪਤਨੀ ਰਹੀ ਸੀ?”
24
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਸੇ ਕਾਰਨ ਭੁੱਲ ਵਿੱਚ ਨਹੀਂ ਪਏ ਹੋ ਕਿ ਨਾ ਤਾਂ ਤੁਸੀਂ ਲਿਖਤਾਂ ਨੂੰ ਸਮਝਿਆ ਹੈ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ?
25
ਕਿਉਂਕਿ ਜਦੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ, ਤਾਂ ਨਾ ਉਹ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ, ਸਗੋਂ ਸਵਰਗ ਵਿੱਚ ਸਵਰਗਦੂਤਾਂ ਵਰਗੇ ਹੋਣਗੇ।
26
ਪਰ ਮੁਰਦਿਆਂ ਦੇ ਬਾਰੇ ਕਿ ਉਹ ਜਿਵਾਏ ਜਾਂਦੇ ਹਨ, ਕੀ ਤੁਸੀਂ ਮੂਸਾ ਦੀ ਪੁਸਤਕ ਵਿੱਚ ਨਹੀਂ ਪੜ੍ਹਿਆ ਕਿ ਕਿਵੇਂ ਪਰਮੇਸ਼ਰ ਨੇ ਝਾੜੀ ਦੇ ਕੋਲ ਉਸ ਨਾਲ ਗੱਲ ਕਰਦੇ ਹੋਏ ਉਸ ਨੂੰ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ’?
27
ਉਹ ਮੁਰਦਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ਰ ਹੈ; ਤੁਸੀਂ ਬਹੁਤ ਵੱਡੀ ਭੁੱਲ ਵਿੱਚ ਪਏ ਹੋਏ ਹੋ।”
28
ਤਦ ਸ਼ਾਸਤਰੀਆਂ ਵਿੱਚੋਂ ਇੱਕ ਨੇ ਕੋਲ ਆ ਕੇ ਉਨ੍ਹਾਂ ਨੂੰ ਬਹਿਸ ਕਰਦੇ ਸੁਣਿਆ ਅਤੇ ਇਹ ਜਾਣ ਕੇ ਜੋ ਯਿਸੂ ਨੇ ਉਨ੍ਹਾਂ ਨੂੰ ਵਧੀਆ ਉੱਤਰ ਦਿੱਤਾ ਹੈ, ਉਸ ਨੂੰ ਪੁੱਛਿਆ, “ਸਾਰਿਆਂ ਹੁਕਮਾਂ ਵਿੱਚੋਂ ਪ੍ਰਮੁੱਖ ਹੁਕਮ ਕਿਹੜਾ ਹੈ?”
29
ਯਿਸੂ ਨੇ ਉੱਤਰ ਦਿੱਤਾ, “ ਪ੍ਰਮੁੱਖ ਇਹ ਹੈ: ‘ਹੇ ਇਸਰਾਏਲ, ਸੁਣ! ਪ੍ਰਭੂ ਸਾਡਾ ਪਰਮੇਸ਼ਰ ਇੱਕੋ ਪ੍ਰਭੂ ਹੈ,
30
ਅਤੇ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧੀ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ’।
31
ਦੂਜਾ ਇਹ ਹੈ, ‘ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ’। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।”
32
ਤਦ ਉਸ ਸ਼ਾਸਤਰੀ ਨੇ ਉਸ ਨੂੰ ਕਿਹਾ, “ਠੀਕ ਗੁਰੂ ਜੀ, ਤੂੰ ਸੱਚ ਕਿਹਾ ਕਿ ਉਹ ਇੱਕੋ ਹੈ ਅਤੇ ਉਸ ਦੇ ਇਲਾਵਾ ਹੋਰ ਕੋਈ ਨਹੀਂ ਹੈ।
33
ਉਸ ਨੂੰ ਸਾਰੇ ਦਿਲ ਨਾਲ, ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਅਤੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰਨਾ ਸਭ ਹੋਮ-ਬਲੀਆਂ ਅਤੇ ਬਲੀਦਾਨਾਂ ਨਾਲੋਂ ਵਧਕੇ ਹੈ।”
34
ਜਦੋਂ ਯਿਸੂ ਨੇ ਵੇਖਿਆ ਕਿ ਉਸ ਨੇ ਸਮਝਦਾਰੀ ਨਾਲ ਉੱਤਰ ਦਿੱਤਾ ਤਾਂ ਉਸ ਨੂੰ ਕਿਹਾ, “ਤੂੰ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹੈਂ।” ਇਸ ਤੋਂ ਬਾਅਦ ਕਿਸੇ ਨੇ ਉਸ ਨੂੰ ਸਵਾਲ ਕਰਨ ਦਾ ਹੌਸਲਾ ਨਾ ਕੀਤਾ।
35
ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਕਿਹਾ, “ਸ਼ਾਸਤਰੀ ਕਿਵੇਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?
36
ਦਾਊਦ ਨੇ ਤਾਂ ਆਪ ਪਵਿੱਤਰ ਆਤਮਾ ਰਾਹੀਂ ਕਿਹਾ: ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ‘ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ ।’
37
ਦਾਊਦ ਆਪ ਉਸ ਨੂੰ ਪ੍ਰਭੂ ਕਹਿੰਦਾ ਹੈ, ਫਿਰ ਉਹ ਪੁੱਤਰ ਕਿਵੇਂ ਹੋਇਆ?” ਅਤੇ ਵੱਡੀ ਭੀੜ ਖੁਸ਼ੀ ਨਾਲ ਉਸ ਦੀ ਸੁਣ ਰਹੀ ਸੀ।
38
ਉਸ ਨੇ ਆਪਣੇ ਉਪਦੇਸ਼ ਵਿੱਚ ਕਿਹਾ, “ਸ਼ਾਸਤਰੀਆਂ ਤੋਂ ਸਚੇਤ ਰਹੋ ਜਿਹੜੇ ਲੰਮੇ-ਲੰਮੇ ਚੋਗੇ ਪਹਿਨ ਕੇ ਘੁੰਮਣਾ, ਬਜ਼ਾਰਾਂ ਵਿੱਚ ਸਲਾਮਾਂ,
39
ਸਭਾ-ਘਰਾਂ ਵਿੱਚ ਮੁੱਖ ਆਸਣ ਅਤੇ ਦਾਅਵਤਾਂ ਵਿੱਚ ਆਦਰ ਵਾਲੇ ਸਥਾਨ ਚਾਹੁੰਦੇ ਹਨ।
40
ਉਹ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ; ਇਹ ਵੱਧ ਸਜ਼ਾ ਪਾਉਣਗੇ।”
41
ਯਿਸੂ ਖਜ਼ਾਨੇ ਦੇ ਸਾਹਮਣੇ ਬੈਠ ਕੇ ਵੇਖਣ ਲੱਗਾ ਕਿ ਲੋਕ ਕਿਸ ਤਰ੍ਹਾਂ ਖਜ਼ਾਨੇ ਵਿੱਚ ਪੈਸੇ ਪਾਉਂਦੇ ਹਨ ਅਤੇ ਬਹੁਤ ਸਾਰੇ ਧਨਵਾਨ ਬਹੁਤਾ ਪਾ ਰਹੇ ਸਨ।
42
ਇੱਕ ਗਰੀਬ ਵਿਧਵਾ ਨੇ ਵੀ ਆ ਕੇ ਦੋ ਛੋਟੇ ਸਿੱਕੇ ਪਾਏ ਜੋ ਇੱਕ ਪੈਸਾ ਸੀ।
43
ਤਦ ਉਸ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਖਜ਼ਾਨੇ ਵਿੱਚ ਪਾਉਣ ਵਾਲੇ ਸਾਰਿਆਂ ਨਾਲੋਂ ਇਸ ਗਰੀਬ ਵਿਧਵਾ ਨੇ ਵੱਧ ਪਾਇਆ।
44
ਕਿਉਂਕਿ ਸਾਰਿਆਂ ਨੇ ਆਪਣੀ ਬਹੁਤਾਇਤ ਵਿੱਚੋਂ ਪਾਇਆ ਪਰ ਇਸ ਨੇ ਆਪਣੀ ਥੁੜ੍ਹ ਵਿੱਚੋਂ, ਉਹ ਸਭ ਕੁਝ ਜੋ ਉਸ ਦੇ ਕੋਲ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
All chapters:
1
2
3
4
5
6
7
8
9
10
11
12
13
14
15
16